ਮੈਂ ਉਸ (ਗੁਰੂ) ਤੋਂ ਸਦਕੇ ਹਾਂ, ਮੈਂ ਉਸ ਦੀ ਸੇਵਾ ਕਰਾਂਗੀ ਜਿਸ ਨੇ (ਮੈਨੂੰ) ‘ਨਾਮ’ ਬਖ਼ਸ਼ਿਆ ਹੈ ।
I serve the One who gave me the Naam; I am a sacrifice to Him.
ਜੋ (ਪ੍ਰਭੂ ਜਗਤ ਨੂੰ) ਰਚਨ ਵਾਲਾ ਹੈ ਉਹੀ ਨਾਸ ਕਰਨ ਵਾਲਾ ਹੈ, ਉਸ ਤੋਂ ਬਿਨਾ (ਐਸੀ ਸਮਰਥਾ ਵਾਲਾ) ਹੋਰ ਕੋਈ ਨਹੀਂ ਹੈ;
He who builds, also demolishes; there is no other than Him.
ਜੇ ਮੈਂ ਸਤਿਗੁਰੂ ਦੀ ਮੇਹਰ ਨਾਲ ਉਸ ਨੂੰ ਸਿਮਰਦੀ ਰਹਾਂ, ਤਾਂ ਸਰੀਰ ਵਿਚ ਕੋਈ ਦੁੱਖ ਨਹੀਂ ਪੈਦਾ ਹੁੰਦਾ (ਭਾਵ, ਕੋਈ ਵਿਕਾਰ ਨਹੀਂ ਉੱਠਦਾ) ।੩੧।
By Guru's Grace, I contemplate Him, and then my body does not suffer in pain. ||31||
(ਗੋਪਾਲ ਤੋਂ ਬਿਨਾ ਮੈਂ) ਹੋਰ ਕਿਸ ਦਾ ਆਸਰਾ ਲਵਾਂ? (ਜਗਤ ਵਿਚ) ਨਾ ਕੋਈ ਐਸ ਵੇਲੇ ਮੇਰਾ (ਅਸਲ ਸਾਥੀ) ਹੈ, ਨਾਹ ਕੋਈ ਪਿਛਲੇ ਸਮੇ (ਸਾਥੀ ਬਣਿਆ) ਅਤੇ ਨਾਹ ਹੀ ਕੋਈ ਕਦੇ ਬਣੇਗਾ ।
No one is mine - whose gown should I grasp and hold? No one ever was, and no one shall ever be mine.
(ਇਸ ਕੂੜੀ ਮਮਤਾ ਦੇ ਕਾਰਨ, ਮਾਇਆ ਨੂੰ ਸਾਥੀ ਬਨਾਣ ਦੇ ਕਾਰਨ) ਜਨਮ ਮਰਨ (ਦੇ ਗੇੜ) ਵਿਚ ਹੀ ਖ਼ੁਆਰ ਹੋਈਦਾ ਹੈ, ਅਤੇ ਦੁਚਿੱਤਾਪਨ ਦਾ ਰੋਗ (ਅਸਾਡੇ ਉਤੇ) ਦਬਾ ਪਾਈ ਰੱਖਦਾ ਹੈ ।
Coming and going, one is ruined, afflicted with the disease of dual-mindedness.
‘ਨਾਮ’ ਤੋਂ ਸੱਖਣੇ ਬੰਦੇ ਇਉਂ ਡਿੱਗਦੇ ਹਨ (ਭਾਵ, ਸੁਆਸ ਵਿਅਰਥ ਗੁਜ਼ਾਰੀ ਜਾਂਦੇ ਹਨ) ਜਿਵੇਂ ਕੱਲਰ ਦੀ ਕੰਧ (ਕਿਰਦੀ ਰਹਿੰਦੀ ਹੈ) ।
Those beings who lack the Naam, the Name of the Lord, collapse like pillars of salt.
ਨਾਮ’ ਤੋਂ ਬਿਨਾ (ਮਮਤਾ ਤੋਂ) ਬਚ ਭੀ ਨਹੀਂ ਸਕੀਦਾ, (ਮਨੁੱਖ) ਆਖ਼ਰ ਨਰਕ ਵਿਚ ਹੀ ਡਿੱਗਦਾ ਹੈ ।
Without the Name, how can they find release? They fall into hell in the end.
