Dhanaasaree, Fifth Mehl:
 
ਪਰ ਜੇਹੜਾ ਮਨੁੱਖ ਖਸਮ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦਾ ਹੈ, ਉਹ ਕਿਤੇ ਭੀ ਨਹੀਂ ਡਰਦਾ ।੧।ਰਹਾਉ।
One who contemplates his Lord and Master - why should he be afraid?
 
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨਿਮਾਣੇ (ਮੌਤ ਆਦਿਕ ਤੋਂ ਡਰ ਕੇ) ਡਰ ਡਰ ਕੇ ਖ਼ੁਆਰ ਹੁੰਦੇ ਰਹਿੰਦੇ ਹਨ
The wretched self-willed manmukhs are ruined through fear and dread. ||1||Pause||
 
ਉਸ ਪ੍ਰਕਾਸ਼-ਰੂਪ ਪ੍ਰਭੂ ਨੂੰ ਮਾਤਾ ਪਿਤਾ ਵਾਂਗ ਜੇਹੜਾ ਮਨੁੱਖ ਆਪਣੇ ਸਿਰ ਉਤੇ (ਰਾਖਾ ਸਮਝਦਾ ਹੈ),
The Divine Guru, my mother and father, is over my head.
 
ਭਾਈ! ਜਿਸ ਪਰਮਾਤਮਾ ਦਾ ਦਰਸਨ ਕੀਤਿਆਂ ਸਾਰੇ ਫਲ ਪ੍ਰਾਪਤ ਹੁੰਦੇ ਹਨ ਜਿਸ ਦੀ ਸੇਵਾ-ਭਗਤੀ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ,
His image brings prosperity; serving Him, we become pure.
 
ਮਾਇਆ ਤੋਂ ਨਿਰਲੇਪ ਪ੍ਰਭੂ ਦਾ ਨਾਮ ਹੀ ਜਿਸ ਮਨੁੱਖ (ਦੇ ਆਤਮਕ ਜੀਵਨ) ਦਾ ਸਰਮਾਇਆ ਬਣ ਜਾਂਦਾ ਹੈ,
The One Lord, the Immaculate Lord, is our capital.
 
ਸਾਧ ਸੰਗਤਿ ਵਿਚ ਮਿਲ ਕੇ ਉਸ ਮਨੁੱਖ ਦੇ ਅੰਦਰ ਜੀਵਨ-ਚਾਨਣ ਹੋ ਜਾਂਦਾ ਹੈ
Joining the Saadh Sangat, the Company of the Holy, we are illumined and enlightened. ||1||
 
ਹੇ ਭਾਈ! ਜੇਹੜਾ ਪਰਮਾਤਮਾ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ,
The Giver of all beings is totally pervading everywhere.
 
ਜੋ ਹਰ ਥਾਂ ਮੌਜੂਦ ਹੈ, ਜਿਸ ਪ੍ਰਭੂ ਦੇ ਨਾਮ ਵਿਚ ਜੁੜਿਆਂ ਕੋ੍ਰੜਾਂ ਦੁੱਖ-ਕਲੇਸ਼ ਮਿਟ ਜਾਂਦੇ ਹਨ,
Millions of pains are removed by the Lord's Name.
 
ਉਸ ਦਾ ਜਨਮ ਮਰਨ ਦਾ ਸਾਰਾ ਦੁੱਖ ਨਾਸ ਹੋ ਜਾਂਦਾ ਹੈ ।
All the pains of birth and death are taken away
 
ਗੁਰੂ ਦੀ ਰਾਹੀਂ ਉਹ ਪ੍ਰਭੂ ਜਿਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਆ ਵੱਸਦਾ ਹੈ,
from the Gurmukh, within whose mind and body the Lord dwells. ||2||
 
ਹੇ ਭਾਈ! ਪਰਮਾਤਮਾ ਜਿਸ ਮਨੁੱਖ ਨੂੰ ਆਪ ਆਪਣੇ ਲੜ ਲਾ ਲੈਂਦਾ ਹੈ,
He alone, whom the Lord has attached to the hem of His robe,
 
ਉਸੇ ਨੂੰ ਹੀ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ
obtains a place in the Court of the Lord.
 
ਹੇ ਭਾਈ! ਉਹੀ ਮਨੁੱਖ ਪਰਮਾਤਮਾ ਦੇ ਭਗਤ ਅਖਵਾ ਸਕਦੇ ਹਨ,
They alone are devotees, who are pleasing to the True Lord.
 
