ਪ੍ਰਭੂ ਦੀ ਹਜ਼ੂਰੀ ਵਿਚ ਉਹੀ ਬੰਦੇ ਸੂਰਮੇ ਆਖੇ ਜਾਂਦੇ ਹਨ, ਉਹ ਬੰਦੇ ਸਦਾ-ਥਿਰ ਪ੍ਰਭੂ ਦੀ ਦਰਗਾਹ ਵਿਚ ਆਦਰ ਪਾਂਦੇ ਹਨ । ਉਹ ਦਰਗਾਹ ਵਿਚ ਇੱਜ਼ਤ ਪਾਂਦੇ ਹਨ,
They alone are acclaimed as brave warriors in the world hereafter, who receive true honor in the Court of the Lord.
ਇੱਜ਼ਤ ਨਾਲ (ਇਥੋਂ) ਜਾਂਦੇ ਹਨ ਤੇ ਅਗਾਂਹ ਪਰਲੋਕ ਵਿਚ ਉਹਨਾਂ ਨੂੰ ਕੋਈ ਦੁੱਖ ਨਹੀਂ ਵਿਆਪਦਾ । ਉਹ ਬੰਦੇ ਪਰਮਾਤਮਾ ਨੂੰ (ਹਰ ਥਾਂ) ਵਿਆਪਕ ਜਾਣ ਕੇ ਸਿਮਰਦੇ ਹਨ,
They are honored in the Court of the Lord; they depart with honor, and they do not suffer pain in the world hereafter.
ਉਸ ਪ੍ਰਭੂ ਦੇ ਦਰ ਤੋਂ ਫਲ ਪ੍ਰਾਪਤ ਕਰਦੇ ਹਨ ਜਿਸ ਦਾ ਸਿਮਰਨ ਕੀਤਿਆਂ (ਹਰੇਕ ਕਿਸਮ ਦਾ) ਡਰ ਦੂਰ ਹੋ ਜਾਂਦਾ ਹੈ ।
They meditate on the One Lord, and obtain the fruits of their rewards. Serving the Lord, their fear is dispelled.
(ਹੇ ਭਾਈ!) ਅਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਆਪ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਆਪ ਹੀ ਜਾਣਦਾ ਹੈ ।
Do not indulge in egotism, and dwell within your own mind; the Knower Himself knows everything.
(ਹੇ ਭਾਈ!) ਅਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਆਪ ਨੂੰ ਕਾਬੂ ਵਿਚ ਰੱਖਣਾ ਚਾਹੀਦਾ ਹੈ, ਉਹ ਅੰਤਰਜਾਮੀ ਪ੍ਰਭੂ ਹਰੇਕ ਦੇ ਦਿਲ ਦੀ ਆਪ ਹੀ ਜਾਣਦਾ ਹੈ ।
The death of brave heroes is blessed, if it is approved by God. ||3||
ਹੇ ਨਾਨਕ! (ਆਖ—) ਹੇ ਭਾਈ! ਇਹ ਜਗਤ ਇਕ ਖੇਡ ਹੈ (ਖੇਡ ਬਣਦੀ ਢਹਿੰਦੀ ਹੀ ਰਹਿੰਦੀ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ ।
Nanak: for whom should we mourn, O Baba? This world is merely a play.
ਮਾਲਕ-ਪ੍ਰਭੂ ਆਪਣੇ ਪੈਦਾ ਕੀਤੇ ਜਗਤ ਦੀ ਆਪ ਸੰਭਾਲ ਕਰਦਾ ਹੈ, ਆਪਣੀ ਰਚੀ ਰਚਨਾ ਦਾ ਆਪ ਧਿਆਨ ਰੱਖਦਾ ਹੈ । ਪ੍ਰਭੂ ਆਪਣੀ ਰਚੀ ਰਚਨਾ ਦਾ ਖ਼ਿਆਲ ਰੱਖਦਾ ਹੈ
The Lord Master beholds His work, and contemplates His creative potency.
