(ਹੇ ਭਾਈ!) ਪਰਮਾਤਮਾ ਦਾ ਪਵਿਤ੍ਰ ਨਾਮ ਆਪਣੇ ਹਿਰਦੇ ਵਿਚ (ਰੱਖ ਤੇ ਪ੍ਰਭੂ ਅੱਗੇ ਇਉਂ ਅਰਦਾਸ ਕਰ—ਹੇ ਪ੍ਰਭੂ!) ਮੇਰਾ ਇਹ ਸਰੀਰ ਤੇਰੀ ਸਰਨ ਹੈ (ਭਾਵ, ਮੈਂ ਤੇਰੀ ਸਰਨ ਆਇਆ ਹਾਂ) ।੭।
The Name of the Lord, the most pure and sacred, is within my heart; this body is Your Sanctuary, Lord. ||7||
 
ਇਹ ਲੱਬ ਤੇ ਲੋਭ ਦੀਆਂ ਲਹਿਰਾਂ ਨੂੰ ਦੂਰ ਕਰਨ ਦੇ ਸਮਰੱਥ ਹੈ । ਆਪਣੇ ਮਨ ਨੂੰ (ਲਬ ਲੋਭ ਵਲੋਂ) ਕਾਬੂ ਕਰ ਕੇ ਰੱਖ, ਤੇ ਆਖ—ਹੇ ਨਿਰੰਜਨ! ਮੈਂ ਤੇਰੀ ਸਰਨ ਆਇਆ ਹਾਂ
The waves of greed and avarice are subdued, by treasuring the Lord's Name in the mind.
 
ਹੇ ਨਾਨਕ! ਪਰਮਾਤਮਾ ਦਾ ਨਾਮ (ਆਤਮਕ ਜੀਵਨ ਦਾ ਸਰਮਾਇਆ ਹੈ, ਇਸ) ਸਰਮਾਏ ਨੂੰ ਆਪਣੇ ਮਨ ਵਿਚ ਸਾਂਭ ਕੇ ਰੱਖ,
Subdue my mind, O Pure Immaculate Lord; says Nanak, I have entered Your Sanctuary. ||8||1||5||
 
Goojaree, Third Mehl, First House:
 
One Universal Creator God. By The Grace Of The True Guru:
 
(ਹੇ ਭਾਈ! ਰਾਸਧਾਰੀਏ ਰਾਸਾਂ ਪਾ ਪਾ ਕੇ ਨੱਚਦੇ ਹਨ ਤੇ ਭਗਤ ਅਖਵਾਂਦੇ ਹਨ) ਮੈਂ ਭੀ ਨੱਚਦਾ ਹਾਂ (ਪਰ ਸਰੀਰ ਨੂੰ ਨਚਾਣ ਦੇ ਥਾਂ) ਮੈਂ (ਆਪਣੇ) ਇਸ ਮਨ ਨੂੰ ਨਚਾਂਦਾ ਹਾਂ (ਭਾਵ,)
I dance, and make this mind dance as well.
 
ਗੁਰੂ ਦੀ ਕਿਰਪਾ ਨਾਲ (ਆਪਣੇ ਅੰਦਰੋਂ) ਮੈਂ ਆਪਾ-ਭਾਵ ਦੂਰ ਕਰਦਾ ਹਾਂ, (ਤੇ ਇਸ ਤਰ੍ਹਾਂ) ਮੈਂ ਜੇਹੜੀ ਇੱਛਾ ਕਰਦਾ ਹਾਂ (ਪਰਮਾਤਮਾ ਦੇ ਦਰ ਤੋਂ) ਉਹੀ ਫਲ ਪਾ ਲੈਂਦਾ ਹਾਂ ।
By Guru's Grace, I eliminate my self-conceit.
 
