ਸਾਰਗ ਮਹਲਾ ੫ ॥
Saarang, Fifth Mehl:
ਅਬ ਮੋਹਿ ਰਾਮ ਭਰੋਸਉ ਪਾਏ ॥
ਹੇ ਭਾਈ! (ਪਰਮਾਤਮਾ ਦੀ ਸਰਨ ਪੈ ਕੇ) ਹੁਣ ਮੈਂ ਪਰਮਾਤਮਾ ਦੀ ਬਾਬਤ ਇਹ ਨਿਸ਼ਚਾ ਬਣਾ ਲਿਆ ਹੈ ਕਿ
Now, I have obtained the Support of the Lord.
ਜੋ ਜੋ ਸਰਣਿ ਪਰਿਓ ਕਰੁਣਾਨਿਧਿ ਤੇ ਤੇ ਭਵਹਿ ਤਰਾਏ ॥੧॥ ਰਹਾਉ ॥
ਜਿਹੜਾ ਜਿਹੜਾ ਮਨੁੱਖ ਉਸ ਤਰਸ-ਦੇ-ਸਮੁੰਦਰ ਪ੍ਰਭੂ ਦੀ ਸਰਨ ਪੈਂਦਾ ਹੈ, ਉਹਨਾਂ ਸਭਨਾਂ ਨੂੰ ਪਰਮਾਤਮਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।੧।ਰਹਾਉ।
Those who seek the Sanctuary of the Ocean of Mercy are carried across the world-ocean. ||1||Pause||
ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥
ਹੇ ਭਾਈ! (ਪਰਮਾਤਮਾ ਦੀ ਸਰਨ ਪੈ ਕੇ ਹੁਣ ਮੈਂ ਇਹ ਨਿਸ਼ਚਾ ਬਣਾ ਲਿਆ ਹੈ ਕਿ ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ ਉਹ) ਆਤਮਕ ਆਨੰਦ ਵਿਚ ਲੀਨ ਰਹਿੰਦਾ ਹੈ ਅਤੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਗੁਰੂ ਉਸ ਦੇ ਸਾਰੇ ਚਿੰਤਾ-ਫ਼ਿਕਰ ਦੂਰ ਕਰ ਦੇਂਦਾ ਹੈ ।
They sleep in peace, and intuitively merge into the Lord. The Guru takes away their cynicism and doubt.
ਜੋ ਚਾਹਤ ਸੋਈ ਹਰਿ ਕੀਓ ਮਨ ਬਾਂਛਤ ਫਲ ਪਾਏ ॥੧॥
ਉਹ ਜੋ ਕੁਝ ਚਾਹੁੰਦਾ ਹੈ ਪ੍ਰਭੂ (ਉਹੀ ਕੁਝ ਉਸ ਵਾਸਤੇ) ਕਰ ਦੇਂਦਾ ਹੈ, ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲੈਂਦਾ ਹੈ ।੧।
Whatever they wish for, the Lord does; they obtain the fruits of their minds' desires. ||1||
ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ ॥
ਹੇ ਭਾਈ! (ਜਦੋਂ ਦਾ ਮੈਂ ਪਰਮਾਤਮਾ ਦੀ ਸਰਨ ਪਿਆ ਹਾਂ, ਤਦੋਂ ਤੋਂ ਹੁਣ) ਮੈਂ ਆਪਣੇ ਹਿਰਦੇ ਵਿਚ (ਪਰਮਾਤਮਾ ਦਾ ਨਾਮ) ਜਪਦਾ ਹਾਂ, ਅੱਖਾਂ ਵਿਚ ਉਸ ਦਾ ਧਿਆਨ ਧਰਦਾ ਹਾਂ, ਕੰਨਾਂ ਨਾਲ ਉਸ ਦੀ ਸਿਫ਼ਤਿ-ਸਾਲਾਹ ਸੁਣਦਾ ਹਾਂ,
In my heart, I meditate on Him; with my eyes, I focus my meditation on Him. With my ears, I listen to His Sermon.
ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ ॥੨॥
ਪੈਰਾਂ ਨਾਲ ਉਸ ਮਾਲਕ-ਪ੍ਰਭੂ ਦੇ ਰਸਤੇ ਤੇ ਤੁਰਦਾ ਹਾਂ, ਮੇਰੀ ਜੀਭ ਉਸ ਦੇ ਗੁਣ ਗਾਂਦੀ ਰਹਿੰਦੀ ਹੈ ।੨।
With my feet, I walk on my Lord and Mater's Path. With my tongue, I sing the Glorious Praises of the Lord. ||2||
ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ॥
ਹੇ ਭਾਈ! ਜਦੋਂ ਤੋਂ ਸੰਤ-ਜਨਾਂ ਨੇ ਮੇਰੀ ਬ੍ਰਿਤੀ ਮਾਇਆ ਵਲੋਂ ਪਰਤਾ ਦਿੱਤੀ ਹੈ, ਮੈਂ ਆਪਣੀਆਂ ਅੱਖਾਂ ਨਾਲ ਉਸ ਸਾਰੀਆਂ ਖ਼ੁਸ਼ੀਆਂ ਦੇ ਮਾਲਕ-ਹਰੀ ਨੂੰ ਵੇਖ ਲਿਆ ਹੈ ।
With my eyes, I see the Lord, the Embodiment of Absolute Bliss; the Saint has turned away from the world.
ਪਾਇਓ ਲਾਲੁ ਅਮੋਲੁ ਨਾਮੁ ਹਰਿ ਛੋਡਿ ਨ ਕਤਹੂ ਜਾਏ ॥੩॥
ਮੈਂ ਪਰਮਾਤਮਾ ਦਾ ਕੀਮਤੀ ਅਮੋਲਕ ਨਾਮ ਲੱਭ ਲਿਆ ਹੈ, ਉਸ ਨੂੰ ਛੱਡ ਕੇ (ਮੇਰਾ ਮਨ ਹੁਣ) ਹੋਰ ਕਿਸੇ ਭੀ ਪਾਸੇ ਨਹੀਂ ਜਾਂਦਾ ।੩।
I have found the Priceless Name of the Beloved Lord; it never leaves me or goes anywhere else. ||3||
ਕਵਨ ਉਪਮਾ ਕਉਨ ਬਡਾਈ ਕਿਆ ਗੁਨ ਕਹਉ ਰੀਝਾਏ ॥
ਹੇ ਭਾਈ! ਮੈਂ ਉਸ ਪਰਮਾਤਮਾ ਦੀ ਕਿਹੜੀ ਸਿਫ਼ਤਿ ਕਰਾਂ? ਕਿਹੜੀ ਵਡਿਆਈ ਦੱਸਾਂ? ਕਿਹੜੇ ਗੁਣ ਬਿਆਨ ਕਰਾਂ? ਜਿਸ ਕਰਕੇ ਉਹ ਮੇਰੇ ਉੱਤੇ ਪਸੰਨ ਹੋ ਜਾਏ ।
What praise, what glory and what virtues should I utter, in order to please the Lord?
ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥੪॥੮॥
ਹੇ ਦਾਸ ਨਾਨਕ! ਦੀਨਾਂ ਉੱਤੇ ਦਇਆ ਕਰਨ ਵਾਲਾ ਪ੍ਰਭੂ ਆਪ ਹੀ ਜਿਸ ਉੱਤੇ ਦਇਆਵਾਨ ਹੁੰਦਾ ਹੈ, ਉਸ ਨੂੰ ਆਪਣੇ ਦਾਸਾਂ ਦਾ ਦਾਸ ਬਣਾ ਲੈਂਦਾ ਹੈ ।੪।੮।
That humble being, unto whom the Merciful Lord is kind - O servant Nanak, he is the slave of God's slaves. ||4||8||