ਮਃ ੩ ॥
Third Mehl:
ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥
ਕਿਵੇਂ ਇਸ ਮਨ ਨੂੰ ਮਾਰੀਏ? ਕਿਵੇਂ ਇਹ ਮਨ ਦੁਨੀਆ ਦੇ ਚਸਕਿਆਂ ਵਲੋਂ ਹਟੇ?
How can this mind be conquered? How can it be killed?
ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥
ਕੋਈ ਭੀ ਮਨੁੱਖ ਆਖਿਆਂ (ਭਾਵ, ਸਮਝਾਇਆਂ) ਨਾਹ ਗੁਰੂ ਦੇ ਸ਼ਬਦ ਨੂੰ ਮੰਨਦਾ ਹੈ ਤੇ ਨਾਹ ਹਉਮੈ ਛੱਡਦਾ ਹੈ ।
If one does not accept the Word of the Shabad, egotism does not depart.
ਗੁਰ ਪਰਸਾਦੀ ਹਉਮੈ ਛੁਟੈ ਜੀਵਨ ਮੁਕਤੁ ਸੋ ਹੋਇ ॥
ਸਤਿਗੁਰੂ ਦੀ ਮੇਹਰ ਨਾਲ ਹਉਮੈ ਦੂਰ ਹੁੰਦੀ ਹੈ । (ਜਿਸ ਦੀ ਹਉਮੈ ਨਾਸ ਹੁੰਦੀ ਹੈ) ਉਹ ਮਨੁੱਖ ਜਗਤ ਵਿਚ ਰਹਿੰਦਾ ਹੋਇਆ ਜਗਤ ਦੇ ਚਸਕਿਆਂ ਵਲੋਂ ਹਟਿਆ ਰਹਿੰਦਾ ਹੈ ।
By Guru's Grace, egotism is eradicated, and then, one is Jivan Mukta - liberated while yet alive.
ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥੨॥
ਹੇ ਨਾਨਕ! ਜਿਸ ਮਨੁੱਖ ਤੇ ਪ੍ਰਭੂ ਮੇਹਰ ਕਰਦਾ ਹੈ ਉਸ ਨੂੰ (ਜੀਵਨ ਮੁਕਤਿ ਦਾ ਦਰਜਾ) ਪ੍ਰਾਪਤ ਹੋ ਜਾਂਦਾ ਹੈ ਤੇ (ਉਸ ਦੇ ਜ਼ਿੰਦਗੀ ਦੇ ਸਫ਼ਰ ਵਿਚ ਮਾਇਕ ਰਸਾਂ ਦੀ) ਕੋਈ ਰੁਕਾਵਟ ਨਹੀਂ ਆਉਂਦੀ ।੨।
O Nanak, one whom the Lord forgives is united with Him, and then no obstacles block his way. ||2||