ਸਲੋਕ ਮਃ ੧ ॥
Shalok, First Mehl:
ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥
ਰਾਤਾਂ, ਦਿਹਾੜੇ, ਥਿੱਤਾਂ, ਵਾਰ,
All nights, all days, all dates, all days of the week;
ਸਭੇ ਰੁਤੀ ਮਾਹ ਸਭਿ ਸਭਿ ਧਰਤੀਂ ਸਭਿ ਭਾਰ ॥
ਰੁੱਤਾਂ, ਮਹੀਨੇ; ਧਰਤੀਆਂ ਤੇ ਧਰਤੀਆਂ ਉਤੇ ਪੈਦਾ ਹੋਏ ਸਾਰੇ ਪਦਾਰਥ
All seasons, all months, all the earth and everything on it.
ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥
ਹਵਾ, ਪਾਣੀ, ਅੱਗ, ਧਰਤੀ ਦੇ ਹੇਠਲੇ ਪਾਸੇ (ਦੇ ਪਦਾਰਥ);
All waters, all winds, all fires and underworlds.
ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥
ਧਰਤੀਆਂ ਦੇ ਮੰਡਲ, ਬ੍ਰਹਮੰਡ ਦੇ ਬੇਅੰਤ ਹਿੱਸੇ, ਹਰੇਕ ਲੋਕ ਦੇ (ਬੇਅੰਤ ਕਿਸਮਾਂ ਦੇ) ਜੀਅ-ਜੰਤ—
All solar systems and galaxies, all worlds, people and forms.
ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥
ਇਹ ਸਾਰੀ ਰਚਨਾ (ਕੇਡੀ ਕੁ ਹੈ) ਬਿਆਨ ਨਹੀਂ ਕੀਤੀ ਜਾ ਸਕਦੀ, (ਇਸ ਰਚਨਾ ਨੂੰ ਬਣਾਣ ਵਾਲੇ ਪ੍ਰਭੂ ਦਾ) ਹੁਕਮ ਕਿਤਨਾ ਵੱਡਾ ਹੈ—ਇਹ ਭੀ ਪਤਾ ਨਹੀਂ ਲੱਗ ਸਕਦਾ ।
No one knows how great the Hukam of His Command is; no one can describe His actions.
ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀਂ ਵੀਚਾਰ ॥
ਪਰਮਾਤਮਾ ਦੀਆਂ ਸਿਫ਼ਤਾਂ ਦਾ ਵਿਚਾਰ ਕਰ ਕੇ ਲੋਕ ਮੁੜ ਮੁੜ ਬੇਅੰਤ ਵਾਰੀ (ਉਸ ਦੀਆਂ ਵਡਿਆਈਆਂ) ਬਿਆਨ ਕਰਦੇ ਹਨ ਤੇ (ਬਿਆਨ ਕਰ ਕੇ) ਥੱਕ ਜਾਂਦੇ ਹਨ;
Mortals may utter, chant, recite and contemplate His Praises until they grow weary.
ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥੧॥
ਪਰ, ਨਾਨਕ ਆਖਦਾ ਹੈ, ਵਿਚਾਰੇ ਗੰਵਾਰਾਂ ਨੇ ਪ੍ਰਭੂ ਦਾ ਰਤਾ ਭਰ ਭੀ ਅੰਤ ਨਹੀਂ ਲੱਭਾ ।੧।
The poor fools, O Nanak, cannot find even a tiny bit of the Lord. ||1||