(ਮੇਹਰ ਕਰ) ਹੇ ਪ੍ਰਭੂ! ਤੇਰੇ ਚਰਨ ਹਿਰਦੇ ਵਿਚ ਵਸਾ ਕੇ ਮੈਂ ਆਤਮਕ ਜੀਵਨ ਪ੍ਰਾਪਤ ਕਰਾਂ ।੧।ਰਹਾਉ।
I live by meditating on Your Feet, God. ||1||Pause||
ਹੇ ਮੇਰੇ ਦਾਤੇ ਪ੍ਰਭੂ! ਹੇ ਦਇਆ ਦੇ ਘਰ ਅਕਾਲ ਪੁਰਖ!
O my Merciful and Almighty God, O Great Giver,
ਜਿਸ ਮਨੁੱਖ ਨੂੰ ਤੂੰ ਆਪ ਸੂਝ ਬਖ਼ਸ਼ਦਾ ਹੈਂ, ਉਸੇ ਨੇ ਹੀ ਤੇਰੇ ਨਾਲ ਸਾਂਝ ਪਾਈ ਹੈ ।੨।
he alone knows You, whom You so bless. ||2||
ਹੇ ਪ੍ਰਭੂ! ਮੈਂ ਸਦਾ ਹੀ ਸਦਾ ਹੀ ਤੈਥੋਂ ਸਦਕੇ ਜਾਂਦਾ ਹਾਂ ।
Forever and ever, I am a sacrifice to You.
ਇਸ ਲੋਕ ਵਿਚ ਤੇ ਪਰਲੋਕ ਵਿਚ ਮੈਂ ਤੇਰਾ ਹੀ ਆਸਰਾ ਤੱਕਦਾ ਹਾਂ ।੩।
Here and hereafter, I seek Your Protection. ||3||
ਹੇ ਪ੍ਰਭੂ! ਮੈਂ ਗੁਣ-ਹੀਣ ਹਾਂ, ਮੈਂ ਤੇਰਾ ਗੁਣ (ਉਪਕਾਰ) ਕੁਝ ਭੀ ਨਹੀਂ ਸਾਂ ਸਮਝ ਸਕਿਆ ।
I am without virtue; I know none of Your Glorious Virtues.
ਹੇ ਨਾਨਕ! (ਆਖ—ਹੇ ਪ੍ਰਭੂ!) ਗੁਰੂ ਦਾ ਦਰਸਨ ਕਰ ਕੇ ਮੇਰਾ ਮਨ (ਤੇਰੇ ਪ੍ਰੇਮ ਵਿਚ) ਰੰਗਿਆ ਗਿਆ ਹੈ ।੪।੩।
O Nanak, seeing the Holy Saint, my mind is imbued with You. ||4||3||
Wadahans, Fifth Mehl:
ਹੇ ਭਾਈ! ਉਹ ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ
God is perfect - He is the Inner-knower, the Searcher of hearts.
(ਜਿਸ ਉੱਤੇ ਉਹ ਮੇਹਰ ਕਰਦਾ ਹੈ ਉਸ ਨੂੰ) ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼ੀਸ਼ (ਵਜੋਂ) ਦੇਂਦਾ ਹੈ ।੧।
He blesses us with the gift of the dust of the feet of the Saints. ||1||
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! (ਮੇਰੇ ਉੱਤੇ) ਕਿਰਪਾ ਕਰ (ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼) ।
Bless me with Your Grace, God, O Merciful to the meek.
ਹੇ ਸਰਬ-ਵਿਆਪਕ! ਹੇ ਸ੍ਰਿਸ਼ਟੀ-ਪਾਲਕ! ਮੈਨੂੰ ਤੇਰਾ ਹੀ ਆਸਰਾ ਹੈ ।੧।ਰਹਾਉ।
I seek Your Protection, O Perfect Lord, Sustainer of the World. ||1||Pause||
ਹੇ ਭਾਈ! ਪ੍ਰਭੂ ਪਾਣੀ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਜ਼ੱਰੇ ਜ਼ੱਰੇ ਵਿਚ ਮੌਜੂਦ ਹੈ
He is totally pervading and permeating the water, the land and the sky.
