ਭੈਰਉ ਮਹਲਾ ੫ ॥
Bhairao, Fifth Mehl:
ਚਿਤਵਤ ਪਾਪ ਨ ਆਲਕੁ ਆਵੈ ॥
ਹੇ ਭਾਈ! (ਕੁਰਾਹੇ ਪਿਆ ਹੋਇਆ ਮਨੁੱਖ) ਪਾਪ ਸੋਚਦਿਆਂ (ਰਤਾ ਭੀ) ਢਿੱਲ ਨਹੀਂ ਕਰਦਾ,
The mortal does not hesitate to think about sin.
ਬੇਸੁਆ ਭਜਤ ਕਿਛੁ ਨਹ ਸਰਮਾਵੈ ॥
ਵੇਸੁਆ ਦੇ ਦੁਆਰੇ ਤੇ ਜਾਣੋਂ ਭੀ ਰਤਾ ਸ਼ਰਮ ਨਹੀਂ ਕਰਦਾ ।
He is not ashamed to spend time with prostitutes.
ਸਾਰੋ ਦਿਨਸੁ ਮਜੂਰੀ ਕਰੈ ॥
(ਮਾਇਆ ਦੀ ਖ਼ਾਤਰ) ਸਾਰਾ ਹੀ ਦਿਨ ਮਜੂਰੀ ਕਰ ਸਕਦਾ ਹੈ,
He works all day long,
ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥੧॥
ਪਰ ਜਦੋਂ ਪਰਮਾਤਮਾ ਦੇ ਸਿਮਰਨ ਦਾ ਵੇਲਾ ਹੁੰਦਾ ਹੈ (ਤਦੋਂ ਇਉਂ ਹੁੰਦਾ ਹੈ ਜਿਵੇਂ ਇਸ ਦੇ) ਸਿਰ ਉਤੇ ਬਿਜਲੀ ਪੈ ਜਾਂਦੀ ਹੈ ।੧।
but when it is time to remember the Lord, then a heavy stone falls on his head. ||1||
ਮਾਇਆ ਲਗਿ ਭੂਲੋ ਸੰਸਾਰੁ ॥
ਹੇ ਭਾਈ! ਜਗਤ ਮਾਇਆ ਦੇ ਮੋਹ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ ।
Attached to Maya, the world is deluded and confused.
ਆਪਿ ਭੁਲਾਇਆ ਭੁਲਾਵਣਹਾਰੈ ਰਾਚਿ ਰਹਿਆ ਬਿਰਥਾ ਬਿਉਹਾਰ ॥੧॥ ਰਹਾਉ ॥
(ਪਰ ਜਗਤ ਦੇ ਭੀ ਕੀਹ ਵੱਸ?) ਕੁਰਾਹੇ ਪਾ ਸਕਣ ਵਾਲੇ ਪਰਮਾਤਮਾ ਨੇ ਆਪ (ਹੀ ਜਗਤ ਨੂੰ) ਕੁਰਾਹੇ ਪਾਇਆ ਹੋਇਆ ਹੈ (ਇਸ ਵਾਸਤੇ ਜਗਤ) ਵਿਅਰਥ ਵਿਹਾਰਾਂ ਵਿਚ ਹੀ ਮਗਨ ਰਹਿੰਦਾ ਹੈ ।੧।ਰਹਾੳ
The Deluder Himself has deluded the mortal, and now he is engrossed in worthless worldly affairs. ||1||Pause||
ਪੇਖਤ ਮਾਇਆ ਰੰਗ ਬਿਹਾਇ ॥
ਹੇ ਭਾਈ! ਮਾਇਆ ਦੇ ਚੋਜ-ਤਮਾਸ਼ੇ ਵੇਖਦਿਆਂ ਹੀ (ਕੁਰਾਹੇ ਪਏ ਮਨੁੱਖ ਦੀ ਉਮਰ) ਬੀਤ ਜਾਂਦੀ ਹੈ,
Gazing on Maya's illusion, its pleasures pass away.
ਗੜਬੜ ਕਰੈ ਕਉਡੀ ਰੰਗੁ ਲਾਇ ॥
ਤੱੁਛ ਜਿਹੀ ਮਾਇਆ ਵਿਚ ਪਿਆਰ ਪਾ ਕੇ (ਰੋਜ਼ਾਨਾ ਕਾਰ-ਵਿਹਾਰ ਵਿਚ ਭੀ) ਹੇਰਾ-ਵੇਰੀ ਕਰਦਾ ਰਹਿੰਦਾ ਹੈ ।
He loves the shell, and ruins his life.
