ਬਸੰਤੁ ਮਹਲਾ ੧ ਇਕ ਤੁਕੀਆ ॥
Basant, First Mehl, Ik-Tukee:
 
ਮਤੁ ਭਸਮ ਅੰਧੂਲੇ ਗਰਬਿ ਜਾਹਿ ॥
ਹੇ ਅਕਲੋਂ ਅੰਨ੍ਹੇ! ਪਿੰਡੇ ਤੇ ਸੁਆਹ ਮਲ ਕੇ ਮਤਾਂ ਤੂੰ ਅਹੰਕਾਰ ਵਿਚ ਆ ਜਾਏਂ (ਕਿ ਤੂੰ ਕੋਈ ਬੜਾ ਹੀ ਉੱਤਮ ਕਰਮ ਕਰ ਰਿਹਾ ਹੈਂ)
Do not make such a show of rubbing ashes on your body.
 
ਇਨ ਬਿਧਿ ਨਾਗੇ ਜੋਗੁ ਨਾਹਿ ॥੧॥
ਨੰਗੇ ਰਹਿ ਕੇ (ਤੇ ਪਿੰਡੇ ਉਤੇ ਸੁਆਹ ਮਲ ਕੇ) ਇਹਨਾਂ ਤਰੀਕਿਆਂ ਨਾਲ (ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ ।੧।
O naked Yogi, this is not the way of Yoga! ||1||
 
ਮੂੜ੍ਹੇ ਕਾਹੇ ਬਿਸਾਰਿਓ ਤੈ ਰਾਮ ਨਾਮ ॥
ਹੇ ਮੂਰਖ! ਤੂੰ ਪਰਮਾਤਮਾ ਦਾ ਨਾਮ ਕਿਉਂ ਵਿਸਾਰ ਦਿੱਤਾ ਹੈ?
You fool! How can you have forgotten the Lord's Name?
 
ਅੰਤ ਕਾਲਿ ਤੇਰੈ ਆਵੈ ਕਾਮ ॥੧॥ ਰਹਾਉ ॥
ਪਰਮਾਤਮਾ ਦਾ ਨਾਮ ਹੀ ਅੰਤ ਸਮੇ ਤੇਰੇ ਕੰਮ ਆ ਸਕਦਾ ਹੈ ।੧।ਰਹਾਉ।
At the very last moment, it and it alone shall be of any use to you. ||1||Pause||
 
ਗੁਰ ਪੂਛਿ ਤੁਮ ਕਰਹੁ ਬੀਚਾਰੁ ॥
ਗੁਰੂ ਦੀ ਸਿੱਖਿਆ ਲੈ ਕੇ ਸੋਚੋ ਸਮਝੋ (ਘਰ-ਘਾਟ ਛੱਡ ਕੇ ਬਾਹਰ ਭਟਕਿਆਂ ਰੱਬ ਨਹੀਂ ਮਿਲਦਾ) ।
Consult the Guru, reflect and think it over.
 
ਜਹ ਦੇਖਉ ਤਹ ਸਾਰਿਗਪਾਣਿ ॥੨॥
ਮੈਂ ਤਾਂ ਜਿੱਧਰ ਵੇਖਦਾ ਹਾਂ ਉਧਰ ਹੀ (ਹਰ ਥਾਂ) ਪਰਮਾਤਮਾ ਮੌਜੂਦ ਹੈ ।੨।
Wherever I look, I see the Lord of the World. ||2||
 
ਕਿਆ ਹਉ ਆਖਾ ਜਾਂ ਕਛੂ ਨਾਹਿ ॥
ਹੇ ਪ੍ਰਭੂ! (ਗ੍ਰਿਹਸਤ ਵਿਚ ਰਹਿ ਕੇ ਉੱਚੀ ਜਾਤਿ ਜਾਂ ਦੁਨੀਆਵੀ ਇੱਜ਼ਤ ਦਾ ਮਾਣ ਕਰਨਾ ਭੀ ਜੀਵ ਦੀ ਭਾਰੀ ਭੁੱਲ ਹੈ) ਤੇਰੇ ਨਾਮ ਵਿਚ ਜੁੜਨਾ ਹੀ ਉੱਚੀ ਜਾਤਿ ਹੈ ਤੇਰੇ ਨਾਮ ਵਿਚ ਜੁੜਨਾ ਹੀ ਦੁਨੀਆ ਵਿਚ ਇੱਜ਼ਤ-ਮਾਣ ਹੈ ।
What can I say? I am nothing.
 
