ਬਿਲਾਵਲੁ ਮਹਲਾ ੫ ॥
Bilaaval, Fifth Mehl:
ਮੋਹਿ ਨਿਰਗੁਨ ਸਭ ਗੁਣਹ ਬਿਹੂਨਾ ॥
ਹੇ ਭਾਈ! ਮੈਨੂੰ ਗੁਣ-ਹੀਨ ਨੂੰ ਸਾਰੇ ਗੁਣਾਂ ਤੋਂ ਸੱਖਣੇ ਨੂੰ,
I am worthless, totally lacking all virtues.
ਦਇਆ ਧਾਰਿ ਅਪੁਨਾ ਕਰਿ ਲੀਨਾ ॥੧॥
ਪ੍ਰਭੂ ਨੇ ਕਿਰਪਾ ਕਰ ਕੇ ਆਪਣਾ (ਦਾਸ) ਬਣਾ ਲਿਆ ।੧।
Bless me with Your Mercy, and make me Your Own. ||1||
ਮੇਰਾ ਮਨੁ ਤਨੁ ਹਰਿ ਗੋਪਾਲਿ ਸੁਹਾਇਆ ॥
ਹੇ ਭਾਈ! ਮੇਹਰ ਕਰ ਕੇ ਪ੍ਰਭੂ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈ,
My mind and body are embellished by the Lord, the Lord of the World.
ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥੧॥ ਰਹਾਉ ॥
(ਇਸ ਤਰ੍ਹਾਂ ਉਸ) ਗੋਪਾਲ-ਪ੍ਰਭੂ ਨੇ ਮੇਰਾ ਮਨ ਅਤੇ ਮੇਰਾ ਸਰੀਰ ਸੋਹਣਾ ਬਣਾ ਦਿੱਤਾ ਹੈ ।੧।ਰਹਾਉ।
Granting His Mercy, God has come into the home of my heart. ||1||Pause||
ਭਗਤਿ ਵਛਲ ਭੈ ਕਾਟਨਹਾਰੇ ॥
ਹੇ ਭਗਤੀ ਨਾਲ ਪਿਆਰ ਕਰਨ ਵਾਲੇ ਪ੍ਰਭੂ! ਹੇ ਸਾਰੇ ਡਰ ਦੂਰ ਕਰਨ ਵਾਲੇ ਪ੍ਰਭੂ!
He is the Lover and Protector of His devotees, the Destroyer of fear.
ਸੰਸਾਰ ਸਾਗਰ ਅਬ ਉਤਰੇ ਪਾਰੇ ॥੨॥
ਹੁਣ (ਜਦੋਂ ਤੂੰ ਮੇਰੇ ਹਿਰਦੇ-ਘਰ ਵਿਚ ਆ ਵੱਸਿਆ ਹੈਂ) ਮੈਂ (ਤੇਰੀ ਮੇਹਰ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ ਹਾਂ ।੨।
Now, I have been carried across the world-ocean. ||2||
ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ ॥
ਹੇ ਭਾਈ! ਵੇਦ (ਆਦਿਕ ਹਰੇਕ ਧਰਮ-ਪੁਸਤਕ) ਨੇ ਜਿਸ ਪ੍ਰਭੂ ਦੀ ਬਾਬਤ ਲਿਖਿਆ ਹੈ ਕਿ ਉਹ ਵਿਕਾਰੀਆਂ ਨੂੰ ਭੀ ਪਵਿੱਤਰ ਕਰਨ ਵਾਲਾ ਹੈ,
It is God's Way to purify sinners, say the Vedas.
ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥੩॥
ਉਸ ਪ੍ਰਭੂ ਨੂੰ ਮੈਂ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲਿਆ ਹੈ ।੩।
I have seen the Supreme Lord with my eyes. ||3||
ਸਾਧਸੰਗਿ ਪ੍ਰਗਟੇ ਨਾਰਾਇਣ ॥
ਹੇ ਦਾਸ ਨਾਨਕ! (ਆਖ—) ਗੁਰੂ ਦੀ ਸੰਗਤਿ ਵਿਚ ਟਿਕਿਆਂ ਪਰਮਾਤਮਾ ਜਿਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ,
In the Saadh Sangat, the Company of the Holy, the Lord becomes manifest.
ਨਾਨਕ ਦਾਸ ਸਭਿ ਦੂਖ ਪਲਾਇਣ ॥੪॥੯॥੧੪॥
ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ ।੪।੯।੧੪।
O slave Nanak, all pains are relieved. ||4||9||14||