(ਹੇ ਭਾਈ! ਰਾਸਾਂ ਵਿਚ ਨੱਚਿਆਂ ਟੱਪਿਆਂ ਮੁਕਤੀ ਨਹੀਂ ਮਿਲਦੀ, ਨਾਹ ਹੀ ਭਗਤ ਬਣ ਸਕੀਦਾ ਹੈ) ਜੇਹੜਾ ਮਨੁੱਖ ਆਪਣੇ ਚਿੱਤ ਨੂੰ (ਪ੍ਰਭੂ-ਚਰਨਾਂ ਵਿਚ) ਅਡੋਲ ਰੱਖਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ (ਦਾ ਆਸਵੰਦ) ਹੋ ਜਾਂਦਾ ਹੈ ।੧।
One who keeps his consciousness focused on the Lord is liberated; he obtains the fruits of his desires. ||1||
 
ਹੇ ਮਨ! ਗੁਰੂ ਦੀ ਹਜ਼ੂਰੀ ਵਿਚ ਨੱਚ (ਗੁਰੂ ਦੇ ਹੁਕਮ ਵਿਚ ਤੁਰ) ।
So dance, O mind, before your Guru.
 
ਹੇ ਮਨ! ਜੇ ਤੂੰ ਉਵੇਂ ਨੱਚੇਂਗਾ ਜਿਵੇਂ ਗੁਰੂ ਨਚਾਏਗਾ (ਜੇ ਤੂੰ ਗੁਰੂ ਦੇ ਹੁਕਮ ਵਿਚ ਤੁਰੇਂਗਾ) ਤਾਂ ਆਨੰਦ ਮਾਣੇਂਗਾ, ਅਖ਼ੀਰ ਵੇਲੇ ਮੌਤ ਦਾ ਡਰ (ਭੀ ਤੈਥੋਂ ਦੂਰ) ਭੱਜ ਜਾਇਗਾ ।੧।ਰਹਾਉ।
If you dance according to the Guru's Will, you shall obtain peace, and in the end, the fear of death shall leave you. ||Pause||
 
ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਆਪਣੇ ਇਸ਼ਾਰਿਆਂ ਤੇ ਤੋਰਦਾ ਹੈ ਜਿਸ ਮਨੁੱਖ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ ਉਹ ਮਨੁੱਖ (ਅਸਲ) ਭਗਤ ਕਿਹਾ ਜਾ ਸਕਦਾ ਹੈ ।
One whom the Lord Himself causes to dance, is called a devotee. He Himself links us to His Love.
 
ਪਰਮਾਤਮਾ ਆਪ ਹੀ (ਉਸ ਮਨੁੱਖ ਵਾਸਤੇ, ਰਜ਼ਾ ਵਿਚ ਤੁਰਨ ਦਾ ਗੀਤ) ਗਾਂਦਾ ਹੈ ਆਪ ਹੀ (ਇਹ ਗੀਤ ਉਸ ਮਨੁੱਖ ਨੂੰ) ਸੁਣਾਂਦਾ ਹੈ, ਤੇ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਇਸ ਮਨ ਨੂੰ ਸਹੀ ਜੀਵਨ-ਰਾਹ ਉਤੇ ਲਿਆਉਂਦਾ ਹੈ ।੨।
He Himself sings, He Himself listens, and He puts this blind mind on the right path. ||2||
 
ਹੇ ਭਾਈ! ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਰਜ਼ਾ ਵਿਚ ਤੁਰਦਾ ਹੈ ਉਹ (ਆਪਣੇ ਅੰਦਰੋਂ) ਮਾਇਆ (ਦਾ ਪ੍ਰਭਾਵ) ਦੂਰ ਕਰ ਲੈਂਦਾ ਹੈ । (ਹੇ ਭਾਈ!) ਕਲਿਆਣ-ਸਰੂਪ ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਮਾਇਆ ਦੇ ਮੋਹ ਦੀ ਨੀਂਦ ਜ਼ੋਰ ਨਹੀਂ ਪਾ ਸਕਦੀ ।
One who dances night and day, and banishes Shakti's Maya, enters the House of the Lord Shiva, where there is no sleep.
 