ਇਸ ਨੂੰ ਆਸਰਾ-ਸਹਾਰਾ ਦੇਂਦਾ ਹੈ, ਜਿਸ ਨੇ ਜਗਤ ਰਚਿਆ ਹੈ ਉਹੀ ਇਸ ਦੀਆਂ ਲੋੜਾਂ ਭੀ ਜਾਣਦਾ ਹੈ ।
He contemplates His creative potency, having established the Universe. He who created it, He alone knows.
ਪ੍ਰਭੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ (ਕਿ ਕਿਵੇਂ ਇਹ ਹੁਕਮ ਜਗਤ ਵਿਚ ਵਰਤਿਆ ਜਾਣਾ ਹੈ) ।
He Himself beholds it, and He Himself understands it. He Himself realizes the Hukam of His Command.
ਪ੍ਰਭੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਹੈ (ਕਿ ਕਿਵੇਂ ਇਹ ਹੁਕਮ ਜਗਤ ਵਿਚ ਵਰਤਿਆ ਜਾਣਾ ਹੈ) ।
He who created these things, He alone knows. His subtle form is infinite.
ਹੇ ਨਾਨਕ! (ਆਖ—) ਹੇ ਭਾਈ! ਇਹ ਜਗਤ ਇਕ ਖੇਡ ਹੈ (ਇਥੇ ਜੋ ਘੜਿਆ ਹੈ ਉਸ ਨੇ ਭੱਜਣਾ ਹੈ) ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ ।੪।੨।
Nanak: for whom should we mourn, O Baba? This world is merely a play. ||4||2||
Wadahans, First Mehl, Dakhanee:
(ਹੇ ਭਾਈ!) ਨਿਸ਼ਚਾ ਕਰੋ ਕਿ ਜਗਤ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ, ਉਹ ਸਦਾ-ਥਿਰ ਪ੍ਰਭੂ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈ, ਜਿਸ ਸਦਾ-ਥਿਰ ਨੇ ਆਪ ਹੀ ਆਪਣੇ ਆਪ ਨੂੰ (ਜਗਤ ਦੇ ਰੂਪ ਵਿਚ) ਪਰਗਟ ਕੀਤਾ ਹੋਇਆ ਹੈ, ਉਹ ਅਦ੍ਰਿਸ਼ਟ ਹੈ ਤੇ ਬੇਅੰਤ ਹੈ ।
The True Creator Lord is True - know this well; He is the True Sustainer.
(ਧਰਤੀ ਤੇ ਆਕਾਸ਼ ਜਗਤ ਦੇ) ਦੋਵੇਂ ਪੁੜ ਜੋੜ ਕੇ (ਭਾਵ, ਜਗਤ-ਰਚਨਾ ਕਰ ਕੇ) ਉਸ ਪ੍ਰਭੂ ਨੇ ਜੀਵਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ (ਭਾਵ, ਇਹ ਪ੍ਰਭੂ ਦੀ ਰਜ਼ਾ ਹੈ ਕਿ ਜੀਵ ਮੋਹ ਵਿਚ ਫਸ ਕੇ ਪ੍ਰਭੂ ਨੂੰ ਭੁਲਾ ਬੈਠੇ ਹਨ) ।
He Himself fashioned His Own Self; the True Lord is invisible and infinite.
ਗੁਰੂ ਤੋਂ ਬਿਨਾ (ਜਗਤ ਵਿਚ ਮਾਇਆ ਦੇ ਮੋਹ ਦਾ) ਘੁੱਪ ਹਨੇਰਾ ਹੈ ।
He brought together, and then separated, the two grinding stones of the earth and the sky; without the Guru, there is only pitch darkness.
