ਬਸੰਤੁ ਮਹਲਾ ੧ ॥
Basant, First Mehl:
ਦੁਬਿਧਾ ਦੁਰਮਤਿ ਅਧੁਲੀ ਕਾਰ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੇ ਮੋਹ ਦੇ) ਹਨੇਰੇ ਵਿਚ ਭਟਕਦਾ ਫਿਰਦਾ ਹੈ (ਠੇਡੇ ਖਾਂਦਾ ਫਿਰਦਾ ਹੈ,
In duality and evil-mindedness, the mortal acts blindly.
ਮਨਮੁਖਿ ਭਰਮੈ ਮਝਿ ਗੁਬਾਰ ॥੧॥
ਉਸ ਨੂੰ ਸਹੀ ਜੀਵਨ-ਪੰਧ ਨਹੀਂ ਦਿੱਸਦਾ) । ਉਹ ਪ੍ਰਭੂ ਤੋਂ ਬਿਨਾ ਕਿਸੇ ਹੋਰ ਆਸਰੇ ਦੀ ਝਾਕ ਰੱਖਦਾ ਹੈ, (ਮਾਇਆ ਦੇ ਮੋਹ ਵਿਚ) ਅੰਨ੍ਹੀ ਹੋ ਚੁਕੀ ਭੈੜੀ ਮਤਿ ਦੇ ਪਿੱਛੇ ਲੱਗ ਕੇ ਹੀ ਕਾਰ ਕਰਦਾ ਹੈ ।੧।
The self-willed manmukh wanders, lost in the darkness. ||1||
ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥
ਮਾਇਆ ਵਿਚ ਅੰਨ੍ਹਾ ਹੋਇਆ ਮਨ ਉਸੇ ਮਤਿ ਦੇ ਪਿੱਛੇ ਤੁਰਦਾ ਹੈ ਜੋ (ਆਪ ਭੀ) ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਪਈ ਹੈ (ਤੇ ਉਹ ਮਨ ਮਾਇਆ ਦੀ ਭਟਕਣਾ ਵਿਚ ਹੀ ਰਹਿੰਦਾ ਹੈ) ।
The blind man follows blind advice.
ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥੧॥ ਰਹਾਉ ॥
ਗੁਰੂ ਦੀ ਦੱਸੀ ਕਾਰ ਕਰਨ ਤੋਂ ਬਿਨਾ ਮਨ ਦੀ ਇਹ ਭਟਕਣਾ ਦੂਰ ਨਹੀਂ ਹੁੰਦੀ ।੧।ਰਹਾਉ।
Unless one takes the Guru's Way, his doubt is not dispelled. ||1||Pause||
ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਅੰਨ੍ਹੇ ਮਨੁੱਖਾਂ ਨੂੰ ਗੁਰੂ ਦੀ (ਦਿੱਤੀ) ਮਤਿ ਪਸੰਦ ਨਹੀਂ ਆਉਂਦੀ
The manmukh is blind; he does not like the Guru's Teachings.
ਪਸੂ ਭਏ ਅਭਿਮਾਨੁ ਨ ਜਾਈ ॥੨॥
(ਉਹ ਵੇਖਣ ਨੂੰ ਭਾਵੇਂ ਮਨੁੱਖ ਹਨ ਪਰ ਸੁਭਾਵ ਵਲੋਂ) ਪਸ਼ੂ ਹੋ ਚੁਕੇ ਹੁੰਦੇ ਹਨ, (ਉਹਨਾਂ ਦੇ ਅੰਦਰੋਂ) ਆਕੜ ਨਹੀਂ ਜਾਂਦੀ ।੨।
He has become a beast; he cannot get rid of his egotistical pride. ||2||
ਲਖ ਚਉਰਾਸੀਹ ਜੰਤ ਉਪਾਏ ॥
ਸਿਰਜਣਹਾਰ ਪ੍ਰਭੂ ਚੌਰਾਸੀ ਲੱਖ ਜੂਨਾਂ ਵਿਚ ਬੇਅੰਤ ਜੀਵ ਪੈਦਾ ਕਰਦਾ ਹੈ,
God created 8.4 million species of beings.
ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥੩॥
ਜਿਵੇਂ ਉਸ ਠਾਕੁਰ ਦੀ ਮਰਜ਼ੀ ਹੁੰਦੀ ਹੈ, ਪੈਦਾ ਕਰਦਾ ਹੈ ਤੇ ਨਾਸ ਭੀ ਕਰ ਦੇਂਦਾ ਹੈ ।੩।;
My Lord and Master, by the Pleasure of His Will, creates and destroys them. ||3||
ਸਗਲੀ ਭੂਲੈ ਨਹੀ ਸਬਦੁ ਅਚਾਰੁ ॥
ਪਰ ਉਹ ਸਾਰੀ ਹੀ ਲੁਕਾਈ ਕੁਰਾਹੇ ਪਈ ਰਹਿੰਦੀ ਹੈ ਜਦ ਤਕ ਉਹ ਗੁਰੂ ਦਾ ਸ਼ਬਦ (ਹਿਰਦੇ ਵਿਚ ਨਹੀਂ ਵਸਾਂਦੀ, ਤੇ ਜਦ ਤਕ ਉਸ ਸ਼ਬਦ ਅਨੁਸਾਰ ਆਪਣਾ) ਕਰਤੱਬ ਨਹੀਂ ਬਣਾਂਦੀ ।
All are deluded and confused, without the Word of the Shabad and good conduct.
