ਭੈਰਉ ਮਹਲਾ ੫ ॥
Bhairao, Fifth Mehl:
ਕਰਣ ਕਾਰਣ ਸਮਰਥੁ ਗੁਰੁ ਮੇਰਾ ॥
ਹੇ ਭਾਈ! ਮੇਰਾ ਗੁਰੂ-ਪਰਮੇਸਰ ਸਾਰੀ ਸ੍ਰਿਸ਼ਟੀ ਦਾ ਮੂਲ ਹੈ, ਸਭ ਤਾਕਤਾਂ ਦਾ ਮਾਲਕ ਹੈ,
My Guru is the All-powerful Lord, the Creator, the Cause of causes.
ਜੀਅ ਪ੍ਰਾਣ ਸੁਖਦਾਤਾ ਨੇਰਾ ॥
(ਸਭ ਨੂੰ) ਜਿੰਦ ਦੇਣ ਵਾਲਾ ਹੈ, ਪ੍ਰਾਣ ਦੇਣ ਵਾਲਾ ਹੈ, ਸਾਰੇ ਸੁਖ ਦੇਣ ਵਾਲਾ ਹੈ, (ਸਭਨਾਂ ਦੇ) ਨੇੜੇ (ਵੱਸਦਾ ਹੈ) ।
He is the Soul, the Breath of Life, the Giver of Peace, always near.
ਭੈ ਭੰਜਨ ਅਬਿਨਾਸੀ ਰਾਇ ॥
ਹੇ ਭਾਈ! ਉਹ ਪਾਤਿਸ਼ਾਹ (ਜੀਵਾਂ ਦੇ ਸਾਰੇ) ਡਰ ਦੂਰ ਕਰਨ ਵਾਲਾ ਹੈ, ਉਹ ਆਪ ਨਾਸ-ਰਹਿਤ ਹੈ,
He is the Destroyer of fear, the Eternal, Unchanging, Sovereign Lord King.
ਦਰਸਨਿ ਦੇਖਿਐ ਸਭੁ ਦੁਖੁ ਜਾਇ ॥੧॥
ਜੇ ਉਸ ਦਾ ਦਰਸਨ ਹੋ ਜਾਏ, (ਤਾਂ ਮਨੁੱਖ ਦਾ) ਸਾਰਾ ਦੁੱਖ ਦੂਰ ਹੋ ਜਾਂਦਾ ਹੈ ।੧।
Gazing upon the Blessed Vision of His Darshan, all fear is dispelled. ||1||
ਜਤ ਕਤ ਪੇਖਉ ਤੇਰੀ ਸਰਣਾ ॥
ਹੇ ਪ੍ਰਭੂ! ਮੈਂ (ਆਪਣੇ) ਗੁਰੂ ਦੇ ਚਰਨਾਂ ਤੋਂ ਸਦਾ ਸਦਕੇ ਜਾਂਦਾ ਹਾਂ (ਜਿਸ ਨੇ ਮੈਨੂੰ ਤੇਰੇ ਚਰਨਾਂ ਵਿਚ ਜੋੜਿਆ ਹੈ,
Wherever I look, is the Protection of Your Sanctuary.
ਬਲਿ ਬਲਿ ਜਾਈ ਸਤਿਗੁਰ ਚਰਣਾ ॥੧॥ ਰਹਾਉ ॥
ਹੁਣ) ਮੈਂ ਹਰ ਥਾਂ ਤੇਰਾ ਹੀ ਆਸਰਾ ਤੱਕਦਾ ਹਾਂ ।੧।ਰਹਾਉ।
I am a sacrifice, a sacrifice to the Feet of the True Guru. ||1||Pause||
ਪੂਰਨ ਕਾਮ ਮਿਲੇ ਗੁਰਦੇਵ ॥
ਹੇ ਭਾਈ! ਗੁਰਦੇਵ-ਪ੍ਰਭੂ ਨੂੰ ਮਿਲਿਆਂ ਸਾਰੀਆਂ ਕਾਮਨਾਂ ਪੂਰੀਆਂ ਹੋ ਜਾਂਦੀਆਂ ਹਨ,
My tasks are perfectly accomplished, meeting the Divine Guru.
ਸਭਿ ਫਲਦਾਤਾ ਨਿਰਮਲ ਸੇਵ ॥
ਉਹ ਪ੍ਰਭੂ ਸਾਰੇ ਫਲ ਦੇਣ ਵਾਲਾ ਹੈ, ਉਸ ਦੀ ਸੇਵਾ-ਭਗਤੀ ਜੀਵਨ ਨੂੰ ਪਵਿਤਰ ਕਰ ਦੇਂਦੀ ਹੈ ।
He is the Giver of all rewards. Serving Him, I am immaculate.
ਕਰੁ ਗਹਿ ਲੀਨੇ ਅਪੁਨੇ ਦਾਸ ॥
ਹੇ ਭਾਈ! ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ,
He reaches out with His Hand to His slaves.
