ਪਉੜੀ ॥
Pauree:
ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥
ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ (ਅਜੇਹੇ ਮਨੁੱਖ ਦੀ) ਸਾਰੀ ਕੁਲ ਸਾਰਾ ਪਰਵਾਰ (ਭਵਜਲ ਵਿਚੋਂ) ਬਚ ਜਾਂਦਾ ਹੈ ।
With faith in the Name, all one's ancestors and family are saved.
ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥
ਨਾਮ ਵਿਚ ਮਨ ਪਤੀਜਿਆਂ ਜਿਨ੍ਹਾਂ ਬੰਦਿਆਂ ਨੇ ਨਾਮ ਨੂੰ ਹਿਰਦੇ ਵਿਚ ਵਸਾ ਲਿਆ ਹੈ ਉਹਨਾਂ ਦੀ ਸਾਰੀ ਸੰਗਤਿ (ਸੰਸਾਰ-ਸਮੁੰਦਰ ਤੋਂ) ਪਾਰ ਉਤਰ ਜਾਂਦੀ ਹੈ ।
With faith in the Name, one's associates are saved; enshrine it within your heart.
ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥
ਨਾਮ ਵਿਚ ਗਿੱਝ ਕੇ ਜਿਨ੍ਹਾਂ ਨੇ ਜੀਭ ਨੂੰ ਨਾਮ ਨਾਲ ਇਕ-ਰਸ ਕਰ ਲਿਆ ਉਹ ਨਾਮ ਸੁਣ ਕੇ (ਮਾਇਆ ਦੇ ਪ੍ਰਭਾਵ ਤੋਂ) ਬਚ ਜਾਂਦੇ ਹਨ ।
With faith in the Name, those who hear it are saved; let your tongue delight in it.
ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥
ਨਾਮ ਵਿਚ ਗਿੱਝ ਕੇ ਜਿਨ੍ਹਾਂ ਨੇ ਨਾਮ ਵਿਚ ਮਨ ਜੋੜ ਲਿਆ ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਉਹਨਾਂ ਦੀ (ਮਾਇਆ ਵਾਲੀ) ਭੁੱਖ ਮਿਟ ਜਾਂਦੀ ਹੈ ।
With faith in the Name, pain and hunger are dispelled; let your consciousness be attached to the Name.
ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥੧੦॥
ਪਰ, ਹੇ ਨਾਨਕ! ਉਹੀ ਬੰਦੇ ਨਾਮ ਸਿਮਰਦੇ ਹਨ ਜਿਨ੍ਹਾਂ ਨੂੰ ਪ੍ਰਭੂ ਸਤਿਗੁਰੂ ਮਿਲਾਂਦਾ ਹੈ ।੧੦।
O Nanak, they alone Praise the Name, who meet with the Guru. ||10||