ਬਸੰਤੁ ਮਹਲਾ ੩ ॥
Basant, Third Mehl:
 
ਰਾਤੇ ਸਾਚਿ ਹਰਿ ਨਾਮਿ ਨਿਹਾਲਾ ॥
ਹੇ ਪ੍ਰਭੂ! ਜਿਹੜੇ ਮਨੁੱਖ ਤੇਰੇ ਸਦਾ-ਥਿਰ ਨਾਮ ਵਿਚ ਰੰਗੇ ਜਾਂਦੇ ਹਨ, ਉਹ ਪ੍ਰਸੰਨ-ਚਿੱਤ ਰਹਿੰਦੇ ਹਨ ।
Those who are attuned to the True Lord's Name are happy and exalted.
 
ਦਇਆ ਕਰਹੁ ਪ੍ਰਭ ਦੀਨ ਦਇਆਲਾ ॥
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉੱਤੇ ਭੀ) ਮਿਹਰ ਕਰ (ਮੈਨੂੰ ਭੀ ਆਪਣਾ ਨਾਮ ਬਖ਼ਸ਼) ।
Take pity on me, O God, Merciful to the meek.
 
ਤਿਸੁ ਬਿਨੁ ਅਵਰੁ ਨਹੀ ਮੈ ਕੋਇ ॥
ਹੇ ਭਾਈ! ਉਸ ਪ੍ਰਭੂ ਤੋਂ ਬਿਨਾ ਮੈਨੂੰ ਹੋਰ ਕੋਈ ਬੇਲੀ ਨਹੀਂ ਦਿੱਸਦਾ ।
Without Him, I have no other at all.
 
ਜਿਉ ਭਾਵੈ ਤਿਉ ਰਾਖੈ ਸੋਇ ॥੧॥
ਜਿਵੇਂ ਉਸ ਦੀ ਰਜ਼ਾ ਹੁੰਦੀ ਹੈ ਤਿਵੇਂ ਉਹ (ਜੀਵਾਂ ਦੀ) ਰੱਖਿਆ ਕਰਦਾ ਹੈ ।੧।
As it pleases His Will, He keeps me. ||1||
 
ਗੁਰ ਗੋਪਾਲ ਮੇਰੈ ਮਨਿ ਭਾਏ ॥
ਹੇ ਭਾਈ! ਗੁਰੂ ਪਰਮੇਸਰ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ,
The Guru, the Lord, is pleasing to my mind.
 
ਰਹਿ ਨ ਸਕਉ ਦਰਸਨ ਦੇਖੇ ਬਿਨੁ ਸਹਜਿ ਮਿਲਉ ਗੁਰੁ ਮੇਲਿ ਮਿਲਾਏ ॥੧॥ ਰਹਾਉ ॥
ਮੈਂ ਉਸ ਦਾ ਦਰਸਨ ਕਰਨ ਤੋਂ ਬਿਨਾ ਰਹਿ ਨਹੀਂ ਸਕਦਾ (ਦਰਸਨ ਤੋਂ ਬਿਨਾ ਮੈਨੂੰ ਧੀਰਜ ਨਹੀਂ ਆਉਂਦੀ) । (ਜਦੋਂ) ਗੁਰੂ (ਮੈਨੂੰ ਆਪਣੀ) ਸੰਗਤਿ ਵਿਚ ਮਿਲਾਂਦਾ ਹੈ, (ਤਦੋਂ) ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ ਉਸ ਨੂੰ) ਮਿਲਦਾ ਹਾਂ ।੧।ਰਹਾਉ।
I cannot even survive, without the Blessed Vision of His Darshan. But I shall easily unite with the Guru, if He unites me in His Union. ||1||Pause||
 
ਇਹੁ ਮਨੁ ਲੋਭੀ ਲੋਭਿ ਲੁਭਾਨਾ ॥
ਹੇ ਭਾਈ! ਜਿਸ ਮਨੁੱਖ ਦਾ ਇਹ ਲਾਲਚੀ ਮਨ (ਸਦਾ) ਲਾਲਚ ਵਿਚ ਹੀ ਫਸਿਆ ਰਹਿੰਦਾ ਹੈ,
The greedy mind is enticed by greed.
 
ਰਾਮ ਬਿਸਾਰਿ ਬਹੁਰਿ ਪਛੁਤਾਨਾ ॥
ਉਹ ਮਨੁੱਖ ਪਰਮਾਤਮਾ ਦਾ ਨਾਮ ਭੁਲਾ ਕੇ ਫਿਰ ਹੱਥ ਮਲਦਾ ਹੈ ।
Forgetting the Lord, it regrets and repents in the end.
 
ਬਿਛੁਰਤ ਮਿਲਾਇ ਗੁਰ ਸੇਵ ਰਾਂਗੇ ॥
ਜਿਹੜੇ ਮਨੁੱਖ ਗੁਰੂ ਦੀ ਦੱਸੀ ਹਰਿ-ਭਗਤੀ ਵਿਚ ਰੰਗੇ ਜਾਂਦੇ ਹਨ ਉਹਨਾਂ ਨੂੰ (ਪ੍ਰਭੂ-ਚਰਨਾਂ ਤੋਂ) ਵਿਛੁੜਿਆਂ ਨੂੰ ਗੁਰੂ (ਮੁੜ) ਮਿਲਾ ਦੇਂਦਾ ਹੈ ।
The separated ones are reunited, when they are inspired to serve the Guru.
 
