ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ ।
And as the True Guru, the Primal Lord spoke, and the Gursikhs obeyed His Will.
(ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ ।
His son Mohri turned sunmukh, and become obedient to Him; he bowed, and touched Ram Das' feet.
ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ ।
Then, everyone bowed and touched the feet of Ram Das, into whom the Guru infused His essence.
ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ ।
And any that did not bow then because of envy - later, the True Guru brought them around to bow in humility.
ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ;
It pleased the Guru, the Lord, to bestow glorious greatness upon Him; such was the pre-ordained destiny of the Lord's Will.
ਸੁੰਦਰ ਆਖਦੇ ਹਨ—ਹੇ ਸੰਤਹੁ! ਸੁਣੋ, (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ।੬।੧।
Says Sundar, listen, O Saints: all the world fell at His feet. ||6||1||
Raamkalee, Fifth Mehl, Chhant:
One Universal Creator God. By The Grace Of The True Guru:
ਹੇ ਭਾਈ! ਪਰਮਾਤਮਾ ਮੇਰਾ ਪਿਆਰਾ ਸੱਜਣ ਹੈ, ਮੇਰਾ ਪਿਆਰਾ ਮਿੱਤਰ ਹੈ; ਉਹ ਮੇਰਾ ਪਿਆਰਾ ਸੱਜਣ (ਹਰ ਵੇਲੇ) ਮੇਰੇ ਪਾਸ ਖਲੋਤਾ ਹੋਇਆ ਹੈ ।
Friend, my Friend - standing so near to me is my Friend!
ਹੇ ਭਾਈ! ਪਰਮਾਤਮਾ ਮੈਨੂੰ ਜਿੰਦ ਤੋਂ ਭੀ ਪਿਆਰਾ ਹੈ, ਮੈਨੂੰ ਜਾਨ ਤੋਂ ਭੀ ਪਿਆਰਾ ਹੈ,
Beloved, the Lord my Beloved - with my eyes, I have seen the Lord, my Beloved!
ਉਸ ਪਿਆਰੇ ਜਾਨੀ ਪ੍ਰਭੂ ਨੂੰ ਮੈਂ (ਆਪਣੀਆਂ) ਅੱਖਾਂ ਨਾਲ ਵੇਖ ਲਿਆ ਹੈ ।ਹੇ ਭਾਈ! ਮੈਂ ਅੱਖੀਂ ਵੇਖ ਲਿਆ ਹੈ ਕਿ ਉਹ ਅੱਤ ਮਿੱਠਾ ਤੇ ਪਿਆਰਾ ਮਿੱਤਰ ਪ੍ਰਭੂ ਹਰੇਕ ਸਰੀਰ ਵਿਚ ਗੁਪਤ ਵੱਸ ਰਿਹਾ ਹੈ ।
With my eyes I have seen Him, sleeping upon the bed within each and every heart; my Beloved is the sweetest ambrosial nectar.
ਪਰ, ਹੇ ਭਾਈ! ਮੂਰਖ ਜੀਵ (ਉਸ ਦੇ ਮਿਲਾਪ ਦਾ) ਸੁਆਦ ਨਹੀਂ ਜਾਣਦਾ, (ਕਿਉਂਕਿ) ਉਸ ਹਰ-ਵੇਲੇ-ਨਾਲ-ਵੱਸਦੇ ਮਿੱਤਰ ਨੂੰ (ਮੂਰਖ ਮਨੁੱਖ) ਲੱਭ ਨਹੀਂ ਸਕਦਾ ।
He is with all, but he cannot be found; the fool does not know His taste.
ਹੇ ਭਾਈ! ਮੂਰਖ ਜੀਵ ਮਾਇਆ ਦੇ ਨਸ਼ੇ ਵਿਚ ਮਸਤ ਰਹਿੰਦਾ ਹੈ ਤੇ ਥੋੜ-ਵਿਤੀਆਂ ਗੱਲਾਂ ਹੀ ਕਰਦਾ ਰਹਿੰਦਾ ਹੈ । ਹੇ ਭਾਈ! ਭਟਕਣਾ ਦਾ ਪ੍ਰਭਾਵ ਹੋਣ ਕਰਕੇ (ਉਸ ਪਿਆਰੇ ਮਿੱਤਰ ਨੂੰ) ਮਿਲਿਆ ਨਹੀਂ ਜਾ ਸਕਦਾ ।
Intoxicated with the wine of Maya, the mortal babbles on about trivial affairs; giving in to the illusion, he cannot meet the Lord.
