ਭੈਰਉ ਮਹਲਾ ੫ ॥
Bhairao, Fifth Mehl:
ਗੁਰ ਸੁਪ੍ਰਸੰਨ ਹੋਏ ਭਉ ਗਏ ॥
ਹੇ ਭਾਈ! ਸਤਿਗੁਰੂ ਜਿਸ ਮਨੁੱਖ ਉਤੇ ਬਹੁਤ ਪ੍ਰਸੰਨ ਹੁੰਦਾ ਹੈ, ਉਸ ਦਾ ਹਰੇਕ ਡਰ ਦੂਰ ਹੋ ਜਾਂਦਾ ਹੈ,
When the Guru was totally pleased, my fear was taken away.
ਨਾਮ ਨਿਰੰਜਨ ਮਨ ਮਹਿ ਲਏ ॥
(ਕਿਉਂਕਿ) ਉਹ ਮਨੁੱਖ (ਹਰ ਵੇਲੇ) ਮਾਇਆ-ਰਹਿਤ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾਈ ਰੱਖਦਾ ਹੈ ।
I enshrine the Name of the Immaculate Lord within my mind.
ਦੀਨ ਦਇਆਲ ਸਦਾ ਕਿਰਪਾਲ ॥
ਹੇ ਭਾਈ! ਦੀਨਾਂ ਉਤੇ ਦਇਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਉੱਤੇ ਕਿਰਪਾ ਕਰਦਾ ਹੈ,
He is Merciful to the meek, forever Compassionate.
ਬਿਨਸਿ ਗਏ ਸਗਲੇ ਜੰਜਾਲ ॥੧॥
(ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੇ ਸਾਰੇ ਬੰਧਨ ਨਾਸ ਹੋ ਜਾਂਦੇ ਹਨ ।੧।
All my entanglements are finished. ||1||
ਸੂਖ ਸਹਜ ਆਨੰਦ ਘਨੇ ॥
ਹੇ ਭਾਈ! ਸਾਧ ਸੰਗਤਿ ਵਿਚ ਰਹਿ ਕੇ ਜਿਹੜਾ ਮਨੁੱਖ ਆਪਣੀ ਜੀਭ ਨਾਲ ਆਮਤਕ ਜੀਵਨ ਦੇਣ ਵਾਲਾ ਹਰਿ-ਨਾਮ ਉਚਾਰਦਾ ਰਹਿੰਦਾ ਹੈ,
I have found peace, poise, and myriads of pleasures.
ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥੧॥ ਰਹਾਉ ॥
ਉਸ ਦੇ ਸਾਰੇ ਡਰ ਵਹਿਮ ਦੂਰ ਹੋ ਜਾਂਦੇ ਹਨ (ਉਸ ਦੇ ਅੰਦਰ) ਆਤਮਕ ਅਡੋਲਤਾ ਦੇ ਬੜੇ ਸੁਖ ਆਨੰਦ ਬਣੇ ਰਹਿੰਦੇ ਹਨ ।੧।ਰਹਾਉ।
In the Saadh Sangat, the Company of the Holy, fear and doubt are dispelled. My tongue chants the Ambrosial Name of the Lord, Har, Har. ||1||Pause||
ਚਰਨ ਕਮਲ ਸਿਉ ਲਾਗੋ ਹੇਤੁ ॥
ਹੇ ਭਾਈ! ਪ੍ਰਭੂ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,
I have fallen in love with the Lord's Lotus Feet.
ਖਿਨ ਮਹਿ ਬਿਨਸਿਓ ਮਹਾ ਪਰੇਤੁ ॥
ਉਸ ਦੇ ਅੰਦਰੋਂ (ਖੋਟਾ ਸੁਭਾਉ-ਰੂਪ) ਵੱਡਾ ਪ੍ਰੇਤ ਇਕ ਖਿਨ ਵਿਚ ਮੁੱਕ ਜਾਂਦਾ ਹੈ ।
In an instant, the terrible demons are destroyed.
ਆਠ ਪਹਰ ਹਰਿ ਹਰਿ ਜਪੁ ਜਾਪਿ ॥
ਹੇ ਭਾਈ! ਤੂੰ ਅੱਠੇ ਪਹਿਰ ਪਰਮਾਤਮਾ ਦੇ ਨਾਮ ਦਾ ਜਾਪ ਜਪਿਆ ਕਰ,
Twenty-four hours a day, I meditate and chant the Name of the Lord, Har, Har.
