ਭੈਰਉ ਮਹਲਾ ੫ ॥
Bhairao, Fifth Mehl:
ਅਪਣੀ ਦਇਆ ਕਰੇ ਸੋ ਪਾਏ ॥
ਹੇ ਭਾਈ! (ਜਿਸ ਮਨੁੱਖ ਉੱਤੇ) ਪਰਮਾਤਮਾ ਆਪਣੀ ਮਿਹਰ ਕਰਦਾ ਹੈ,
He alone obtains it, unto whom the Lord shows Mercy.
ਹਰਿ ਕਾ ਨਾਮੁ ਮੰਨਿ ਵਸਾਏ ॥
ਉਹ ਮਨੁੱਖ (ਹਰਿ-ਨਾਮ ਦਾ ਸਿਮਰਨ) ਪ੍ਰਾਪਤ ਕਰ ਲੈਂਦਾ ਹੈ, ਉਹ ਮਨੁੱਖ ਪਰਮਾਤਮਾ ਦਾ ਨਾਮ ਆਪਣੇ ਮਨ ਵਿਚ ਵਸਾ ਲੈਂਦਾ ਹੈ,
He enshrines the Name of the Lord in his mind.
ਸਾਚ ਸਬਦੁ ਹਿਰਦੇ ਮਨ ਮਾਹਿ ॥
ਉਹ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਸ਼ਬਦ ਆਪਣੇ ਹਿਰਦੇ ਵਿਚ ਆਪਣੇ ਮਨ ਵਿਚ ਟਿਕਾਈ ਰੱਖਦਾ ਹੈ
With the True Word of the Shabad in his heart and mind,
ਜਨਮ ਜਨਮ ਕੇ ਕਿਲਵਿਖ ਜਾਹਿ ॥੧॥
(ਜਿਸ ਦੀ ਬਰਕਤਿ ਨਾਲ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ ।੧।
the sins of countless incarnations vanish. ||1||
ਰਾਮ ਨਾਮੁ ਜੀਅ ਕੋ ਆਧਾਰੁ ॥
ਹੇ ਭਾਈ! ਪਰਮਾਤਮਾ ਦਾ ਨਾਮ (ਮਨੁੱਖ ਦੀ) ਜਿੰਦ ਦਾ ਆਸਰਾ ਹੈ ।
The Lord's Name is the Support of the soul.
ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥੧॥ ਰਹਾਉ ॥
(ਇਸ ਵਾਸਤੇ) ਗੁਰੂ ਦੀ ਕਿਰਪਾ ਨਾਲ (ਇਹ ਨਾਮ) ਸਦਾ ਜਪਿਆ ਕਰੋ, (ਪ੍ਰਭੂ ਦਾ ਨਾਮ) ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ।੧।ਰਹਾਉ।
By Guru's Grace, chant the Name continually, O Siblings of Destiny; It shall carry you across the world-ocean. ||1||Pause||
ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉੱਤੇ ਪਰਮਾਤਮਾ ਨੇ ਇਸ ਨਾਮ-ਖ਼ਜ਼ਾਨੇ ਦੀ ਪ੍ਰਾਪਤੀ ਲਿਖੀ ਹੁੰਦੀ ਹੈ,
Those who have this treasure of the Lord's Name written in their destiny,
ਸੇ ਜਨ ਦਰਗਹ ਪਾਵਹਿ ਮਾਨੁ ॥
ਉਹ ਮਨੁੱਖ (ਨਾਮ ਜਪ ਕੇ) ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ।
those humble beings are honored in the Court of the Lord.