ਉਹ (ਹਰੇਕ ਜੀਵ ਦੇ) ਨੇੜੇ ਵੱਸਦਾ ਹੈ, ਕਿਸੇ ਤੋਂ ਦੂਰ ਨਹੀਂ ਹੈ ।੨।
God is near at hand, not far away. ||2||
ਹੇ ਭਾਈ! ਜਿਸ ਮਨੁੱਖ ਉਤੇ ਮੇਹਰ ਦੀ ਨਿਗਾਹ ਕਰਦਾ ਹੈ ਉਹ ਮਨੁੱਖ ਉਸ ਦਾ ਸਿਮਰਨ ਕਰਦਾ ਰਹਿੰਦਾ ਹੈ
One whom He blesses with His Grace, meditates on Him.
ਉਹ ਮਨੁੱਖ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ।੩।
Twenty-four hours a day, he sings the Glorious Praises of the Lord. ||3||
ਹੇ ਭਾਈ! ਪਰਮਾਤਮਾ ਸਾਰੇ ਹੀ ਜੀਵਾਂ ਦੀ ਪਾਲਣਾ ਕਰਦਾ ਹੈ ।
He cherishes and sustains all beings and creatures.
ਹੇ ਨਾਨਕ! (ਉਸ ਪ੍ਰਭੂ ਅੱਗੇ ਅਰਦਾਸ ਕਰਿਆ ਕਰ ਤੇ ਆਖਿਆ ਕਰ—) ਹੇ ਹਰੀ! ਮੈਂ ਤੇਰੇ ਦਰ ਤੇ ਆਇਆ ਹਾਂ, ਮੈਂ ਤੇਰੀ ਸਰਨ ਪਿਆ ਹਾਂ (ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖ਼ਸ਼) ।੪।੪।
Nanak seeks the Sanctuary of the Lord's Door. ||4||4||
Wadahans, Fifth Mehl:
ਹੇ ਮੇਰੇ ਸੁਆਮੀ! ਹੇ ਸਰਬ-ਵਿਆਪਕ ਪ੍ਰਭੂ! ਤੂੰ ਸਭ ਤੋਂ ਵੱਡਾ ਦਾਤਾ ਹੈਂ
You are the Great Giver, the Inner-knower, the Searcher of hearts.
ਤੂੰ (ਜੀਵਾਂ ਦੇ) ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਭ ਦੇ ਅੰਦਰ ਮੌਜੂਦ ਹੈਂ ।੧।
God, the Perfect Lord and Master, is permeating and pervading in all. ||1||
ਹੇ ਮੇਰੇ ਪ੍ਰੀਤਮ ਪ੍ਰਭੂ! ਤੇਰਾ ਨਾਮ (ਮੇਰੀ ਜ਼ਿੰਦਗੀ ਦਾ) ਆਸਰਾ ਹੈ ।
The Name of my Beloved God is my only support.
ਤੇਰਾ ਨਾਮ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਹਾਂ ।੧।ਰਹਾਉ।
I live by hearing, continually hearing Your Name. ||1||Pause||
ਹੇ ਮੇਰੇ ਪੂਰੇ ਸਤਿਗੁਰੂ! ਮੈਂ ਤੇਰੀ ਸਰਨ ਆਇਆ ਹਾਂ
I seek Your Sanctuary, O my Perfect True Guru.
ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਨਾਲ ਮਨ ਪਵਿਤ੍ਰ ਹੋ ਜਾਂਦਾ ਹੈ (ਤੇ, ਪਰਮਾਤਮਾ ਦਾ ਦਰਸਨ ਹੁੰਦਾ ਹੈ) ।੨।
My mind is purified by the dust of the Saints. ||2||
ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਕੁਰਬਾਨ ਜਾਂਦਾ ਹਾਂ
I have enshrined His Lotus Feet within my heart.
ਤੇਰੇ ਸੋਹਣੇ ਕੋਮਲ ਚਰਨ ਮੈਂ ਆਪਣੇ ਹਿਰਦੇ ਵਿਚ ਟਿਕਾਏ ਹੋਏ ਹਨ ।੩।
I am a sacrifice to the Blessed Vision of Your Darshan. ||3||
ਹੇ ਨਾਨਕ (ਆਖ—ਹੇ ਪ੍ਰਭੂ!) ਮੇਹਰ ਕਰ, ਮੈਂ ਤੇਰੇ ਗੁਣ ਗਾਂਦਾ ਰਹਾਂ
Show mercy unto me, that I may sing Your Glorious Praises.