ਰਾਖਨਹਾਰ ਗੋਵਿਦ ਗੁਰ ਆਪਿ ॥੨॥
ਸਭ ਦੀ ਰੱਖਿਆ ਕਰ ਸਕਣ ਵਾਲਾ ਗੁਰੂ ਗੋਬਿੰਦ ਆਪ (ਤੇਰੀ ਭੀ ਰੱਖਿਆ ਕਰੇਗਾ) ।੨।
The Guru is Himself the Savior Lord, the Lord of the Universe. ||2||
ਅਪਨੇ ਸੇਵਕ ਕਉ ਸਦਾ ਪ੍ਰਤਿਪਾਰੈ ॥
ਹੇ ਭਾਈ! ਪ੍ਰਭੂ ਆਪਣੇ ਸੇਵਕ ਦੀ ਆਪ ਰੱਖਿਆ ਕਰਦਾ ਹੈ,
He Himself cherishes His servant forever.
ਭਗਤ ਜਨਾ ਕੇ ਸਾਸ ਨਿਹਾਰੈ ॥
ਪ੍ਰਭੂ ਆਪਣੇ ਭਗਤਾਂ ਦੇ ਸੁਆਸਾਂ ਨੂੰ ਗਹੁ ਨਾਲ ਤੱਕਦਾ ਰਹਿੰਦਾ ਹੈ (ਭਾਵ, ਬੜੇ ਧਿਆਨ ਨਾਲ ਭਗਤ ਜਨਾਂ ਦੀ ਰਾਖੀ ਕਰਦਾ ਹੈ) ।
He watches over every breath of His humble devotee.
ਮਾਨਸ ਕੀ ਕਹੁ ਕੇਤਕ ਬਾਤ ॥
ਹੇ ਭਾਈ! ਦੱਸ, ਮਨੁੱਖ ਵਿਚਾਰੇ ਭਗਤ ਜਨਾਂ ਦਾ ਕੀਹ ਵਿਗਾੜ ਸਕਦੇ ਹਨ?
Tell me, what is the nature of human beings?
ਜਮ ਤੇ ਰਾਖੈ ਦੇ ਕਰਿ ਹਾਥ ॥੩॥
ਪਰਮਾਤਮਾ ਤਾਂ ਉਹਨਾਂ ਨੂੰ ਹੱਥ ਦੇ ਕੇ ਜਮਾਂ ਤੋਂ ਭੀ ਬਚਾ ਲੈਂਦਾ ਹੈ ।੩।
The Lord extends His Hand, and saves them from the Messenger of Death. ||3||
ਨਿਰਮਲ ਸੋਭਾ ਨਿਰਮਲ ਰੀਤਿ ॥
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਚਿੱਤ ਵਿਚ ਪਰਮਾਤਮਾ ਆ ਵੱਸਦਾ ਹੈ,
Immaculate is the Glory, and Immaculate is the way of life,
ਪਾਰਬ੍ਰਹਮੁ ਆਇਆ ਮਨਿ ਚੀਤਿ ॥
ਉਸ ਦੀ ਹਰ ਥਾਂ ਬੇ-ਦਾਗ਼ ਸੋਭਾ ਬਣੀ ਰਹਿੰਦੀ ਹੈ, ਉਸ ਦੀ ਜੀਵਨ-ਜੁਗਤਿ ਸਦਾ ਪਵਿੱਤਰ ਹੁੰਦੀ ਹੈ ।
of those who remember the Supreme Lord God in their minds.
ਕਰਿ ਕਿਰਪਾ ਗੁਰਿ ਦੀਨੋ ਦਾਨੁ ॥
ਹੇ ਨਾਨਕ! (ਆਖ—ਹੇ ਭਾਈ!) ਮਿਹਰ ਕਰ ਕੇ ਗੁਰੂ ਨੇ ਜਿਸ ਮਨੁੱਖ ਨੂੰ (ਨਾਮ ਦੀ) ਦਾਤਿ ਬਖ਼ਸ਼ੀ,
The Guru, in His Mercy, has granted this Gift.
ਨਾਨਕ ਪਾਇਆ ਨਾਮੁ ਨਿਧਾਨੁ ॥੪॥੩੩॥੪੬॥
ਉਸ ਨੇ ਨਾਮ-ਖ਼ਜ਼ਾਨਾ ਹਾਸਲ ਕਰ ਲਿਆ ।੪।੩੩।੪੬।
Nanak has obtained the treasure of the Naam, the Name of the Lord. ||4||33||46||