ਮਾਰੂ ਮਹਲਾ ੫ ॥
Maaroo, Fifth Mehl:
 
ਪਾਂਚ ਬਰਖ ਕੋ ਅਨਾਥੁ ਧ੍ਰੂ ਬਾਰਿਕੁ ਹਰਿ ਸਿਮਰਤ ਅਮਰ ਅਟਾਰੇ ॥
ਹੇ ਭਾਈ! ਧ੍ਰੂ ਪੰਜ ਸਾਲਾਂ ਦੀ ਉਮਰ ਦਾ ਇਕ ਅਨਾਥ ਜਿਹਾ ਬੱਚਾ ਸੀ । ਹਰਿ-ਨਾਮ ਸਿਮਰਦਿਆਂ ਉਸ ਨੇ ਅਟੱਲ ਪਦਵੀ ਪ੍ਰਾਪਤ ਕਰ ਲਈ ।
The five year old orphan boy Dhroo, by meditating in remembrance on the Lord, became stationary and permanent.
 
ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥੧॥
(ਅਜਾਮਲ ਆਪਣੇ) ਪੁੱਤਰ ਨੂੰ (ਵਾਜ ਮਾਰਨ) ਦੀ ਖ਼ਾਤਰ ‘ਨਾਰਾਇਣ, ਨਾਰਾਇਣ’ ਆਖਿਆ ਕਰਦਾ ਸੀ, ਉਸ ਨੇ ਜਮਦੂਤਾਂ ਨੂੰ ਮਾਰ ਕੇ ਭਜਾ ਦਿੱਤਾ ।੧।
For the sake of his son, Ajaamal called out, "O Lord, Naaraayan", who struck down and killed the Messenger of Death. ||1||
 
ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥
ਹੇ ਮੇਰੇ ਠਾਕੁਰ! ਕਿਤਨੇ ਹੀ ਬੇਅੰਤ ਜੀਵ ਤੂੰ ਬਚਾ ਰਿਹਾ ਹੈਂ ।
My Lord and Master has saved many, countless beings.
 
ਮੋਹਿ ਦੀਨ ਅਲਪ ਮਤਿ ਨਿਰਗੁਣ ਪਰਿਓ ਸਰਣਿ ਦੁਆਰੇ ॥੧॥ ਰਹਾਉ ॥
ਮੈਂ ਨਿਮਾਣਾ ਹਾਂ, ਥੋੜੀ ਅਕਲ ਵਾਲਾ ਹਾਂ, ਗੁਣ-ਹੀਨ ਹਾਂ । ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੇ ਦਰ ਤੇ ਆ ਡਿੱਗਾ ਹਾਂ ।੧।ਰਹਾਉ।
I am meek, with little or no understanding, and unworthy; I seek protection at the Lord's Door. ||1||Pause||
 
ਬਾਲਮੀਕੁ ਸੁਪਚਾਰੋ ਤਰਿਓ ਬਧਿਕ ਤਰੇ ਬਿਚਾਰੇ ॥
(ਹੇ ਭਾਈ! ਨਾਮ ਸਿਮਰਨ ਦੀ ਬਰਕਤਿ ਨਾਲ) ਬਾਲਮੀਕ ਚੰਡਾਲ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਗਿਆ, ਵਿਚਾਰੇ ਸ਼ਿਕਾਰੀ ਵਰਗੇ ਭੀ ਤਰ ਗਏ ।
Baalmeek the outcaste was saved, and the poor hunter was saved as well.
 
ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥੨॥
ਅੱਖ ਝਮਕਣ ਜਿਤਨੇ ਸਮੇ ਲਈ ਹੀ ਗਜ ਨੇ ਆਪਣੇ ਮਨ ਵਿਚ ਆਰਾਧਨਾ ਕੀਤੀ ਤੇ ਉਸ ਨੂੰ ਪ੍ਰਭੂ ਨੇ ਪਾਰ ਲੰਘਾ ਦਿੱਤਾ ।੨।
The elephant remembered the Lord in his mind for an instant, and so was carried across. ||2||
 
ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥
ਹੇ ਭਾਈ! ਪਰਮਾਤਮਾ ਨੇ (ਆਪਣੇ) ਭਗਤ ਪ੍ਰਹਿਲਾਦ ਦੀ ਰੱਖਿਆ ਕੀਤੀ, (ਉਸ ਦੇ ਪਿਉ) ਹਰਨਾਖਸ਼ ਨੂੰ ਨਹੁੰਆਂ ਨਾਲ ਚੀਰ ਦਿੱਤਾ ।
He saved His devotee Prahlaad, and tore Harnaakhash with his nails.
 
ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥੩॥
ਦਾਸੀ ਦਾ ਪੁੱਤਰ ਬਿਦਰ (ਪਰਮਾਤਮਾ ਦੀ ਕਿਰਪਾ ਨਾਲ) ਪਵਿੱਤਰ (ਜੀਵਨ ਵਾਲਾ) ਹੋ ਗਿਆ, ਉਸ ਨੇ ਆਪਣੀਆਂ ਸਾਰੀਆਂ ਕੁਲਾਂ ਰੌਸ਼ਨ ਕਰ ਲਈਆਂ ।੩।
Bidar, the son of a slave-girl, was purified, and all his generations were redeemed. ||3||
 
ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥
ਹੇ ਨਾਨਕ! (ਆਖ—) ਹੇ ਹਰੀ! ਆਪਣੇ ਕਿਹੜੇ ਕਿਹੜੇ ਅਪਰਾਧ ਦੱਸਾਂ? ਮੈਂ ਤਾਂ ਨਾਸਵੰਤ ਪਦਾਰਥਾਂ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ ।
What sins of mine should I speak of? I am intoxicated with false emotional attachment.
 
ਆਇਓ ਸਾਮ ਨਾਨਕ ਓਟ ਹਰਿ ਕੀ ਲੀਜੈ ਭੁਜਾ ਪਸਾਰੇ ॥੪॥੨॥
ਹੇ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੇਰੀ ਓਟ ਫੜੀ ਹੈ । ਮੈਨੂੰ ਆਪਣੀ ਬਾਂਹ ਪਸਾਰ ਕੇ ਫੜ ਲੈ ।੪।੨।
Nanak has entered the Sanctuary of the Lord; please, reach out and take me into Your embrace. ||4||2||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by