ਉਸ ਪਰਮਾਤਮਾ ਨੇ ਹੀ ਸੂਰਜ ਤੇ ਚੰਦ੍ਰਮਾ ਬਣਾਏ ਹਨ, (ਸੂਰਜ) ਦਿਨ ਵੇਲੇ (ਚੰਦ੍ਰਮਾ) ਰਾਤ ਵੇਲੇ (ਚਾਨਣ ਦੇਂਦਾ ਹੈ) । (ਹੇ ਭਾਈ!) ਚੇਤੇ ਰੱਖੋ ਕਿ ਪ੍ਰਭੂ ਦਾ ਬਣਾਇਆ ਇਹ ਜਗਤ-ਤਮਾਸ਼ਾ ਹੈ ।੧।
He created the sun and the moon; night and day, they move according to His Thought. ||1||
ਹੇ ਪ੍ਰਭੂ! ਤੂੰ ਸਦਾ ਹੀ ਥਿਰ ਰਹਿਣ ਵਾਲਾ ਮਾਲਕ ਹੈਂ । ਤੂੰ ਆਪ ਹੀ ਸਭ ਜੀਵਾਂ ਨੂੰ ਸਦਾ-ਥਿਰ ਰਹਿਣ ਵਾਲੇ ਪਿਆਰ ਦੀ ਦਾਤਿ ਦੇਂਦਾ ਹੈਂ ।ਰਹਾਉ।
O True Lord and Master, You are True. O True Lord, bless me with Your Love. ||Pause||
ਹੇ ਪ੍ਰਭੂ! ਤੂੰ ਹੀ ਸ੍ਰਿਸ਼ਟੀ ਪੈਦਾ ਕੀਤੀ ਹੈ (ਜੀਵਾਂ ਨੂੰ) ਦੁੱਖ ਤੇ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ ।
You created the Universe; You are the Giver of pain and pleasure.
(ਜਗਤ ਵਿਚ) ਇਸਤ੍ਰੀਆਂ ਤੇ ਮਰਦ ਭੀ ਤੂੰ ਪੈਦਾ ਕੀਤੇ ਹਨ, ਮਾਇਆ ਜ਼ਹਿਰ ਦਾ ਮੋਹ ਤੇ ਪਿਆਰ ਭੀ ਤੂੰ ਹੀ ਬਣਾਇਆ ਹੈ ।
You created woman and man, the love of poison, and emotional attachment to Maya.
ਜੀਵ-ਉਤਪੱਤੀ ਦੀਆਂ ਚਾਰ ਖਾਣੀਆਂ ਤੇ ਜੀਵਾਂ ਦੀਆਂ ਬੋਲੀਆਂ ਭੀ ਤੇਰੀਆਂ ਹੀ ਰਚੀਆਂ ਹੋਈਆਂ ਹਨ । ਸਭ ਜੀਵਾਂ ਨੂੰ ਤੂੰ ਹੀ ਆਸਰਾ ਦੇਂਦਾ ਹੈਂ ।
The four sources of creation, and the power of the Word, are also of Your making. You give Support to all beings.
ਹੇ ਪ੍ਰਭੂ! ਇਹ ਸਾਰੀ ਰਚਨਾ (-ਰੂਪ) ਤਖ਼ਤ ਤੂੰ (ਆਪਣੇ ਬੈਠਣ ਵਾਸਤੇ) ਬਣਾਇਆ ਹੈ, ਆਪਣੇ ਸਦਾ-ਥਿਰ ਨਾਮ ਵਿਚ (ਜੋੜ ਕੇ ਜੀਵਾਂ ਦੇ ਕਰਮਾਂ ਦੇ ਲੇਖ ਭੀ) ਤੂੰ ਆਪ ਹੀ ਮੁਕਾਣ ਵਾਲਾ ਹੈਂ ।੨।
You have made the Creation as Your Throne; You are the True Judge. ||2||
ਹੇ ਕਰਣਹਾਰ ਕਰਤਾਰ! (ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਪੈਦਾ ਕੀਤਾ ਹੈ, ਪਰ ਤੂੰ ਆਪ ਸਦਾ ਕਾਇਮ ਰਹਿਣ ਵਾਲਾ ਹੈਂ (ਤੈਨੂੰ ਇਹ ਗੇੜ ਵਿਆਪ ਨਹੀਂ ਸਕਦਾ) ।
You created comings and goings, but You are ever-stable, O Creator Lord.