ਸੋ ਸਮਝੈ ਜਿਸੁ ਗੁਰੁ ਕਰਤਾਰੁ ॥੪॥
ਉਹੀ ਜੀਵ (ਜੀਵਨ ਦੇ ਸਹੀ ਰਸਤੇ ਨੂੰ) ਸਮਝਦਾ ਹੈ ਜਿਸ ਦਾ ਰਾਹਬਰ ਗੁਰੂ ਬਣਦਾ ਹੈ ਕਰਤਾਰ ਬਣਦਾ ਹੈ ।੪।
He alone is instructed in this, who is blessed by the Guru, the Creator. ||4||
ਗੁਰ ਕੇ ਚਾਕਰ ਠਾਕੁਰ ਭਾਣੇ ॥
ਜੇਹੜੇ ਮਨੁੱਖ ਸਤਿਗੁਰੂ ਦੇ ਸੇਵਕ ਬਣਦੇ ਹਨ ਉਹ ਪਾਲਣਹਾਰ ਪ੍ਰਭੂ ਨੂੰ ਪਸੰਦ ਆ ਜਾਂਦੇ ਹਨ ।
The Guru's servants are pleasing to our Lord and Master.
ਬਖਸਿ ਲੀਏ ਨਾਹੀ ਜਮ ਕਾਣੇ ॥੫॥
ਉਹਨਾਂ ਨੂੰ ਜਮਾਂ ਦੀ ਮੁਥਾਜੀ ਨਹੀਂ ਰਹਿ ਜਾਂਦੀ ਕਿਉਂਕਿ ਪ੍ਰਭੂ ਨੇ ਉਹਨਾਂ ਉਤੇ ਮੇਹਰ ਕਰ ਦਿੱਤੀ ਹੁੰਦੀ ਹੈ ।੫।
The Lord forgives them, and they no longer fear the Messenger of Death. ||5||
ਜਿਨ ਕੈ ਹਿਰਦੈ ਏਕੋ ਭਾਇਆ ॥
ਜਿਨ੍ਹਾਂ ਬੰਦਿਆਂ ਨੂੰ ਆਪਣੇ ਹਿਰਦੇ ਵਿਚ ਇਕ ਪਰਮਾਤਮਾ ਹੀ ਪਿਆਰਾ ਲੱਗਦਾ ਹੈ,
Those who love the One Lord with all their heart
ਆਪੇ ਮੇਲੇ ਭਰਮੁ ਚੁਕਾਇਆ ॥੬॥
ਉਹਨਾਂ ਨੂੰ ਪਰਮਾਤਮਾ ਆਪ ਹੀ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ, ਉਹਨਾਂ ਦੀ ਭਟਕਣਾ ਦੂਰ ਹੋ ਜਾਂਦੀ ਹੈ ।੬।
- He dispels their doubts and unites them with Himself. ||6||
ਬੇਮੁਹਤਾਜੁ ਬੇਅੰਤੁ ਅਪਾਰਾ ॥
ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਪ੍ਰਭੂ ਸਿਮਰਨ ਦੀ ਰਾਹੀਂ ਹੀ ਖ਼ੁਸ਼ ਕੀਤਾ ਜਾ ਸਕਦਾ ਹੈ,
God is Independent, Endless and Infinite.
ਸਚਿ ਪਤੀਜੈ ਕਰਣੈਹਾਰਾ ॥੭॥
ਉਹ ਬੇ-ਮੁਥਾਜ ਹੈ ਬੇਅੰਤ ਹੈ ਉਸ ਦੀ ਹਸਤੀ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।੭।
The Creator Lord is pleased with Truth. ||7||
ਨਾਨਕ ਭੂਲੇ ਗੁਰੁ ਸਮਝਾਵੈ ॥
ਹੇ ਨਾਨਕ! (ਮਾਇਆ ਦੇ ਮੋਹ ਵਿਚ ਫਸ ਕੇ) ਕੁਰਾਹੇ ਪਏ ਮਨੁੱਖ ਨੂੰ ਗੁਰੂ (ਹੀ ਸਮਝਾ ਸਕਦਾ ਹੈ ।
O Nanak, the Guru instructs the mistaken soul.
ਏਕੁ ਦਿਖਾਵੈ ਸਾਚਿ ਟਿਕਾਵੈ ॥੮॥੬॥
ਗੁਰੂ ਉਸ ਨੂੰ ਇੱਕ ਪਰਮਾਤਮਾ ਦਾ ਦੀਦਾਰ ਕਰਾ ਦੇਂਦਾ ਹੈ, ਉਸ ਨੂੰ ਸਦਾ-ਥਿਰ ਪਰਮਾਤਮਾ (ਦੀ ਯਾਦ) ਵਿਚ ਜੋੜ ਦੇਂਦਾ ਹੈ ।੮।੬।
He implants the Truth within him, and shows him the One Lord. ||8||6||