ਮਾਰੂ ਮਹਲਾ ੧ ਦਖਣੀ ॥
Maaroo, First Mehl, Dakhanee:
ਕਾਇਆ ਨਗਰੁ ਨਗਰ ਗੜ ਅੰਦਰਿ ॥
(ਲੋਕ ਆਪਣੇ ਵੱਸਣ ਵਾਸਤੇ ਸ਼ਹਿਰ ਵਸਾਂਦੇ ਹਨ ਤੇ ਰਾਖੀ ਵਾਸਤੇ ਕਿਲ੍ਹੇ ਬਣਾਂਦੇ ਹਨ, ਇਹਨਾਂ) ਸ਼ਹਿਰਾਂ ਤੇ ਕਿਲ੍ਹਿਆਂ (ਦੀ ਗਿਣਤੀ) ਵਿਚ (ਮਨੁੱਖਾ) ਸਰੀਰ ਭੀ ਇਕ ਸ਼ਹਿਰ ਹੈ (ਇਹ ਸ਼ਹਿਰ ਪਰਮਾਤਮਾ ਨੇ ਆਪਣੇ ਵੱਸਣ ਲਈ ਵਸਾਇਆ ਹੈ),
Deep within the body-village is the fortress.
ਸਾਚਾ ਵਾਸਾ ਪੁਰਿ ਗਗਨੰਦਰਿ ॥
ਇਸ ਸ਼ਹਿਰ ਵਿਚ ਇਸ ਦੇ ਦਸਮ ਦੁਆਰ ਵਿਚ ਪ੍ਰਭੂ ਸਦਾ-ਥਿਰ ਨਿਵਾਸ ਹੈ ।
The dwelling of the True Lord is within the city of the Tenth Gate.
ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥੧॥
ਉਹ ਪਰਮਾਤਮਾ ਪਵਿਤ੍ਰ-ਸਰੂਪ ਹੈ, ਉਸ ਦਾ ਟਿਕਾਣਾ ਸਦਾ ਕਾਇਮ ਰਹਿਣ ਵਾਲਾ ਹੈ, ਉਹ ਆਪ ਹੀ ਆਪਣੇ ਆਪ ਨੂੰ (ਸਰੀਰਾਂ ਦੇ ਰੂਪ ਵਿਚ) ਪਰਗਟ ਕਰਦਾ ਹੈ ।੧।
This place is permanent and forever immaculate. He Himself created it. ||1||
ਅੰਦਰਿ ਕੋਟ ਛਜੇ ਹਟਨਾਲੇ ॥
ਇਸ (ਸਰੀਰ-) ਕਿਲ੍ਹੇ ਦੇ ਅੰਦਰ ਹੀ, ਮਾਨੋ, ਛੱਜੇ ਤੇ ਬਾਜ਼ਾਰ ਹਨ
Within the fortress are balconies and bazaars.
ਆਪੇ ਲੇਵੈ ਵਸਤੁ ਸਮਾਲੇ ॥
ਜਿਨ੍ਹਾਂ ਵਿਚ ਪ੍ਰਭੂ ਆਪ ਹੀ ਸੌਦਾ ਖ਼ਰੀਦਦਾ ਹੈ ਤੇ ਸਾਂਭਦਾ ਹੈ
He Himself takes care of His merchandise.
ਬਜਰ ਕਪਾਟ ਜੜੇ ਜੜਿ ਜਾਣੈ ਗੁਰ ਸਬਦੀ ਖੋਲਾਇਦਾ ॥੨॥
(ਮਾਇਆ ਦੇ ਮੋਹ ਦੇ) ਕਰੜੇ ਕਵਾੜ ਭੀ ਅੰਦਰ ਜੜੇ ਪਏ ਹਨ, ਪਰਮਾਤਮਾ ਆਪ ਹੀ ਇਹ ਕਵਾੜ ਬੰਦ ਕਰਨੇ ਜਾਣਦਾ ਹੈ ਤੇ ਆਪ ਹੀ ਗੁਰੂ ਦੇ ਸ਼ਬਦ ਵਿਚ (ਜੀਵ ਨੂੰ ਜੋੜ ਕੇ ਕਵਾੜ) ਖੁਲ੍ਹਾ ਦੇਂਦਾ ਹੈ ।੨।
The hard and heavy doors of the Tenth Gate are closed and locked. Through the Word of the Guru's Shabad, they are thrown open. ||2||
ਭੀਤਰਿ ਕੋਟ ਗੁਫਾ ਘਰ ਜਾਈ ॥
ਇਸ (ਸਰੀਰ) ਕਿਲ੍ਹੇ ਗੁਫ਼ਾ ਵਿਚ ਪਰਮਾਤਮਾ ਦੀ ਰਿਹੈਸ਼ ਦਾ ਥਾਂ ਹੈ ।
Within the fortress is the cave, the home of the self.