(ਮਾਇਆ ਦੇ ਮੋਹ ਦੇ ਕਾਰਨ) ਵਿਕਾਰਾਂ ਵਿਚ ਬੱਝਾ ਹੋਇਆ ਜੀਵ ਨਿੱਤ ਜੰਮਦਾ ਹੈ ਤੇ ਮਰਦਾ ਹੈ, ਇਸ ਨੂੰ ਜਨਮ ਮਰਨ ਦਾ ਚੱਕਰ ਪਿਆ ਹੀ ਰਹਿੰਦਾ ਹੈ ।
In birth and death, in coming and going, this soul is held in bondage by corruption.
(ਮਾਇਆ ਦੇ ਮੋਹ ਵਿਚ ਫਸੇ) ਭੈੜੇ ਜੀਵ ਨੇ (ਤੇਰਾ) ਨਾਮ ਭੁਲਾ ਦਿੱਤਾ ਹੈ, ਮੋਹ ਵਿਚ ਡੁੱਬੇ ਹੋਏ ਦੀ ਕੋਈ ਪੇਸ਼ ਨਹੀਂ ਜਾਂਦੀ ।
The evil person has forgotten the Naam; he has drowned - what can he do now?
ਗੁਣਾਂ ਨੂੰ ਛੱਡ ਕੇ (ਵਿਕਾਰਾਂ ਦਾ) ਜ਼ਹਿਰ ਇਸ ਜੀਵ ਨੇ ਇਕੱਠਾ ਕਰ ਲਿਆ ਹੈ (ਜਗਤ ਵਿਚ ਆ ਕੇ ਸਾਰੀ ਉਮਰ) ਔਗੁਣਾਂ ਦਾ ਹੀ ਵਣਜ ਕਰਦਾ ਰਹਿੰਦਾ ਹੈ ।੩।
Forsaking merit, he has loaded the poisonous cargo of demerits; he is a trader of sins. ||3||
ਜਦੋਂ ਸਦਾ-ਥਿਰ ਰਹਿਣ ਵਾਲੇ ਕਰਤਾਰ ਦੇ ਹੁਕਮ ਵਿਚ ਉਹਨਾਂ ਪਿਆਰਿਆਂ ਨੂੰ (ਇਥੋਂ ਕੂਚ ਕਰਨ ਦੇ) ਸੱਦੇ ਆਉਂਦੇ ਹਨ (ਜੋ ਇਥੇ ਇਕੱਠੇ ਜੀਵਨ-ਨਿਰਬਾਹ ਕਰ ਰਹੇ ਹੰੁਦੇ ਹਨ) ਤਾਂ (ਇਕੱਠੇ ਰਹਿਣ ਵਾਲੇ) ਇਸਤ੍ਰੀ ਮਰਦਾਂ ਦੇ ਵਿਛੋੜੇ ਹੋ ਜਾਂਦੇ ਹਨ (ਇਸ ਵਿਛੋੜੇ ਨੂੰ ਕੋਈ ਮੇਟ ਨਹੀਂ ਸਕਦਾ) ।
The beloved soul has received the Call, the Command of the True Creator Lord.
ਵਿਛੁੜਿਆਂ ਨੂੰ ਤਾਂ ਪਰਮਾਤਮਾ ਆਪ ਹੀ ਮੇਲਣ ਦੇ ਸਮਰਥ ਹੈ ।
The soul, the husband, has become separated from the body, the bride. The Lord is the Re-uniter of the separated ones.
ਜਮਰਾਜ ਦੇ ਸਿਰ ਉਤੇ ਭੀ ਪਰਮਾਤਮਾ ਦੇ ਹੁਕਮ ਵਿਚ ਹੀ (ਮੌਤ ਦੀ ਰਾਹੀਂ ਜੀਵਾਂ ਦੇ ਵਿਛੋੜੇ ਕਰਨ ਦੀ) ਜ਼ਿੰਮੇਵਾਰੀ ਸੌਂਪੀ ਹੋਈ ਹੈ, ਕੋਈ ਜਮ ਕਿਸੇ ਸੰੁਦਰੀ ਦੇ ਰੂਪ ਦੀ ਪਰਵਾਹ ਨਹੀਂ ਕਰ ਸਕਦਾ (ਕਿ ਇਸ ਸੰੁਦਰੀ ਦੀ ਮੌਤ ਨਾਹ ਲਿਆਵਾਂ) ।
No one cares for your beauty, O beautiful bride.; the Messenger of Death is bound only by the Lord Commander's Command.