ਤੇ, ਤੇਰਾ ਨਾਮ ਜਪਦਿਆਂ ਆਤਮਕ ਆਨੰਦ ਮਾਣਦਾ ਰਹਾਂ ।੪।੫।
O Nanak, chanting the Naam, the Name of the Lord, I obtain peace. ||4||5||
Wadahans, Fifth Mehl:
ਹੇ ਭਾਈ! ਗੁਰੂ ਦੀ ਸੰਗਤਿ ਵਿਚ ਹੀ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਲ ਪੀਤਾ ਜਾ ਸਕਦਾ ਹੈ
In the Saadh Sangat, the Company of the Holy, drink in the Ambrosial Nectar of the Lord.
(ਇਸ ਨਾਮ-ਜਲ ਦੀ ਬਰਕਤਿ ਨਾਲ) ਜਿੰਦ ਨਾਹ ਆਤਮਕ ਮੌਤੇ ਮਰਦੀ ਹੈ, ਨਾਹ ਕਦੇ ਆਤਮਕ ਜੀਵਨ ਵਿਚ ਲਿੱਸੀ ਹੁੰਦੀ ਹੈ ।੧।
The soul does not die, nor does it ever waste away. ||1||
ਹੇ ਭਾਈ! ਪੂਰਾ ਗੁਰੂ ਵੱਡੀ ਕਿਸਮਤਿ ਨਾਲ ਮਿਲਦਾ ਹੈ
By great good fortune, one meets the Perfect Guru.
ਤੇ, ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਸਿਮਰਨ ਕੀਤਾ ਜਾ ਸਕਦਾ ਹੈ ।੧।ਰਹਾਉ।
By Guru's Grace, one meditates on God. ||1||Pause||
ਹੇ ਭਾਈ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬਚਨ (ਮਾਨੋ) ਰਤਨ ਹਨ, ਜਵਾਹਰ ਹਨ, ਮੋਤੀ ਹਨ, ਲਾਲ ਹਨ ।
The Lord is the jewel, the pearl, the gem, the diamond.
ਪ੍ਰਭੂ ਜੀ ਦਾ ਨਾਮ ਸਿਮਰ ਸਿਮਰ ਕੇ ਸਦਾ ਖਿੜੇ ਰਹੀਦਾ ਹੈ ।੨।
Meditating, meditating in remembrance on God, I am in ecstasy. ||2||
ਹੇ ਭਾਈ! ਮੈਂ ਜਿਧਰ ਕਿਧਰ ਵੇਖਦਾ ਹਾਂ, ਗੁਰੂ ਦੀ ਸਰਨ ਹੀ (ਇਕ ਐਸਾ ਥਾਂ ਹੈ ਜਿਥੇ)
Wherever I look, I see the Sanctuary of the Holy.
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾ ਗਾ ਕੇ ਮਨ ਨੂੰ ਪਵਿਤ੍ਰ ਕੀਤਾ ਜਾ ਸਕਦਾ ਹੈ ।੩।
Singing the Glorious Praises of the Lord, my soul becomes immaculately pure. ||3||
ਹੇ ਨਾਨਕ! (ਆਖ—) ਮੇਰਾ ਮਾਲਕ-ਪ੍ਰਭੂ (ਉਂਞ ਤਾਂ) ਹਰੇਕ ਸਰੀਰ ਵਿਚ ਵੱਸਦਾ ਹੈ
Within each and every heart, dwells my Lord and Master.
(ਪਰ ਜਿਸ ਮਨੁੱਖ ਉੱਤੇ ਉਹ) ਪ੍ਰਭੂ ਪ੍ਰਸੰਨ ਹੁੰਦਾ ਹੈ (ਉਹੀ ਉਸ ਦਾ) ਨਾਮ (-ਸਿਮਰਨ) ਪ੍ਰਾਪਤ ਕਰਦਾ ਹੈ ।੪।੬।
O Nanak, one obtains the Naam, the Name of the Lord, when God bestows His Mercy. ||4||6||
Wadahans, Fifth Mehl:
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਸਰਬ-ਵਿਆਪਕ! ਹੇ ਕਿਰਪਾ ਦੇ ਘਰ!
Do not forget me, O God, Merciful to the meek.
ਮੈਂ ਤੇਰੀ ਸਰਨ ਆਇਆ ਹਾਂ, (ਮੇਹਰ ਕਰ, ਮੇਰੇ ਹਿਰਦੇ ਤੋਂ ਕਦੇ) ਨਾਹ ਭੁੱਲ ।੧।ਰਹਾਉ।
I seek Your Sanctuary, O Perfect, Compassionate Lord. ||1||Pause||
ਹੇ ਪ੍ਰਭੂ! ਜਿਸ ਹਿਰਦੇ ਵਿਚ ਤੂੰ ਆ ਵੱਸਦਾ ਹੈਂ ਉਹ ਹਿਰਦਾ-ਥਾਂ ਸੋਹਣਾ ਬਣ ਜਾਂਦਾ ਹੈ ।
Wherever You come to mind, that place is blessed.
