ਪਉੜੀ ॥
Pauree:
ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥
ਹੇ ਸਿਰਜਣਹਾਰ! ਜੋ ਕੁਝ ਜੀਵਾਂ ਦੇ ਮਨਾਂ ਵਿਚ ਵਰਤਦਾ ਹੈ (ਭਾਵ, ਜੋ ਫੁਰਨੇ ਫੁਰਦੇ ਹਨ), ਤੂੰ ਉਹ ਸਾਰਾ ਜਾਣਦਾ ਹੈਂ,
You, O Creator, know everything which occurs within our beings.
ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥
ਸਾਰਾ ਸੰਸਾਰ ਹੀ ਇਸ ਗਣਤ (ਲਾਹੇ ਤੋਟੇ ਦੀ ਵਿਚਾਰ, ਚਿੰਤਾ ਦੇ ਫੁਰਨੇ) ਵਿਚ ਹੈ, ਹੇ ਸਿਰਜਣਹਾਰ! ਇਕ ਤੂੰ ਇਸ ਤੋਂ ਪਰੇ ਹੈਂ,
You Yourself, O Creator, are incalculable, while the entire world is within the realm of calculation.
ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥
(ਕਿਉਂਕਿ) ਜੋ ਕੁਝ ਹੋ ਰਿਹਾ ਹੈ ਸਭ ਤੇਰਾ ਕੀਤਾ ਹੋ ਰਿਹਾ ਹੈ, ਸਾਰੀ (ਸ੍ਰਿਸ਼ਟੀ ਦੀ) ਬਨਾਵਟ ਹੀ ਤੇਰੀ ਬਣਾਈ ਹੋਈ ਹੈ ।
Everything happens according to Your Will; You created all.
ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥
ਹੇ ਹਰੀ! ਤੂੰ ਹਰੇਕ ਘਟ ਵਿਚ ਵਿਆਪਕ ਹੈਂ, ਤੇਰੇ ਕੌਤਕ (ਅਸਚਰਜ) ਹਨ ।
You are the One, pervading in each and every heart; O True Lord and Master, this is Your play.
ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥੨੪॥
(ਸਭ ਥਾਈਂ ਵਿਆਪਕ ਹੁੰਦੇ ਹੋਏ ਹਰੀ ਨੂੰ ਭੀ ਆਪਣੇ ਆਪ ਕੋਈ ਨਹੀਂ ਲੱਭ ਸਕਿਆ) ਜੋ ਮਨੁੱਖ ਸਤਿਗੁਰੂ ਨੂੰ ਮਿਲਿਆ ਹੈ, ਉਸੇ ਨੇ ਹੀ ਹਰੀ ਨੂੰ ਲੱਭਾ ਹੈ, (ਮਾਇਆ) ਦੇ ਕਿਸੇ (ਅਡੰਬਰ) ਨੇ ਉਹਨਾਂ ਨੂੰ ਹਰੀ ਵਲੋਂ ਪਰਤਾਇਆ ਨਹੀਂ ।੨੪।
One who meets the True Guru meets the Lord; no one can turn him away. ||24||