ਨਉ ਘਰ ਥਾਪੇ ਹੁਕਮਿ ਰਜਾਈ ॥
ਰਜ਼ਾ ਦੇ ਮਾਲਕ ਪ੍ਰਭੂ ਨੇ ਆਪਣੇ ਹੁਕਮ ਵਿਚ ਹੀ (ਇਸ ਕਿਲ੍ਹੇ ਵਿਚ) ਨੌ ਘਰ ਬਣਾ ਦਿੱਤੇ ਹਨ (ਜੋ ਪਰੱਤਖ ਦਿਸਦੇ ਹਨ) ।
He established the nine gates of this house, by His Command and His Will.
ਦਸਵੈ ਪੁਰਖੁ ਅਲੇਖੁ ਅਪਾਰੀ ਆਪੇ ਅਲਖੁ ਲਖਾਇਦਾ ॥੩॥
ਦਸਵੇਂ ਘਰ ਵਿਚ (ਜੋ ਗੁਪਤ ਹੈ) ਸਰਬ-ਵਿਆਪਕ ਲੇਖੇ ਤੋਂ ਰਹਿਤ ਤੇ ਬੇਅੰਤ ਪ੍ਰਭੂ ਆਪ ਵੱਸਦਾ ਹੈ । ਉਹ ਅਦ੍ਰਿਸ਼ਟ ਪ੍ਰਭੂ ਆਪ ਹੀ ਆਪਣੇ ਆਪ ਦਾ ਦਰਸ਼ਨ ਕਰਾਂਦਾ ਹੈ ।੩।
In the Tenth Gate, the Primal Lord, the unknowable and infinite dwells; the unseen Lord reveals Himself. ||3||
ਪਉਣ ਪਾਣੀ ਅਗਨੀ ਇਕ ਵਾਸਾ ॥
(ਇਸ ਸਰੀਰ ਵਿਚ ਉਸ ਨੇ) ਹਵਾ, ਪਾਣੀ, ਅੱਗ (ਆਦਿਕ ਤੱਤਾਂ) ਨੂੰ ਇਕੱਠੇ ਵਸਾ ਦਿੱਤਾ ਹੈ ।
Within the body of air, water and fire, the One Lord dwells.
ਆਪੇ ਕੀਤੋ ਖੇਲੁ ਤਮਾਸਾ ॥
(ਜਗਤ-ਰਚਨਾ ਦਾ) ਖੇਲ ਤੇ ਤਮਾਸ਼ਾ ਉਸ ਨੇ ਆਪ ਹੀ ਰਚਿਆ ਹੋਇਆ ਹੈ ।
He Himself stages His wondrous dramas and plays.
ਬਲਦੀ ਜਲਿ ਨਿਵਰੈ ਕਿਰਪਾ ਤੇ ਆਪੇ ਜਲ ਨਿਧਿ ਪਾਇਦਾ ॥੪॥
ਜੇਹੜੀ ਬਲਦੀ ਅੱਗ ਉਸ ਦੀ ਕਿਰਪਾ ਦੀ ਰਾਹੀਂ ਪਾਣੀ ਨਾਲ ਬੁੱਝ ਜਾਂਦੀ ਹੈ ਉਹ ਅੱਗ (ਬੜਵਾ ਅਗਨੀ) ਉਸ ਨੇ ਸਮੁੰਦਰ ਵਿਚ ਟਿਕਾ ਰੱਖੀ ਹੈ ।੪।
By His Grace, water puts out the burning fire; He Himself stores it up in the watery ocean. ||4||
ਧਰਤਿ ਉਪਾਇ ਧਰੀ ਧਰਮ ਸਾਲਾ ॥
ਧਰਤੀ ਪੈਦਾ ਕਰ ਕੇ ਪਰਮਾਤਮਾ ਨੇ ਇਸ ਨੂੰ ਧਰਮ ਕਮਾਣ ਲਈ ਥਾਂ ਬਣਾ ਦਿੱਤਾ ਹੈ ।
Creating the earth, He established it as the home of Dharma.
