ਭੈਰਉ ਮਹਲਾ ੫ ॥
Bhairao, Fifth Mehl:
ਬਾਪੁ ਹਮਾਰਾ ਸਦ ਚਰੰਜੀਵੀ ॥
ਹੇ ਭਾਈ! (ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿਤਾ,
My Father is Eternal, forever alive.
ਭਾਈ ਹਮਾਰੇ ਸਦ ਹੀ ਜੀਵੀ ॥
ਤਦੋਂ ਮੈਨੂੰ ਨਿਸ਼ਚਾ ਬਣ ਗਿਆ ਕਿ) ਅਸਾਂ ਜੀਵਾਂ ਦਾ ਪ੍ਰਭੂ-ਪਿਤਾ ਸਦਾ ਕਾਇਮ ਰਹਿਣ ਵਾਲਾ ਹੈ,
My brothers live forever as well.
ਮੀਤ ਹਮਾਰੇ ਸਦਾ ਅਬਿਨਾਸੀ ॥
ਮੇਰੇ ਨਾਲ ਆਤਮਕ ਜੀਵਨ ਦੀ ਸਾਂਝ ਰੱਖਣ ਵਾਲੇ ਭੀ ਸਦਾ ਹੀ ਆਤਮਕ ਜੀਵਨ ਵਾਲੇ ਬਣ ਗਏ, ਮੇਰੇ ਨਾਲ ਹਰਿ-ਨਾਮ-ਸਿਮਰਨ ਦੀ ਪ੍ਰੇਮ ਰੱਖਣ ਵਾਲੇ ਸਦਾ ਲਈ ਅਟੱਲ ਜੀਵਨ ਵਾਲੇ ਹੋ ਗਏ,
My friends are permanent and imperishable.
ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥
(ਸਾਰੀਆਂ ਇੰਦ੍ਰੀਆਂ ਦਾ) ਮੇਰਾ ਪਰਵਾਰ ਪ੍ਰਭੂ-ਚਰਨਾਂ ਵਿਚ ਟਿਕੇ ਰਹਿਣ ਵਾਲਾ ਬਣ ਗਿਆ ।੧।
My family abides in the home of the self within. ||1||
ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥
ਹੇ ਭਾਈ! ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਦੇ ਨਾਲ ਮਿਲਾ ਦਿੱਤਾ, ਮੈਨੂੰ ਆਤਮਕ ਆਨੰਦ ਪ੍ਰਾਪਤ ਹੋ ਗਿਆ,
I have found peace, and so all are at peace.
ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥
ਤਦੋਂ (ਮੇਰੇ ਨਾਲ ਸੰਬੰਧ ਰੱਖਣ ਵਾਲੇ ਮੀਤ ਭਾਈ ਸਾਰੇ ਇੰਦ੍ਰੇ—ਇਹ) ਸਾਰੇ ਹੀ (ਆਤਮਕ ਆਨੰਦ ਦੀ ਬਰਕਤਿ ਨਾਲ) ਸੁਖੀ ਹੋ ਗਏ ।੧।ਰਹਾਉ।
The Perfect Guru has united me with my Father. ||1||Pause||
ਮੰਦਰ ਮੇਰੇ ਸਭ ਤੇ ਊਚੇ ॥
ਹੇ ਭਾਈ! (ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਦੇ ਨਾਲ ਮਿਲਾ ਦਿੱਤਾ,
My mansions are the highest of all.
ਦੇਸ ਮੇਰੇ ਬੇਅੰਤ ਅਪੂਛੇ ॥
ਤਦੋਂ ਮੇਰੀ ਜਿੰਦ ਦੇ ਟਿਕੇ ਰਹਿਣ ਵਾਲੇ) ਟਿਕਾਣੇ ਸਾਰੀਆਂ (ਮਾਇਕ ਪ੍ਰੇਰਨਾ) ਤੋਂ ਉੱਚੇ ਹੋ ਗਏ,
My countries are infinite and uncountable.
ਰਾਜੁ ਹਮਾਰਾ ਸਦ ਹੀ ਨਿਹਚਲੁ ॥
ਮੇਰੀ ਜਿੰਦ ਦੇ ਆਤਮਕ ਅਸਥਾਨ ਇਤਨੇ ਉੱਚੇ ਹੋ ਗਏ ਕਿ ਜਮ-ਰਾਜ ਉੱਥੇ ਕੁਝ ਪੁੱਛਣ-ਜੋਗਾ ਹੀ ਨਾਹ ਰਿਹਾ । ਤਦੋਂ ਮੇਰੀ ਆਪਣੇ ਇੰਦ੍ਰਿਆਂ ਉੱਤੇ ਹਕੂਮਤ ਸਦਾ ਲਈ ਅਟੱਲ ਹੋ ਗਈ,
My kingdom is eternally stable.
ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥
ਤਦੋਂ ਮੇਰੇ ਪਾਸ ਇਤਨਾ ਨਾਮ ਖ਼ਜ਼ਾਨਾ ਇਕੱਠਾ ਹੋ ਗਿਆ, ਜੋ ਮੁੱਕ ਹੀ ਨਾਹ ਸਕੇ, ਜੋ ਸਦਾ ਲਈ ਕਾਇਮ ਰਹੇ ।੨।
My wealth is inexhaustible and permanent. ||2||
ਸੋਭਾ ਮੇਰੀ ਸਭ ਜੁਗ ਅੰਤਰਿ ॥
ਹੇ ਭਾਈ! (ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿੱਤਾ, ਮੈਨੂੰ ਸਮਝ ਆ ਗਈ ਕਿ ਇਹ ਜੋ ਪ੍ਰਭੂ ਦੀ ਸੋਭਾ) ਸਾਰੇ ਜੁਗਾਂ ਵਿਚ ਹੋ ਰਹੀ ਹੈ ਮੇਰੇ ਵਾਸਤੇ ਭੀ ਇਹੀ ਸੋਭਾ ਹੈ
My glorious reputation resounds throughout the ages.
ਬਾਜ ਹਮਾਰੀ ਥਾਨ ਥਨੰਤਰਿ ॥
(ਇਹ ਜੋ) ਹਰੇਕ ਥਾਂ ਵਿਚ (ਪ੍ਰਭੂ ਦੀ) ਵਡਿਆਈ ਹੋ ਰਹੀ ਹੈ ਮੇਰੇ ਲਈ ਭੀ ਇਹੀ ਵਡਿਆਈ ਹੈ,
My fame has spread in all places and interspaces.
ਕੀਰਤਿ ਹਮਰੀ ਘਰਿ ਘਰਿ ਹੋਈ ॥
(ਇਹ ਜੋ) ਹਰੇਕ ਘਰ ਵਿਚ (ਪ੍ਰਭੂ ਦੀ) ਸਿਫ਼ਤਿ-ਸਾਲਾਹ ਹੋ ਰਹੀ ਹੈ, ਮੇਰੇ ਲਈ ਭੀ ਇਹੀ ਹੈ,
My praises echo in each and every house.
ਭਗਤਿ ਹਮਾਰੀ ਸਭਨੀ ਲੋਈ ॥੩॥
(ਇਹ ਜੋ) ਸਭਨਾਂ ਲੋਕਾਂ ਵਿਚ (ਪ੍ਰਭੂ ਦੀ) ਭਗਤੀ ਹੋ ਰਹੀ ਹੈ ਮੇਰੇ ਲਈ ਭੀ ਇਹੀ ਹੈ (ਪ੍ਰਭੂ-ਚਰਨਾਂ ਵਿਚ ਮਿਲਾਪ ਦੀ ਬਰਕਤਿ ਨਾਲ ਮੈਨੂੰ ਕਿਸੇ ਸੋਭਾ ਮਸ਼ਹੂਰੀ ਕੀਰਤੀ ਮਾਣ-ਆਦਰ ਦੀ ਵਾਸਨਾ ਨਹੀਂ ਰਹੀ) ।੩।
My devotional worship is known to all people. ||3||
ਪਿਤਾ ਹਮਾਰੇ ਪ੍ਰਗਟੇ ਮਾਝ ॥
ਹੇ ਭਾਈ! (ਜਦੋਂ ਪੂਰੇ ਗੁਰੂ ਨੇ ਮੈਨੂੰ ਪ੍ਰਭੂ-ਪਿਤਾ ਨਾਲ ਮਿਲਾ ਦਿੱਤਾ) ਪ੍ਰਭੂ-ਪਿਤਾ ਜੀ ਮੇਰੇ ਹਿਰਦੇ ਵਿਚ ਪਰਗਟ ਹੋ ਪਏ,
My Father has revealed Himself within me.
ਪਿਤਾ ਪੂਤ ਰਲਿ ਕੀਨੀ ਸਾਂਝ ॥
ਪ੍ਰਭੂ-ਪਿਤਾ ਨੇ ਮੇਰੇ ਨਾਲ ਇਉਂ ਪਿਆਰ ਪਾ ਲਿਆ ਜਿਵੇਂ ਪਿਉ ਆਪਣੇ ਪੁੱਤਰ ਨਾਲ ਪਿਆਰ ਬਣਾਂਦਾ ਹੈ ।
The Father and son have joined together in partnership.
ਕਹੁ ਨਾਨਕ ਜਉ ਪਿਤਾ ਪਤੀਨੇ ॥
ਹੇ ਨਾਨਕ! ਆਖ—ਜਦੋਂ ਪਿਤਾ-ਪ੍ਰਭੂ (ਆਪਣੇ ਕਿਸੇ ਪੁੱਤਰ ਉੱਤੇ) ਦਇਆਵਾਨ ਹੁੰਦਾ ਹੈ,
Says Nanak, when my Father is pleased,
ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥
ਤਦੋਂ ਪ੍ਰਭੂ-ਪਿਤਾ ਤੇ ਜੀਵ-ਪੁੱਤਰ ਇੱਕੋ ਪਿਆਰ ਵਿਚ ਇਕ-ਮਿਕ ਹੋ ਜਾਂਦੇ ਹਨ ।੪।੯।੨੨।
then the Father and son are joined together in love, and become one. ||4||9||22||