ਜਗਤ ਮਾਇਆ ਦੇ ਮੋਹ ਵਿਚ ਸੁੱਤਾ ਹੋਇਆ (ਮਾਇਆ ਦੇ ਹੱਥਾਂ ਉੱਤੇ) ਨੱਚਦਾ ਟੱਪਦਾ ਰਹਿੰਦਾ ਹੈ (ਦੁਨੀਆ ਵਾਲੀ ਦੌੜ-ਭੱਜ ਕਰਦਾ ਰਹਿੰਦਾ ਹੈ) । (ਹੇ ਭਾਈ!) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪਾਸੋਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ।੩।
The world is asleep in Maya, the house of Shakti; it dances, jumps and sings in duality. The self-willed manmukh has no devotion. ||3||
 
ਹੇ ਭਾਈ! ਦੈਵੀ ਸੁਭਾਵ ਵਾਲੇ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦੇ ਹੋਏ ਭੀ, ਰਿਸ਼ੀ-ਮੁਨੀ ਲੋਕ ਆਤਮਕ ਜੀਵਨ ਦੀ ਸੂਝ ਨਾਲ ਵਿਚਾਰਵਾਨ ਹੋ ਕੇ, ਪਰਮਾਤਮਾ ਦੀ ਕਿਰਪਾ ਨਾਲ (ਪਰਮਾਤਮਾ ਦੀ ਰਜ਼ਾ ਵਿਚ ਤੁਰਨ ਵਾਲਾ) ਨਾਚ ਨੱਚਦੇ ਹਨ ।
The angels, mortals, renunciates, ritualists, silent sages and beings of spiritual wisdom dance.
 
ਆਤਮਕ ਜੀਵਨ ਦੀ ਭਾਲ ਵਾਸਤੇ ਸਾਧਨ ਕਰਨ ਵਾਲੇ ਜੇਹੜੇ ਮਨੁੱਖ ਗੁਰੂ ਦੀ ਰਾਹੀਂ ਸ੍ਰੇਸ਼ਟ ਬੁੱਧੀ ਪ੍ਰਾਪਤ ਕਰ ਕੇ ਵਿਚਾਰਵਾਨ ਹੋ ਜਾਂਦੇ ਹਨ ਉਹਨਾਂ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜੀ ਰਹਿੰਦੀ ਹੈ, ਉਹ (ਭੀ ਰਜ਼ਾ ਵਿਚ ਤੁਰਨ ਵਾਲਾ) ਨਾਚ ਨੱਚਦੇ ਹਨ ।੪।
The Siddhas and seekers, lovingly focused on the Lord, dance, as do the Gurmukhs, whose minds dwell in reflective meditation. ||4||
 
ਹੇ ਪ੍ਰਭੂ! ਸਾਰੇ ਜੀਵ ਜੰਤ (ਮਾਇਆ ਦੇ ਹੱਥਾਂ ਤੇ) ਨੱਚ ਰਹੇ ਹਨ, ਚੌਹਾਂ ਖਾਣੀਆਂ ਦੇ ਜੀਵ ਨੱਚ ਰਹੇ ਹਨ, ਖੰਡਾਂ ਬ੍ਰਹਮੰਡਾਂ ਦੇ ਸਾਰੇ ਜੀਵ ਤ੍ਰਿਗੁਣੀ ਮਾਇਆ ਦੇ ਪ੍ਰਭਾਵ ਵਿਚ ਨੱਚ ਰਹੇ ਹਨ; ਪਰ,
The planets and solar systems dance in the three qualities, as do those who bear love for You, Lord.
 
ਹੇ ਪ੍ਰਭੂ! ਜਿਨ੍ਹਾਂ ਨੂੰ ਤੇਰੇ ਚਰਨਾਂ ਦੀ ਲਗਨ ਲੱਗੀ ਹੈ ਉਹ ਤੇਰੀ ਰਜ਼ਾ ਵਿਚ ਤੁਰਨ ਦਾ ਨਾਚ ਨੱਚਦੇ ਹਨ ।੫।
The beings and creatures all dance, and the four sources of creation dance. ||5||
 
ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਪਿਆਰੇ ਲੱਗਦੇ ਹਨ ਉਹੀ ਤੇਰੇ ਇਸ਼ਾਰਿਆਂ ਤੇ ਤੁਰਦੇ ਹਨ । ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦੇ ਸਨਮੁਖ ਕਰ ਕੇ ਗੁਰੂ ਦੇ ਸ਼ਬਦ ਵਿਚ ਜੋੜ ਕੇ ਆਪਣੇ ਚਰਨਾਂ ਦੀ ਪ੍ਰੀਤਿ ਬਖ਼ਸ਼ਦਾ ਹੈਂ
They alone dance, who are pleasing to You, and who, as Gurmukhs, embrace love for the Word of the Shabad.
 
