ਸਾਰਗ ਮਹਲਾ ੫ ॥
Saarang, Fifth Mehl:
ਅਬ ਕਿਆ ਸੋਚਉ ਸੋਚ ਬਿਸਾਰੀ ॥
ਹੁਣ ਮੈਂ ਹੋਰ ਹੋਰ ਕਿਹੜੀਆਂ ਸੋਚਾਂ ਸੋਚਾਂ? ਮੈਂ ਹਰੇਕ ਸੋਚ ਵਿਸਾਰ ਦਿੱਤੀ ਹੈ ।
Now what should I think? I have given up thinking.
ਕਰਣਾ ਸਾ ਸੋਈ ਕਰਿ ਰਹਿਆ ਦੇਹਿ ਨਾਉ ਬਲਿਹਾਰੀ ॥੧॥ ਰਹਾਉ ॥
ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼, ਮੈਂ ਕੁਰਬਾਨ ਜਾਂਦਾ ਹਾਂ ।(ਹੇ ਭਾਈ! ਉਸ ਦੇ ਨਾਮ ਦਾ ਸਦਕਾ ਹੁਣ ਮੈਨੂੰ ਯਕੀਨ ਬਣ ਗਿਆ ਹੈ ਕਿ) ਜੋ ਕੁਝ ਕਰਨਾ ਚਾਹੁੰਦਾ ਹੈ ਉਹੀ ਕੁਝ ਉਹ ਕਰ ਰਿਹਾ ਹੈ ।੧।ਰਹਾਉ।
You do whatever You wish to do. Please bless me with Your Name - I am a sacrifice to You. ||1||Pause||
ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥
ਹੇ ਭਾਈ! ਸਾਰੇ ਜਗਤ ਵਿਚ ਮਾਇਆ (ਸਪਣੀ) ਦੀ ਜ਼ਹਰ ਵਧ-ਫੁੱਲ ਰਹੀ ਹੈ (ਇਸ ਤੋਂ ਉਹੀ ਬਚਦਾ ਹੈ ਜਿਸ ਦੇ) ਮੂੰਹ ਵਿਚ ਗੁਰੂ ਦਾ ਉਪਦੇਸ਼ ਗਰੁੜ-ਮੰਤ੍ਰ ਹੈ ।
The poison of corruption is flowering forth in the four directions; I have taken the GurMantra as my antidote.
ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ ॥੧॥
ਹੇ ਭਾਈ! ਜਿਸ ਮਨੁੱਖ ਨੂੰ ਪ੍ਰਭੂ ਆਪਣੇ ਹੱਥ ਦੇ ਕੇ ਆਪਣਾ ਬਣਾ ਕੇ ਰੱਖਿਆ ਕਰਦਾ ਹੈ, ਉਹ ਜਗਤ ਵਿਚ ਇਉਂ ਨਿਰਲੇਪ ਰਹਿੰਦਾ ਹੈ ਜਿਵੇਂ ਪਾਣੀ ਵਿਚ ਕੌਲ ਫੁੱਲ ।੧।
Giving me His Hand, He has saved me as His Own; like the lotus in the water, I remain unattached. ||1||
ਹਉ ਨਾਹੀ ਕਿਛੁ ਮੈ ਕਿਆ ਹੋਸਾ ਸਭ ਤੁਮ ਹੀ ਕਲ ਧਾਰੀ ॥
ਹੇ ਨਾਨਕ! (ਆਖ—ਹੇ ਪ੍ਰਭੂ!) ਨਾਹ ਹੁਣ ਹੀ ਮੇਰੀ ਕੋਈ ਪਾਂਇਆਂ ਹੈ, ਨਾਹ ਅਗਾਂਹ ਨੂੰ ਭੀ ਮੇਰੀ ਕੋਈ ਪਾਂਇਆਂ ਹੋ ਸਕਦੀ ਹੈ । ਹਰ ਥਾਂ ਤੂੰ ਹੀ ਆਪਣੀ ਸੱਤਿਆ ਟਿਕਾਈ ਹੋਈ ਹੈ ।
I am nothing. What am I? You hold all in Your Power.
ਨਾਨਕ ਭਾਗਿ ਪਰਿਓ ਹਰਿ ਪਾਛੈ ਰਾਖੁ ਸੰਤ ਸਦਕਾਰੀ ॥੨॥੨॥੨੫॥
ਹੇ ਹਰੀ! (ਮਾਇਆ ਸਪਣੀ ਤੋਂ ਬਚਣ ਲਈ) ਮੈਂ ਭੱਜ ਕੇ ਤੇਰੇ ਸੰਤਾਂ ਦੀ ਸਰਨ ਪਿਆ ਹਾਂ, ਸੰਤ-ਸਰਨ ਦਾ ਸਦਕਾ ਮੇਰੀ ਰੱਖਿਆ ਕਰ ।੨।੨।੨੫।
Nanak has run to Your Sanctuary, Lord; please save him, for the sake of Your Saints. ||2||2||25||