ਰਾਮ ਨਾਮੁ ਰਿਦ ਦੀਓ ਨਿਵਾਸ ॥੨॥
ਅਤੇ ਉਹਨਾਂ ਦੇ ਹਿਰਦੇ ਵਿਚ ਆਪਣਾ ਨਾਮ ਟਿਕਾ ਦੇਂਦਾ ਹੈ ।੨।
The Name of the Lord abides in their hearts. ||2||
ਸਦਾ ਅਨੰਦੁ ਨਾਹੀ ਕਿਛੁ ਸੋਗੁ ॥
ਜਿਸ ਦੇ ਹਿਰਦੇ ਵਿਚ ਤੂੰ ਆਪਣਾ ਨਾਮ ਟਿਕਾਂਦਾ ਹੈਂ, ਉਸ ਦੇ ਅੰਦਰ) ਸਦਾ ਆਨੰਦ ਬਣਿਆ ਰਹਿੰਦਾ ਹੈ, ਉਸ ਨੂੰ ਕੋਈ ਗ਼ਮ (ਪੋਹ ਨਹੀਂ ਸਕਦਾ) ।
They are forever in bliss, and do not suffer at all.
ਦੂਖੁ ਦਰਦੁ ਨਹ ਬਿਆਪੈ ਰੋਗੁ ॥
ਕੋਈ ਦੁੱਖ ਕੋਈ ਦਰਦ ਕੋਈ ਰੋਗ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ ।
No pain, sorrow or disease afflicts them.
ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥
ਹੇ ਗੁਰੂ-ਪਾਰਬ੍ਰਹਮ! ਹੇ ਅਪਹੁੰਚ! ਹੇ ਬੇਅੰਤ! (ਜੋ ਕੁਝ ਦਿੱਸ ਰਿਹਾ ਹੈ, ਇਹ) ਸਭ ਕੁਝ ਤੇਰਾ ਪੈਦਾ ਕੀਤਾ ਹੋਇਆ ਹੈ,
Everything is Yours, O Creator Lord.
ਪਾਰਬ੍ਰਹਮ ਗੁਰ ਅਗਮ ਅਪਾਰ ॥੩॥
ਤੂੰ ਹੀ ਸਭ ਕੁਝ ਪੈਦਾ ਕਰਨ ਦੀ ਸਮਰਥਾ ਵਾਲਾ ਹੈਂ ।੩।
The Guru is the Supreme Lord God, the Inaccessible and Infinite. ||3||
ਨਿਰਮਲ ਸੋਭਾ ਅਚਰਜ ਬਾਣੀ ॥
ਹੇ ਭਾਈ! ਸਰਬ-ਵਿਆਪਕ ਪਰਮਾਤਮਾ ਦੀ ਵਿਸਮਾਦ ਪੈਦਾ ਕਰਨ ਵਾਲੀ ਸਿਫ਼ਤਿ-ਸਾਲਾਹ ਜਿਸ ਮਨੁੱਖ ਦੇ ਮਨ ਵਿਚ ਮਿੱਠੀ ਲੱਗ ਪੈਂਦੀ ਹੈ,
His Glorious Grandeur is immaculate, and the Bani of His Word is wonderful!
ਪਾਰਬ੍ਰਹਮ ਪੂਰਨ ਮਨਿ ਭਾਣੀ ॥
ਉਸ ਦੀ ਬੇ-ਦਾਗ਼ ਸੋਭਾ (ਹਰ ਥਾਂ ਪਸਰ ਜਾਂਦੀ ਹੈ) ।
The Perfect Supreme Lord God is pleasing to my mind.
ਜਲਿ ਥਲਿ ਮਹੀਅਲਿ ਰਵਿਆ ਸੋਇ ॥
ਹੇ ਨਾਨਕ! ਉਹ ਪ੍ਰਭੂ ਜਲ ਵਿਚ ਧਰਤੀ ਵਿਚ ਆਕਾਸ਼ ਵਿਚ ਸਭ ਥਾਂ ਮੌਜੂਦ ਹੈ (ਜੋ ਕੁਝ ਜਗਤ ਵਿਚ ਹੋ ਰਿਹਾ ਹੈ)
He is permeating the waters, the lands and the skies.
ਨਾਨਕ ਸਭੁ ਕਿਛੁ ਪ੍ਰਭ ਤੇ ਹੋਇ ॥੪॥੩੪॥੪੭॥
ਸਭ ਕੁਝ ਪ੍ਰਭੂ ਤੋਂ (ਪ੍ਰਭੂ ਦੇ ਹੁਕਮ ਨਾਲ ਹੀ) ਹੋ ਰਿਹਾ ਹੈ ।੪।੩੪।੪੭।
O Nanak, everything comes from God. ||4||34||47||