ਸਾਰਗ ਮਹਲਾ ੫ ॥
Saarang, Fifth Mehl:
ਅਬ ਮੋਹਿ ਸਰਬ ਉਪਾਵ ਬਿਰਕਾਤੇ ॥
ਹੇ ਜਗਤ ਦੇ ਮੂਲ ਹਰੀ! ਹੇ ਸਾਰੀਆਂ ਤਾਕਤਾਂ ਦੇ ਮਾਲਕ ਸੁਆਮੀ! (ਗੁਰੂ ਨੂੰ ਮਿਲ ਕੇ) ਹੁਣ ਮੈਂ ਹੋਰ ਸਾਰੇ ਹੀਲੇ ਛੱਡ ਦਿੱਤੇ ਹਨ,
Now I have abandoned all efforts and devices.
ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥੧॥ ਰਹਾਉ ॥
(ਮੈਨੂੰ ਨਿਸ਼ਚਾ ਹੋ ਗਿਆ ਹੈ ਕਿ) ਸਿਰਫ਼ ਤੇਰੇ ਦਰ ਤੋਂ ਹੀ ਮੇਰੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ।੧।ਰਹਾਉ।
My Lord and Master is the All-powerful Creator, the Cause of causes, my only Saving Grace. ||1||Pause||
ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥
ਹੇ ਪ੍ਰਭੂ! ਮੈਂ (ਜਗਤ ਦੇ) ਅਨੇਕਾਂ ਕਈ ਕਿਸਮਾਂ ਦੇ ਰੂਪ ਰੰਗ ਵੇਖ ਲਏ ਹਨ, ਤੇਰੇ ਵਰਗਾ (ਸੋਹਣਾ) ਹੋਰ ਕੋਈ ਨਹੀਂ ਹੈ ।
I have seen numerous forms of incomparable beauty, but nothing is like You.
ਦੇਂਹਿ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ ॥੧॥
ਹੇ ਠਾਕੁਰ! ਹੇ ਜਿੰਦ ਦਾਤੇ! ਹੇ ਪ੍ਰਾਣ ਦਾਤੇ! ਹੇ ਸੁਖਦਾਤੇ! ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ ।੧।
You give Your Support to all, O my Lord and Master; You are the Giver of peace, of the soul and the breath of life. ||1||
ਭ੍ਰਮਤੌ ਭ੍ਰਮਤੌ ਹਾਰਿ ਜਉ ਪਰਿਓ ਤਉ ਗੁਰ ਮਿਲਿ ਚਰਨ ਪਰਾਤੇ ॥
ਭਟਕਦਿਆਂ ਭਟਕਦਿਆਂ ਜਦੋਂ ਮੈਂ ਥੱਕ ਗਿਆ, ਤਦੋਂ ਗੁਰੂ ਨੂੰ ਮਿਲ ਕੇ ਮੈਂ ਪਰਮਾਤਮਾ ਦੇ ਚਰਨਾਂ ਦੀ ਕਦਰ ਪਛਾਣ ਲਈ ।
Wandering, wandering, I grew so tired; meeting the Guru, I fell at His Feet.
ਕਹੁ ਨਾਨਕ ਮੈ ਸਰਬ ਸੁਖੁ ਪਾਇਆ ਇਹ ਸੂਖਿ ਬਿਹਾਨੀ ਰਾਤੇ ॥੨॥੩॥੨੬॥
ਹੇ ਨਾਨਕ! ਆਖ—ਹੇ ਭਾਈ! ਹੁਣ ਮੈਂ ਸਾਰੇ ਸੁਖ ਦੇਣ ਵਾਲਾ ਪ੍ਰਭੂ ਲੱਭ ਲਿਆ ਹੈ, ਤੇ ਮੇਰੀ (ਜ਼ਿੰਦਗੀ ਦੀ) ਰਾਤ ਸੁਖ ਆਨੰਦ ਵਿਚ ਬੀਤ ਰਹੀ ਹੈ ।੨।੩।੨੬।
Says Nanak, I have found total peace; this life-night of mine passes in peace. ||2||3||26||