ਮਃ ੩ ॥
Third Mehl:
ਮਾਇਆਧਾਰੀ ਅਤਿ ਅੰਨਾ ਬੋਲਾ ॥
ਜਿਸ ਮਨੁੱਖ ਨੇ (ਹਿਰਦੇ ਵਿਚ) ਮਾਇਆ (ਦਾ ਪਿਆਰ) ਧਾਰਨ ਕੀਤਾ ਹੋਇਆ ਹੈ ਉਹ (ਸਤਿਗੁਰੂ ਵਲੋਂ) ਅੰਨ੍ਹਾ ਤੇ ਬੋਲਾ ਹੈ (ਭਾਵ, ਨਾ ਸਤਿਗੁਰੂ ਦਾ ਦਰਸ਼ਨ ਕਰ ਕੇ ਪਤੀਜ ਸਕਦਾ ਹੈ, ਤੇ ਨਾ ਹੀ ਉਪਦੇਸ਼ ਸੁਣ ਕੇ)
One who is attached to Maya is totally blind and deaf.
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥
ਉਹ ਮਨੁੱਖ ਸਤਿਗੁਰੂ ਦੇ ਸ਼ਬਦ ਵਲ ਧਿਆਨ ਨਹੀਂ ਦੇਂਦਾ, (ਪਰ) (ਮਾਇਆ ਦਾ) ਖਪਾਉਣ ਵਾਲਾ (ਭਾਵ, ਸਿਰ-ਦਰਦੀ ਕਰਾਉਣ ਵਾਲਾ) ਰੌਲਾ ਬਹੁਤ (ਪਸੰਦ ਕਰਦਾ ਹੈ) ।
He does not listen to the Word of the Shabad; he makes a great uproar and tumult.
ਗੁਰਮੁਖਿ ਜਾਪੈ ਸਬਦਿ ਲਿਵ ਲਾਇ ॥
ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੁੰਦਾ ਹੈ, (ਉਹ ਇਉਂ) ਦਿੱਸ ਪੈਂਦਾ ਹੈ (ਕਿ) ਉਹ ਗੁਰੂ ਦੇ ਸ਼ਬਦ ਵਿਚ ਬਿਰਤੀ ਜੋੜਦਾ ਹੈ,
The Gurmukhs chant and meditate on the Shabad, and lovingly center their consciousness on it.
ਹਰਿ ਨਾਮੁ ਸੁਣਿ ਮੰਨੇ ਹਰਿ ਨਾਮਿ ਸਮਾਇ ॥
ਹਰੀ ਦੇ ਨਾਮ ਨੂੰ ਸੁਣ ਕੇ ਉਸ ਤੇ ਸਿਦਕ ਲਿਆਉਂਦਾ ਹੈ ਤੇ ਹਰੀ ਦੇ ਨਾਮ ਵਿਚ (ਹੀ) ਲੀਨ ਹੋ ਜਾਂਦਾ ਹੈ ।
They hear and believe in the Name of the Lord; they are absorbed in the Name of the Lord.
ਜੋ ਤਿਸੁ ਭਾਵੈ ਸੁ ਕਰੇ ਕਰਾਇਆ ॥
(ਪਰ ਮਾਇਆਧਾਰੀ ਜਾਂ ਗੁਰਮੁਖਿ ਦੇ ਕੀਹ ਹੱਥ?) ਜੋ ਕੁੱਝ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ (ਉਸ ਦੇ ਅਨੁਸਾਰ) ਇਹ ਜੀਵ ਕਰਵਾਇਆ ਕੰਮ ਕਰਦਾ ਹੈ ।
Whatever pleases God, He causes that to be done.
ਨਾਨਕ ਵਜਦਾ ਜੰਤੁ ਵਜਾਇਆ ॥੨॥
ਹੇ ਨਾਨਕ! ਜੀਵ (ਵਾਜੇ ਵਾਂਗ) ਵਜਾਇਆ ਵੱਜਦਾ ਹੈ (ਭਾਵ, ਬੁਲਾਇਆਂ ਬੋਲਦਾ ਹੈ) ।੨।
O Nanak, human beings are the instruments which vibrate as God plays them. ||2||