ਜਿਸ ਵੇਲੇ ਤੂੰ (ਮੈਨੂੰ) ਭੁੱਲ ਜਾਂਦਾ ਹੈ ਤਦੋਂ (ਮੈਨੂੰ) ਹਾਹੁਕਾ ਲੱਗਦਾ ਹੈ ।੧।
The moment I forget You, I am stricken with regret. ||1||
(ਹੇ ਪ੍ਰਭੂ! ਇਹ ਸਾਰੇ) ਜੀਵ ਤੇਰੇ (ਪੈਦਾ ਕੀਤੇ ਹੋਏ ਹਨ), ਤੂੰ (ਇਹਨਾਂ ਜੀਵਾਂ ਦਾ) ਸਦਾ ਹੀ ਮਦਦ ਕਰਨ ਵਾਲਾ ਹੈਂ ।
All beings are Yours; You are their constant companion.
(ਹੇ ਪ੍ਰਭੂ! ਆਪਣਾ) ਹੱਥ ਦੇ ਕੇ (ਜੀਵਾਂ ਨੂੰ) ਸੰਸਾਰ-ਸਮੁੰਦਰ ਵਿਚੋਂ ਕੱਢ ਲੈ ।੨।
Please, give me Your hand, and pull me up out of this world-ocean. ||2||
(ਹੇ ਪ੍ਰਭੂ! ਜੀਵਾਂ ਵਾਸਤੇ) ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਹੋਇਆ ਹੈ
Coming and going are by Your Will.
ਜਿਸ ਜੀਵ ਨੂੰ ਤੂੰ (ਇਸ ਗੇੜ ਵਿਚੋਂ) ਬਚਾ ਲੈਂਦਾ ਹੈਂ, ਉਸ ਨੂੰ ਕੋਈ ਦੁਖ ਪੋਹ ਨਹੀਂ ਸਕਦਾ ।੩।
One whom You save is not afflicted by suffering. ||3||
ਹੇ ਪ੍ਰਭੂ! ਤੂੰ ਹੀ ਇਕ ਮਾਲਕ ਹੈਂ, ਹੋਰ ਅਨੇਕਾਂ ਜੀਵ (ਤੇਰੇ ਬਣਾਏ ਹੋਏ ਹਨ, ਇਹਨਾਂ ਵਿਚੋਂ) ਕੋਈ ਭੀ (ਤੇਰੇ ਵਰਗਾ) ਨਹੀਂ ।
You are the One and only Lord and Master; there is no other.
ਨਾਨਕ (ਤੇਰੇ ਅੱਗੇ ਹੀ) ਹੱਥ ਜੋੜ ਕੇ ਬੇਨਤੀ ਕਰਦਾ ਹੈ ।੪।੭।
Nanak offers this prayer with his palms pressed together. ||4||7||
Wadahans, Fifth Mehl:
ਹੇ ਪ੍ਰਭੂ! ਜਦੋਂ ਕਿਸੇ ਮਨੁੱਖ ਨੂੰ ਤੂੰ ਸੂਝ ਬਖ਼ਸ਼ਦਾ ਹੈਂ, ਤਦੋਂ ਹੀ ਕੋਈ ਤੇਰੇ ਨਾਲ ਡੂੰਘੀ ਸਾਂਝ ਪਾਂਦਾ ਹੈ,
When You allow Yourself to be known, then we know You.
ਤੇ, ਤੇਰਾ ਬਖ਼ਸ਼ਿਆ ਹੋਇਆ ਤੇਰਾ ਨਾਮ ਉਚਾਰਦਾ ਹੈ ।੧।
We chant Your Name, which You have given to us. ||1||
ਹੇ ਪ੍ਰਭੂ! ਤੂੰ ਹੈਰਾਨ ਕਰ ਦੇਣ ਵਾਲੀ ਹਸਤੀ ਵਾਲਾ ਹੈਂ । ਤੇਰੀ ਰਚੀ ਰਚਨਾ ਭੀ ਹੈਰਾਨਗੀ ਪੈਦਾ ਕਰਨ ਵਾਲੀ ਹੈ ।੧।ਰਹਾਉ।
You are wonderful! Your creative potency is amazing! ||1||Pause||