ਸੋਰਠਿ ਮਹਲਾ ੫ ॥
Sorat'h, Fifth Mehl:
ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥
ਹੇ ਭਾਈ! ਜਦੋਂ ਕੋਈ ਮਨੁੱਖ ਆਪਣਾ ਸਰੀਰ ਆਪਣਾ ਮਨ ਆਪਣਾ ਧਨ ਸੰਤ ਜਨਾਂ ਦੇ ਹਵਾਲੇ ਕਰ ਦੇਂਦਾ ਹੈ (ਭਾਵ, ਹਰੇਕ ਕਿਸਮ ਦੀ ਅਪਣੱਤ ਮਿਟਾ ਦੇਂਦਾ ਹੈ),
My body belongs to the Saints, my wealth belongs to the Saints, and my mind belongs to the Saints.
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥੧॥
ਤੇ ਸੰਤਾਂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਕਰਨ ਲੱਗ ਪੈਂਦਾ ਹੈ, ਤਦੋਂ ਉਸ ਨੂੰ ਸਾਰੇ (ਆਤਮਕ) ਸੁਖ ਮਿਲ ਜਾਂਦੇ ਹਨ ।੧।
By the Grace of the Saints, I meditate on the Lord's Name, and then, all comforts come to me. ||1||
ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥
ਹੇ ਭਾਈ! ਸੰਤ ਜਨਾਂ ਤੋਂ ਬਿਨਾ ਪਰਮਾਤਮਾ ਦੇ ਨਾਮ ਦੀ ਦਾਤਿ ਦੇਣ ਵਾਲਾ ਹੋਰ ਕੋਈ ਨਹੀਂ ਹੈ ।
Without the Saints, there are no other givers.
ਜੋ ਜੋ ਸਰਣਿ ਪਰੈ ਸਾਧੂ ਕੀ ਸੋ ਪਾਰਗਰਾਮੀ ਕੀਆ ॥ ਰਹਾਉ ॥
ਜੇਹੜਾ ਜੇਹੜਾ ਮਨੁੱਖ ਗੁਰੂ ਦੀ (ਸੰਤ ਜਨਾਂ ਦੀ) ਸਰਨ ਪੈਂਦਾ ਹੈ, ਉਹ ਸੰਸਾਰ-ਸਮੰੁਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ ।ਰਹਾਉ।
Whoever takes to the Sanctuary of the Holy Saints, is carried across. ||Pause||
ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥
ਹੇ ਭਾਈ! ਪਰਮਾਤਮਾ ਦੇ ਸੇਵਕ ਦੀ (ਦੱਸੀ) ਸੇਵਾ ਕੀਤਿਆਂ ਕੋ੍ਰੜਾਂ ਪਾਪ ਮਿਟ ਜਾਂਦੇ ਹਨ, ਅਤੇ ਪ੍ਰੇਮ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ ।
Millions of sins are erased by serving the humble Saints, and singing the Glorious Praises of the Lord with love.
ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥੨॥
ਇਸ ਲੋਕ ਵਿਚ ਆਤਮਕ ਅਨੰਦ ਮਿਲਿਆ ਰਹਿੰਦਾ ਹੈ, ਪਰਲੋਕ ਵਿਚ ਸੁਰਖ਼-ਰੂ ਹੋਵੀਦਾ ਹੈ । ਪਰ, ਹੇ ਭਾਈ! ਪ੍ਰਭੂ ਦੇ ਸੇਵਕ ਦੀ ਸੰਗਤਿ ਵੱਡੇ ਭਾਗਾਂ ਨਾਲ ਮਿਲਦੀ ਹੈ ।੨।
One finds peace in this world, and one's face is radiant in the next world, by associating with the humble Saints, through great good fortune. ||2||
ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥
ਹੇ ਭਾਈ! (ਮੇਰੀ) ਇੱਕ ਜੀਭ ਹੈ (ਸੰਤ ਜਨ) ਅਨੇਕਾਂ ਗੁਣਾਂ ਨਾਲ ਭਰਪੂਰ ਹੰੁਦੇ ਹਨ, ਸੰਤ ਜਨਾਂ ਦੀ ਵਡਿਆਈ ਕਿਤਨੀ ਕੁ ਦੱਸੀ ਜਾਵੇ?
I have only one tongue, and the Lord's humble servant is filled with countless virtues; how can I sing his praises?
ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥੩॥
ਸੰਤਾਂ ਦੀ ਸਰਨ ਪਿਆਂ ਹੀ ਉਹ ਪਰਮਾਤਮਾ ਮਿਲ ਸਕਦਾ ਹੈ ਜੋ ਕਦੇ ਨਾਸ ਹੋਣ ਵਾਲਾ ਨਹੀਂ, ਜੋ ਅਪਹੰੁਚ ਹੈ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੰੁਚ ਨਹੀਂ ਹੋ ਸਕਦੀ ।੩।
The inaccessible, unapproachable and eternally unchanging Lord is obtained in the Sanctuary of the Saints. ||3||
ਨਿਰਗੁਨ ਨੀਚ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ॥
ਹੇ ਨਾਨਕ! (ਅਰਦਾਸ ਕਰ ਤੇ ਆਖ—) ਮੈਂ ਗੁਣ-ਹੀਨ ਹਾਂ, ਨੀਚ ਹਾਂ, ਨਿਆਸਰਾ ਹਾਂ, ਵਿਕਾਰੀ ਹਾਂ,
I am worthless, lowly, without friends or support, and full of sins; I long for the Shelter of the Saints.
ਬੂਡਤ ਮੋਹ ਗ੍ਰਿਹ ਅੰਧ ਕੂਪ ਮਹਿ ਨਾਨਕ ਲੇਹੁ ਨਿਬਾਹੀ ॥੪॥੭॥
ਮੈਂ ਸੰਤਾਂ ਦਾ ਪੱਲਾ ਫੜਿਆ ਹੈ (ਹੇ ਸੰਤ ਜਨੋ!) ਗ੍ਰਿਹਸਤ ਦੇ ਮੋਹ ਦੇ ਅੰਨ੍ਹੇ ਖੂਹ ਵਿਚ ਡੁੱਬ ਰਹੇ ਦਾ ਸਾਥ ਤੋੜ ਤਕ ਨਿਬਾਹੋ ।੪।੭।
I am drowning in the deep, dark pit of household attachments - please save me, Lord! ||4||7||