ਭੈਰਉ ਮਹਲਾ ੫ ॥
Bhairao, Fifth Mehl:
 
ਚੀਤਿ ਆਵੈ ਤਾਂ ਮਹਾ ਅਨੰਦ ॥
ਹੇ ਭਾਈ! (ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ,
When He comes to mind, then I am in supreme bliss.
 
ਚੀਤਿ ਆਵੈ ਤਾਂ ਸਭਿ ਦੁਖ ਭੰਜ ॥
ਤਦੋਂ ਉਸ ਦੇ ਅੰਦਰ ਬੜਾ ਆਨੰਦ ਬਣ ਜਾਂਦਾ ਹੈ,
When He comes to mind, then all my pains are shattered.
 
ਚੀਤਿ ਆਵੈ ਤਾਂ ਸਰਧਾ ਪੂਰੀ ॥
ਤਦੋਂ ਉਸ ਦੇ ਸਾਰੇ ਦੁੱਖਾਂ ਦਾ ਨਾਸ ਹੋ ਜਾਂਦਾ ਹੈ, ਤਦੋਂ ਉਸ ਦੀ ਹਰੇਕ ਸੱਧਰ ਪੂਰੀ ਹੋ ਜਾਂਦੀ ਹੈ,
When He comes to mind, my hopes are fulfilled.
 
ਚੀਤਿ ਆਵੈ ਤਾਂ ਕਬਹਿ ਨ ਝੂਰੀ ॥੧॥
ਤਦੋਂ ਉਹ ਕਦੇ ਭੀ ਕੋਈ ਚਿੰਤਾ-ਫ਼ਿਕਰ ਨਹੀਂ ਕਰਦਾ ।੧।
When He comes to mind, I never feel sadness. ||1||
 
ਅੰਤਰਿ ਰਾਮ ਰਾਇ ਪ੍ਰਗਟੇ ਆਇ ॥
ਹੇ ਭਾਈ! ਪੂਰੇ ਗੁਰੂ ਦੀ ਰਾਹੀਂ ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਪਾਤਿਸ਼ਾਹ ਪਰਗਟ ਹੋ ਜਾਂਦਾ ਹੈ,
Deep within my being, my Sovereign Lord King has revealed Himself to me.
 
ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ ॥
ਉਸ ਦੇ ਅੰਦਰ ਰੰਗ ਲਾ ਦੇਂਦਾ ਹੈ (ਆਤਮਕ ਆਨੰਦ ਬਣਾ ਦੇਂਦਾ ਹੈ) ।੧।ਰਹਾਉ।
The Perfect Guru has inspired me to love Him. ||1||Pause||
 
ਚੀਤਿ ਆਵੈ ਤਾਂ ਸਰਬ ਕੋ ਰਾਜਾ ॥
ਹੇ ਭਾਈ! (ਜਦੋਂ ਕਿਸੇ ਮਨੁੱਖ ਦੇ) ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, ਤਦੋਂ ਉਹ (ਮਾਨੋ) ਸਭ ਦਾ ਰਾਜਾ ਬਣ ਜਾਂਦਾ ਹੈ,
When He comes to mind, I am the king of all.
 
ਚੀਤਿ ਆਵੈ ਤਾਂ ਪੂਰੇ ਕਾਜਾ ॥
ਤਦੋਂ ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ,
When He comes to mind, all my affairs are completed.
 
ਚੀਤਿ ਆਵੈ ਤਾਂ ਰੰਗਿ ਗੁਲਾਲ ॥
ਤਦੋਂ ਉਹ ਗੂੜ੍ਹੇ ਆਤਮਕ ਆਨੰਦ ਵਿਚ ਮਸਤ ਰਹਿੰਦਾ ਹੈ,
When He comes to mind, I am dyed in the deep crimson of His Love.
 
ਚੀਤਿ ਆਵੈ ਤਾਂ ਸਦਾ ਨਿਹਾਲ ॥੨॥
ਤਦੋਂ ਉਹ ਸਦਾ ਹੀ ਖਿੜੇ-ਮੱਥੇ ਰਹਿੰਦਾ ਹੈ ।੨।
When He comes to mind, I am ecstatic forever. ||2||
 
ਚੀਤਿ ਆਵੈ ਤਾਂ ਸਦ ਧਨਵੰਤਾ ॥
ਹੇ ਭਾਈ! (ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਵੱਸਦਾ ਹੈ,
When He comes to mind, I am wealthy forever.
 
ਚੀਤਿ ਆਵੈ ਤਾਂ ਸਦ ਨਿਭਰੰਤਾ ॥
ਤਦੋਂ ਉਹ ਸਦਾ ਲਈ ਨਾਮ-ਧਨ ਦਾ ਸ਼ਾਹ ਬਣ ਜਾਂਦਾ ਹੈ,
When He comes to mind, I am free of doubt forever.
 
ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥
ਤਦੋਂ ਉਹ ਸਦਾ ਲਈ ਮਾਇਆ ਦੀ ਖ਼ਾਤਰ ਭਟਕਣਾ ਤੋਂ ਬਚ ਜਾਂਦਾ ਹੈ,
When He comes to mind, then I enjoy all pleasures.
 
ਚੀਤਿ ਆਵੈ ਤਾਂ ਚੂਕੀ ਕਾਣੇ ॥੩॥
ਤਦੋਂ ਉਹ ਸਾਰੇ (ਆਤਮਕ) ਆਨੰਦ ਮਾਣਦਾ ਹੈ, ਤਦੋਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿ ਜਾਂਦੀ ।੩।
When He comes to mind, I am rid of fear. ||3||
 
ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥
ਹੇ ਭਾਈ! (ਜਦੋਂ ਪਰਮਾਤਮਾ ਕਿਸੇ ਮਨੁੱਖ ਦੇ) ਹਿਰਦੇ ਵਿਚ ਆ ਪਰਗਟਦਾ ਹੈ,
When He comes to mind, I find the home of peace and poise.
 
ਚੀਤਿ ਆਵੈ ਤਾਂ ਸੁੰਨਿ ਸਮਾਇਆ ॥
ਤਦੋਂ ਉਹ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਲੈਂਦਾ ਹੈ,
When He comes to mind, I am absorbed in the Primal Void of God.
 
ਚੀਤਿ ਆਵੈ ਸਦ ਕੀਰਤਨੁ ਕਰਤਾ ॥
ਤਦੋਂ ਉਹ ਉਸ ਆਤਮਕ ਅਵਸਥਾ ਵਿਚ ਲੀਨ ਰਹਿੰਦਾ ਹੈ ਜਿਥੇ ਮਾਇਆ ਵਾਲੇ ਫੁਰਨੇ ਨਹੀਂ ਉੱਠਦੇ, ਤਦੋਂ ਉਹ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ,
When He comes to mind, I continually sing the Kirtan of His Praises.
 
ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥
ਹੇ ਨਾਨਕ! ਤਦੋਂ ਉਸ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ ।੪।੮।੨੧।
Nanak's mind is pleased and satisfied with the Lord God. ||4||8||21||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by