ਪਉੜੀ ॥
Pauree:
ਨਾਇ ਮੰਨਿਐ ਸੁਖੁ ਊਪਜੈ ਨਾਮੇ ਗਤਿ ਹੋਈ ॥
ਜੇ ਮਨ ਨਾਮ ਸਿਮਰਨ ਵਿਚ ਗਿੱਝ ਜਾਏ ਤਾਂ (ਮਨ ਵਿਚ) ਸੁਖ ਪੈਦਾ ਹੁੰਦਾ ਹੈ, ਨਾਮ ਵਿਚ (ਗਿੱਝਿਆਂ) ਹੀ ਉੱਚੀ ਆਤਮਕ ਅਵਸਥਾ ਬਣਦੀ ਹੈ;
With faith in the Name, peace wells up; the Name brings emancipation.
ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥
ਇੱਜ਼ਤ ਮਿਲਦੀ ਹੈ ਤੇ ਹਿਰਦੇ ਵਿਚ ਉਹ ਪ੍ਰਭੂ (ਆ ਵੱਸਦਾ ਹੈ);
With faith in the Name, honor is obtained. The Lord is enshrined in the heart.
ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥
ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਤੇ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈਂਦੀ;
With faith in the Name, one crosses over the terrifying world-ocean, and no obstructions are ever again encountered.
ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥
ਜੀਵਨ ਦਾ ਰਸਤਾ ਪ੍ਰਤੱਖ ਸਾਫ਼ ਦਿੱਸਣ ਲੱਗ ਪੈਂਦਾ ਹੈ ਕਿਉਂਕਿ ਨਾਮ ਵਿਚ ਸਾਰਾ ਚਾਨਣ ਹੈ (ਆਤਮਕ ਜੀਵਨ ਦੀ ਸੂਝ ਹੈ) ।
With faith in the Name, the Path is revealed; through the Name, one is totally enlightened.
ਨਾਨਕ ਸਤਿਗੁਰਿ ਮਿਲਿਐ ਨਾਉ ਮੰਨੀਐ ਜਿਨ ਦੇਵੈ ਸੋਈ ॥੯॥
(ਪਰ) ਹੇ ਨਾਨਕ! ਜੇ ਸਤਿਗੁਰੂ ਮਿਲੇ ਤਾਂ ਹੀ ਨਾਮ-ਸਿਮਰਨ (ਜ਼ਿੰਦਗੀ ਦਾ (‘ਪਰਗਟ ਪੰਥ’) ਮੰਨਿਆ ਜਾ ਸਕਦਾ ਹੈ (ਤੇ ਇਹ ਦਾਤਿ ਉਹਨਾਂ ਨੂੰ ਮਿਲਦੀ ਹੈ) ਜਿਨ੍ਹਾਂ ਨੂੰ ਉਹ ਪ੍ਰਭੂ ਆਪ ਦੇਂਦਾ ਹੈ ।੯।
O Nanak, meeting with the True Guru, one comes to have faith in the Name; he alone has faith, who is blessed with it. ||9||