ਜਮ ਬੱਚਿਆਂ ਤੇ ਬੁੱਢਿਆਂ ਦੀ ਭੀ ਪਰਵਾਹ ਨਹੀਂ ਕਰਦੇ । ਸਭ ਦਾ (ਆਪੋ ਵਿਚ ਦਾ) ਮੋਹ ਪਿਆਰ ਤੋੜ ਦੇਂਦੇ ਹਨ ।੪।
He does not distinguish between young children and old people; he tears apart love and affection. ||4||
ਜਦੋਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਹੁਕਮ ਵਿਚ (ਮੌਤ ਦਾ ਸੱਦਾ ਆਉਂਦਾ ਹੈ ਤਾਂ ਸਰੀਰ ਦੇ) ਨੌ ਦਰਵਾਜ਼ੇ ਬੰਦ ਹੋ ਜਾਂਦੇ ਹਨ, ਜੀਵਾਤਮਾ (ਕਿਤੇ) ਆਕਾਸ਼ ਵਿਚ ਚਲਾ ਜਾਂਦਾ ਹੈ ।
The nine doors are closed by the True Lord's Command, and the swan-soul takes flight into the skies.
(ਜਿਸ ਇਸਤ੍ਰੀ ਦਾ ਪਤੀ ਮਰ ਜਾਂਦਾ ਹੈ) ਉਹ ਇਸਤ੍ਰੀ ਇਕੱਲੀ ਰਹਿ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ ਲੁੱਟੀ ਜਾਂਦੀ ਹੈ, ਉਹ ਵਿਧਵਾ ਹੋ ਜਾਂਦੀ ਹੈ (ਉਸ ਦੇ ਪਤੀ ਦੀ) ਲੋਥ ਘਰ ਦੇ ਵੇਹੜੇ ਵਿਚ ਪਈ ਹੰੁਦੀ ਹੈ (ਜਿਸ ਨੂੰ ਵੇਖ ਵੇਖ ਕੇ)
The body-bride is separated, and defrauded by falsehood; she is now a widow - her husband's body lies dead in the courtyard.
ਉਹ ਇਸਤ੍ਰੀ ਦਲੀਜਾਂ ਵਿਚ ਬੈਠੀ ਰੋਂਦੀ ਹੈ (ਤੇ ਆਖਦੀ ਹੈ—) ਹੇ ਮਾਏ! ਇਸ ਮੌਤ (ਨੂੰ ਵੇਖ ਕੇ) ਮੇਰੀ ਅਕਲ ਟਿਕਾਣੇ ਨਹੀਂ ਰਹਿ ਗਈ ।
The widow cries out at the door, "The light of my mind has gone out, O my mother, with his death."
ਹੇ ਪ੍ਰਭੂ-ਕੰਤ ਦੀ ਇਸਤ੍ਰੀਓ! (ਹੇ ਜੀਵ-ਇਸਤ੍ਰੀਓ! ਸਰੀਰ ਦੇ ਵਿਛੋੜੇ ਦਾ ਇਹ ਸਿਲਸਿਲਾ ਟਿਕਿਆ ਹੀ ਰਹਿਣਾ ਹੈ, ਕਿਸੇ ਨੇ ਇਥੇ ਸਦਾ ਬੈਠ ਨਹੀਂ ਰਹਿਣਾ) ਤੁਸੀ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹਿਰਦੇ ਵਿਚ ਸੰਭਾਲ ਕੇ (ਪ੍ਰਭੂ-ਪਤੀ ਦੇ ਵਿਛੋੜੇ ਨੂੰ ਚੇਤੇ ਕਰ ਕੇ) ਵੈਰਾਗ-ਅਵਸਥਾ ਵਿਚ ਆਓ (ਤਦੋਂ ਹੀ ਜੀਵਨ ਸਫਲ ਹੋਵੇਗਾ) ।੫।
So cry out, O soul-brides of the Husband Lord, and dwell on the Glorious Praises of the True Lord. ||5||
ਸਾਕ-ਸੰਬੰਧੀ (ਮਰੇ ਪ੍ਰਾਣੀ ਦੀ ਲੋਥ ਨੂੰ) ਪਾਣੀ ਨਾਲ ਮਲ ਕੇ ਇਸ਼ਨਾਨ ਕਰਾਂਦੇ ਹਨ, ਤੇ ਰੇਸ਼ਮ (ਆਦਿਕ) ਕੱਪੜੇ ਨਾਲ (ਲਪੇਟਦੇ ਹਨ) ।
Her loved one is cleansed, bathed in water, and dressed in silken robes.
