ਮਾਰੂ ਮਹਲਾ ੫ ॥
Maaroo, Fifth Mehl:
ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ ॥
ਜਿਹੜਾ ਮਨੁੱਖ ਧਨ ਦੀ ਖ਼ਾਤਰ (ਹੀ) ਕਈ ਤਰ੍ਹਾਂ ਭਟਕਦਾ ਰਿਹਾ, (ਧਨ ਦੀ ਖ਼ਾਤਰ) ਅਨੇਕਾਂ ਜਤਨ ਕਰ ਕੇ ਦੌੜ-ਭੱਜ ਕਰਦਾ ਰਿਹਾ;
For the sake of riches, I wandered around in so many ways; I rushed around, making all sorts of efforts.
ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ॥੧॥
‘ਮੈਂ ਮੈਂ’ ਦੇ ਆਸਰੇ ਉਹ ਜਿਹੜੇ ਜਿਹੜੇ ਕੰਮ ਕਰਦਾ ਰਿਹਾ, ਉਹ ਸਾਰੇ ਹੀ ਵਿਅਰਥ ਚਲੇ ਗਏ ।੧।
The deeds I did in egotism and pride, have all been done in vain. ||1||
ਅਵਰ ਦਿਨ ਕਾਹੂ ਕਾਜ ਨ ਲਾਏ ॥
ਹੇ ਪ੍ਰਭੂ ਜੀ! (ਜ਼ਿੰਦਗੀ ਦੇ) ਦਿਨਾਂ ਵਿਚ ਮੈਨੂੰ ਹੋਰ ਹੋਰ ਕੰਮਾਂ ਵਿਚ ਨਾਹ ਲਾਈ ਰੱਖ ।
Other days are of no use to me;
ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ ॥੧॥ ਰਹਾਉ ॥
ਮੈਨੂੰ ਉਹ ਦਿਨ ਦੇਹ, ਜਿਸ ਦਿਨ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ ।੧।ਰਹਾਉ।
please bless me with those days, O Dear God, on which I may sing the Lord's Praises. ||1||Pause||
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ ॥
ਪੁੱਤਰ ਇਸਤ੍ਰੀ ਘਰ ਦਾ ਖਿਲਾਰਾ ਵੇਖ ਕੇ ਜੀਵ ਇਸ (ਖਿਲਾਰੇ) ਵਿਚ ਹੀ ਰੁੱਝੇ ਰਹਿੰਦੇ ਹਨ ।
Gazing upon children, spouse, household and possessions, one is entangled in these.
ਮਾਇਆ ਮਦ ਚਾਖਿ ਭਏ ਉਦਮਾਤੇ ਹਰਿ ਹਰਿ ਕਬਹੁ ਨ ਗਾਏ ॥੨॥
ਮਾਇਆ ਦਾ ਨਸ਼ਾ ਚੱਖ ਕੇ ਮਸਤ ਰਹਿੰਦੇ ਹਨ, ਕਦੇ ਭੀ ਪਰਮਾਤਮਾ ਦੇ ਗੁਣ ਨਹੀਂ ਗਾਂਦੇ ।੨।
Tasting the wine of Maya, one is intoxicated, and never sings of the Lord, Har, Har. ||2||
ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥
ਇਸ ਤਰ੍ਹਾਂ ਕਈ ਕਿਸਮ ਦੀ ਖੋਜ ਕਰ ਵੇਖੀ ਹੈ (ਸਭ ਮਾਇਆ ਵਿਚ ਹੀ ਪਰਵਿਰਤ ਦਿੱਸਦੇ ਹਨ) । ਸੋ, ਸੰਤ ਜਨਾਂ ਤੋਂ ਬਿਨਾ (ਕਿਸੇ ਹੋਰ ਥਾਂ) ਪਰਮਾਤਮਾ ਦੀ ਪ੍ਰਾਪਤੀ ਨਹੀਂ ਹੈ ।
In this way, I have examined lots of methods, but without the Saints, it is not found.
ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ ਮਾਗਨ ਕਉ ਦਾਨੁ ਆਏ ॥੩॥
ਹੇ ਪ੍ਰਭੂ! ਤੂੰ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਸਭ ਤਾਕਤਾਂ ਦਾ ਮਾਲਕ ਹੈਂ । (ਮੈਂ ਤੇਰੇ ਦਰ ਤੋਂ ਤੇਰੇ ਨਾਮ ਦਾ) ਦਾਨ ਮੰਗਣ ਆਇਆ ਹਾਂ ।੩।
You are the Great Giver, the great and almighty God; I have come to beg a gift from You. ||3||
ਤਿਆਗਿਓ ਸਗਲਾ ਮਾਨੁ ਮਹਤਾ ਦਾਸ ਰੇਣ ਸਰਣਾਏ ॥
ਹੇ ਨਾਨਕ! ਆਖ—ਮੈਂ ਸਾਰਾ ਮਾਣ ਸਾਰੀ ਵਡਿਆਈ ਛੱਡ ਦਿੱਤੀ ਹੈ । ਮੈਂ ਉਹਨਾਂ ਦਾਸਾਂ ਦੀ ਚਰਨ-ਧੂੜ ਮੰਗਦਾ ਹਾਂ, ਮੈਂ ਉਹਨਾਂ ਦਾਸਾਂ ਦੀ ਸਰਨ ਆਇਆ ਹਾਂ,
Abandoning all pride and self-importance, I have sought the Sanctuary of the dust of the feet of the Lord's slave.
ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥੪॥੩॥
ਜਿਹੜੇ ਪ੍ਰਭੂ ਨੂੰ ਮਿਲ ਕੇ ਪ੍ਰਭੂ ਨਾਲ ਇੱਕ-ਰੂਪ ਹੋ ਗਏ ਹਨ । ਉਹਨਾਂ ਦੀ ਸਰਨ ਵਿਚ ਹੀ ਵੱਡਾ ਸੁਖ ਵੱਡਾ ਆਨੰਦ ਮਿਲਦਾ ਹੈ ।੪।੩।
Says Nanak, meeting with the Lord, I have become one with Him; I have found supreme bliss and peace. ||4||3||