ਸੋਰਠਿ ਮਹਲਾ ੫ ਘਰੁ ੧ ॥
Sorat'h, Fifth Mehl, First House:
ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥
ਹੇ ਕਰਤਾਰ! ਜਿਸ ਮਨੁੱਖ ਦੇ ਹਿਰਦੇ ਵਿਚ ਤੂੰ ਆ ਵੱਸਦਾ ਹੈਂ, ਉਸ ਦੀ ਤੂੰ ਹਰੇਕ ਆਸ ਪੂਰੀ ਕਰ ਦੇਂਦਾ ਹੈਂ ।
O Creator Lord, You fulfill the desires of those, within whose heart You abide.
ਦਾਸ ਅਪੁਨੇ ਕਉ ਤੂ ਵਿਸਰਹਿ ਨਾਹੀ ਚਰਣ ਧੂਰਿ ਮਨਿ ਭਾਈ ॥੧॥
ਆਪਣੇ ਸੇਵਕ ਨੂੰ ਤੂੰ ਕਦੇ ਨਹੀਂ ਵਿੱਸਰਦਾ (ਤੇਰਾ ਸੇਵਕ ਤੈਨੂੰ ਕਦੇ ਨਹੀਂ ਭੁਲਾਂਦਾ), ਉਸ ਦੇ ਮਨ ਵਿਚ ਤੇਰੇ ਚਰਨਾਂ ਦੀ ਧੂੜ ਪਿਆਰੀ ਲੱਗਦੀ ਹੈ ।੧।
Your slaves do not forget You; the dust of Your feet is pleasing to their minds. ||1||
ਤੇਰੀ ਅਕਥ ਕਥਾ ਕਥਨੁ ਨ ਜਾਈ ॥
ਤੂੰ ਕਿਹੋ ਜਿਹਾ ਹੈਂ, ਕੇਡਾ ਵੱਡਾ ਹੈਂ—ਇਹ ਗੱਲ ਬਿਆਨ ਨਹੀਂ ਕੀਤੀ ਜਾ ਸਕਦੀ
Your Unspoken Speech cannot be spoken.
ਗੁਣ ਨਿਧਾਨ ਸੁਖਦਾਤੇ ਸੁਆਮੀ ਸਭ ਤੇ ਊਚ ਬਡਾਈ ॥ ਰਹਾਉ ॥
ਹੇ ਸਾਰੇ ਗੁਣਾਂ ਦੇ ਖ਼ਜ਼ਾਨੇ! ਹੇ ਸੁਖ ਦੇਣ ਵਾਲੇ ਮਾਲਕ! ਤੇਰੀ ਵਡਿਆਈ ਸਭ ਤੋਂ ਉੱਚੀ ਹੈ (ਤੂੰ ਸਭਨਾਂ ਤੋਂ ਵੱਡਾ ਹੈਂ) ।ਰਹਾਉ।
O treasure of excellence, Giver of peace, Lord and Master, Your greatness is the highest of all. ||Pause||
ਸੋ ਸੋ ਕਰਮ ਕਰਤ ਹੈ ਪ੍ਰਾਣੀ ਜੈਸੀ ਤੁਮ ਲਿਖਿ ਪਾਈ ॥
(ਪਰ, ਹੇ ਪ੍ਰਭੂ!) ਜੀਵ ਉਹੀ ਉਹੀ ਕਰਮ ਕਰਦਾ ਹੈ ਜਿਹੋ ਜਿਹੀ (ਆਗਿਆ) ਤੂੰ (ਉਸ ਦੇ ਮੱਥੇ ਤੇ) ਲਿਖ ਕੇ ਰੱਖ ਦਿੱਤੀ ਹੈ ।
The mortal does those deeds, and those alone, which You ordained by destiny.
ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥੨॥
ਆਪਣੇ ਸੇਵਕ ਨੂੰ ਤੂੰ ਆਪਣੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ੀ ਹੋਈ ਹੈ, (ਉਹ ਸੇਵਕ) ਤੇਰਾ ਦਰਸਨ ਕਰ ਕੇ ਰੱਜਿਆ ਰਹਿੰਦਾ ਹੈ ।੨।
Your servant, whom You bless with Your service, is satisfied and fulfilled, beholding the Blessed Vision of Your Darshan. ||2||
ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਆਪ ਸਮਝ ਬਖ਼ਸ਼ਦਾ ਹੈਂ, ਉਸ ਨੂੰ ਤੂੰ ਸਾਰੇ ਹੀ ਜੀਵਾਂ ਦੇ ਅੰਦਰ ਇਕ-ਰਸ ਸਮਾਇਆ ਦਿੱਸਦਾ ਹੈਂ ।
You are contained in all, but he alone realizes this, whom You bless with understanding.
ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥੩॥
ਗੁਰੂ ਦੀ ਕਿਰਪਾ ਨਾਲ (ਉਸ ਮਨੁੱਖ ਦੇ ਅੰਦਰੋਂ) ਅਗਿਆਨਤਾ (ਦਾ ਹਨੇਰਾ) ਮਿਟ ਜਾਂਦਾ ਹੈ, ਉਸ ਦੀ ਸੋਭਾ ਸਭ ਥਾਈਂ ਪਸਰ ਜਾਂਦੀ ਹੈ ।੩।
By Guru's Grace, his spiritual ignorance is dispelled, and he is respected everywhere. ||3||
ਸੋਈ ਗਿਆਨੀ ਸੋਈ ਧਿਆਨੀ ਸੋਈ ਪੁਰਖੁ ਸੁਭਾਈ ॥
ਆਖ—ਉਹੀ ਮਨੁੱਖ ਗਿਆਨਵਾਨ ਹੈ, ਉਹੀ ਮਨੁੱਖ ਸੁਰਤਿ-ਅੱਭਿਆਸੀ ਹੈ, ਉਹੀ ਮਨੁੱਖ ਪਿਆਰ-ਸੁਭਾਵ ਵਾਲਾ ਹੈ,
He alone is spiritually enlightened, he alone is a meditator, and he alone is a man of good nature.
ਕਹੁ ਨਾਨਕ ਜਿਸੁ ਭਏ ਦਇਆਲਾ ਤਾ ਕਉ ਮਨ ਤੇ ਬਿਸਰਿ ਨ ਜਾਈ ॥੪॥੮॥
ਹੇ ਨਾਨਕ! ਜਿਸ ਮਨੁੱਖ ਉੱਤੇ ਪਰਮਾਤਮਾ ਆਪ ਦਇਆਵਾਨ ਹੰੁਦਾ ਹੈ । ਉਸ ਮਨੁੱਖ ਨੂੰ ਪਰਮਾਤਮਾ ਮਨ ਤੋਂ ਕਦੇ ਭੀ ਨਹੀਂ ਭੁੱਲਦਾ ।੪।੮।
Says Nanak, one unto whom the Lord becomes Merciful, does not forget the Lord from his mind. ||4||8||