ਉਤਪਤਿ ਪਰਲਉ ਆਪਿ ਨਿਰਾਲਾ ॥
ਜਗਤ ਦੀ ਉਤਪੱਤੀ ਤੇ ਪਰਲੋ ਕਰਨ ਵਾਲਾ ਆਪ ਹੀ ਹੈ, ਪਰ ਆਪ ਇਸ ਉਤਪੱਤੀ ਪਰਲੋ ਤੋਂ ਨਿਰਲੇਪ ਰਹਿੰਦਾ ਹੈ ।
Creating and destroying, He remains unattached.
ਪਵਣੈ ਖੇਲੁ ਕੀਆ ਸਭ ਥਾਈ ਕਲਾ ਖਿੰਚਿ ਢਾਹਾਇਦਾ ॥੫॥
ਹਰ ਥਾਂ (ਭਾਵ, ਸਭ ਜੀਵਾਂ ਵਿਚ) ਉਸ ਨੇ ਸੁਆਸਾਂ ਦੀ ਖੇਡ ਰਚੀ ਹੋਈ ਹੈ (ਭਾਵ, ਸੁਆਸਾਂ ਦੇ ਆਸਰੇ ਜੀਵ ਜਿਊਂਦੇ ਰੱਖੇ ਹੋਏ ਹਨ), ਆਪ ਹੀ (ਇਹ ਸੁਆਸਾਂ ਦੀ) ਤਾਕਤ ਖਿੱਚ ਕੇ (ਕੱਢ ਕੇ ਸਰੀਰਾਂ ਦੀ ਖੇਡ ਨੂੰ) ਢਾਹ ਦੇਂਦਾ ਹੈ ।੫।
He stages the play of the breath everywhere. Withdrawing His power, He lets the beings crumble. ||5||
ਭਾਰ ਅਠਾਰਹ ਮਾਲਣਿ ਤੇਰੀ ॥
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਦੀ ਬਨਸਪਤੀ (ਤੇਰੇ ਅੱਗੇ ਫੁੱਲ ਭੇਟਾ ਕਰਨ ਵਾਲੀ) ਤੇਰੀ ਮਾਲਣ ਹੈ
Your gardener is the vast vegetation of nature.
ਚਉਰੁ ਢੁਲੈ ਪਵਣੈ ਲੈ ਫੇਰੀ ॥
(ਜੇਹੜੀ ਹਵਾ) ਫੇਰੀਆਂ ਲੈਂਦੀ ਹੈ (ਭਾਵ, ਹਰ ਪਾਸੇ ਚੱਲਦੀ ਹੈ, ਉਸ) ਹਵਾ ਦਾ (ਮਾਨੋ) ਚਉਰ (ਤੇਰੇ ਉਤੇ) ਝੁਲ ਰਿਹਾ ਹੈ ।
The wind blowing around is the chauree, the fly-brush, waving over You.
ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥੬॥
(ਆਪਣੇ ਜਗਤ-ਮਹੱਲ ਵਿਚ) ਤੂੰ ਆਪ ਹੀ ਚੰਦ ਅਤੇ ਸੂਰਜ (ਮਾਨੋ) ਦੋ ਦੀਵੇ (ਜਗਾ) ਰੱਖੇ ਹਨ, ਚੰਦ੍ਰਮਾ ਦੇ ਘਰ ਵਿਚ ਸੂਰਜ ਸਮਾਇਆ ਹੋਇਆ ਹੈ (ਸੂਰਜ ਦੀਆਂ ਕਿਰਨਾਂ ਚੰਦ੍ਰਮਾ ਵਿਚ ਪੈ ਕੇ ਚੰਦ੍ਰਮਾ ਨੂੰ ਰੌਸ਼ਨੀ ਦੇ ਰਹੀਆਂ ਹਨ) ।੬।
The Lord placed the two lamps, the sun and the moon; the sun merges in the house of the moon. ||6||
ਪੰਖੀ ਪੰਚ ਉਡਰਿ ਨਹੀ ਧਾਵਹਿ ॥
ਗੁਰੂ (ਮਾਨੋ) ਫਲ ਦੇਣ ਵਾਲਾ ਰੱੁਖ ਹੈ (ਇਸ ਰੁੱਖ ਤੋਂ ਜੇਹੜੇ) ਗੁਰਮੁਖ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਦੇ ਹਨ
The five birds do not fly wild.
ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥
ਉਹਨਾਂ ਦੇ (ਗਿਆਨ-ਇੰਦ੍ਰੇ) ਪੰਛੀ ਉੱਡ ਕੇ ਬਾਹਰ (ਵਿਕਾਰਾਂ ਵਲ) ਦੌੜਦੇ ਨਹੀਂ ਫਿਰਦੇ ।
The tree of life is fruitful, bearing the fruit of Ambrosial Nectar.
ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥੭॥
ਗੁਰੂ ਦੇ ਸਨਮੁਖ ਰਹਿਣ ਵਾਲਾ ਜੀਵ-ਪੰਛੀ ਆਤਮਕ ਅਡੋਲਤਾ ਵਿਚ ਰਹਿ ਕੇ ਨਾਮ ਸਿਮਰਦਾ ਹੈ ਤੇ ਪ੍ਰਭੂ ਦੇ ਗੁਣ ਗਾਂਦਾ ਹੈ । ਪ੍ਰਭੂ ਆਪ ਹੀ ਉਸ ਨੂੰ ਆਪਣਾ ਨਾਮ-ਰਸ (ਰੂਪ) ਚੋਗ ਚੁਗਾਂਦਾ ਹੈ ।੭।
The Gurmukh intuitively sings the Glorious Praises of the Lord; he eats the food of the Lord's sublime essence. ||7||
ਝਿਲਮਿਲਿ ਝਿਲਕੈ ਚੰਦੁ ਨ ਤਾਰਾ ॥
(‘ਸਫਲ ਬਿਰਖ’ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰਨ ਵਾਲੇ ਗੁਰਮੁਖ ਦੇ ਅੰਦਰ ਆਤਮ-ਪਰਕਾਸ਼ ਪੈਦਾ ਹੁੰਦਾ ਹੈ ਜੋ) ਐਸਾ ਝਿਲਮਿਲ ਝਿਲਮਿਲ ਕਰ ਕੇ ਚਮਕਾਰੇ ਮਾਰਦਾ ਹੈ ਕਿ ਉਸ ਦੀ ਚਮਕ ਤਕ ਨਾਹ ਚੰਦ, ਨਾਹ ਕੋਈ ਤਾਰਾ
The dazzling light glitters, although neither the moon nor the stars are shining;
ਸੂਰਜ ਕਿਰਣਿ ਨ ਬਿਜੁਲਿ ਗੈਣਾਰਾ ॥
ਨਾਹ ਸੂਰਜ ਦੀ ਕਿਰਣ, ਅਤੇ ਨਾਹ ਹੀ ਆਕਾਸ਼ ਦੀ ਬਿਜਲੀ ਪਹੁੰਚ ਸਕਦੀ ਹੈ (ਬਰਾਬਰੀ ਕਰ ਸਕਦੀ ਹੈ) ।
neither the sun's rays nor the lightning flashes across the sky.
ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥੮॥
(ਮੈਂ ਉਸ ਪਰਕਾਸ਼ ਦਾ) ਬਿਆਨ ਤਾਂ ਕਰ ਰਿਹਾ ਹਾਂ (ਪਰ ਉਹ ਪਰਕਾਸ਼) ਬਿਆਨ ਤੋਂ ਬਾਹਰ ਹੈ ਉਸ ਦਾ ਕੋਈ ਨਿਸ਼ਾਨ ਨਹੀਂ ਦਿੱਤਾ ਜਾ ਸਕਦਾ । (ਜਿਸ ਮਨੁੱਖ ਦੇ ਅੰਦਰ ਉਹ ਪਰਕਾਸ਼ ਆਪਣਾ) ਜ਼ਹੂਰ ਕਰਦਾ ਹੈ ਉਸ ਦੇ ਮਨ ਵਿਚ ਉਹ ਬੜਾ ਪਿਆਰਾ ਲੱਗਦਾ ਹੈ ।੮।
I describe the indescribable state, which has no sign, where the all-pervading Lord is still pleasing to the mind. ||8||
ਪਸਰੀ ਕਿਰਣਿ ਜੋਤਿ ਉਜਿਆਲਾ ॥
(ਜਿਸ ਗੁਰਮੁਖ ਦੇ ਅੰਦਰ ‘ਸਫਲ ਬਿਰਖ’ ਗੁਰੂ ਦੀ ਮੇਹਰ ਨਾਲ) ਰੱਬੀ ਜੋਤਿ ਦੀ ਕਿਰਣ ਪਰਕਾਸ਼ਦੀ ਹੈ ਉਸ ਦੇ ਅੰਦਰ (ਆਤਮਕ) ਚਾਨਣ ਹੋ ਜਾਂਦਾ ਹੈ ।
The rays of Divine Light have spread out their brilliant radiance.
ਕਰਿ ਕਰਿ ਦੇਖੈ ਆਪਿ ਦਇਆਲਾ ॥
ਦਇਆ ਦਾ ਸੋਮਾ ਪ੍ਰਭੂ ਆਪ ਹੀ ਇਹ ਕੌਤਕ ਕਰ ਕਰ ਕੇ ਵੇਖਦਾ ਹੈ ।
Having created the creation, the Merciful Lord Himself gazes upon it.
ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥੯॥
(ਉਸ ਗੁਰਮੁਖ ਦੇ ਅੰਦਰ, ਮਾਨੋ) ਇਕ-ਰਸ ਮਿੱਠੀ ਮਿੱਠੀ ਸੁਰ ਵਾਲਾ ਗੀਤ ਚੱਲ ਪੈਂਦਾ ਹੈ ਜਿਸ ਦੀ ਧੁਨਿ ਸਦਾ (ਉਸ ਦੇ ਅੰਦਰ ਜਾਰੀ ਰਹਿੰਦੀ ਹੈ) । (ਉਹ ਗੁਰਮੁਖ ਆਪਣੇ ਅੰਦਰ, ਮਾਨੋ, ਐਸਾ ਸਾਜ਼) ਵਜਾਣ ਲੱਗ ਪੈਂਦਾ ਹੈ (ਜਿਸ ਦੀ ਬਰਕਤਿ ਨਾਲ) ਉਹ ਨਿਡਰਤਾ ਦੇ ਆਤਮਕ ਟਿਕਾਣੇ ਵਿਚ (ਟਿਕ ਜਾਂਦਾ ਹੈ) ।੯।
The sweet, melodious, unstruck sound current vibrates continuously in the home of the fearless Lord. ||9||
ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥
(ਉਸ ਗੁਰਮੁਖ ਦੇ ਹਿਰਦੇ ਵਿਚ) ਇਕ-ਰਸ (ਸਿਫ਼ਤਿ-ਸਾਲਾਹ ਦਾ ਵਾਜਾ ਵੱਜਦਾ ਰਹਿੰਦਾ ਹੈ,
When the unstruck sound current resounds, doubt and fear run away.
ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥
(ਉਸ ਦੇ ਅੰਦਰੋਂ) ਭਟਕਣਾ ਤੇ ਡਰ-ਸਹਿਮ ਦੂਰ ਹੋ ਜਾਂਦਾ ਹੈ (ਉਸ ਨੂੰ ਪਰਤੱਖ ਦਿੱਸ ਪੈਂਦਾ ਹੈ ਕਿ) ਪਰਮਾਤਮਾ ਸਾਰੇ ਸੰਸਾਰ ਵਿਚ ਮੌਜੂਦ ਹੈ ਤੇ ਸਭ ਉਤੇ (ਆਪਣੀ ਰੱਖਿਆ ਦੀ) ਛਾਂ ਕਰ ਰਿਹਾ ਹੈ ।
God is all-pervading, giving shade to all.