ਹੇ ਨਾਨਕ! ਆਖ—ਸੱਜਣ ਪਰਮਾਤਮਾ (ਭਾਵੇਂ) ਸਭ ਜੀਵਾਂ ਦੇ ਨੇੜੇ ਖਲੋਤਾ ਹੋਇਆ ਹੈ, ਪਰ ਗੁਰੂ ਤੋਂ ਬਿਨਾ ਉਹ ਦਿੱਸਦਾ ਨਹੀਂ ।੧।
Says Nanak, without the Guru, he cannot understand the Lord, the Friend who is standing near everyone. ||1||
ਹੇ ਗੋਬਿੰਦ! ਹੇ ਮੇਰੇ ਗੋਬਿੰਦ! ਹੇ ਮੇਰੀ ਜ਼ਿੰਦਗੀ ਦੇ ਆਸਰੇ ਗੋਬਿੰਦ!
God, my God - the Support of the breath of life is my God.
ਹੇ ਦਇਆ ਦੇ ਘਰ! ਹੇ ਮੇਰੇ ਕਿਰਪਾਲ! ਹੇ ਸਭ ਦਾਤਾਂ ਦੇਣ ਵਾਲੇ ਮੇਰੇ ਕਿਰਪਾਲ!
Merciful Lord, my Merciful Lord - the Giver of gifts is my Merciful Lord.
ਹੇ ਸਭ ਦਾਤਾਂ ਦੇਣ ਵਾਲੇ! ਹੇ ਬੇਅੰਤ! ਹੇ ਹਰੇਕ ਸਰੀਰ ਵਿਚ ਵੱਸ ਰਹੇ ਪ੍ਰਭੂ!
The Giver of gifts is infinite and unlimited; deep within each and every heart, He is so beautiful!
ਤੂੰ ਮਾਇਆ-ਦਾਸੀ ਪੈਦਾ ਕੀਤੀ, ਉਸ ਨੇ ਬੜਾ ਬਲ ਵਾਲਾ ਖਿਲਾਰਾ ਖਿਲਾਰਿਆ ਹੈ ਤੇ ਸਭ ਜੀਵਾਂ ਨੂੰ ਆਪਣੇ ਵੱਸ ਵਿਚ ਕਰ ਕੇ ਮੋਹ ਰੱਖਿਆ ਹੈ ।
He created Maya, His slave, so powerfully pervasive - she has enticed all beings and creatures.
ਹੇ ਨਾਨਕ! ਆਖ—(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ (ਇਸ ਦਾਸੀ-ਮਾਇਆ ਤੋਂ) ਬਚਾ ਰੱਖਦਾ ਹੈ, ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣੀ ਸੁਰਤਿ ਵਿਚ ਟਿਕਾਈ ਰੱਖਦਾ ਹੈ ।
One whom the Lord saves, chants the True Name, and contemplates the Word of the Guru's Shabad.
ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਨੂੰ ਚੰਗਾ ਲਗਦਾ ਹੈ ਉਸੇ ਨੂੰ ਹੀ ਪਰਮਾਤਮਾ ਪਿਆਰਾ ਲੱਗਦਾ ਹੈ ।੨।
Says Nanak, one who is pleasing to God - God is very dear to him. ||2||
(ਹੇ ਭਾਈ! ਸਭ ਜੀਵਾਂ ਨੂੰ) ਪ੍ਰਭੂ (ਦੇ ਆਸਰੇ) ਦਾ ਹੀ ਮਾਣ-ਫ਼ਖ਼ਰ ਹੋ ਸਕਦਾ ਹੈ,
I take pride, I take pride in God; I take pride in my God.
ਪ੍ਰਭੂ ਹੀ (ਸਭ ਦੇ ਦਿਲਾਂ ਦੀ) ਜਾਣਨ ਵਾਲਾ ਮਾਲਕ ਹੈ ਸਿਆਣਾ ਹੈ ਸੁਜਾਨ ਹੈ ।
Wise, God is wise; my Lord and Master is all-wise, and all-knowing.
ਹੇ ਭਾਈ! ਪਰਮਾਤਮਾ ਸਿਆਣਾ ਹੈ ਸੁਜਾਣ ਹੈ ਸਦਾ ਮੰਨਿਆ-ਪਰਮੰਨਿਆ ਹੈ; ਉਸ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ । ਜਿਨ੍ਹਾਂ (ਬੰਦਿਆਂ) ਦੇ ਮੱਥੇ ਦੇ ਭਾਗ ਜਾਗਦੇ ਹਨ ਉਹ ਉਸ ਧਨੁਖ-ਧਾਰੀ ਪਰਮਾਤਮਾ ਦਾ ਨਾਮ-ਅੰਮ੍ਰਿਤ ਚੱਖ ਕੇ (ਮਾਇਆ ਦੀ ਭੁੱਖ ਵਲੋਂ) ਰੱਜ ਜਾਂਦੇ ਹਨ ।
All-wise and all-knowing, and forever supreme; the Name of the Lord is Ambrosial Nectar.