ਹਰਿ ਨਾਮੁ ਦੀਓ ਮਸਤਕਿ ਵਡਭਾਗੇ ॥੨॥
ਜਿਨ੍ਹਾਂ ਦੇ ਮੱਥੇ ਉੱਤੇ ਭਾਗ ਜਾਗ ਪਏ ਉਹਨਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਬਖ਼ਸ਼ ਦਿੱਤਾ ।੨।
They are blessed with the Lord's Name - such is the destiny written on their foreheads. ||2||
 
ਪਉਣ ਪਾਣੀ ਕੀ ਇਹ ਦੇਹ ਸਰੀਰਾ ॥
ਹੇ ਭਾਈ! ਇਹ ਸਰੀਰ ਹਵਾ ਪਾਣੀ (ਆਦਿਕ ਤੱਤਾਂ) ਦਾ ਬਣਿਆ ਹੋਇਆ ਹੈ ।
This body is built of air and water.
 
ਹਉਮੈ ਰੋਗੁ ਕਠਿਨ ਤਨਿ ਪੀਰਾ ॥
ਜਿਸ ਮਨੁੱਖ ਦੇ ਇਸ ਸਰੀਰ ਵਿਚ ਹਉਮੈ ਦਾ ਰੋਗ ਹੈ, (ਉਸ ਦੇ ਸਰੀਰ ਵਿਚ ਇਸ ਰੋਗ ਦੀ) ਕਰੜੀ ਪੀੜ ਟਿਕੀ ਰਹਿੰਦੀ ਹੈ ।
The body is afflicted with the terribly painful illness of egotism.
 
ਗੁਰਮੁਖਿ ਰਾਮ ਨਾਮ ਦਾਰੂ ਗੁਣ ਗਾਇਆ ॥
ਗੁਰੂ ਦੇ ਸਨਮੁਖ ਹੋ ਕੇ ਜਿਹੜਾ ਮਨੁੱਖ ਪਰਮਾਤਮਾ ਦੇ ਗੁਣ ਗਾਂਦਾ ਹੈ, ਪਰਮਾਤਮਾ ਦਾ ਨਾਮ (ਉਸ ਦੇ ਵਾਸਤੇ ਹਉਮੈ-ਰੋਗ ਦੂਰ ਕਰਨ ਲਈ) ਦਵਾਈ ਬਣ ਜਾਂਦਾ ਹੈ ।
The Gurmukh has the Medicine: singing the Glorious Praises of the Lord's Name.
 
ਕਰਿ ਕਿਰਪਾ ਗੁਰਿ ਰੋਗੁ ਗਵਾਇਆ ॥੩॥
ਜਿਹੜਾ ਭੀ ਮਨੁੱਖ (ਗੁਰੂ ਦੀ ਸਰਨ ਆਇਆ) ਗੁਰੂ ਨੇ ਕਿਰਪਾ ਕਰ ਕੇ ਉਸ ਦਾ ਇਹ ਰੋਗ ਦੂਰ ਕਰ ਦਿੱਤਾ ।੩।
Granting His Grace, the Guru has cured the illness. ||3||
 
ਚਾਰਿ ਨਦੀਆ ਅਗਨੀ ਤਨਿ ਚਾਰੇ ॥
ਹੇ ਭਾਈ! (ਜਗਤ ਵਿਚ ਹੰਸ, ਹੇਤ, ਲੋਭ, ਕੋਪ) ਚਾਰ ਅੱਗ ਦੀਆਂ ਨਦੀਆਂ ਵਹਿ ਰਹੀਆਂ ਹਨ,
The four evils are the four rivers of fire flowing through the body.
 
ਤ੍ਰਿਸਨਾ ਜਲਤ ਜਲੇ ਅਹੰਕਾਰੇ ॥
(ਜਿਨ੍ਹਾਂ ਮਨੁੱਖਾਂ ਦੇ) ਸਰੀਰ ਵਿਚ ਇਹ ਚਾਰੇ ਅੱਗਾਂ ਪ੍ਰਬਲ ਹਨ, ਉਹ ਮਨੁੱਖ ਤ੍ਰਿਸ਼ਨਾ ਵਿਚ ਸੜਦੇ ਹਨ ।
It is burning in desire, and burning in egotism.
 
ਗੁਰਿ ਰਾਖੇ ਵਡਭਾਗੀ ਤਾਰੇ ॥
ਹੇ ਨਾਨਕ! (ਆਖ—ਹੇ ਭਾਈ!) ਜਿਨ੍ਹਾਂ ਭਾਗਾਂ ਵਾਲੇ ਸੇਵਕਾਂ ਦੀ ਗੁਰੂ ਨੇ ਰੱਖਿਆ ਕੀਤੀ, (ਗੁਰੂ ਨੇ ਉਹਨਾਂ ਨੂੰ ਇਹਨਾਂ ਨਦੀਆਂ ਤੋਂ) ਪਾਰ ਲੰਘਾ ਲਿਆ,
Those whom the Guru protects and saves are very fortunate.
 
ਜਨ ਨਾਨਕ ਉਰਿ ਹਰਿ ਅੰਮ੍ਰਿਤੁ ਧਾਰੇ ॥੪॥੨॥
ਉਹਨਾਂ ਨੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਆਪਣੇ ਹਿਰਦੇ ਵਿਚ ਵਸਾ ਲਿਆ ।੪।੨।
Servant Nanak enshrines the Ambrosial Name of the Lord in his heart. ||4||2||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by