ਮਲਾਰ ਮਹਲਾ ੫ ॥
Malaar, Fifth Mehl:
ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥
ਹੇ ਮਾਂ! ਮੈਨੂੰ (ਭੀ) ਪ੍ਰੀਤਮ ਪ੍ਰਭੂ ਮਿਲਾ ਦੇ ।
O mother, please lead me to union with my Beloved.
ਸਗਲ ਸਹੇਲੀ ਸੁਖ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥੧॥ ਰਹਾਉ ॥
ਜਿਨ੍ਹਾਂ (ਸੰਤ-ਜਨ-ਸਹੇਲੀਆਂ) ਦੇ (ਹਿਰਦੇ) ਘਰ ਵਿਚ ਸੋਹਣਾ ਪ੍ਰਭੂ ਆ ਵੱਸਦਾ ਹੈ ਉਹ ਸਾਰੀਆਂ ਸਹੇਲੀਆਂ ਆਤਮਕ ਆਨੰਦ ਵਿਚ ਮਗਨ ਰਹਿੰਦੀਆਂ ਹਨ ।੧।ਰਹਾਉ।
All my friends and companions sleep totally in peace; their Beloved Lord has come into the homes of their hearts. ||1||Pause||
ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ ॥
ਹੇ ਮਾਂ! ਮੇਰੇ ਵਿਚ ਨਿਰੇ ਔਗੁਣ ਹਨ (ਫਿਰ ਭੀ ਉਹ) ਪ੍ਰਭੂ ਸਦਾ ਦਇਆਵਾਨ (ਰਹਿੰਦਾ) ਹੈ ।
I am worthless; God is forever Merciful. I am unworthy; what clever tricks could I try?
ਕਰਉ ਬਰਾਬਰਿ ਜੋ ਪ੍ਰਿਅ ਸੰਗਿ ਰਾਤੀਂ ਇਹ ਹਉਮੈ ਕੀ ਢੀਠਾਈ ॥੧॥
ਮੈਂ ਗੁਣ-ਹੀਨ ਵਿਚ ਕੋਈ ਅਜਿਹੀ ਸਿਆਣਪ ਨਹੀਂ (ਕਿ ਉਸ ਪ੍ਰਭੂ ਨੂੰ ਮਿਲ ਸਕਾਂ, ਪਰ ਜ਼ਬਾਨੀ ਫੜਾਂ ਮਾਰ ਕੇ) ਮੈਂ ਉਹਨਾਂ ਦੀ ਬਰਾਬਰੀ ਕਰਦੀ ਹਾਂ, ਜਿਹੜੀਆਂ ਪਿਆਰੇ (ਪ੍ਰਭੂ) ਨਾਲ ਰੱਤੀਆਂ ਹੋਈਆਂ ਹਨ—ਇਹ ਤਾਂ ਮੇਰੀ ਹਉਮੈ ਦੀ ਢੀਠਤਾ ਹੀ ਹੈ ।੧।
I claim to be on a par with those who are imbued with the Love of their Beloved. This is my stubborn egotism. ||1||
ਭਈ ਨਿਮਾਣੀ ਸਰਨਿ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ॥
ਹੇ ਨਾਨਕ! (ਆਖ—ਹੇ ਮਾਂ! ਹੁਣ) ਮੈਂ ਮਾਣ ਛੱਡ ਦਿੱਤਾ ਹੈ, ਮੈਂ ਸਿਰਫ਼ ਸੁਖਦਾਤੇ ਗੁਰੂ ਸਤਿਗੁਰ ਪੁਰਖ ਦੀ ਸ਼ਰਨ ਤੱਕ ਲਈ ਹੈ ।
I am dishonored - I seek the Sanctuary of the One, the Guru, the True Guru, the Primal Being, the Giver of peace.
ਏਕ ਨਿਮਖ ਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ ॥੨॥੨॥੬॥
ਉਸ ਗੁਰੂ ਨੇ) ਅੱਖ ਝਮਕਣ ਜਿਤਨੇ ਸਮੇ ਵਿਚ ਹੀ ਮੇਰਾ ਸਾਰਾ ਦੁੱਖ ਕੱਟ ਦਿੱਤਾ ਹੈ, (ਹੁਣ) ਮੇਰੀ (ਜ਼ਿੰਦਗੀ ਦੀ) ਰਾਤ ਆਨੰਦ ਵਿਚ ਬੀਤ ਰਹੀ ਹੈ ।੨।੨।੬।
In an instant, all my pains have been taken away; Nanak passes the night of his life in peace. ||2||2||6||