ਰਾਗੁ ਗੂਜਰੀ ਮਹਲਾ ੩ ਘਰੁ ੧
Raag Goojaree, Third Mehl, First House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ ॥
(ਹੇ ਮੇਰੇ ਮਨ!) ਇਹੋ ਜਿਹਾ ਜੀਵਨ ਫਿਟਕਾਰ-ਜੋਗ ਹੈ ਜਿਸ ਜੀਊਣ ਵਿਚ ਪਰਮਾਤਮਾ ਨਾਲ ਪਿਆਰ ਨਾਹ ਬਣੇ,
Cursed is that life, in which the Lord's Love is not obtained.
ਜਿਤੁ ਕੰਮਿ ਹਰਿ ਵੀਸਰੈ ਦੂਜੈ ਲਗੈ ਜਾਇ ॥੧॥
(ਐਸਾ ਭੀ ਕੰਮ ਫਿਟਕਾਰ-ਜੋਗ ਹੈ) ਜਿਸ ਕੰਮ ਵਿਚ ਲੱਗਿਆਂ ਪਰਮਾਤਮਾ ਭੁੱਲ ਜਾਏ, ਅਤੇ ਮਨੁੱਖ ਮਾਇਆ ਦੇ ਮੋਹ ਵਿਚ ਜਾ ਫਸੇ ।੧।
Cursed is that occupation, in which the Lord is forgotten, and one becomes attached to duality. ||1||
ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥
ਹੇ ਮੇਰੇ ਮਨ! ਇਹੋ ਜਿਹੇ ਗੁਰੂ ਦੀ ਸਰਨ ਪੈਣਾ ਚਾਹੀਦਾ ਹੈ ਜਿਸ ਦੀ ਸਰਨ ਪਿਆਂ ਪਰਮਾਤਮਾ ਨਾਲ ਪਿਆਰ ਪੈਦਾ ਹੋ ਜਾਏ, ਅਤੇ ਹੋਰ (ਮਾਇਆ ਆਦਿਕ) ਦਾ ਪਿਆਰ ਸਾਰਾ ਭੁਲ ਜਾਏ,
Serve such a True Guru, O my mind, that by serving Him, God's Love may be produced, and all others may be forgotten.
ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥੧॥ ਰਹਾਉ ॥
(ਜਿਸ ਦੀ ਸਰਨ ਪਿਆਂ) ਪਰਮਾਤਮਾ ਨਾਲ ਚਿੱਤ ਸਦਾ ਜੁੜਿਆ ਰਹੇ, ਅਤੇ ਇਹੋ ਜਿਹਾ ਆਤਮਕ ਜੀਵਨ ਦਾ ਦਰਜਾ ਮਿਲ ਜਾਏ ਜਿਸ ਨੂੰ ਕਦੇ ਬੁਢੇਪੇ ਦਾ ਡਰ ਨਾਹ ਹੋ ਸਕੇ (ਜੋ ਆਤਮਕ ਦਰਜਾ ਕਦੇ ਕਮਜ਼ੋਰ ਨਾਹ ਹੋ ਸਕੇ) ।੧।ਰਹਾਉ।
Your consciousness shall remain attached to the Lord; there shall be no fear of old age, and the supreme status shall be obtained. ||1||Pause||
ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ ਵੇਖੁ ਜੈਸੀ ਭਗਤਿ ਬਨੀ ॥
ਹੇ ਭਾਈ! ਪਰਮਾਤਮਾ ਨਾਲ ਪਿਆਰ ਪਾਇਆਂ (ਮਨੁੱਖ ਦੇ ਅੰਦਰ) ਇਕ (ਅਚਰਜ) ਆਤਮਕ ਅਡੋਲਤਾ ਪੈਦਾ ਹੰੁਦੀ ਹੈ, ਹੈਰਾਨ ਕਰਨ ਵਾਲੀ ਭਗਤੀ (ਦਾ ਰੰਗ) ਬਣਦਾ ਹੈ ।
A divine peace wells up from God's Love; behold, it comes from devotional worship.