ਜੇਹੜੇ ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ । ਉਹ ਮਨੁੱਖ ਮੌਤ ਤੋਂ ਨਿਡਰ ਹੋ ਜਾਂਦੇ ਹਨ ।੩।
They are freed from the Messenger of Death. ||3||
 
ਹੇ ਭਾਈ! ਮਾਲਕ-ਪ੍ਰਭੂ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦਾ ਦਰਬਾਰ (ਭੀ) ਸਦਾ ਕਾਇਮ ਰਹਿਣ ਵਾਲਾ ਹੈ
True is the Lord, and True is His Court.
 
ਕੋਈ ਮਨੁੱਖ ਉਸ ਦੀ ਕੀਮਤ ਦੀ ਵਿਚਾਰ ਨਹੀਂ ਕਰ ਸਕਦਾ ।
Who can contemplate and describe His value?
 
ਉਹ ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਹੈ, (ਸਭ ਜੀਵਾਂ ਦੇ) ਅੰਦਰ ਵੱਸਦਾ ਹੈ, ਸਭ ਜੀਵਾਂ ਦਾ ਆਸਰਾ ਹੈ ।
He is within each and every heart, the Support of all.
 
ਨਾਨਕ ਉਸ ਪ੍ਰਭੂ ਦੇ ਸੰਤ ਜਨਾਂ ਦੀ ਚਰਨ-ਧੂੜ ਮੰਗਦਾ ਹੈ ।੪।੩।੨੪।
Nanak begs for the dust of the Saints. ||4||3||24||
 
Dhanaasaree, Fifth Mehl:
 
One Universal Creator God. By The Grace Of The True Guru:
 
ਹੇ ਪ੍ਰਭੂ! ਤੇਰੇ ਸੇਵਕ ਨੂੰ ਘਰ ਦੇ ਅੰਦਰ ਭੀ, ਘਰੋਂ ਬਾਹਰ ਭੀ ਤੇਰਾ ਹੀ ਸਹਾਰਾ ਰਹਿੰਦਾ ਹੈ, ਤੂੰ ਆਪਣੇ ਸੇਵਕ ਦੇ (ਸਦਾ) ਨਾਲ ਰਹਿੰਦਾ ਹੈਂ
At home, and outside, I place my trust in You; You are always with Your humble servant.
 
ਹੇ ਮੇਰੇ ਪ੍ਰੀਤਮ ਪ੍ਰਭੂ! (ਮੇਰੇ ਉਤੇ ਭੀ) ਮੇਹਰ ਕਰ, ਮੈਂ ਤੇਰੇ ਪਿਆਰ ਵਿਚ ਟਿਕ ਕੇ ਤੇਰਾ ਨਾਮ ਜਪਦਾ ਰਹਾਂ ।੧।
Bestow Your Mercy, O my Beloved God, that I may chant the Lord's Name with love. ||1||
 
ਹੇ ਭਾਈ! ਪ੍ਰਭੂ ਦੇ ਸੇਵਕ ਨੂੰ ਆਪਣੇ ਪ੍ਰਭੂ ਦਾ ਆਸਰਾ ਹੁੰਦਾ ਹੈ
God is the strength of His humble servants.
 
ਹੇ ਮਾਲਕ-ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਜੋ ਕੁਝ ਤੂੰ (ਸੇਵਕ ਪਾਸੋਂ) ਕਰਾਂਦਾ ਹੈਂ, (ਸੇਵਕ ਨੂੰ) ਉਹੀ ਪ੍ਰੇਰਨਾ ਪਸੰਦ ਆਉਂਦੀ ਹੈ ।ਰਹਾਉ।
Whatever You do, or cause to be done, O Lord and Master, that outcome is acceptable to me. ||Pause||
 
ਹੇ ਭਾਈ! (ਪਰਮਾਤਮਾ ਦੇ ਸੇਵਕ ਨੂੰ) ਪਰਮਾਤਮਾ (ਦਾ ਨਾਮ ਹੀ) ਇੱਜ਼ਤ ਹੈ, ਪਰਮਾਤਮਾ (ਦਾ ਨਾਮ ਹੀ) ਉੱਚੀ ਆਤਮਕ ਅਵਸਥਾ ਹੈ, ਪਰਮਾਤਮਾ ਦੇ ਗੁਣਾਂ ਦੀਆਂ ਸਾਖੀਆਂ ਸੇਵਕ ਵਾਸਤੇ ਧਨ-ਪਦਾਰਥ ਹੈ
The Transcendent Lord is my honor; the Lord is my emancipation; the glorious sermon of the Lord is my wealth.
 