ਸਭ ਤੇਰੀ ਤੂ ਗੁਰਮੁਖਿ ਜਾਤਾ ਦਰਿ ਸੋਹੈ ਗੁਣ ਗਾਇਦਾ ॥੧੦॥
ਹੇ ਪ੍ਰਭੂ! ਇਹ ਸਾਰੀ ਰਚਨਾ ਤੇਰੀ ਹੈ (ਤੇ ਤੂੰ ਹੀ ਇਸ ਦੀ ਰਾਖੀ ਕਰਨ ਵਾਲਾ ਹੈਂ)—(‘ਸਫਲ ਬਿਰਖ’ ਗੁਰੂ ਤੋਂ ਨਾਮ-ਫਲ ਪ੍ਰਾਪਤ ਕਰਨ ਵਾਲਾ) ਗੁਰਮੁਖ ਇਹ ਗੱਲ ਸਮਝ ਲੈਂਦਾ ਹੈ, ਉਹ ਗੁਰਮੁਖ ਤੇਰੇ ਗੁਣ ਗਾਂਦਾ ਹੈ ਤੇ ਤੇਰੇ ਦਰ ਤੇ ਸੋਭਾ ਪਾਂਦਾ ਹੈ ।੧੦।
All belong to You; to the Gurmukhs, You are known. Singing Your Praises, they look beautiful in Your Court. ||10||
ਆਦਿ ਨਿਰੰਜਨੁ ਨਿਰਮਲੁ ਸੋਈ ॥
ਉਸ ਗੁਰਮੁਖ ਨੇ ਜਾਣ ਲਿਆ ਹੈ ਕਿ ਉਹ ਪਵਿੱਤ੍ਰ-ਸਰੂਪ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਦਾ ਮੁੱਢ ਹੈ ਤੇ ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ,
He is the Primal Lord, immaculate and pure.
ਅਵਰੁ ਨ ਜਾਣਾ ਦੂਜਾ ਕੋਈ ॥
ਉਸ ਵਰਗਾ ਦੂਜਾ ਹੋਰ ਕੋਈ ਨਹੀਂ ਹੈ ।
I know of no other at all.
ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥੧੧॥
ਉਸ ਗੁਰਮੁਖ ਦੇ ਮਨ ਵਿਚ ਉਹੀ ਇੱਕ ਅਕਾਲ ਪੁਰਖ ਵੱਸਦਾ ਹੈ ਤੇ ਮਨ ਵਿਚ ਪਿਆਰਾ ਲੱਗਦਾ ਹੈ (ਇਸ ਦੀ ਬਰਕਤਿ ਨਾਲ ਉਹ ਆਪਣੇ ਅੰਦਰੋਂ) ਹਉਮੈ ਅਹੰਕਾਰ ਦੂਰ ਕਰ ਲੈਂਦਾ ਹੈ ।੧੧।
The One Universal Creator Lord dwells within, and is pleasing to the mind of those who banishe egotism and pride. ||11||
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥
ਜਿਸ ਗੁਰਮੁਖ ਨੂੰ ਸਤਿਗੁਰੂ ਨੇ ਨਾਮ-ਅੰਮ੍ਰਿਤ ਦਿੱਤਾ ਤੇ ਉਸ ਨੇ ਲੈ ਕੇ ਪੀਤਾ
I drink in the Ambrosial Nectar, given by the True Guru.
ਅਵਰੁ ਨ ਜਾਣਾ ਦੂਆ ਤੀਆ ॥
ਉਸ ਨੂੰ ਜਗਤ ਵਿਚ ਕਿਤੇ ਭੀ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਤੀਜਾ ਨਹੀਂ ਦਿੱਸਦਾ, (ਉਸ ਦੇ ਅੰਦਰ ਕੋਈ ਮੇਰ-ਤੇਰ ਨਹੀਂ ਰਹਿ ਜਾਂਦੀ) ।
I do not know any other second or third.
