ਬਿਲਾਵਲੁ ਮਹਲਾ ੫ ॥
Bilaaval, Fifth Mehl:
ਕਵਨੁ ਜਾਨੈ ਪ੍ਰਭ ਤੁਮ੍ਹਰੀ ਸੇਵਾ ॥
(ਆਪਣੀ ਅਕਲ ਦੇ ਬਲ) ਕੋਈ ਮਨੁੱਖ ਤੇਰੀ ਸੇਵਾ-ਭਗਤੀ ਕਰਨੀ ਨਹੀਂ ਜਾਣਦਾ
Who can know the value of serving You, God?
ਪ੍ਰਭ ਅਵਿਨਾਸੀ ਅਲਖ ਅਭੇਵਾ ॥੧॥
ਹੇ ਨਾਸ-ਰਹਿਤ ਪ੍ਰਭੂ! ਹੇ ਅਦ੍ਰਿਸ਼ਟ ਪ੍ਰਭੂ! ਹੇ ਅਭੇਵ ਪ੍ਰਭੂ! ।੧।
God is imperishable, invisible and incomprehensible. ||1||
ਗੁਣ ਬੇਅੰਤ ਪ੍ਰਭ ਗਹਿਰ ਗੰਭੀਰੇ ॥
ਹੇ ਡੰੂਘੇ ਪ੍ਰਭੂ! ਹੇ ਵੱਡੇ ਜਿਗਰੇ ਵਾਲੇ ਪ੍ਰਭੂ! ਹੇ ਮੇਰੇ ਮਾਲਕ ਪ੍ਰਭੂ! ਹੇ ਮੇਰੇ ਠਾਕੁਰ!
His Glorious Virtues are infinite; God is profound and unfathomable.
ਊਚ ਮਹਲ ਸੁਆਮੀ ਪ੍ਰਭ ਮੇਰੇ ॥
ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ, ਜਿਨ੍ਹਾਂ ਆਤਮਕ ਮੰਡਲਾਂ ਵਿਚ ਤੂੰ ਰਹਿੰਦਾ ਹੈਂ ਉਹ ਬਹੁਤ ਉੱਚੇ ਹਨ,
The Mansion of God, my Lord and Master, is lofty and high.
ਤੂ ਅਪਰੰਪਰ ਠਾਕੁਰ ਮੇਰੇ ॥੧॥ ਰਹਾਉ ॥
ਤੂੰ ਪਰੇ ਤੋਂ ਪਰੇ ਹੈਂ ।੧।ਰਹਾਉ।
You are unlimited, O my Lord and Master. ||1||Pause||
ਏਕਸ ਬਿਨੁ ਨਾਹੀ ਕੋ ਦੂਜਾ ॥
ਹੇ ਪ੍ਰਭੂ! ਤੈਥੋਂ ਇੱਕ ਤੋਂ ਬਿਨਾ (ਤੇਰੇ ਵਰਗਾ) ਹੋਰ ਕੋਈ ਨਹੀਂ ਹੈ ।
There is no other than the One Lord.
ਤੁਮ੍ਹ ਹੀ ਜਾਨਹੁ ਅਪਨੀ ਪੂਜਾ ॥੨॥
ਆਪਣੀ ਭਗਤੀ (ਕਰਨ ਦਾ ਢੰਗ) ਤੂੰ ਆਪ ਹੀ ਜਾਣਦਾ ਹੈਂ ।੨।
You alone know Your worship and adoration. ||2||
ਆਪਹੁ ਕਛੂ ਨ ਹੋਵਤ ਭਾਈ ॥
ਹੇ ਭਾਈ! (ਜੀਵਾਂ ਪਾਸੋਂ) ਆਪਣੇ ਬਲ ਨਾਲ (ਪ੍ਰਭੂ ਦੀ ਭਗਤੀ) ਰਤਾ ਭਰ ਭੀ ਨਹੀਂ ਹੋ ਸਕਦੀ ।
No one can do anything by himself, O Siblings of Destiny.
ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥੩॥
ਉਹੀ ਮਨੁੱਖ ਹਰਿ-ਨਾਮ ਦੀ ਦਾਤਿ ਹਾਸਲ ਕਰਦਾ ਹੈ ਜਿਸ ਨੂੰ ਪ੍ਰਭੂ (ਆਪ) ਦੇਂਦਾ ਹੈ ।੩।
He alone obtains the Naam, the Name of the Lord, unto whom God bestows it. ||3||
ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥
ਹੇ ਨਾਨਕ! ਆਖ—ਜੇਹੜਾ ਮਨੁੱਖ ਪਰਮਾਤਮਾ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ,
Says Nanak, that humble being who pleases God,
ਗੁਣ ਨਿਧਾਨ ਪ੍ਰਭੁ ਤਿਨ ਹੀ ਪਾਇਆ ॥੪॥੧੦॥੧੫॥
ਉਸੇ ਨੇ ਹੀ ਗੁਣਾਂ ਦੇ ਖ਼ਜ਼ਾਨੇ ਪ੍ਰਭੂ (ਦਾ ਮਿਲਾਪ) ਪ੍ਰਾਪਤ ਕੀਤਾ ਹੈ ।੪।੧੦।੧੫।
he alone finds God, the treasure of virtue. ||4||10||15||