ਪਉੜੀ ॥
Pauree:
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥
ਉਸ (ਗੁਰੂ) ਨੂੰ, ਹੇ ਬੰਦਿਓ! ਸੇਵਹੁ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ (ਭਾਵ, ਜਿਸ ਤੋਂ ਨਾਮ ਮਿਲ ਸਕਦਾ ਹੈ) ।
Serve Him, O mortals, who has the Lord's Name in His lap.
ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥
(ਇਸ ਤਰ੍ਹਾਂ) ਇਥੇ ਸੁਖੀ ਰਹੋਗੇ ਤੇ ਪਰਲੋਕ ਵਿਚ (ਇਹ ਨਾਮ) ਤੁਹਾਡੇ ਨਾਲ ਜਾਏਗਾ ।
You shall dwell in peace and ease in this world; in the world hereafter, it shall go with you.
ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥
(ਇਹ ਨਾਮ ਰੂਪ) ਪੱਕਾ ਥੰਮ੍ਹ ਗੱਡ ਕੇ ਸਦਾ ਕਾਇਮ ਰਹਿਣ ਵਾਲੇ ਧਰਮ ਦਾ ਮੰਦਰ (ਸਤਿਸੰਗ) ਬਣਾਓ,
So build your home of true righteousness, with the unshakable pillars of Dharma.
ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥
ਅਕਾਲ ਪੁਰਖ ਦੀ ਟੇਕ ਰੱਖੇ ਜੋ ਦੀਨ ਤੇ ਦੁਨੀਆ ਨੂੰ ਆਸਰਾ ਦੇਣ ਵਾਲਾ ਹੈ ।
Take the Support of the Lord, who gives support in the spiritual and material worlds.
ਨਾਨਕ ਪਕੜੇ ਚਰਣ ਹਰਿ ਤਿਸੁ ਦਰਗਹ ਮਲੈ ॥੮॥
ਹੇ ਨਾਨਕ! ਜਿਸ ਮਨੁੱਖ ਨੇ ਪ੍ਰਭੂ ਦੇ ਪੈਰ ਫੜੇ ਹਨ ਉਹ ਪ੍ਰਭੂ ਦੀ ਦਰਗਾਹ ਮੱਲੀ ਰੱਖਦਾ ਹੈ ।੮।
Nanak grasps the Lotus Feet of the Lord; he humbly bows in His Court. ||8||