(ਇਸ ਦਾ ਇਹ ਭਾਵ ਨਹੀਂ ਕਿ ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪ੍ਰਭੂ ਦੇ ਗੁਣਾਂ ਦਾ ਅੰਤ ਪੈ ਸਕਦਾ ਹੈ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਲੇਖੇ ਤੋਂ ਪਰੇ ਹੈ
Using a limited number of words, we describe the unlimited True Lord.
(ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੋ) ਮਨੁੱਖ ਉਸ (ਦੇ ਸਾਰੇ ਗੁਣਾਂ) ਨੂੰ ਅੱਖਰਾਂ ਦੀ ਰਾਹੀਂ ਵਰਣਨ ਕਰਦਾ ਹੈ, (ਉਹ) ਅਗਿਆਨੀ ਹੈ ਮਤਿ ਤੋਂ ਸੱਖਣਾ ਹੈ । ਗੁਰੂ (ਦੀ ਸਰਨ) ਤੋਂ ਬਿਨਾ (ਇਹ) ਸਮਝ ਭੀ ਨਹੀਂ ਆਉਂਦੀ (ਕਿ ਪ੍ਰਭੂ ਅਗਣਤ ਹੈ) ।
The ignorant lack understanding. Without the Guru, there is no spiritual wisdom.
ਰਬਾਬ ਦੀ ਤਾਰ ਟੁੱਟ ਜਾਏ ਤਾਂ ਵਿਜੋਗ ਦੇ ਕਾਰਨ (ਭਾਵ, ਟੁੱਟ ਜਾਣ ਦੇ ਕਾਰਨ) ਉਹ ਵੱਜ ਨਹੀਂ ਸਕਦੀ (ਰਾਗ ਪੈਦਾ ਨਹੀਂ ਕਰ ਸਕਦੀ;
The separated soul is like the broken string of a guitar, which does not vibrate its sound.
ਇਸੇ ਤਰ੍ਹਾਂ ਜੋ ਜੀਵਾਤਮਾ ਪ੍ਰਭੂ ਤੋਂ ਵਿਛੁੜਿਆ ਹੈ ਉਸ ਦੇ ਅੰਦਰ ਜੀਵਨ-ਰਾਗ ਪੈਦਾ ਨਹੀਂ ਹੋ ਸਕਦਾ, ਪਰ) ਹੇ ਨਾਨਕ! ਪਰਮਾਤਮਾ (ਆਪਣੇ ਨਾਲ) ਮਿਲਾਣ ਦੀ ਬਣਤ ਬਣਾ ਕੇ ਵਿੱਛੁੜਿਆਂ ਨੂੰ ਭੀ ਮਿਲਾ ਲੈਂਦਾ ਹੈ ।੩੨।
God unites the separated souls with Himself, awakening their destiny. ||32||
(ਮਨੁੱਖਾ) ਸਰੀਰ (ਇਕ) ਰੱੁਖ (ਸਮਾਨ) ਹੈ, (ਇਸ) ਰੁੱਖ ਉਤੇ ਮਨ ਪੰਛੀ ਦੇ ਪੰਜ (ਗਿਆਨ ਇੰਦ੍ਰੇ) ਪੰਛੀ (ਬੈਠੇ) ਹੋਏ ਹਨ ।
The body is the tree, and the mind is the bird; the birds in the tree are the five senses.
(ਜਿਨ੍ਹਾਂ ਮਨੁੱਖਾਂ ਦੇ ਇਹ ਪੰਛੀ) ਇਕ ਪ੍ਰਭੂ ਨਾਲ ਮਿਲ ਕੇ ‘ਨਾਮ’-ਰੂਪ ਫਲ ਖਾਂਦੇ ਹਨ, ਉਹਨਾਂ ਨੂੰ ਰਤਾ ਭੀ (ਮਾਇਆ ਦੀ) ਫਾਹੀ ਨਹੀਂ ਪੈਂਦੀ ।
They peck at the essence of reality, and merge with the One Lord. They are never trapped at all.