(ਉਸ ਨੂੰ ਮਸਾਣਾਂ ਵਿਚ ਲੈ ਜਾਣ ਵਾਸਤੇ) “ਰਾਮ ਨਾਮ ਸਤਿ ਹੈ” ਦੇ ਬੋਲ ਸ਼ੁਰੂ ਹੋ ਜਾਂਦੇ ਹਨ (ਮਾਂ, ਪਿਉ, ਭਰਾ, ਪੁੱਤਰ, ਇਸਤ੍ਰੀ ਆਦਿਕ) ਨਿਕਟੀ ਸੰਬੰਧੀ ਗ਼ਮ ਨਾਲ ਮੁਇਆਂ ਵਰਗੇ ਹੋ ਜਾਂਦੇ ਹਨ ।
The musicians play, and the Bani of the True Lord's Words are sung; the five relatives feel as if they too are dead, so deadened are their minds.
(ਉਸ ਦੀ ਇਸਤ੍ਰੀ ਰੋਂਦੀ ਹੈ ਤੇ ਆਖਦੀ ਹੈ—) ਸਾਥੀ ਦੇ ਮਰਨ ਨਾਲ ਮੈਂ ਭੀ ਮੋਇਆ ਵਰਗੀ ਹੋ ਗਈ ਹਾਂ, ਹੁਣ ਸੰਸਾਰ ਵਿਚ ਮੇਰੇ ਜੀਊਣ ਨੂੰ ਫਿਟਕਾਰ ਹੈ ।
Separation from my beloved is like death to me! cries the widow. "My life in this world is cursed and worthless!"
(ਪਰ ਇਹ ਮੋਹ ਤਾਂ ਜ਼ਰੂਰ ਦੁਖਦਾਈ ਹੈ, ਇਹ ਸਰੀਰਕ ਵਿਛੋੜੇ ਹੋਣੇ ਹੀ ਹਨ, ਹਾਂ) ਜੇਹੜਾ ਜੀਵ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਪਿਆਰ ਵਿਚ ਪ੍ਰੇਮ ਵਿਚ ਟਿਕ ਕੇ ਜਗਤ ਵਿਚ ਕਿਰਤ-ਕਾਰ ਕਰਦਾ ਹੀ ਮੋਹ ਵਲੋਂ ਮਰਦਾ ਹੈ ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ ਪਾਂਦਾ ਹੈ ।੬।
But she alone is approved, who dies, while yet still alive; she lives for the sake of the Love of her Beloved. ||6||
ਹੇ ਜੀਵ-ਇਸਤ੍ਰੀਓ! ਜਿਤਨਾ ਚਿਰ ਸੰਸਾਰ ਵਿਚ ਤੁਹਾਨੂੰ ਮਾਇਆ ਦੇ ਮੋਹ ਨੇ ਠੱਗਿਆ ਹੋਇਆ ਹੈ, ਤੁਸੀ ਦੁੱਖੀ ਹੀ ਰਹੋਗੀਆਂ, (ਇਹੀ ਸਮਝਿਆ ਜਾਇਗਾ ਕਿ) ਤੁਸੀ ਦੁੱਖੀ ਹੋਣ ਵਾਸਤੇ ਹੀ ਜਗਤ ਵਿਚ ਆਈਆਂ ਹੋ ।
So cry out in mourning, you who have come to mourn; this world is false and fraudulent.