ਮਃ ੩ ॥
Third Mehl:
ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥
(ਜਗਤ ਵਿਚ) ਜਿਊਂਦਿਆਂ (ਜਗਤ ਵਲੋਂ) ਮਰਨ ਦੀਆਂ ਗੱਲਾਂ ਹਰ ਕੋਈ ਕਰਦਾ ਹੈ, ਪਰ ਇਹ ‘ਜੀਵਨ-ਮੁਕਤੀ’ (ਦੀ ਅਵਸਥਾ) ਪ੍ਰਾਪਤ ਕਿਵੇਂ ਹੋਵੇ?
Everyone can say that they are dead while yet alive; how can they be liberated while yet alive?
ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥
ਜੇ ਮਨੁੱਖ (ਦੁਨੀਆ ਦੇ ਚਸਕਿਆਂ ਦੀ ਵਿਹੁ ਨੂੰ ਦੂਰ ਕਰਨ ਲਈ) ਪਰਮਾਤਮਾ ਦਾ ਪਿਆਰ (-ਰੂਪ) ਦਵਾਈ ਵਰਤੇ ਤੇ ਪ੍ਰਭੂ ਦੇ ਡਰ ਦਾ ਪਰਹੇਜ਼ ਬਣਾਏ (ਭਾਵ, ਜਿਉਂ ਜਿਉਂ ਮਨੁੱਖ ਇਹ ਡਰ ਦਿਲ ਵਿਚ ਰੱਖੇਗਾ ਕਿ ਪ੍ਰਭੂ ਤਾਂ ਹਰ ਵੇਲੇ ਅੰਗ-ਸੰਗ ਹੈ ਉਸ ਤੋਂ ਕੋਈ ਲੁਕਾ ਨਹੀਂ ਹੋ ਸਕਦਾ)
If someone restrains himself through the Fear of God, and takes the medicine of the Love of God,
ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥
ਤੇ ਹਰ ਰੋਜ਼ ਨਿੱਤ ਆਨੰਦ ਨਾਲ ਅਡੋਲਤਾ ਵਿਚ ਟਿਕ ਕੇ ਪ੍ਰਭੂ ਦੇ ਗੁਣ ਗਾਏ ਤਾਂ ਪ੍ਰਭੂ ਦੇ ਨਾਮ ਦੀ ਰਾਹੀਂ ਉਹ ਇਸ ਵਿਹੁ-ਰੂਪ ਸੰਸਾਰ-ਸਮੁੰਦਰ ਨੂੰ ਤਰ ਜਾਂਦਾ ਹੈ ।
night and day, he sings the Glorious Praises of the Lord. In celestial peace and poise, he crosses over the poisonous, terrifying world-ocean, through the Naam, the Name of the Lord.
ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੩॥
ਹੇ ਨਾਨਕ! ਜਿਸ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ ਉਸ ਨੂੰ ਇਹ (ਜੀਵਨ-ਮੁਕਤੀ ਦੀ ਅਵਸਥਾ) ਸਤਿਗੁਰੂ ਦੀ ਰਾਹੀਂ ਮਿਲਦੀ ਹੈ ।੩।
O Nanak, the Gurmukh finds the Lord; he is blessed with His Glance of Grace. ||3||