(ਪਰ ਜੋ) ਕਾਹਲੀ ਕਾਹਲੀ ਉੱਡਦੇ ਹਨ ਤੇ ਬਹੁਤੇ ਚੋਗੇ (ਭਾਵ, ਬਹੁਤੇ ਪਦਾਰਥ) ਤੱਕਦੇ ਫਿਰਦੇ ਹਨ,
But the others fly away in a hurry, when they see the food.
(ਉਹਨਾਂ ਦੇ) ਖੰਭ ਟੁੱਟ ਜਾਂਦੇ ਹਨ, (ਉਹਨਾਂ ਨੂੰ ਮਾਇਆ ਦੀ) ਫਾਹੀ ਆ ਪੈਂਦੀ ਹੈ ਤੇ (ਘਣੀ ਚੋਗ ਵਲ ਤੱਕਣ ਦੇ) ਔਗੁਣ ਬਦਲੇ ਉਹਨਾਂ ਉਤੇ ਇਹ ਬਿਪਤਾ ਆ ਬਣਦੀ ਹੈ ।
Their feathers are clipped, and they are caught in the noose; through their mistakes, they are caught in disaster.
(ਇਸ ਭੀੜਾ ਤੋਂ) ਪ੍ਰਭੂ (ਦੇ ਗੁਣ ਗਾਵਣ) ਤੋਂ ਬਿਨਾ ਬਚ ਨਹੀਂ ਸਕੀਦਾ, ਤੇ, ਪ੍ਰਭੂ ਦੇ ਗੁਣਾਂ ਦਾ ਮੱਥੇ ਉਤੇ ਲੇਖ (ਪ੍ਰਭੂ ਦੀ) ਬਖ਼ਸ਼ਸ਼ ਨਾਲ ਹੀ (ਲਿਖਿਆ ਜਾ ਸਕਦਾ) ਹੈ ।
Without the True Lord, how can anyone find release? The jewel of the Lord's Glorious Praises comes by the karma of good actions.
ਉਹ ਆਪ (ਸਭ ਤੋਂ) ਵੱਡਾ ਮਾਲਕ ਹੈ; ਆਪ ਹੀ (ਮਾਇਆ ਦੀ ਫਾਹੀ ਤੋਂ) ਬਚਾਏ ਤਾਂ ਬਚ ਸਕੀਦਾ ਹੈ ।
When He Himself releases them, only then are they released. He Himself is the Great Master.
ਜੇ (ਗੋਪਾਲ) ਆਪ ਮੇਹਰ ਕਰੇ ਤਾਂ ਸਤਿਗੁਰੂ ਦੀ ਕਿਰਪਾ ਨਾਲ (ਇਸ ਫਾਹੀ ਤੋਂ) ਨਿਕਲ ਸਕੀਦਾ ਹੈ ।
By Guru's Grace, they are released, when He Himself grants His Grace.
(ਗੁਣ ਗਾਵਣ ਦੀਆਂ) ਇਹ ਬਖ਼ਸ਼ਸ਼ਾਂ ਉਸ ਦੇ ਆਪਣੇ ਹੱਥ ਵਿਚ ਹਨ, ਉਸੇ ਨੂੰ ਹੀ ਦੇਂਦਾ ਹੈ ਜੋ ਉਸ ਨੂੰ ਭਾਉਂਦਾ ਹੈ ।੩੩।
Glorious greatness rests in His Hands. He blesses those with whom He is pleased. ||33||
(ਜਦੋਂ ਇਹ) ਨਿਮਾਣੀ ਜਿੰਦ (ਗੋਪਾਲ ਦਾ) ਸਹਾਰਾ ਗੰਵਾ ਬੈਠਦੀ ਹੈ ਤਾਂ ਥਰਥਰ ਕੰਬਦੀ ਹੈ;
The soul trembles and shakes, when it loses its mooring and support.
