ਸਲੋਕ ਮਃ ੫ ॥
Shalok, Fifth Mehl:
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥
(ਹੇ ਪ੍ਰਭੂ!) ਮੈਂ ਮੰਗਤਾ (ਤੇਰੇ ‘ਅਪਾਰ ਸ਼ਬਦ’ ਦਾ) ਖ਼ੈਰ ਮੰਗਦਾ ਹਾਂ, ਮੈਨੂੰ ਖ਼ੈਰ ਪਾ ।
The beggar begs for charity: give to me, O my Beloved!
ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥
ਤੂੰ ਦਾਤਾਂ ਦੇਣ ਵਾਲਾ ਹੈਂ, ਤੂੰ ਦਾਤਾਂ ਦੇਣ-ਜੋਗ ਹੈਂ, ਮੈਂ ਤੈਨੂੰ ਸਦਾ ਚੇਤੇ ਕਰਦਾ ਹਾਂ ।
O Great Giver, O Giving Lord, my consciousness is continually centered on You.
ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥
ਤੇਰਾ ਖ਼ਜ਼ਾਨਾ ਬੇਅੰਤ ਹੈ (ਜੇ ਵਿਚੋਂ ਮੈਨੂੰ ਖ਼ੈਰ ਪਾ ਦੇਵੇਂ ਤਾਂ) ਮੁੱਕਦਾ ਨਹੀਂ ।
The immeasurable warehouses of the Lord can never be emptied out.
ਨਾਨਕ ਸਬਦੁ ਅਪਾਰੁ ਤਿਨਿ ਸਭੁ ਕਿਛੁ ਸਾਰਿਆ ॥੧॥
ਹੇ ਨਾਨਕ! (ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ) ਬਾਣੀ ਅਪਾਰ ਹੈ, ਇਸ ਬਾਣੀ ਨੇ ਮੇਰਾ ਹਰੇਕ ਕਾਰਜ ਸੰਵਾਰ ਦਿੱਤਾ ਹੈ ।੧।
O Nanak, the Word of the Shabad is infinite; it has arranged everything perfectly. ||1||