ਜਾਤਿ ਪਤਿ ਸਭ ਤੇਰੈ ਨਾਇ ॥੩॥
ਹੇ ਪ੍ਰਭੂ! ਮੈਂ ਮਾਣ ਭੀ ਕਿਸ ਚੀਜ਼ ਦਾ ਕਰਾਂ? ਜੋ ਕੁਝ ਭੀ ਮੈਂ ਆਪਣਾ ਸਮਝਦਾ ਹਾਂ ਇਹ ਮੇਰਾ ਆਪਣਾ ਨਹੀਂ, (ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ, ਤੇ ਹੈ ਭੀ ਨਾਸਵੰਤ) ।੩।
All my status and honor are in Your Name. ||3||
 
ਕਾਹੇ ਮਾਲੁ ਦਰਬੁ ਦੇਖਿ ਗਰਬਿ ਜਾਹਿ ॥
(ਹੇ ਭਾਈ! ਗ੍ਰਿਹਸਤ ਨੂੰ ਤਿਆਗ ਜਾਣ ਵਾਲਾ ਨਿਰੇ ਨੰਗੇ ਰਹਿਣ ਤੇ ਪਿੰਡੇ ਤੇ ਸੁਆਹ ਮਲਣ ਦਾ ਮਾਣ ਕਰਦਾ ਹੈ । ਇਹ ਭੁੱਲ ਹੈ । ਪਰ ਗ੍ਰਿਹਸਤੀ ਧਨ ਦਾ ਅਹੰਕਾਰ ਕਰਦਾ ਹੈ । ਇਹ ਭੀ ਮੂਰਖਤਾ ਹੈ) ਮਾਲ ਧਨ ਵੇਖ ਕੇ ਤੂੰ ਅਹੰਕਾਰ ਕਰਦਾ ਹੈਂ ।
Why do you take such pride in gazing upon your property and wealth?
 
ਚਲਤੀ ਬਾਰ ਤੇਰੋ ਕਛੂ ਨਾਹਿ ॥੪॥
ਸੰਸਾਰ ਤੋਂ ਕੂਚ ਕਰਨ ਵੇਲੇ (ਧਨ ਮਾਲ ਵਿਚੋਂ) ਕੋਈ ਭੀ ਚੀਜ਼ ਤੇਰੀ ਨਹੀਂ ਹੋਵੇਗੀ ।੪।
When you must leave, nothing shall go along with you. ||4||
 
ਪੰਚ ਮਾਰਿ ਚਿਤੁ ਰਖਹੁ ਥਾਇ ॥
(ਹੇ ਭਾਈ!) ਕਾਮਾਦਿਕ ਪੰਜਾਂ ਨੂੰ ਮਾਰ ਕੇ ਆਪਣੇ ਮਨ ਨੂੰ ਵੱਸ ਵਿਚ ਰੱਖ ।
So subdue the five thieves, and hold your consciousness in its place.
 
ਜੋਗ ਜੁਗਤਿ ਕੀ ਇਹੈ ਪਾਂਇ ॥੫॥
ਪਰਮਾਤਮਾ ਨਾਲ ਮਿਲਾਪ ਪੈਦਾ ਕਰਨ ਵਾਲੇ ਤਰੀਕੇ ਦੀ ਇਹੀ ਨੀਂਹ ਹੈ ।੫।
This is the basis of the way of Yoga. ||5||
 
ਹਉਮੈ ਪੈਖੜੁ ਤੇਰੇ ਮਨੈ ਮਾਹਿ ॥
ਪਰਮਾਤਮਾ ਨਾਲ ਮਿਲਾਪ ਪੈਦਾ ਕਰਨ ਵਾਲੇ ਤਰੀਕੇ ਦੀ ਇਹੀ ਨੀਂਹ ਹੈ ।੫।
Your mind is tied with the rope of egotism.
 
ਹਰਿ ਨ ਚੇਤਹਿ ਮੂੜੇ ਮੁਕਤਿ ਜਾਹਿ ॥੬॥
ਤੂੰ (ਇਸ ਹਉਮੈ ਦੇ ਢੰਗੇ ਦੇ ਕਾਰਨ) ਪਰਮਾਤਮਾ ਨੂੰ ਨਹੀਂ ਸਿਮਰਦਾ । ਤੇ, ਵਿਕਾਰਾਂ ਤੋਂ ਖ਼ਲਾਸੀ ਸਿਮਰਨ ਨਾਲ ਹੀ ਹੋ ਸਕਦੀ ਹੈ ।੬।
You do not even think of the Lord - you fool! He alone shall liberate you. ||6||
 
ਮਤ ਹਰਿ ਵਿਸਰਿਐ ਜਮ ਵਸਿ ਪਾਹਿ ॥
(ਹੇ ਮੂਰਖ! ਸੁਚੇਤ ਹੋ) ਪਰਮਾਤਮਾ ਦਾ ਨਾਮ ਭੁਲਾਇਆਂ ਮਤਾਂ ਜਮਾਂ ਦੇ ਵੱਸ ਵਿਚ ਪੈ ਜਾਏਂ,
If you forget the Lord, you will fall into the clutches of the Messenger of Death.
 