(ਹਰ ਵੇਲੇ ਸਹਿਮੀ ਰਹਿੰਦੀ ਹੈ) (ਪਰ ਜਿਸ ਨੂੰ, ਹੇ ਗੋਪਾਲ) ਸਹਾਰਾ ਦੇਣ ਵਾਲਾ ਤੇ ਆਦਰ ਦੇਣ ਵਾਲਾ ਤੂੰ ਸੱਚਾ ਆਪ ਹੈਂ ਉਸ ਦਾ ਕਾਜ (ਜ਼ਿੰਦਗੀ ਦਾ ਮਨੋਰਥ) ਨਹੀਂ ਵਿਗੜਦਾ,
Only the support of the True Lord brings honor and glory. Through it, one's works are never in vain.
(ਉਸ ਦੇ ਸਿਰ ਉਤੇ ਤੂੰ) ਪ੍ਰਭੂ ਕਾਇਮ ਹੈਂ, ਗੁਰੂ ਰਾਖਾ ਹੈ, ਤੇਰੇ ਗੁਣਾਂ ਦੀ ਵੀਚਾਰ ਉਸ ਦੇ ਹਿਰਦੇ ਵਿਚ ਟਿਕੀ ਹੋਈ ਹੈ;
The Lord is eternal and forever stable; the Guru is stable, and contemplation upon the True Lord is stable.
ਉਸ ਦੇ ਵਾਸਤੇ ਦੇਵਤਿਆਂ ਮਨੁੱਖਾਂ ਤੇ ਨਾਥਾਂ ਦਾ ਭੀ ਤੂੰ ਹੀ ਨਾਥ ਹੈਂ; ਤੂੰ ਹੀ ਨਿਆਸਰਿਆਂ ਦਾ ਆਸਰਾ ਹੈਂ ।
O Lord and Master of angels, men and Yogic masters, You are the support of the unsupported.
(ਹੇ ਗੋਪਾਲ!) ਤੂੰ ਹਰ ਥਾਂ ਮੌਜੂਦ ਹੈਂ, ਤੂੰ ਦਾਤਿਆਂ ਦਾ ਦਾਤਾ ਹੈਂ;
In all places and interspaces, You are the Giver, the Great Giver.
ਮੈਂ ਜਿਧਰ ਤੱਕਦਾ ਹਾਂ ਤੂੰ ਹੀ ਤੂੰ ਹੈਂ, ਤੇਰਾ ਅੰਤ ਤੇਰਾ ਉਰਲਾ ਪਾਰਲਾ ਬੰਨਾ ਲੱਭਿਆ ਨਹੀਂ ਜਾ ਸਕਦਾ ।
Wherever I look, there I see You, Lord; You have no end or limitation.
(ਹੇ ਪਾਂਡੇ!) ਸਤਿਗੁਰੂ ਦੇ ਸ਼ਬਦ ਦੀ ਵਿਚਾਰ ਵਿਚ (ਜੁੜਿਆਂ) ਹਰ ਥਾਂ ਉਹ ਗੋਪਾਲ ਹੀ ਮੌਜੂਦ (ਦਿੱਸਦਾ ਹੈ);
You are pervading and permeating the places and interspaces; reflecting upon the Word of the Guru's Shabad, You are found.
ਨਾਹ ਮੰਗਿਆਂ ਭੀ ਉਹ (ਹਰੇਕ ਜੀਵ ਨੂੰ) ਦਾਨ ਦੇਂਦਾ ਹੈ, ਉਹ ਸਭ ਤੋਂ ਵੱਡਾ ਹੈ, ਅਗੰਮ ਹੈ ਤੇ ਬੇਅੰਤ ਹੈ ।੩੪।
You give gifts even when they are not asked for; You are great, inaccessible and infinite. ||34||
(ਹੇ ਗੋਪਾਲ!) ਤੂੰ ਦਇਆਲ ਹੈਂ, ਤੂੰ (ਜੀਵਾਂ ਉਤੇ) ਦਇਆ ਕਰ ਕੇ ਬਖ਼ਸ਼ਸ਼ ਕਰ ਕੇ ਵੇਖ ਰਿਹਾ ਹੈਂ (ਭਾਵ, ਖ਼ੁਸ਼ ਹੁੰਦਾ ਹੈਂ) ।
O Merciful Lord, You are the embodiment of mercy; creating the Creation, You behold it.