ਉਹਨਾਂ ਬੰਦਿਆਂ ਨੇ ਹੀ ਉਸ ਪ੍ਰਭੂ ਨੂੰ ਲੱਭ ਲਿਆ ਹੈ, ਉਹਨਾਂ ਨੇ ਹੀ ਉਸ ਦਾ ਨਾਮ ਸਿਮਰਿਆ ਹੈ ।
Those who have such pre-ordained destiny recorded upon their foreheads, taste it, and are satisfied with the Lord of the Universe.
ਹੇ ਭਾਈ! ਸਭ ਜੀਵਾਂ ਨੂੰ ਪ੍ਰਭੂ ਦੇ ਆਸਰੇ ਦਾ ਹੀ ਮਾਣ-ਫ਼ਖ਼ਰ ਹੈ ।
They meditate on Him, and find Him; they place all their pride in Him.
ਹੇ ਨਾਨਕ! ਆਖ—ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, (ਸਦਾ ਆਪਣੇ) ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ । (ਸਿਰਫ਼) ਉਸ ਦਾ ਹੀ ਦਰਬਾਰ ਸਦਾ ਕਾਇਮ ਰਹਿਣ ਵਾਲਾ ਹੈ ।੩।
Says Nanak, He is seated on His eternal throne; True is His royal court. ||3||
ਹੇ ਭਾਈ! ਸੰਤ ਜਨ ਆਖਦੇ ਹਨ ਕਿ ਮੇਰੇ ਪ੍ਰਭੂ ਦੇ ਘਰ ਵਿਚ ਖ਼ੁਸ਼ੀ ਸਦਾ ਖ਼ੁਸ਼ੀ ਹੀ ਰਹਿੰਦੀ ਹੈ ।
The song of joy, the Lord's song of joy; listen to the song of joy of my God.
ਉਸ ਪ੍ਰਭੂ ਦੇ ਘਰ ਵਿਚ ਇਕ-ਰਸ ਸੁਰ ਵਾਲਾ ਸਿਫ਼ਤਿ-ਸਾਲਾਹ ਦਾ ਮਿੱਠਾ ਗੀਤ ਸਦਾ ਹੁੰਦਾ ਰਹਿੰਦਾ ਹੈ ।
The wedding song, God's wedding song; the unstruck sound current of His wedding song resounds.
ਹੇ ਭਾਈ! ਜਿਸ ਪ੍ਰਭੂ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ । ਹੇ ਭਾਈ! ਉਹ ਪਰਮਾਤਮਾ (ਕਦੇ) ਮਰਦਾ ਨਹੀਂ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ ।
The unstruck sound current vibrates, and the Word of the Shabad resounds; there is continuous, continual rejoicing.
ਉਸ ਪ੍ਰਭੂ ਨੂੰ ਸਦਾ ਸਿਮਰਨਾ ਚਾਹੀਦਾ ਹੈ (ਜੇ ਉਸ ਦਾ ਸਿਮਰਨ ਕਰਦੇ ਰਹੀਏ, ਤਾਂ ਉਸ ਦੇ ਦਰ ਤੋਂ) ਹਰੇਕ (ਮੂੰਹ-ਮੰਗੀ) ਚੀਜ਼ ਹਾਸਲ ਕਰ ਲਈਦੀ ਹੈ ।
Meditating on that God, everything is obtained; He does not die, or come or go.
(ਹੇ ਭਾਈ! ਜਿਹੜਾ ਮਨੁੱਖ ਉਸ ਦਾ ਸਿਮਰਨ ਕਰਦਾ ਹੈ ਉਸ ਦੀ ਮਾਇਆ ਦੀ) ਤ੍ਰਿਸ਼ਨਾ ਮੁੱਕ ਜਾਂਦੀ ਹੈ, ਉਸ ਦੀ (ਹਰੇਕ) ਆਸ ਪੂਰੀ ਹੋ ਜਾਂਦੀ ਹੈ । (ਹੇ ਭਾਈ! ਤੂੰ ਭੀ) ਗੁਰੂ ਦੀ ਸਰਨ ਪੈ ਕੇ ਉਸ ਮਾਇਆ-ਰਹਿਤ (ਨਿਰਲੇਪ) ਪਰਮਾਤਮਾ ਦਾ ਮਿਲਾਪ ਹਾਸਲ ਕਰ ।
Thirst is quenched, and hopes are fulfilled; the Gurmukh meets with the absolute, unmanifest Lord.
ਹੇ ਨਾਨਕ! ਆਖ—(ਇਹ ਗੱਲ ਗੁਰਮੁਖਾਂ ਦੇ ਮੂੰਹੋ) ਸੁਣੀ ਜਾ ਰਹੀ ਹੈ ਕਿ ਮੇਰੇ ਪ੍ਰਭੂ ਦੇ ਘਰ ਵਿਚ ਸਦਾ ਹੀ ਖ਼ੁਸ਼ੀ ਰਹਿੰਦੀ ਹੈ ।੪।੧।
Says Nanak, in the Home of my God, the songs of joy are continuously, continually heard. ||4||1||