ਸੂਖ ਸਹਜ ਆਨੰਦ ਗੁਣ ਗਾਉ ॥
ਹੇ ਭਾਈ! ਪਰਮਾਤਮਾ ਦੇ ਗੁਣ ਗਾਇਆ ਕਰੋ, (ਗੁਣ ਗਾਵਣ ਦੀ ਬਰਕਤਿ ਨਾਲ) ਆਤਮਕ ਅਡੋਲਤਾ ਦੇ ਸੁਖ ਆਨੰਦ (ਪ੍ਰਾਪਤ ਹੁੰਦੇ ਹਨ),
Singing His Glorious Praises with peace, poise and bliss,
ਆਗੈ ਮਿਲੈ ਨਿਥਾਵੇ ਥਾਉ ॥੨॥
(ਜਿਸ ਮਨੁੱਖ ਨੂੰ ਜਗਤ ਵਿਚ) ਕੋਈ ਜੀਵ ਭੀ ਸਹਾਰਾ ਨਹੀਂ ਦੇਂਦਾ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ।੨।
even the homeless obtain a home hereafter. ||2||
ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥
ਹੇ ਭਾਈ! (ਜੁਗ ਕੋਈ ਭੀ ਹੋਵੇ) ਹਰੇਕ ਜੁਗ ਵਿਚ ਪਰਮਾਤਮਾ ਦਾ ਸਿਮਰਨ ਹੀ (ਆਤਮਕ ਜੀਵਨ ਜੀਊਣ ਦੀ) ਸਹੀ ਵਿਚਾਰ ਹੈ
Throughout the ages, this has been the essence of reality.
ਹਰਿ ਸਿਮਰਣੁ ਸਾਚਾ ਬੀਚਾਰੁ ॥
(ਇਹ ਨਾਮ-ਸਿਮਰਨ ਹੀ ਜੀਵਨ-ਜੁਗਤਿ ਦਾ) ਤੱਤ ਹੈ ਨਿਚੋੜ ਹੈ ।
Meditate in remembrance on the Lord, and contemplate the Truth.
ਜਿਸੁ ਲੜਿ ਲਾਇ ਲਏ ਸੋ ਲਾਗੈ ॥
ਪਰ, ਜਿਸ ਮਨੁੱਖ ਨੂੰ ਪਰਮਾਤਮਾ ਆਪ ਆਪਣੇ ਲੜ ਲਾ ਲੈਂਦਾ ਹੈ, ਉਹੀ ਲੱਗਦਾ ਹੈ,
He alone is attached to the hem of the Lord's robe, whom the Lord Himself attaches.
ਜਨਮ ਜਨਮ ਕਾ ਸੋਇਆ ਜਾਗੈ ॥੩॥
ਉਹੀ ਮਨੱੁਖ (ਮਾਇਆ ਦੇ ਮੋਹ ਦੀ ਨੀਂਦ ਵਿਚ) ਅਨੇਕਾਂ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ ।੩।
Asleep for countless incarnations, he now awakens. ||3||
ਤੇਰੇ ਭਗਤ ਭਗਤਨ ਕਾ ਆਪਿ ॥
ਹੇ ਪ੍ਰਭੂ! ਤੇਰੇ ਭਗਤ (ਤੇਰੇ ਸਹਾਰੇ ਹਨ), ਤੂੰ ਆਪ ਆਪਣੇ ਭਗਤਾਂ ਦਾ (ਸਦਾ ਰਾਖਾ ਹੈਂ) ।
Your devotees belong to You, and You belong to Your devotees.
ਅਪਣੀ ਮਹਿਮਾ ਆਪੇ ਜਾਪਿ ॥
(ਭਗਤਾਂ ਵਿਚ ਬੈਠ ਕੇ) ਤੂੰ ਆਪ ਹੀ ਆਪਣੀ ਵਡਿਆਈ ਕਰਦਾ ਹੈਂ ।
You Yourself inspire them to chant Your Praises.
ਜੀਅ ਜੰਤ ਸਭਿ ਤੇਰੈ ਹਾਥਿ ॥
ਹੇ ਨਾਨਕ ਦੇ ਪ੍ਰਭੂ! ਸਾਰੇ ਹੀ ਜੀਅ ਜੰਤ ਤੇਰੇ ਵੱਸ ਵਿਚ ਹਨ,
All beings and creatures are in Your Hands.
ਨਾਨਕ ਕੇ ਪ੍ਰਭ ਸਦ ਹੀ ਸਾਥਿ ॥੪॥੧੬॥੨੯॥
ਤੂੰ ਸਭ ਜੀਵਾਂ ਦੇ ਸਦਾ ਅੰਗ-ਸੰਗ ਰਹਿੰਦਾ ਹੈਂ ।੪।੧੬।੨੯।
Nanak's God is always with him. ||4||16||29||