ਸਾਰਗ ਮਹਲਾ ੫ ॥
Saarang, Fifth Mehl:
ਮੇਰੈ ਮਨਿ ਬਾਸਿਬੋ ਗੁਰ ਗੋਬਿੰਦ ॥
ਹੇ ਭਾਈ! ਮੇਰੇ ਮਨ ਵਿਚ ਗੁਰੂ ਗੋਬਿੰਦ ਵੱਸ ਰਿਹਾ ਹੈ ।
The Guru, the Lord of the Universe, dwells within my mind.
ਜਹਾਂ ਸਿਮਰਨੁ ਭਇਓ ਹੈ ਠਾਕੁਰ ਤਹਾਂ ਨਗਰ ਸੁਖ ਆਨੰਦ ॥੧॥ ਰਹਾਉ ॥
(ਮੈਨੂੰ ਇਉਂ ਸਮਝ ਆ ਰਹੀ ਹੈ ਕਿ) ਜਿੱਥੇ ਠਾਕੁਰ-ਪ੍ਰਭੂ ਦਾ ਸਿਮਰਨ ਹੰੁਦਾ ਰਹਿੰਦਾ ਹੈ, ਉਹਨਾਂ (ਹਿਰਦੇ-) ਨਗਰਾਂ ਵਿਚ ਸੁਖ ਆਨੰਦ ਬਣੇ ਰਹਿੰਦੇ ਹਨ ।੧।ਰਹਾਉ।
Wherever my Lord and Master is remembered in meditation - that village is filled with peace and bliss. ||1||Pause||
ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ ॥
ਹੇ ਭਾਈ! ਜਿਸ ਹਿਰਦੇ ਵਿਚ ਮਾਲਕ-ਪ੍ਰਭੂ (ਦੀ ਯਾਦ) ਭੁੱਲ ਜਾਂਦੀ ਹੈ, ਉਥੇ ਸਾਰੇ ਦੁੱਖ ਸਾਰੀਆਂ ਮੁਸੀਬਤਾਂ ਆਈਆਂ ਰਹਿੰਦੀਆਂ ਹਨ
Wherever my Beloved Lord and Master is forgotten - all misery and misfortune is there.
ਜਹ ਗੁਨ ਗਾਇ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ॥੧॥
ਜਿੱਥੇ (ਕੋਈ ਮਨੁੱਖ) ਆਨੰਦ ਅਤੇ ਖ਼ੁਸ਼ੀਆਂ ਦੇਣ ਵਾਲੇ ਹਰਿ-ਗੁਣ ਗਾਂਦਾ ਰਹਿੰਦਾ ਹੈ, ਉਸ ਹਿਰਦੇ ਵਿਚ ਖ਼ੁਸ਼ੀਆਂ ਉਸ ਹਿਰਦੇ ਵਿਚ ਚੜ੍ਹਦੀ ਕਲਾ ਬਣੀ ਰਹਿੰਦੀ ਹੈ ।੧।
Where the Praises of my Lord, the Embodiment of Bliss and Joy are sung - eternal peace and wealth are there. ||1||
ਜਹਾ ਸ੍ਰਵਨ ਹਰਿ ਕਥਾ ਨ ਸੁਨੀਐ ਤਹ ਮਹਾ ਭਇਆਨ ਉਦਿਆਨਦ ॥
ਹੇ ਭਾਈ! ਜਿੱਥੇ ਕੰਨਾਂ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣੀ ਜਾਂਦੀ, ਉਸ ਹਿਰਦੇ ਵਿਚ (ਮਾਨੋ) ਭਾਰਾ ਭਿਆਨਕ ਜੰਗਲ ਬਣਿਆ ਪਿਆ ਹੈ;
Wherever they do not listen to the Stories of the Lord with their ears - the utterly desolate wilderness is there.
ਜਹਾਂ ਕੀਰਤਨੁ ਸਾਧਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ ॥੨॥
ਤੇ, ਜਿਥੇ ਸਿਫ਼ਤਿ-ਸਾਲਾਹ ਹੋ ਰਹੀ ਹੈ, ਸਾਧ ਸੰਗਤਿ ਵਾਲਾ ਰੰਗ ਬਣਿਆ ਹੋਇਆ ਹੈ, ਉੱਥੇ (ਮਾਨੋ, ਐਸਾ ਬਾਗ਼ ਹੈ ਜਿੱਥੇ) ਸੰਘਣੀ ਸੁਗੰਧੀ ਹੈ ਤੇ ਫਲਾਂ ਦਾ ਆਨੰਦ ਹੈ ।੨।
Where the Kirtan of the Lord's Praises are sung with love in the Saadh Sangat - there is fragrance and fruit and joy in abundance. ||2||
ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ ॥
ਹੇ ਭਾਈ! ਪਰਮਾਤਮਾ ਦੇ ਸਿਮਰਨ ਤੋਂ ਬਿਨਾ ਜੇ ਕੋਈ ਮਨੁੱਖ ਕੋ੍ਰੜਾਂ ਵਰ੍ਹੇ ਭੀ ਜੀਊਂਦਾ ਰਹੇ, (ਤਾਂ ਭੀ ਉਸ ਦੀ) ਸਾਰੀ ਉਮਰ ਵਿਅਰਥ ਜਾਂਦੀ ਹੈ ।
Without meditative remembrance on the Lord, one may live for millions of years, but his life would be totally useless.
ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ ॥੩॥
ਪਰ ਜੇ ਮਨੁੱਖ ਗੋਬਿੰਦ ਦਾ ਭਜਨ ਅੱਖ ਝਮਕਣ ਜਿਤਨੇ ਸਮੇ ਲਈ ਭੀ ਕਰੇ, ਤਾਂ ਉਹ ਸਦਾ ਹੀ ਆਤਮਕ ਜੀਵਨ ਜੀਊਂਦਾ ਹੈ ।੩।
But if he vibrates and meditates on the Lord of the Universe, for even a moment, then he shall live forever and ever. ||3||
ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧਸੰਗਤਿ ਕਿਰਪਾਨਦ ॥
ਹੇ ਪ੍ਰਭੂ! ਮਿਹਰ ਕਰ ਕੇ ਮੈਨੂੰ ਆਪਣੀ ਸਾਧ ਸੰਗਤਿ (ਦਾ ਮਿਲਾਪ) ਬਖ਼ਸ਼ (ਤਾ ਕਿ) ਮੈਂ ਸਦਾ ਲਈ ਤੇਰੀ ਸਰਨ ਪ੍ਰਾਪਤ ਕਰੀ ਰੱਖਾਂ ।
O God, I seek Your Sanctuary, Your Sanctuary, Your Sanctuary; please mercifully bless me with the Saadh Sangat, the Company of the Holy.
ਨਾਨਕ ਪੂਰਿ ਰਹਿਓ ਹੈ ਸਰਬ ਮੈ ਸਗਲ ਗੁਣਾ ਬਿਧਿ ਜਾਂਨਦ ॥੪॥੭॥
ਹੇ ਨਾਨਕ! ਉਹ ਪਰਮਾਤਮਾ ਸਭਨਾਂ ਵਿਚ ਵਿਆਪਕ ਹੈ (ਆਪਣੇ ਜੀਵਾਂ ਦੇ ਅੰਦਰ ਆਪਣੇ) ਸਾਰੇ ਗੁਣ ਪੈਦਾ ਕਰਨ ਦਾ ਢੰਗ ਉਹ ਆਪ ਹੀ ਜਾਣਦਾ ਹੈ ।੪।੭।
O Nanak, the Lord is All-pervading everywhere, amongst all. He knows the qualities and the condition of all. ||4||7||