ਬਿਲਾਵਲੁ ਮਹਲਾ ੧ ॥
Bilaaval, First Mehl:
ਗੁਰ ਬਚਨੀ ਮਨੁ ਸਹਜ ਧਿਆਨੇ ॥
ਗੁਰੂ ਦੇ ਬਚਨਾਂ ਉਤੇ ਤੁਰ ਕੇ ਜਿਨ੍ਹਾਂ ਦਾ ਮਨ ਅਡੋਲਤਾ ਦੀ ਸਮਾਧੀ ਲਾ ਲੈਂਦਾ ਹੈ (ਭਾਵ, ਵਿਕਾਰਾਂ ਵਲ ਡੋਲਣੋਂ ਹਟ ਜਾਂਦਾ ਹੈ)
Through the Word of the Guru's Teachings, the mind intuitively meditates on the Lord.
ਹਰਿ ਕੈ ਰੰਗਿ ਰਤਾ ਮਨੁ ਮਾਨੇ ॥
ਪਰਮਾਤਮਾ ਦੇ ਪ੍ਰੇਮ ਵਿਚ ਰੰਗਿਆ ਹੋਇਆ ਉਹ ਮਨ (ਪਰਮਾਤਮਾ ਦੀ ਯਾਦ ਵਿਚ ਹੀ) ਪਰਚਿਆ ਰਹਿੰਦਾ ਹੈ ।
Imbued with the Lord's Love, the mind is satisfied.
ਮਨਮੁਖ ਭਰਮਿ ਭੁਲੇ ਬਉਰਾਨੇ ॥
(ਪਰ) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਝੱਲੇ ਹੋਏ ਭਟਕਣਾਂ ਵਿਚ ਪੈ ਕੇ ਕੁਰਾਹੇ ਪਏ ਰਹਿੰਦੇ ਹਨ ।
The insane, self-willed manmukhs wander around, deluded by doubt.
ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥੧॥
ਗੁਰੂ ਦੇ ਸ਼ਬਦ ਦੀ ਰਾਹੀਂ ਜਿਨ੍ਹਾਂ ਦੀ ਸਾਂਝ (ਪ੍ਰਭੂ ਨਾਲ) ਬਣ ਜਾਂਦੀ ਹੈ ਉਹ ਪ੍ਰਭੂ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦੇ ।੧।
Without the Lord, how can anyone survive? Through the Word of the Guru's Shabad, He is realized. ||1||
ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥
ਹੇ ਮੇਰੀ ਮਾਂ! ਹੁਣ ਮੈਂ ਪ੍ਰਭੂ ਦੇ ਦਰਸ਼ਨ ਤੋਂ ਬਿਨਾ ਵਿਆਕੁਲ ਹੋ ਜਾਂਦੀ ਹਾਂ ।੧।ਰਹਾਉ।
Without the Blessed Vision of His Darshan, how can I live, O my mother?
ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥੧॥ ਰਹਾਉ ॥
(ਜਦੋਂ ਤੋਂ) ਸਤਿਗੁਰੂ ਨੇ (ਮੈਨੂੰ) ਸੁਮਤਿ ਸਮਝਾ ਦਿੱਤੀ ਹੈ (ਤਦੋਂ ਤੋਂ) ਮੇਰੀ ਜਿੰਦ ਪ੍ਰਭੂ (ਦੀ ਯਾਦ) ਤੋਂ ਬਿਨਾ ਰਹਿ ਨਹੀਂ ਸਕਦੀ ।
Without the Lord, my soul cannot survive, even for an instant; the True Guru has helped me understand this. ||1||Pause||
ਮੇਰਾ ਪ੍ਰਭੁ ਬਿਸਰੈ ਹਉ ਮਰਉ ਦੁਖਾਲੀ ॥
(ਹੁਣ ਜੇ ਕਦੇ) ਮੈਨੂੰ ਮੇਰਾ ਪ੍ਰਭੂ ਵਿੱਸਰ ਜਾਏ ਤਾਂ ਮੈਂ ਦੁੱਖੀ ਹੋ ਕੇ ਮਰਨ ਵਾਲੀ ਹੋ ਜਾਂਦੀ ਹਾਂ ।
Forgetting my God, I die in pain.
ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥
ਮੈਂ ਇਕ ਇਕ ਸਾਹ ਤੇ ਗਿਰਾਹੀ ਦੇ ਨਾਲ (ਭੀ) ਆਪਣੇ ਪ੍ਰਭੂ ਨੂੰ ਯਾਦ ਕਰਦੀ ਹਾਂ ਤੇ ਉਸੇ ਨੂੰ ਭਾਲਦੀ ਰਹਿੰਦੀ ਹਾਂ ।
With each breath and morsel of food, I meditate on my Lord, and seek Him.
ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥
ਦੁਨੀਆ ਦੇ ਰਸਾਂ ਵਲੋਂ ਉਦਾਸ ਹੋ ਕੇ ਮੈਂ ਪ੍ਰਭੂ ਦੇ ਨਾਮ ਨੂੰ ਹੀ (ਆਪਣੀ ਨਿਗਾਹ ਵਿਚ) ਰੱਖਦੀ ਹਾਂ
I remain always detached, but I am enraptured with the Lord's Name.
