ਰਾਗੁ ਭੈਰਉ ਮਹਲਾ ੫ ਪੜਤਾਲ ਘਰੁ ੩
Raag Bhairao, Fifth Mehl, Partaal, Third House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਪਰਤਿਪਾਲ ਪ੍ਰਭ ਕ੍ਰਿਪਾਲ ਕਵਨ ਗੁਨ ਗਨੀ ॥
ਹੇ ਸਭ ਦੇ ਪਾਲਣਹਾਰ ਪ੍ਰਭੂ! ਹੇ ਕਿਰਪਾਲ ਪ੍ਰਭੂ! ਮੈਂ ਤੇਰੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ?
God is the Compassionate Cherisher. Who can count His Glorious Virtues?
ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥੧॥ ਰਹਾਉ ॥
(ਜਗਤ ਦੇ) ਅਨੇਕਾਂ ਰੰਗ-ਤਮਾਸ਼ੇ (ਤੇਰੇ ਹੀ ਰਚੇ ਹੋਏ ਹਨ), (ਤੂੰ ਇਕ ਬੇਅੰਤ ਸਮੁੰਦਰ ਹੈਂ, ਜਗਤ ਦੇ ਬੇਅੰਤ ਜੀਅ-ਜੰਤ ਤੇਰੇ ਵਿਚੋਂ ਹੀ) ਲਹਿਰਾਂ ਉੱਠੀਆਂ ਹੋਈਆਂ ਹਨ, ਤੂੰ ਸਭ ਜੀਵਾਂ ਦਾ ਮਾਲਕ ਹੈਂ ।੧।ਰਹਾਉ।
Countless colors, and countless waves of joy; He is the Master of all. ||1||Pause||
ਅਨਿਕ ਗਿਆਨ ਅਨਿਕ ਧਿਆਨ ਅਨਿਕ ਜਾਪ ਜਾਪ ਤਾਪ ॥
ਹੇ ਪਾਲਣਹਾਰ ਪ੍ਰਭੂ! ਅਨੇਕਾਂ ਹੀ ਜੀਵ (ਧਾਰਮਿਕ ਪੁਸਤਕਾਂ ਦੇ) ਵਿਚਾਰ ਕਰ ਰਹੇ ਹਨ, ਅਨੇਕਾਂ ਹੀ ਜੀਵ ਸਮਾਧੀਆਂ ਲਾ ਰਹੇ ਹਨ, ਅਨੇਕਾਂ ਹੀ ਜੀਵ ਮੰਤ੍ਰਾਂ ਦੇ ਜਪ ਕਰ ਰਹੇ ਹਨ ਤੇ ਧੂਣੀਆਂ ਤਪ ਰਹੇ ਹਨ ।
Endless spiritual wisdom, endless meditations, endless chants, intense meditations and austere self-disciplines.
ਅਨਿਕ ਗੁਨਿਤ ਧੁਨਿਤ ਲਲਿਤ ਅਨਿਕ ਧਾਰ ਮੁਨੀ ॥੧॥
ਅਨੇਕਾਂ ਜੀਵ ਤੇਰੇ ਗੁਣਾਂ ਨੂੰ ਵਿਚਾਰ ਰਹੇ ਹਨ, ਅਨੇਕਾਂ ਜੀਵ (ਤੇਰੇ ਕੀਰਤਨ ਵਿਚ) ਮਿਠੀਆਂ ਸੁਰਾਂ ਲਾ ਰਹੇ ਹਨ, ਅਨੇਕਾਂ ਹੀ ਜੀਵ ਮੌਨ ਧਾਰੀ ਬੈਠੇ ਹਨ ।੧।
Countless virtues, musical notes and playful sports; countless silent sages enshrine Him in their hearts. ||1||
ਅਨਿਕ ਨਾਦ ਅਨਿਕ ਬਾਜ ਨਿਮਖ ਨਿਮਖ ਅਨਿਕ ਸ੍ਵਾਦ ਅਨਿਕ ਦੋਖ ਅਨਿਕ ਰੋਗ ਮਿਟਹਿ ਜਸ ਸੁਨੀ ॥
ਹੇ ਪ੍ਰਭੂ! (ਜਗਤ ਵਿਚ) ਅਨੇਕਾਂ ਰਾਗ ਹੋ ਰਹੇ ਹਨ, ਅਨੇਕਾਂ ਸਾਜ ਵੱਜ ਰਹੇ ਹਨ, ਇਕ ਇਕ ਨਿਮਖ ਵਿਚ ਅਨੇਕਾਂ ਸੁਆਦ ਪੈਦਾ ਹੋ ਰਹੇ ਹਨ । ਹੇ ਪ੍ਰਭੂ! ਤੇਰੀ ਸਿਫ਼ਤਿ-ਸਾਲਾਹ ਸੁਣਿਆਂ ਅਨੇਕਾਂ ਵਿਕਾਰ ਤੇ ਅਨੇਕਾਂ ਰੋਗ ਦੂਰ ਹੋ ਜਾਂਦੇ ਹਨ ।
Countless melodies, countless instruments, countless tastes, each and every instant. Countless mistakes and countless diseases are removed by hearing His Praise.
ਨਾਨਕ ਸੇਵ ਅਪਾਰ ਦੇਵ ਤਟਹ ਖਟਹ ਬਰਤ ਪੂਜਾ ਗਵਨ ਭਵਨ ਜਾਤ੍ਰ ਕਰਨ ਸਗਲ ਫਲ ਪੁਨੀ ॥੨॥੧॥੫੭॥੮॥੨੧॥੭॥੫੭॥੯੩॥
ਹੇ ਨਾਨਕ! ਬੇਅੰਤ ਪ੍ਰਭੂ-ਦੇਵ ਦੀ ਸੇਵਾ-ਭਗਤੀ ਹੀ ਤੀਰਥ-ਜਾਤ੍ਰਾ ਹੈ, ਭਗਤੀ ਹੀ ਛੇ ਸ਼ਾਸਤਰਾਂ ਦੀ ਵਿਚਾਰ ਹੈ, ਭਗਤੀ ਹੀ ਦੇਵ-ਪੂਜਾ ਹੈ, ਭਗਤੀ ਹੀ ਦੇਸ-ਰਟਨ ਤੇ ਤੀਰਥ-ਜਾਤ੍ਰਾ ਹੈ । ਸਾਰੇ ਫਲ ਸਾਰੇ ਪੁੰਨ ਪਰਮਾਤਮਾ ਦੀ ਸੇਵਾ-ਭਗਤੀ ਵਿਚ ਹੀ ਹਨ ।੨।੧।੫੭।੮।੨੧।੭।੫੭।੯੩।
O Nanak, serving the Infinite, Divine Lord, one earns all the rewards and merits of performing the six rituals, fasts, worship services, pilgrimages to sacred rivers, and journeys to sacred shrines. ||2||1||57||8||21||7||57||93||