ਸਲੋਕ ਮਹਲਾ ੨ ॥
Shalok, Second Mehl:
ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥
ਜੋ ਅੰਤਰਜਾਮੀ ਪ੍ਰਭੂ ਆਪ ਹੀ (ਹਰੇਕ ਦੇ ਦਿਲ ਦੀ) ਜਾਣਦਾ ਹੈ ਉਸ ਦੇ ਅੱਗੇ ਬੋਲਣਾ ਫਬਦਾ ਨਹੀਂ (ਭਾਵ, ਉਸ ਅੱਗੇ ਬੋਲਿਆ ਨਹੀਂ ਜਾ ਸਕਦਾ),
How can we speak of Him? Only He knows Himself.
ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥
ਉਹ ਮੰਨਿਆ ਪ੍ਰਮੰਨਿਆ ਮਾਲਕ ਹੈ ਕਿਉਂਕਿ ਉਸ ਦਾ ਹੁਕਮ ਕੋਈ ਮੋੜ ਨਹੀਂ ਸਕਦਾ ।
His decree cannot be challenged; He is our Supreme Lord and Master.
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥
ਪਾਤਸ਼ਾਹ ਮਾਲਕ ਤੇ ਫ਼ੌਜਾਂ ਦੇ ਸਰਦਾਰ ਸਭ ਨੂੰ ਉਸ ਦੇ ਹੁਕਮ ਵਿਚ ਤੁਰਨਾ ਪੈਂਦਾ ਹੈ,
By His Decree, even kings, nobles and commanders must step down.
ਜੋ ਤਿਸੁ ਭਾਵੈ ਨਾਨਕਾ ਸਾਈ ਭਲੀ ਕਾਰ ॥
(ਇਸ ਵਾਸਤੇ) ਹੇ ਨਾਨਕ! ਉਹੀ ਕੰਮ ਚੰਗਾ (ਮੰਨਣਾ ਚਾਹੀਦਾ) ਹੈ ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ।
Whatever is pleasing to His Will, O Nanak, is a good deed.
ਜਿਨ੍ਹਾ ਚੀਰੀ ਚਲਣਾ ਹਥਿ ਤਿਨ੍ਹਾ ਕਿਛੁ ਨਾਹਿ ॥
ਇਹਨਾਂ ਜੀਵਾਂ ਦੇ ਵੱਸ ਵਿਚ ਕੁਝ ਨਹੀਂ ਕਿਉਂਕਿ ਇਹਨਾਂ ਨੇ ਤਾਂ ਉਸ ਦੇ ਹੁਕਮ ਵਿਚ ਹੀ ਤੁਰਨਾ ਹੈ,
By His Decree, we walk; nothing rests in our hands.
ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥
(ਜਿਸ ਵੇਲੇ) ਮਾਲਕ ਦਾ ਹੁਕਮ ਹੁੰਦਾ ਹੈ (ਇਹ ਜੀਵ) ਉੱਠ ਕੇ ਰਾਹੇ ਪੈ ਜਾਂਦੇ ਹਨ ।
When the Order comes from our Lord and Master, all must rise up and take to the road.
ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥
ਜਿਹੋ ਜਿਹਾ ਹੁਕਮ ਲਿਖਿਆ ਹੋਇਆ ਆਉਂਦਾ ਹੈ, (ਜੀਵ) ਉਸੇ ਤਰ੍ਹਾਂ ਹੁਕਮ ਦੀ ਪਾਲਣਾ ਕਰਦੇ ਹਨ ।
As His Decree is issued, so is His Command obeyed.
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥੧॥
ਹੇ ਨਾਨਕ! (ਉਸ ਮਾਲਕ ਦੇ) ਭੇਜੇ ਹੋਏ (ਇਥੇ ਜਗਤ ਵਿਚ) ਆ ਜਾਂਦੇ ਹਨ ਤੇ ਉਸ ਦੇ ਬੁਲਾਏ ਹੋਏ (ਇਥੋਂ) ਉੱਠ ਕੇ ਤੁਰ ਪੈਂਦੇ ਹਨ ।੧।
Those who are sent, come, O Nanak; when they are called back, they depart and go. ||1||