ਹੇ ਨਾਨਕ! ਪ੍ਰਭੂ ਦੇ ਸੇਵਕ ਪ੍ਰਭੂ ਦੇ ਚਰਨਾਂ ਦੀ ਸਰਨ ਪਏ ਰਹਿੰਦੇ ਹਨ । ਸੰਤ ਜਨਾਂ ਨੇ ਇਸੇ ਨੂੰ (ਸਹੀ) ਜੀਵਨ-ਜੁਗਤਿ ਸਮਝਿਆ ਹੈ ।੨।੧।੨੫।
Slave Nanak seeks the Sanctuary of the Lord's feet; from the Saints, he has learned this way of life. ||2||1||25||
 
Dhanaasaree, Fifth Mehl:
 
ਹੇ ਭਾਈ! ਉਹਨਾਂ ਮਨੁੱਖਾਂ ਨੂੰ ਗੁਰੂ ਨੇ (ਆਪਣੇ) ਗਲ ਨਾਲ ਲਾ ਕੇ (ਸੰਸਾਰ-ਸਮੁੰਦਰ ਤੋਂ) ਬਚਾ ਲਿਆ, ਉਹਨਾਂ ਨੇ ਆਪਣੀਆਂ ਸਾਰੀਆਂ ਮੁਰਾਦਾਂ ਪਰਮਾਤਮਾ ਤੋਂ ਹਾਸਲ ਕਰ ਲਈਆਂ
God has fulfilled all my desires. Holding me close in His embrace, the Guru has saved me.
 
ਗੁਰੂ ਪਰਮੇਸਰ ਨੇ ਉਹਨਾਂ ਨੂੰ ਸੰਸਾਰ-ਸਮੁੰਦਰ (ਦੇ ਵਿਕਾਰਾਂ ਦੀ ਅੱਗ) ਵਿਚ ਸੜਨ ਨਾਹ ਦਿੱਤਾ ।(ਉਹਨਾਂ ਵਿਚੋਂ) ਕਿਸੇ ਨੇ ਭੀ ਇਹ ਨਾਹ ਆਖਿਆ ਕਿ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਔਖਾ ਹੈ
He has saved me from burning in the ocean of fire, and now, no one calls it impassible. ||1||
 
ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ (ਗੁਰੂ ਪਰਮੇਸਰ ਵਾਸਤੇ) ਅਟੱਲ ਸਰਧਾ (ਬਣ ਜਾਂਦੀ) ਹੈ,
Those who have true faith in their minds,
 
ਮਾਲਕ-ਪ੍ਰਭੂ ਦੀ ਸੋਭਾ-ਵਡਿਆਈ ਵੇਖ ਵੇਖ ਕੇ ਉਹਨਾਂ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਖ਼ੁਸ਼ੀ ਬਣੀ ਰਹਿੰਦੀ ਹੈ ।ਰਹਾਉ।
continually behold the Glory of the Lord; they are forever happy and blissful. ||Pause||
 
ਹੇ ਭਾਈ! ਉਹਨਾਂ ਮਨੁੱਖਾਂ ਨੇ ਸਰਬ-ਵਿਆਪਕ ਪਰਮਾਤਮਾ ਦੇ ਚਰਨਾਂ ਦੀ ਸਰਨ ਵਿਚ ਰਹਿ ਕੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਪਰਮਾਤਮਾ ਨੂੰ ਪਰਤੱਖ (ਹਰ ਥਾਂ) ਵੇਖ ਲਿਆ ਹੈ
I seek the Sanctuary of the feet of the Perfect Transcendent Lord, the Searcher of hearts; I behold Him ever-present.
 
ਹੇ ਨਾਨਕ! (ਉਹਨਾਂ ਦੇ ਦਿਲ ਦੀ) ਜਾਣ ਕੇ ਸਮਝ ਕੇ ਪਰਮਾਤਮਾ ਨੇ ਉਹਨਾਂ ਨੂੰ ਆਪਣਾ ਬਣਾ ਲਿਆ, (ਤੇ, ਇਸ ਤਰ੍ਹਾਂ ਆਪਣੇ ਉਹਨਾਂ) ਭਗਤਾਂ ਦੇ ਅੰਦਰ ਭਗਤੀ ਦਾ ਫੁਟਦਾ ਕੋਮਲ ਅੰਗੂਰ (ਵਿਕਾਰਾਂ ਦੀ ਅੱਗ ਵਿਚ ਸੜਨ ਤੋਂ) ਪਰਮਾਤਮਾ ਨੇ ਬਚਾ ਲਿਆ ।
In His wisdom, the Lord has made Nanak His own; He has preserved the roots of His devotees. ||2||2||26||
 
Dhanaasaree, Fifth Mehl:
 
ਭਾਈ! ਮੈਂ ਜਿੱਥੇ ਜਿੱਥੇ ਵੇਖਦਾ ਹਾਂ ਉੱਥੇ ਉੱਥੇ ਹੀ ਪਰਮਾਤਮਾ ਹਾਜ਼ਰ-ਨਾਜ਼ਰ ਹੈ, ਉਹ ਕਿਸੇ ਥਾਂ ਤੋਂ ਭੀ ਦੂਰ ਨਹੀਂ ਹੈ ।
Wherever I look, there I see Him present; He is never far away.
 