ਅਬ ਜਾਨੇ ਗੁਰਮੁਖਿ ਹਰਿ ਨਾਲੀ ॥੨॥
ਗੁਰੂ ਦੀ ਸ਼ਰਨ ਪੈ ਕੇ ਮੈਨੂੰ ਹੁਣ ਸਮਝ ਆਈ ਹੈ ਕਿ ਪਰਮਾਤਮਾ (ਹਰ ਵੇਲੇ) ਮੇਰੇ ਅੰਗ-ਸੰਗ ਹੈ
Now, as Gurmukh, I know that the Lord is always with me. ||2||
ਅਕਥ ਕਥਾ ਕਹੀਐ ਗੁਰ ਭਾਇ ॥
ਬੇਅੰਤ ਪ੍ਰਭੂ ਦੀ ਸਿਫ਼ਤਿ-ਸਾਲਾਹ ਗੁਰੂ ਦੇ ਅਨੁਸਾਰ ਰਿਹਾਂ ਹੀ ਕੀਤੀ ਜਾ ਸਕਦੀ ਹੈ ।
The Unspoken Speech is spoken, by the Will of the Guru.
ਪ੍ਰਭੁ ਅਗਮ ਅਗੋਚਰੁ ਦੇਇ ਦਿਖਾਇ ॥
ਗੁਰੂ ਉਸ ਪ੍ਰਭੂ ਦਾ ਦੀਦਾਰ ਕਰਾ ਦੇਂਦਾ ਹੈ ਜੋ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ ।
He shows us that God is unapproachable and unfathomable.
ਬਿਨੁ ਗੁਰ ਕਰਣੀ ਕਿਆ ਕਾਰ ਕਮਾਇ ॥
ਗੁਰੂ ਦੀ ਦੱਸੀ ਹੋਈ ਜੀਵਨ-ਜੁਗਤਿ ਤੋਂ ਬਿਨਾ (ਆਤਮਕ ਜੀਵਨ ਦੇ ਰਸਤੇ ਦੀ) ਕੋਈ ਹੋਰ ਕਾਰ ਕਰਨੀ ਵਿਅਰਥ ਹੈ ।
Without the Guru, what lifestyle could we practice, and what work could we do?
ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥੩॥
ਜੋ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਆਪਣੀ ਹਉਮੈ ਦੂਰ ਕਰ ਕੇ (ਜੀਵਨ-ਰਾਹ ਤੇ) ਤੁਰਦਾ ਹੈ ।੩।
Eradicating egotism, and walking in harmony with the Guru's Will, I am absorbed in the Word of the Shabad. ||3||
ਮਨਮੁਖੁ ਵਿਛੁੜੈ ਖੋਟੀ ਰਾਸਿ ॥
ਜੋ ਮਨੁੱਖ (ਗੁਰੂ ਦੇ ਦੱਸੇ ਰਾਹ ਉਤੇ ਤੁਰਨ ਦੇ ਥਾਂ) ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਪ੍ਰਭੂ ਤੋਂ ਵਿਛੁੜਿਆ ਰਹਿੰਦਾ ਹੈ, ਉਸ ਦੇ ਪੱਲੇ (ਆਤਮਕ ਜੀਵਨ-ਸਫ਼ਰ ਵਾਸਤੇ) ਖੋਟੀ ਪੂੰਜੀ ਹੈ ।
The self-willed manmukhs are separated from the Lord, gathering false wealth.
ਗੁਰਮੁਖਿ ਨਾਮਿ ਮਿਲੈ ਸਾਬਾਸਿ ॥
ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜਿਆ ਰਹਿੰਦਾ ਹੈ, ਉਸ ਨੂੰ ਸੋਭਾ ਮਿਲਦੀ ਹੈ ।
The Gurmukhs are celebrated with the glory of the Naam, the Name of the Lord.
ਹਰਿ ਕਿਰਪਾ ਧਾਰੀ ਦਾਸਨਿ ਦਾਸ ॥
ਪ੍ਰਭੂ ਮੇਹਰ ਕਰ ਕੇ ਜਿਸ ਨੂੰ ਆਪਣੇ ਸੇਵਕਾਂ ਦਾ ਦਾਸ ਬਣਾਂਦਾ ਹੈ,
The Lord has showered His Mercy upon me, and made me the slave of His slaves.
ਜਨ ਨਾਨਕ ਹਰਿ ਨਾਮ ਧਨੁ ਰਾਸਿ ॥੪॥੪॥
ਹੇ ਦਾਸ ਨਾਨਕ! ਉਸ ਨੂੰ ਪ੍ਰਭੂ ਦਾ ਨਾਮ-ਧਨ ਮਿਲਦਾ ਹੈ, ਉਸ ਨੂੰ ਹਰਿ-ਨਾਮ ਦੀ ਪੂੰਜੀ ਮਿਲਦੀ ਹੈ ।੪।੪।
The Name of the Lord is the wealth and capital of servant Nanak. ||4||4||