ਏਕੋ ਏਕੁ ਸੁ ਅਪਰ ਪਰੰਪਰੁ ਪਰਖਿ ਖਜਾਨੈ ਪਾਇਦਾ ॥੧੨॥
(ਉਸ ਗੁਰਮੁਖ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਹਰ ਥਾਂ) ਇਕੋ ਇਕ ਅਪਰ ਅਪਾਰ ਪਰਮਾਤਮਾ ਆਪ ਹੀ ਹੈ, ਉਹ ਆਪ ਹੀ ਜੀਵਾਂ ਦੇ ਕਰਮਾਂ ਨੂੰ) ਪਰਖ ਕੇ (ਤੇ ਪਸੰਦ ਕਰ ਕੇ ਉਹਨਾਂ ਨੂੰ) ਆਪਣੇ ਖ਼ਜ਼ਾਨੇ ਵਿਚ ਰਲਾ ਲੈਂਦਾ ਹੈ ।੧੨।
He is the One, Unique, Infinite and Endless Lord; He evaluates all beings and places some in His treasury. ||12||
ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥
ਹੇ ਡੂੰਘੇ ਤੇ ਵੱਡੇ ਜਿਗਰੇ ਵਾਲੇ! ਤੇਰੇ ਨਾਲ ਜਾਣ-ਪਛਾਣ ਪਾਣੀ ਤੇ ਤੇਰੇ ਚਰਨਾਂ ਵਿਚ ਜੁੜਨਾ ਹੀ ਸਦਾ-ਥਿਰ ਰਹਿਣ ਵਾਲਾ (ਉੱਦਮ) ਹੈ ।
Spiritual wisdom and meditation on the True Lord are deep and profound.
ਕੋਇ ਨ ਜਾਣੈ ਤੇਰਾ ਚੀਰਾ ॥
(ਤੂੰ ਇਕ ਐਸਾ ਬੇਅੰਤ ਸਮੰੁਦਰ ਹੈਂ ਕਿ) ਤੇਰਾ ਖਿਲਾਰ ਕੋਈ ਸਮਝ ਨਹੀਂ ਸਕਦਾ ।
No one knows Your expanse.
ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥੧੩॥
ਜਿਤਨੀ ਭੀ ਸ੍ਰਿਸ਼ਟੀ ਹੈ ਇਹ ਸਾਰੀ ਦੀ ਸਾਰੀ ਤੈਥੋਂ ਹੀ (ਹਰੇਕ ਪਦਾਰਥ) ਮੰਗਦੀ ਹੈ । ਉਹ ਹੀ ਜੀਵ ਕੁਝ ਪ੍ਰਾਪਤ ਕਰਦਾ ਹੈ ਜਿਸ ਨੂੰ ਤੇਰੀ ਬਖ਼ਸ਼ਸ਼ ਨਾਲ ਕੁਝ ਮਿਲਦਾ ਹੈ ।੧੩।
All that are, beg from You; You are attained only by Your Grace. ||13||
ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥
ਹੇ ਬੇ-ਪਰਵਾਹ ਪ੍ਰਭੂ! (ਲੋਕ ਆਪੋ ਆਪਣੀ ਸਮਝ ਅਨੁਸਾਰ ਧਾਰਮਿਕ ਮਿਥੇ ਕਰਮ ਕਰਦੇ ਹਨ, ਪਰ) ਤੇਰੇ ਸਦਾ-ਥਿਰ ਨਾਮ ਦਾ ਸਿਮਰਨ ਹੀ ਅਸਲ ਕਰਮ ਹੈ ਅਸਲ ਧਰਮ ਹੈ,
You hold karma and Dharma in Your hands, O True Lord.
ਵੇਪਰਵਾਹ ਅਖੁਟ ਭੰਡਾਰੈ ॥
ਤੇ ਇਹ ਨਾਮ ਤੇਰੇ ਕਦੇ ਨਾਹ ਮੁੱਕਣ ਵਾਲੇ ਖ਼ਜ਼ਾਨੇ ਵਿਚ ਮੌਜੂਦ ਹੈ ।
O Independent Lord, Your treasures are inexhaustible.
ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥੧੪॥
ਹੇ ਪ੍ਰਭੂ! ਤੂੰ ਸਦਾ ਦਇਆ ਦਾ ਕਿਰਪਾ ਦਾ ਘਰ ਹੈ, ਸਭ ਦਾ ਮਾਲਕ (ਪ੍ਰਭੂ) ਹੈਂ, ਤੂੰ ਆਪ ਹੀ (ਆਪਣੇ ਖ਼ਜ਼ਾਨੇ ਵਿਚੋਂ ਇਹ ਦਾਤਿ ਦੇ ਕੇ) ਆਪਣੀ ਸੰਗਤਿ ਵਿਚ ਮਿਲਾ ਲੈਂਦਾ ਹੈ ।੧੪।
You are forever kind and compassionate, God. You unite in Your Union. ||14||
ਆਪੇ ਦੇਖਿ ਦਿਖਾਵੈ ਆਪੇ ॥
ਪ੍ਰਭੂ ਆਪ ਹੀ (ਜੀਵਾਂ ਦੀ) ਸੰਭਾਲ ਕਰ ਕੇ ਆਪ ਹੀ (ਜੀਵਾਂ ਨੂੰ) ਆਪਣਾ ਦਰਸ਼ਨ ਕਰਾਂਦਾ ਹੈ ।
You Yourself see, and cause Yourself to be seen.
ਆਪੇ ਥਾਪਿ ਉਥਾਪੇ ਆਪੇ ॥
ਆਪ ਹੀ ਪੈਦਾ ਕਰਦਾ ਹੈ ਆਪ ਨਾਸ ਕਰਦਾ ਹੈ ।
You Yourself establish, and You Yourself disestablish.
ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥੧੫॥
ਕਰਤਾਰ ਆਪ ਹੀ (ਆਪਣੇ ਚਰਨਾਂ ਵਿਚ) ਜੋੜਦਾ ਹੈ, ਆਪ ਹੀ (ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ (ਕਿਸੇ ਨੂੰ) ਆਤਮਕ ਮੌਤੇ ਮਾਰਦਾ ਹੈ, ਆਪ ਹੀ ਆਤਮਕ ਜੀਵਨ ਦੇਂਦਾ ਹੈ ।੧੫।
The Creator Himself unites and separates; He Himself kills and rejuvenates. ||15||
ਜੇਤੀ ਹੈ ਤੇਤੀ ਤੁਧੁ ਅੰਦਰਿ ॥
ਇਹ ਜਿਤਨੀ ਭੀ ਸ੍ਰਿਸ਼ਟੀ ਹੈ ਸਾਰੀ ਦੀ ਸਾਰੀ ਤੇਰੇ ਹੁਕਮ ਦੇ ਅੰਦਰ ਚੱਲ ਰਹੀ ਹੈ ।
As much as there is, is contained within You.
ਦੇਖਹਿ ਆਪਿ ਬੈਸਿ ਬਿਜ ਮੰਦਰਿ ॥
ਤੂੰ ਆਪਣੇ ਸਦਾ-ਥਿਰ ਮਹਿਲ ਵਿਚ ਬੈਠ ਕੇ ਆਪ ਹੀ ਸਭ ਦੀ ਸੰਭਾਲ ਕਰ ਰਿਹਾ ਹੈਂ ।
You gaze upon Your creation, sitting within Your royal palace.
ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥੧੬॥੧॥੧੩॥
ਹੇ ਹਰੀ! ਤੇਰਾ ਦਾਸ ਨਾਨਕ ਤੇਰਾ ਸਦਾ-ਥਿਰ ਨਾਮ ਸਿਮਰਦਾ ਹੈ (ਤੇਰੇ ਦੀਦਾਰ ਵਾਸਤੇ ਤੇਰੇ ਦਰ ਤੇ) ਬੇਨਤੀ ਕਰਦਾ ਹੈ (ਜਿਸ ਨੂੰ ਤੇਰਾ ਦੀਦਾਰ ਨਸੀਬ ਹੁੰਦਾ ਹੈ, ਉਹ ਉਸ) ਦੀਦਾਰ ਦੀ ਬਰਕਤਿ ਨਾਲ ਆਤਮਕ ਆਨੰਦ ਪ੍ਰਾਪਤ ਕਰਦਾ ਹੈ ।੧੬।੧।੧੩
Nanak offers this true prayer; gazing upon the Blessed Vision of the Lord's Darshan, I have found peace. ||16||1||13||