ਬਸੰਤੁ ਹਿੰਡੋਲ ਮਹਲਾ ੫ ॥
Basant Hindol, Fifth Mehl:
ਮੂਲੁ ਨ ਬੂਝੈ ਆਪੁ ਨ ਸੂਝੈ ਭਰਮਿ ਬਿਆਪੀ ਅਹੰ ਮਨੀ ॥੧॥
ਹੇ ਭਾਈ! ਹਉਮੈ ਦੇ ਕਾਰਨ (ਜੀਵ ਦੀ ਬੁੱਧੀ ਮਾਇਆ ਦੀ ਖ਼ਾਤਰ) ਦੌੜ-ਭੱਜ ਵਿਚ ਫਸੀ ਰਹਿੰਦੀ ਹੈ, (ਤਾਹੀਏਂ ਜੀਵ ਆਪਣੇ) ਮੂਲੁ-ਪ੍ਰਭੂ ਨਾਲ ਸਾਂਝ ਨਹੀਂ ਪਾਂਦਾ, ਅਤੇ ਆਪਣੇ ਆਪ ਨੂੰ ਭੀ ਨਹੀਂ ਸਮਝਦਾ ।੧।
The mortal does not know the Primal Lord God; he does not understand hmself. He is engrossed in doubt and egotism. ||1||
ਪਿਤਾ ਪਾਰਬ੍ਰਹਮ ਪ੍ਰਭ ਧਨੀ ॥
ਹੇ ਮੇਰੇ ਪਿਤਾ ਪਾਰਬ੍ਰਹਮ! ਹੇ ਮੇਰੇ ਮਾਲਕ ਪ੍ਰਭੂ!
My Father is the Supreme Lord God, my Master.
ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥
ਮੈਨੂੰ ਗੁਣ-ਹੀਨ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ।੧।ਰਹਾਉ।
I am unworthy, but please save me anyway. ||1||Pause||
ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ ॥੨॥
ਹੇ ਭਾਈ! ਸੰਤ ਜਨਾਂ ਨੇ ਤਾਂ ਇਹੀ ਵਿਚਾਰਿਆ ਹੈ ਕਿ ਜਗਤ ਦੀ ਉਤਪੱਤੀ ਤੇ ਜਗਤ ਦਾ ਨਾਸ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ।੨।
Creation and destruction come only from God; this is what the Lord's humble servants believe. ||2||
ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਲਿ ਮਹਿ ਸੁਖੀਏ ਸੇ ਗਨੀ ॥੩॥
ਹੇ ਭਾਈ! ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਮੈਂ ਤਾਂ ਉਹਨਾਂ ਨੂੰ ਹੀ ਸੁਖੀ ਜੀਵਨ ਵਾਲੇ ਸਮਝਦਾ ਹਾਂ ।੩।
Only those who are imbued with God's Name are judged to be peaceful in this Dark Age of Kali Yuga. ||3||
ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ॥੪॥੩॥੨੧॥
ਹੇ ਨਾਨਕ! (ਆਖ—ਹੇ ਭਾਈ!) ਗੁਰੂ ਦੇ ਬਚਨਾਂ ਉੱਤੇ ਤੁਰ ਕੇ ਹੀ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ । ਹੋਰ ਕੋਈ ਹੀਲਾ ਨਹੀਂ ਸੁੱਝਦਾ (ਜਿਸ ਦੀ ਮਦਦ ਨਾਲ ਪਾਰ ਲੰਘਿਆ ਜਾ ਸਕੇ) ।੪।੩।੨੧।
It is the Guru's Word that carries us across; Nanak cannot think of any other way. ||4||3||21||