ਬਸੰਤੁ ਮਹਲਾ ੫ ਹਿੰਡੋਲ ॥
Basant, Fifth Mehl, Hindol:
ਤੇਰੀ ਕੁਦਰਤਿ ਤੂਹੈ ਜਾਣਹਿ ਅਉਰੁ ਨ ਦੂਜਾ ਜਾਣੈ ॥
ਹੇ ਪ੍ਰਭੂ! ਤੇਰੀ ਕੁਦਰਤਿ (ਤਾਕਤ) ਤੂੰ ਆਪ ਹੀ ਜਾਣਦਾ ਹੈਂ, ਕੋਈ ਹੋਰ (ਤੇਰੀ ਸਮਰਥਾ ਨੂੰ) ਨਹੀਂ ਸਮਝ ਸਕਦਾ ।
You alone know Your Creative Power, O Lord; no one else knows it.
ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥੧॥
ਹੇ ਮੇਰੇ ਪਿਆਰੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ (ਆਪ) ਮਿਹਰ ਕਰਦਾ ਹੈਂ, ਉਹੀ ਤੇਰੇ ਨਾਲ ਸਾਂਝ ਪਾਂਦਾ ਹੈ ।੧।
He alone realizes You, O my Beloved, unto whom You show Your Mercy. ||1||
ਤੇਰਿਆ ਭਗਤਾ ਕਉ ਬਲਿਹਾਰਾ ॥
ਹੇ ਪ੍ਰਭੂ! ਮੈਂ ਤੇਰੇ ਭਗਤਾਂ ਤੋਂ ਸਦਕੇ ਜਾਂਦਾ ਹਾਂ । (ਉਹਨਾਂ ਦੀ ਹੀ ਕਿਰਪਾ ਨਾਲ ਤੇਰੇ ਦਰ ਤੇ ਪਹੁੰਚਿਆ ਜਾ ਸਕਦਾ ਹੈ) ।
I am a sacrifice to Your devotees.
ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਆਪਾਰਾ ॥੧॥ ਰਹਾਉ ॥
ਹੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਥਾਂ ਸਦਾ ਸੋਹਣਾ ਹੈ, ਬੇਅੰਤ ਹਨ ਤੇਰੇ ਚੋਜ-ਤਮਾਸ਼ੇ ।੧।ਰਹਾਉ।
Your place is eternally beautiful, God; Your wonders are infinite. ||1||Pause||
ਤੇਰੀ ਸੇਵਾ ਤੁਝ ਤੇ ਹੋਵੈ ਅਉਰੁ ਨ ਦੂਜਾ ਕਰਤਾ ॥
ਹੇ ਪ੍ਰਭੂ! ਤੇਰੀ ਭਗਤੀ ਤੇਰੀ ਪੇ੍ਰਰਨਾ ਨਾਲ ਹੀ ਹੋ ਸਕਦੀ ਹੈ, (ਤੇਰੀ ਪ੍ਰੇਰਨਾ ਤੋਂ ਬਿਨਾ) ਕੋਈ ਭੀ ਹੋਰ ਪ੍ਰਾਣੀ (ਤੇਰੀ ਭਗਤੀ) ਨਹੀਂ ਕਰ ਸਕਦਾ ।
Only You Yourself can perform Your service. No one else can do it.
ਭਗਤੁ ਤੇਰਾ ਸੋਈ ਤੁਧੁ ਭਾਵੈ ਜਿਸ ਨੋ ਤੂ ਰੰਗੁ ਧਰਤਾ ॥੨॥
ਤੇਰਾ ਭਗਤ (ਭੀ) ਉਹੀ ਮਨੁੱਖ (ਬਣਦਾ ਹੈ ਜਿਹੜਾ) ਤੈਨੂੰ ਪਿਆਰਾ ਲੱਗਦਾ ਹੈ ਜਿਸ (ਦੇ ਮਨ) ਨੂੰ ਤੰੂ (ਆਪਣੇ ਪਿਆਰ ਦਾ) ਰੰਗ ਚਾੜ੍ਹਦਾ ਹੈਂ ।੨।
He alone is Your devotee, who is pleasing to You. You bless them with Your Love. ||2||
ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥
ਹੇ ਪ੍ਰਭੂ! ਤੂੰ (ਸਭ ਤੋਂ) ਵੱਡਾ ਦਾਤਾਰ ਹੈਂ, ਤੂੰ (ਸਭ ਤੋਂ) ਵੱਡਾ ਸਿਆਣਾ ਹੈਂ (ਤੇਰੇ ਬਰਾਬਰ ਦਾ) ਕੋਈ ਹੋਰ ਦੂਜਾ ਨਹੀਂ ਹੈ ।
You are the Great Giver; You are so very Wise. There is no other like You.
ਤੂ ਸਮਰਥੁ ਸੁਆਮੀ ਮੇਰਾ ਹਉ ਕਿਆ ਜਾਣਾ ਤੇਰੀ ਪੂਜਾ ॥੩॥
ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੂੰ ਮੇਰਾ ਖਸਮ ਹੈਂ, ਮੈਂ ਤੇਰੀ ਭਗਤੀ ਕਰਨੀ ਨਹੀਂ ਜਾਣਦਾ (ਤੂੰ ਆਪ ਹੀ ਮਿਹਰ ਕਰੇਂ, ਤਾਂ ਕਰ ਸਕਦਾ ਹਾਂ) ।੩।
You are my All-powerful Lord and Master; I do not know how to worship You. ||3||
ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥
ਹੇ ਮੇਰੇ ਪਿਆਰੇ ਪ੍ਰਭੂ! ਜਿੱਥੇ ਤੂੰ ਵੱਸਦਾ ਹੈਂ ਉਹ ਟਿਕਾਣਾ ਅਸਾਂ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਤੇਰੀ ਰਜ਼ਾ ਵਿਚ ਤੁਰਨਾ ਬੜਾ ਔਖਾ ਕੰਮ ਹੈ ।
Your Mansion is imperceptible, O my Beloved; it is so difficult to accept Your Will.
ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥
ਹੇ ਨਾਨਕ! ਆਖ—(ਹੇ ਪ੍ਰਭੂ!) ਮੈਂ ਤੇਰੇ ਦਰ ਤੇ ਡਿੱਗ ਪਿਆ ਹਾਂ, ਮੈਨੂੰ ਮੂਰਖ ਨੂੰ ਮੈਨੂੰ ਅੰਞਾਣ ਨੂੰ (ਤੂੰ ਆਪ ਹੱਥ ਦੇ ਕੇ) ਬਚਾ ਲੈ ।੪।੨।੨੦।
Says Nanak, I have collapsed at Your Door, Lord. I am foolish and ignorant - please save me! ||4||2||20||