ਮਹਲਾ ੧ ॥
First Mehl:
ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥
ਜੋਗ-ਮਤ ਅਨੁਸਾਰ ਬ੍ਰਿਤੀ ਜੋੜਨੀ; ਵੇਦ ਪੁਰਾਨ (ਆਦਿਕਾਂ ਦੇ ਪਾਠ);
All intuitive understanding, all Yoga, all the Vedas and Puraanas.
ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥
ਤਪ ਸਾਧਣੇ; (ਭਜਨਾਂ ਦੇ) ਗੀਤ ਤੇ (ਉਹਨਾਂ ਦੀਆਂ) ਵਿਚਾਰਾਂ;
All actions, all penances, all songs and spiritual wisdom.
ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥
ਉੱਚੀ ਬੁੱਧ ਤੇ ਚੰਗੀ ਅਕਲ; ਤੀਰਥ-ਅਸਥਾਨ (ਆਦਿਕਾਂ ਦੇ ਇਸ਼ਨਾਨ);
All intellect, all enlightenment, all sacred shrines of pilgrimage.
ਸਭਿ ਪਾਤਿਸਾਹੀਆ ਅਮਰ ਸਭਿ ਸਭਿ ਖੁਸੀਆ ਸਭਿ ਖਾਨ ॥
ਪਾਤਿਸ਼ਾਹੀਆਂ ਤੇ ਹਕੂਮਤਾਂ; ਖ਼ੁਸ਼ੀਆਂ ਤੇ (ਚੰਗੇ) ਖਾਣੇ
All kingdoms, all royal commands, all joys and all delicacies.
ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥
ਮਨੁੱਖ ਤੇ ਦੇਵਤੇ; ਜੋਗ ਦੀਆਂ ਸਮਾਧੀਆਂ;
All mankind, all divinites, all Yoga and meditation.
ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥
ਧਰਤੀਆਂ ਦੇ ਮੰਡਲ ਤੇ ਹਿੱਸੇ; ਸਾਰੇ ਜਗਤ ਦੇ ਜੀਆ-ਜੰਤ
All worlds, all celestial realms; all the beings of the universe.
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥
ਇਹਨਾਂ ਸਭਨਾਂ ਨੂੰ ਪਰਮਾਤਮਾ ਆਪਣੇ ਹੁਕਮ ਵਿਚ ਤੋਰਦਾ ਹੈ, ਪਰ ਉਸ ਦੇ ਹੁਕਮ ਦੀ ਕਲਮ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਵਗਦੀ ਹੈ ।
According to His Hukam, He commands them. His Pen writes out the account of their actions.
ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥੨॥
ਹੇ ਨਾਨਕ! ਉਹ ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ ਸਦਾ-ਥਿਰ ਰਹਿਣ ਵਾਲਾ ਹੈ, ਉਸ ਦੇ ਨਾਮ ਵਿਚ ਜੁੜਿਆਂ ਉਸ ਦੀ ਪ੍ਰਾਪਤੀ ਹੁੰਦੀ ਹੈ ।
O Nanak, True is the Lord, and True is His Name. True is His Congregation and His Court. ||2||