ਹੇ (ਮੇਰੇ) ਮਨ! ਤੂੰ ਸਦਾ ਉਸ ਪ੍ਰਭੂ ਨੂੰ ਸਿਮਰਿਆ ਕਰ, ਜੇਹੜਾ ਸਭਨਾਂ ਵਿਚ ਵੱਸ ਰਿਹਾ ਹੈ ।੧।
He is all-pervading, everywhere; O my mind, meditate on Him forever. ||1||
 
ਹੇ ਭਾਈ! ਉਸ (ਪਰਮਾਤਮਾ) ਨੂੰ ਹੀ (ਅਸਲ) ਸਾਥੀ ਸਮਝਣਾ ਚਾਹੀਦਾ ਹੈ, (ਜੇਹੜਾ ਸਾਥੋਂ) ਇਸ ਲੋਕ ਵਿਚ ਪਰਲੋਕ ਵਿਚ (ਕਿਤੇ ਭੀ) ਵੱਖਰਾ ਨਹੀਂ ਹੁੰਦਾ ।
He alone is called your companion, who will not be separated from you, here or hereafter.
 
ਉਸ ਸੁਖ ਨੂੰ ਹੋਛਾ ਸੁਖ ਆਖਣਾ ਚਾਹੀਦਾ ਹੈ ਜੇਹੜਾ ਅੱਖ ਝਮਕਣ ਦੇ ਸਮੇ ਵਿਚ ਹੀ ਮੁੱਕ ਜਾਂਦਾ ਹੈ ।ਰਹਾਉ।
That pleasure, which passes away in an instant, is trivial. ||Pause||
 
ਹੇ ਭਾਈ! ਮੇਰਾ ਉਹ ਪ੍ਰਭੂ ਭੋਜਨ ਦੇ ਕੇ (ਸਭ ਨੂੰ) ਪਾਲਦਾ ਹੈ, (ਉਸ ਦੀ ਕਿਰਪਾ ਨਾਲ) ਕਿਸੇ ਚੀਜ਼ ਦੀ ਥੁੜ ਨਹੀਂ ਰਹਿੰਦੀ
He cherishes us, and gives us sustenance; He does not lack anything.
 
ਉਹ ਪ੍ਰਭੂ (ਸਾਡੇ) ਹਰੇਕ ਸਾਹ ਦੇ ਨਾਲ ਨਾਲ ਸਾਡੀ ਸੰਭਾਲ ਕਰਦਾ ਰਹਿੰਦਾ ਹੈ ।੨।
With each and every breath, my God takes care of His creatures. ||2||
 
ਹੇ ਭਾਈ! ਜੇਹੜਾ ਪ੍ਰਭੂ ਛਲਿਆ ਨਹੀਂ ਜਾ ਸਕਦਾ, ਨਾਸ ਨਹੀਂ ਕੀਤਾ ਜਾ ਸਕਦਾ, ਜਿਸ ਦੀ ਹਸਤੀ ਸਭ ਤੋਂ ਉੱਚੀ ਹ
God is undeceiveable, impenetrable and infinite; His form is lofty and exalted.
 
ਤੇ ਹੈਰਾਨ ਕਰਨ ਵਾਲੀ ਹੈ, ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ, ਉਸ ਦੇ ਭਗਤ ਉਸ ਦਾ ਨਾਮ ਜਪ ਜਪ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ ।੩।
Chanting and meditating on the embodiment of wonder and beauty, His humble servants are in bliss. ||3||
 
ਹੇ ਦਇਆ ਦੇ ਘਰ ਪ੍ਰਭੂ! ਮੈਨੂੰ ਉਹ ਸਮਝ ਬਖ਼ਸ਼ ਜਿਸ ਦੀ ਬਰਕਤਿ ਨਾਲ ਮੈਂ ਤੈਨੂੰ ਹੀ ਸਿਮਰਦਾ ਰਹਾਂ ।
Bless me with such understanding, O Merciful Lord God, that I might remember You.
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by