ਹੇ ਗੋਪਾਲ-ਪ੍ਰਭੂ! (ਜਿਸ ਉਤੇ ਤੂੰ) ਮੇਹਰ ਕਰਦਾ ਹੈਂ ਉਸ ਨੂੰ ਆਪਣੇ (ਚਰਨਾਂ) ਵਿਚ ਜੋੜ ਲੈਂਦਾ ਹੈਂ, ਤੂੰ ਇਕ ਪਲ ਵਿਚ ਢਾਹ ਕੇ ਉਸਾਰਨ ਦੇ ਸਮਰਥ ਹੈਂ ।
Please shower Your Mercy upon me, O God, and unite me with Yourself. In an instant, You destroy and rebuild.
(ਹੇ ਗੋਪਾਲ!) ਤੂੰ (ਜੀਵਾਂ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ ਪਰਖਣ ਵਾਲਾ ਹੈਂ, ਤੂੰ ਦਾਨਿਆਂ ਦਾ ਦਾਨਾ ਹੈਂ,
You are all-wise and all-seeing; You are the Greatest Giver of all givers.
ਦਲਿਦ੍ਰ ਤੇ ਦੁੱਖ ਨਾਸ ਕਰਨ ਵਾਲਾ ਹੈਂ; ਤੂੰ ਆਪਣੇ ਨਾਲ ਡੂੰਘੀ ਸਾਂਝ (ਤੇ ਆਪਣੇ ਚਰਨਾਂ ਦੀ) ਸੁਰਤਿ ਸਤਿਗੁਰੂ ਦੀ ਰਾਹੀਂ ਦੇਂਦਾ ਹੈਂ ।੩੫।
He is the Eradicator of poverty, and the Destroyer of pain; the Gurmukh realizes spiritual wisdom and meditation. ||35||
ਮੂਰਖ ਮਨੁੱਖ ਦਾ ਮਨ (ਸਦਾ) ਧਨ ਵਿਚ (ਰਹਿੰਦਾ) ਹੈ, (ਇਸ ਲਈ) ਜੇ ਧਨ ਚਲਾ ਜਾਏ ਤਾਂ ਬੈਠਾ ਝੁਰਦਾ ਹੈ;
Losing his wealth, he cries out in anguish; the fool's consciousness is engrossed in wealth.
ਵਿਰਲੇ ਬੰਦਿਆਂ ਨੇ ਪਿਆਰ ਨਾਲ (ਗੋਪਾਲ ਦਾ) ਪਵਿਤ੍ਰ ਨਾਮ-ਰੂਪ ਸੱਚਾ ਧਨ ਇਕੱਠਾ ਕੀਤਾ ਹੈ ।
How rare are those who gather the wealth of Truth, and love the Immaculate Naam, the Name of the Lord.
(ਹੇ ਪਾਂਡੇ! ਗੋਪਾਲ ਨਾਲ ਚਿੱਤ ਜੋੜਿਆਂ) ਜੇ ਧਨ ਗੁਆਚਦਾ ਹੈ ਤਾਂ ਗੁਆਚਣ ਦੇਹ (ਪਰ ਹਾਂ) ਜੇ ਤੂੰ ਇਕ ਪ੍ਰਭੂ ਦੇ ਪਿਆਰ ਵਿਚ ਜੁੜ ਸਕੇਂ
If by losing your wealth, you may become absorbed in the Love of the One Lord, then just let it go.
(ਤਾਂ ਇਸ ਦੀ ਖ਼ਾਤਰ) ਮਨ ਭੀ ਦੇ ਦੇਣਾ ਚਾਹੀਦਾ ਹੈ, ਸਿਰ ਭੀ ਅਰਪਣ ਕਰ ਦੇਣਾ ਚਾਹੀਦਾ ਹੈ; (ਇਹ ਸਭ ਕੁਝ ਦੇ ਕੇ) ਫਿਰ ਭੀ ਕਰਤਾਰ ਦੀ (ਮੇਹਰ ਦੀ) ਆਸ ਰੱਖਣੀ ਚਾਹੀਦੀ ਹੈ ।
Dedicate your mind, and surrender your head; seek only the Support of the Creator Lord.
