ਪਉੜੀ ॥
Pauree:
ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥
ਪਰਮਾਤਮਾ ਦਾ ਨਾਮ (ਸਾਰੇ ਸੁਖਾਂ ਦਾ) ਖ਼ਜ਼ਾਨਾ ਹੈ, ਜੇ ਨਾਮ ਸਿਮਰੀਏ ਤਾਂ ਸੁਖ ਮਿਲਦਾ ਹੈ ।
The Name of the Lord is a treasure. Serving it, peace is obtained.
ਨਾਮੁ ਨਿਰੰਜਨੁ ਉਚਰਾਂ ਪਤਿ ਸਿਉ ਘਰਿ ਜਾਂਈ ॥
ਮੈਂ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰਾਂ ਤੇ ਇੱਜ਼ਤ ਨਾਲ (ਆਪਣੇ) ਘਰ ਵਿਚ ਜਾਵਾਂ—(ਗੁਰਮੁਖ ਦੀ ਸਦਾ ਇਹੀ ਤਾਂਘ ਹੁੰਦੀ ਹੈ)
I chant the Name of the Immaculate Lord, so that I may go home with honor.
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥
ਗੁਰਮੁਖ ਸਦਾ ਨਾਮ ਹੀ ਉਚਾਰਦਾ ਹੈ ਤੇ ਨਾਮ ਨੂੰ ਹਿਰਦੇ ਵਿਚ ਵਸਾਂਦਾ ਹੈ ।
The Word of the Gurmukh is the Naam; I enshrine the Naam within my heart.
ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈਂ ॥
(ਜਿਉਂ ਜਿਉਂ) ਗੁਰੂ ਦੀ ਰਾਹੀਂ (ਗੁਰਮੁਖਿ) ਨਾਮ ਸਿਮਰਦਾ ਹੈ, ਪੰਛੀ (ਵਾਂਗ ਉਡਾਰੂ ਇਹ) ਮਤਿ (ਉਸ ਦੇ) ਵੱਸ ਵਿਚ ਆ ਜਾਂਦੀ ਹੈ ।
The bird of the intellect comes under one's control, by meditating on the True Guru.
ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥੪॥
ਹੇ ਨਾਨਕ! (ਗੁਰਮੁਖ ਉਤੇ) ਪ੍ਰਭੂ ਆਪ ਦਿਆਲ ਹੁੰਦਾ ਹੈ ਤੇ ਉਹ ਨਾਮ ਵਿਚ ਹੀ ਲਿਵ ਲਾਈ ਰੱਖਦਾ ਹੈ ।੪।
O Nanak, if the Lord becomes merciful, the mortal lovingly tunes in to the Naam. ||4||