ਅੰਧ ਬਿਉਹਾਰ ਬੰਧ ਮਨੁ ਧਾਵੈ ॥
ਹੇ ਭਾਈ! ਮਾਇਆ ਦੇ ਮੋਹ ਵਿਚ ਅੰਨ੍ਹਾ ਕਰ ਦੇਣ ਵਾਲੇ ਕਾਰ-ਵਿਹਾਰ ਦੇ ਬੰਧਨਾਂ ਵਲ (ਕੁਰਾਹੇ ਪਏ ਮਨੱੁਖ ਦਾ) ਮਨ ਦੌੜਦਾ ਰਹਿੰਦਾ ਹੈ,
Bound to blind worldly affairs, his mind wavers and wanders.
ਕਰਣੈਹਾਰੁ ਨ ਜੀਅ ਮਹਿ ਆਵੈ ॥੨॥
ਪਰ ਪੈਦਾ ਕਰਨ ਵਾਲਾ ਪਰਮਾਤਮਾ ਇਸ ਦੇ ਹਿਰਦੇ ਵਿਚ ਨਹੀਂ ਯਾਦ ਆਉਂਦਾ ।੨।
The Creator Lord does not come into his mind. ||2||
ਕਰਤ ਕਰਤ ਇਵ ਹੀ ਦੁਖੁ ਪਾਇਆ ॥
ਹੇ ਭਾਈ! (ਕੁਰਾਹੇ ਪਿਆ ਮਨੁੱਖ) ਇਸੇ ਤਰ੍ਹਾਂ ਕਰਦਿਆਂ ਕਰਦਿਆਂ ਦੁੱਖ ਭੋਗਦਾ ਹੈ,
Working and working like this, he only obtains pain,
ਪੂਰਨ ਹੋਤ ਨ ਕਾਰਜ ਮਾਇਆ ॥
ਮਾਇਆ ਵਾਲੇ (ਇਸ ਦੇ) ਕੰਮ ਕਦੇ ਮੁੱਕਦੇ ਹੀ ਨਹੀਂ ।
and his affairs of Maya are never completed.
ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥
ਕਾਮ-ਵਾਸਨਾ ਵਿਚ, ਕੋ੍ਰਧ ਵਿਚ, ਲੋਭ ਵਿਚ (ਇਸ ਦਾ) ਮਨ ਡੁੱਬਾ ਰਹਿੰਦਾ ਹੈ;
His mind is saturated with sexual desire, anger and greed.
ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥੩॥
ਜਿਵੇਂ ਮੱਛੀ ਪਾਣੀ ਤੋਂ ਬਿਨਾ ਤੜਫ ਮਰਦੀ ਹੈ, ਤਿਵੇਂ ਨਾਮ ਤੋਂ ਬਿਨਾ ਵਿਕਾਰਾਂ ਵਿਚ ਲੁਛ ਲੁਛ ਕੇ ਇਹ ਆਤਮਕ ਮੌਤ ਸਹੇੜ ਲੈਂਦਾ ਹੈ ।੩।
Wiggling like a fish out of water, he dies. ||3||
ਜਿਸ ਕੇ ਰਾਖੇ ਹੋਇ ਹਰਿ ਆਪਿ ॥
ਪਰ, ਹੇ ਭਾਈ! ਪ੍ਰਭੂ ਜੀ ਆਪ ਜਿਸ ਮਨੁੱਖ ਦੇ ਰਖਵਾਲੇ ਬਣ ਗਏ,
One who has the Lord Himself as his Protector,
ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥
ਉਹ ਮਨੁੱਖ ਸਦਾ ਹੀ ਪ੍ਰਭੂ ਦਾ ਨਾਮ ਜਪਦਾ ਹੈ ।
chants and meditates forever on the Name of the Lord, Har, Har.
ਸਾਧਸੰਗਿ ਹਰਿ ਕੇ ਗੁਣ ਗਾਇਆ ॥
ਹੇ ਨਾਨਕ! ਜਿਸ ਮਨੁੱਖ ਨੂੰ (ਪ੍ਰਭੂ ਦੀ ਕਿਰਪਾ ਨਾਲ) ਪੂਰਾ ਗੁਰੂ ਮਿਲ ਪੈਂਦਾ ਹੈ,
In the Saadh Sangat, the Company of the Holy, he chants the Glorious Praises of the Lord.
ਨਾਨਕ ਸਤਿਗੁਰੁ ਪੂਰਾ ਪਾਇਆ ॥੪॥੧੫॥੨੮॥
ਉਹ ਸਾਧ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ।੪।੧੫।੨੮।
O Nanak, he has found the Perfect True Guru. ||4||15||28||