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਸਤਿਗੁਰੂ ਦਾ) ਸ਼ਬਦ (ਵੱਸ ਪੈਂਦਾ) ਹੈ (ਰਾਮ-ਨਾਮ ਦਾ) ਆਨੰਦ (ਆ ਜਾਂਦਾ) ਹੈ,
Worldly affairs and wanderings cease, when the mind is filled with the bliss of the Shabad.
ਉਹ (ਮਾਇਆ ਦੇ) ਧੰਧਿਆਂ ਵਿਚ ਭਟਕਣ ਤੋਂ ਰਹਿ ਜਾਂਦੇ ਹਨ, (ਕਿਉਂਕਿ) ਗੁਰੂ ਪਰਮਾਤਮਾ ਨੂੰ ਮਿਲਿਆਂ ਉਹ ਮੰਦੇ ਤੋਂ ਚੰਗੇ ਬਣ ਜਾਂਦੇ ਹਨ ।
Even one's enemies become friends, meeting with the Guru, the Lord of the Universe.
(ਜੋ ਜੀਵ-ਇਸਤ੍ਰੀ ਉਸ ਪ੍ਰਭੂ-ਨਾਮ ਦੀ ਖ਼ਾਤਰ) ਜੰਗਲ ਜੰਗਲ ਢੂੰਢਦੀ ਫਿਰੀ (ਉਸ ਨੂੰ ਨਾਹ ਮਿਲਿਆ, ਕਿਉਂਕਿ) ਉਹ (ਨਾਮ-) ਵਸਤ ਤਾਂ ਹਿਰਦੇ ਵਿਚ ਸੀ, ਘਰ ਦੇ ਅੰਦਰ ਹੀ ਸੀ ।
Wandering from forest to forest searching, you will find that those things are within the home of your own heart.
ਜਦੋਂ ਸਤਿਗੁਰੂ ਨੇ (ਪ੍ਰਭੂ) ਮਿਲਾਇਆ ਤਾਂ (ਉਹ ਉਸ ਦੇ ਨਾਮ ਵਿਚ) ਜੁੜ ਬੈਠੀ, ਤੇ ਉਸ ਦਾ ਜਨਮ ਮਰਨ ਦਾ ਦੁੱਖ ਮੁੱਕ ਗਿਆ ।੩੬।
United by the True Guru, you shall remain united, and the pains of birth and death will be ended. ||36||
ਅਨੇਕਾਂ (ਧਾਰਮਿਕ) ਕਰਮ ਕੀਤਿਆਂ (ਅਹੰਕਾਰ ਤੋਂ) ਖ਼ਲਾਸੀ ਨਹੀਂ ਹੋ ਸਕਦੀ, ਗੋਪਾਲ ਦੇ ਗੁਣ ਗਾਉਣ ਤੋਂ ਬਿਨਾ (ਇਸ ਅਹੰਕਾਰ ਦੇ ਕਾਰਨ) ਨਰਕ ਵਿਚ ਹੀ ਪਈਦਾ ਹੈ ।
Through various rituals, one does not find release. Without virtue, one is sent to the City of Death.
(ਜੋ ਮਨੁੱਖ ਨਿਰੇ ‘ਕਰਮਾਂ’ ਦਾ ਹੀ ਆਸਰਾ ਲੈਂਦਾ ਹੈ) ਉਸ ਨੂੰ ਨਾਹ ਇਹ ਲੋਕ ਮਿਲਿਆ ਨਾਹ ਪਰਲੋਕ (ਭਾਵ, ਉਸ ਨੇ ਨਾਹ ‘ਦੁਨੀਆ’ ਸਵਾਰੀ ਨਾਹ ‘ਦੀਨ’, ਅਜੇਹੇ ਬੰਦੇ, ਕਰਮ ਕਾਂਡ ਦੇ) ਔਗੁਣ ਵਿਚ ਫਸੇ ਰਹਿਣ ਕਰਕੇ ਅੰਤ ਪਛੁਤਾਉਂਦੇ ਹੀ ਹਨ ।
One will not have this world or the next; committing sinful mistakes, one comes to regret and repent in the end.