ਭੈਰਉ ਮਹਲਾ ੩ ॥
Bhairao, Third Mehl:
ਕਲਜੁਗ ਮਹਿ ਬਹੁ ਕਰਮ ਕਮਾਹਿ ॥
ਜਿਹੜੇ (ਕਰਮ-ਕਾਂਡੀ ਲੋਕ) ਕਲਜੁਗ ਵਿਚ ਵਿਚ ਭੀ ਹੋਰ ਹੋਰ (ਮਿਥੇ ਧਾਰਮਿਕ) ਕਰਮ ਕਰਦੇ ਹਨ,
In this Dark Age of Kali Yuga, many rituals are performed.
ਨਾ ਰੁਤਿ ਨ ਕਰਮ ਥਾਇ ਪਾਹਿ ॥੧॥
ਉਹਨਾਂ ਦੇ ਉਹ ਕਰਮ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੇ (ਕਿਉਂਕਿ ਸ਼ਾਸਤ੍ਰਾਂ ਅਨੁਸਾਰ ਭੀ ਸਿਮਰਨ ਤੋਂ ਬਿਨਾ ਹੋਰ ਕਿਸੇ ਕਰਮ ਦੀ ਹੁਣ) ਰੁੱਤ ਨਹੀਂ ਹੈ ।੧।
But it is not the time for them, and so they are of no use. ||1||
ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥
(ਜੇ ਸ਼ਾਸਤਰਾਂ ਦੀ ਮਰਯਾਦਾ ਵਲ ਭੀ ਵੇਖੋ, ਤਾਂ ਭੀ) ਕਲਜੁਗ ਵਿਚ ਪਰਮਾਤਮਾ ਦਾ ਨਾਮ (ਜਪਣਾ ਹੀ) ਸੇ੍ਰਸ਼ਟ (ਕੰਮ) ਹੈ ।
In Kali Yuga, the Lord's Name is the most sublime.
ਗੁਰਮੁਖਿ ਸਾਚਾ ਲਗੈ ਪਿਆਰੁ ॥੧॥ ਰਹਾਉ ॥
ਗੁਰੂ ਦੀ ਸਰਨ ਪੈ ਕੇ (ਨਾਮ ਸਿਮਰਿਆਂ ਪਰਮਾਤਮਾ ਨਾਲ) ਸਦਾ ਕਾਇਮ ਰਹਿਣ ਵਾਲਾ ਪਿਆਰ ਬਣ ਜਾਂਦਾ ਹੈ ।੧।ਰਹਾਉ।
As Gurmukh, be lovingly attached to Truth. ||1||Pause||
ਤਨੁ ਮਨੁ ਖੋਜਿ ਘਰੈ ਮਹਿ ਪਾਇਆ ॥
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜਿਆ,
Searching my body and mind, I found Him within the home of my own heart.
ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥੨॥
ਉਸ ਨੇ ਆਪਣਾ ਤਨ ਆਪਣਾ ਮਨ ਖੋਜ ਕੇ ਹਿਰਦੇ-ਘਰ ਵਿਚ ਹੀ ਪ੍ਰਭੂ ਨੂੰ ਲੱਭ ਲਿਆ ।੨।
The Gurmukh centers his consciousness on the Lord's Name. ||2||
ਗਿਆਨ ਅੰਜਨੁ ਸਤਿਗੁਰ ਤੇ ਹੋਇ ॥
ਆਤਮਕ ਜੀਵਨ ਦੀ ਸੂਝ ਦੇਣ ਵਾਲਾ ਸੁਰਮਾ ਜਿਸ ਮਨੁੱਖ ਨੂੰ ਗੁਰੂ ਪਾਸੋਂ ਮਿਲ ਗਿਆ,
The ointment of spiritual wisdom is obtained from the True Guru.
ਰਾਮ ਨਾਮੁ ਰਵਿ ਰਹਿਆ ਤਿਹੁ ਲੋਇ ॥੩॥
ਉਸ ਨੂੰ ਸਾਰੇ ਜਗਤ ਵਿਚ ਪਰਮਾਤਮਾ ਦਾ ਨਾਮ ਹੀ ਵਿਆਪਕ ਦਿੱਸਦਾ ਹੈ ।੩।
The Lord's Name is pervading the three worlds. ||3||
ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥
(ਸ਼ਾਸਤ੍ਰਾਂ ਅਨੁਸਾਰ ਭੀ) ਕਲਜੁਗ ਵਿਚ ਸਿਰਫ਼ ਹਰਿ-ਨਾਮ ਸਿਮਰਨ ਦੀ ਹੀ ਰੁੱਤ ਹੈ, ਕਿਸੇ ਹੋਰ ਕਰਮ ਕਾਂਡ ਦੇ ਕਰਨ ਦੀ ਰੁੱਤ ਨਹੀਂ ।
In Kali Yuga, it is the time for the One Dear Lord; it is not the time for anything else.
ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥੪॥੧੦॥
(ਤਾਂ ਤੇ) ਹੇ ਨਾਨਕ! (ਆਖ—ਹੇ ਭਾਈ!) ਗੁਰੂ ਦੀ ਸਰਨ ਪੈ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਬੀਜ ਬੀਜ ਲਵੋ ।੪।੧੦।
O Nanak, as Gurmukh, let the Lord's Name grow within your heart. ||4||10||