ਅੰਤ ਕਾਲਿ ਮੂੜੇ ਚੋਟ ਖਾਹਿ ॥੭॥
ਤੇ ਅਖ਼ੀਰਲੇ ਸਮੇ (ਪਛਤਾਵੇ ਦੀ) ਮਾਰ-ਕੁੱਟ ਖਾਏਂ ।੭।
At that very last moment, you fool, you shall be beaten. ||7||
 
ਗੁਰ ਸਬਦੁ ਬੀਚਾਰਹਿ ਆਪੁ ਜਾਇ ॥
(ਹੇ ਭਾਈ!) ਜੇ ਤੂੰ ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤਿ ਵਿਚ ਟਿਕਾ ਰੱਖੇਂ, ਤਾਂ ਇਸ ਤਰ੍ਹਾਂ ਆਪਾ-ਭਾਵ ਦੂਰ ਹੋ ਸਕੇਗਾ ।
Contemplate the Word of the Guru's Shabad, and be rid of your ego.
 
ਸਾਚ ਜੋਗੁ ਮਨਿ ਵਸੈ ਆਇ ॥੮॥
(ਗੁਰੂ ਦਾ ਸ਼ਬਦ ਵਿਚਾਰਨ ਦੀ ਬਰਕਤਿ ਨਾਲ ਉਹ ਪ੍ਰਭੂ-ਨਾਮ) ਮਨ ਵਿਚ ਆ ਵੱਸਦਾ ਹੈ ਜੋ ਸਦਾ-ਥਿਰ ਪ੍ਰਭੂ ਨਾਲ ਸਦਾ ਦਾ ਮਿਲਾਪ ਬਣਾ ਦੇਂਦਾ ਹੈ ।੮।
True Yoga shall come to dwell in your mind. ||8||
 
ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥
ਹੇ ਮੂਰਖ! ਜਿਸ ਪਰਮਾਤਮਾ ਨੇ ਤੈਨੂੰ ਜਿੰਦ ਦਿੱਤੀ ਹੈ ਸਰੀਰ ਦਿੱਤਾ ਹੈ ਉਸ ਨੂੰ ਤੂੰ ਚੇਤੇ ਨਹੀਂ ਕਰਦਾ
He blessed you with body and soul, but you do not even think of Him.
 
ਮੜੀ ਮਸਾਣੀ ਮੂੜੇ ਜੋਗੁ ਨਾਹਿ ॥੯॥
(ਤੇ ਸੁਆਹ ਮਲ ਕੇ ਮੜ੍ਹੀਆਂ ਮਸਾਣਾਂ ਵਿਚ ਜਾ ਡੇਰਾ ਲਾਂਦਾ ਹੈਂ) ਮੜ੍ਹੀਆਂ ਮਸਾਣਾਂ ਵਿਚ ਬੈਠਿਆਂ ਪਰਮਾਤਮਾ ਨਾਲ ਮਿਲਾਪ ਨਹੀਂ ਬਣ ਸਕਦਾ ।੯।
You fool! Visiting graves and cremation grounds is not Yoga. ||9||
 
ਗੁਣ ਨਾਨਕੁ ਬੋਲੈ ਭਲੀ ਬਾਣਿ ॥
ਨਾਨਕ ਤਾਂ ਪਰਮਾਤਮਾ ਦੀਆਂ ਸਿਫ਼ਤਾਂ ਦੀ ਬਾਣੀ ਉਚਾਰਦਾ ਹੈ, ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਬਾਣੀ ਹੀ ਸੁੰਦਰ ਬਾਣੀ ਹੈ (ਇਹੀ ਪਰਮਾਤਮਾ ਦੇ ਚਰਨਾਂ ਵਿਚ ਜੋੜ ਸਕਦੀ ਹੈ)
Nanak chants the sublime, glorious Bani of the Word.
 
ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥੧੦॥੫॥
ਇਸ ਗੱਲ ਨੂੰ ਸਮਝ (ਜੇ ਤੂੰ ਭੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੇਂਗਾ ਤਾਂ) ਤੈਨੂੰ ਭੀ ਪਰਮਾਤਮਾ ਦਾ ਦੀਦਾਰ ਕਰਾਣ ਵਾਲੀਆਂ ਆਤਮਕ ਅੱਖਾਂ ਮਿਲ ਜਾਣਗੀਆਂ ।੧੦।੫।
Understand it, and appreciate it. ||10||5||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by