ਆਪ ਸੇਤੀ ਆਪੁ ਖਾਇਆ ਤਾ ਮਨੁ ਨਿਰਮਲੁ ਹੋਆ ਜੋਤੀ ਜੋਤਿ ਸਮਈ ॥੨॥
ਅੰਦਰੇ ਅੰਦਰ ਹੀ (ਮਨੁੱਖ ਦੇ ਅੰਦਰੋਂ) ਆਪਾ-ਭਾਵ (ਅਹੰਕਾਰ) ਮੁੱਕ ਜਾਂਦਾ ਹੈ, (ਜਦੋਂ ਆਪਾ-ਭਾਵ ਮੁੱਕਦਾ ਹੈ) ਤਦੋਂ ਮਨ ਪਵਿਤ੍ਰ ਹੋ ਜਾਂਦਾ ਹੈ, ਤਦੋ ਮਨੁੱਖ ਦੀ ਸੁਰਤਿ ਰੱਬੀ ਨੂਰ ਵਿਚ ਲੀਨ ਰਹਿੰਦੀ ਹੈ ।੨।
When my identity consumed my identical identity, then my mind became immaculately pure, and my light was blended with the Divine Light. ||2||
ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ ਜੇ ਲੋਚੈ ਸਭੁ ਕੋਇ ॥
(ਪਰ, ਹੇ ਭਾਈ!) ਚਾਹੇ ਹਰੇਕ ਮਨੁੱਖ ਪਿਆ ਤਾਂਘ ਕਰੇ, ਕਿਸਮਤ ਤੋਂ ਬਿਨਾ ਅਜੇਹਾ ਗੁਰੂ ਨਹੀਂ ਮਿਲਦਾ (ਜਿਸ ਦੇ ਮਿਲਿਆਂ ਮਨੁੱਖ ਦੇ) ਅੰਦਰੋਂ ਮਾਇਆ ਦੇ ਮੋਹ ਵਾਲੀ ਕੰਧ ਦੂਰ ਹੋ ਜਾਏ ।
Without good fortune, such a True Guru cannot be found, no matter how much all may yearn for Him.
ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥੩॥
(ਜਦੋਂ ਇਹ ਕੰਧ ਨਿਕਲ ਜਾਂਦੀ ਹੈ ਤੇ ਹਰੀ ਨਾਲ ਮਿਲਾਪ ਹੋ ਜਾਂਦਾ ਹੈ) ਤਦੋਂ ਮਨੁੱਖ ਨੂੰ ਸਦਾ ਲਈ ਆਨੰਦ ਪ੍ਰਾਪਤ ਹੋ ਜਾਂਦਾ ਹੈ ।੩।
If the veil of falsehood is removed from within, then lasting peace is obtained. ||3||
ਨਾਨਕ ਐਸੇ ਸਤਿਗੁਰ ਕੀ ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੈ ਜੀਉ ਧਰੇਇ ॥
ਹੇ ਨਾਨਕ! (ਜਿਸ ਸੇਵਕ ਨੂੰ ਇਹੋ ਜਿਹਾ ਗੁਰੂ ਮਿਲ ਪੈਂਦਾ ਹੈ) ਉਹ ਸੇਵਕ ਅਜੇਹੇ ਗੁਰੂ ਦੀ ਕੀਹ ਸੇਵਾ ਕਰਦਾ ਹੈ?
O Nanak, what service can the servant perform for such a True Guru? He should offer his life, his very soul, to the Guru.
ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ ॥੪॥੧॥੩॥
(ਬੱਸ, ਇਹੀ ਸੇਵਾ ਕਰਦਾ ਹੈ ਕਿ) ਗੁਰੂ ਦੇ ਅੱਗੇ ਆਪਣੀ ਜਿੰਦ ਭੇਟਾ ਕਰ ਦੇਂਦਾ ਹੈ (ਭਾਵ, ਉਹ ਸੇਵਕ) ਗੁਰੂ ਦੀ ਮਰਜ਼ੀ ਨੂੰ ਆਪਣੇ ਚਿੱਤ ਵਿਚ ਟਿਕਾ ਲੈਂਦਾ ਹੈ (ਗੁਰੂ ਦੇ ਹੁਕਮ ਵਿਚ ਤੁਰਦਾ ਹੈ । ਪਰ ਭਾਣਾ ਮੰਨਾਣਾ ਭੀ ਕੋਈ ਸੌਖੀ ਖੇਡ ਨਹੀਂ, ਜਿਸ ਮਨੁੱਖ ਉਤੇ) ਗੁਰੂ ਆਪ ਹੀ ਕਿਰਪਾ ਕਰਦਾ ਹੈ (ਉਹ ਮਨੁੱਖ ਗੁਰੂ ਦੇ ਹੁਕਮ ਨੂੰ ਸਦਾ ਮੰਨਦਾ ਹੈ) ।੪।੧।੩।
If he focuses his consciousness on the Will of the True Guru, then the True Guru Himself will bless him. ||4||1||3||