ਜਿਨ੍ਹਾਂ ਨੂੰ ਆਪਣਾ ਭਾਣਾ ਮਿੱਠਾ ਕਰ ਕੇ ਮਨਾਂਦਾ ਹੈ ਉਹੀ ਮਨੁੱਖ ਅਸਲ ਭਗਤ ਹਨ (ਰਾਸਾਂ ਵਿਚ ਨੱਚਣ ਵਾਲੇ ਭਗਤ ਨਹੀਂ ਹਨ), ਉਹੀ ਮਨੁੱਖ ਸਾਰੇ ਜਗਤ ਦੇ ਮੂਲ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ ।੬।
They are devotees, with the essence of spiritual wisdom, who obey the Hukam of His Command. ||6||
 
ਹੇ ਭਾਈ! ਉਹੀ ਉੱਤਮ ਭਗਤੀ ਅਖਵਾ ਸਕਦੀ ਹੈ ਜਿਸ ਦੀ ਰਾਹੀਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣਿਆ ਰਹੇ । ਅਜੇਹੀ ਭਗਤੀ (ਗੁਰੂ ਦੀ ਦੱਸੀ) ਸੇਵਾ ਕਰਨ ਤੋਂ ਬਿਨਾ ਨਹੀਂ ਹੋ ਸਕਦੀ ।
This is devotional worship, that one loves the True Lord; without service, one cannot be a devotee.
 
ਜਦੋਂ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਵਲੋਂ ਅਛੋਹ ਹੋ ਜਾਂਦਾ ਹੈ ਤਦੋਂ ਉਹ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ, ਤਦੋਂ ਹੀ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਮਿਲਾਪ ਹਾਸਲ ਕਰਦਾ ਹੈ ।੭।
If one remains dead while yet alive, he reflects upon the Shabad, and then, he obtains the True Lord. ||7||
 
ਹੇ ਭਾਈ! ਮਾਇਆ ਕਮਾਣ ਦੀ ਖ਼ਾਤਰ ਤਾਂ ਬਹੁਤ ਲੁਕਾਈ (ਮਾਇਆ ਦੇ ਹੱਥਾਂ ਉਤੇ) ਨੱਚ ਰਹੀ ਹੈ, ਕੋਈ ਵਿਰਲਾ ਮਨੁੱਖ ਹੈ ਜੇਹੜਾ ਅਸਲ ਆਤਮਕ ਜੀਵਨ ਨੂੰ ਪਛਾਣਦਾ ਹੈ ।
So many people dance for the sake of Maya; how rare are those who contemplate reality.
 
ਹੇ ਪ੍ਰਭੂ! ਉਹੀ ਉਹੀ ਮਨੁੱਖ ਗੁਰੂ ਦੀ ਕਿਰਪਾ ਨਾਲ ਤੇਰਾ ਮਿਲਾਪ ਹਾਸਲ ਕਰਦਾ ਹੈ ਜਿਨ੍ਹਾਂ ਉਤੇ ਤੇਰੀ ਮੇਹਰ ਹੰੁਦੀ ਹੈ ।੮।
By Guru's Grace, that humble being obtains You, Lord, upon whom You show Mercy. ||8||
 
ਹੇ ਭਾਈ! ਜੇਹੜਾ ਭੀ ਇਕ ਸਾਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਭੁੱੁਲਿਆ ਰਹੇ ਉਹ ਸਮਾ ਵਿਅਰਥ ਚਲਾ ਜਾਂਦਾ ਹੈ । ਹਰੇਕ ਸਾਹ ਦੇ ਨਾਲ ਸਦਾ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ ।
If I forget the True Lord, even for an instant, that time passes in vain.
 
(ਪਰ ਇਹ ਉੱਦਮ ਉਹੀ ਮਨੁੱਖ ਕਰ ਸਕਦਾ ਹੈ ਜਿਸ ਉਤੇ) ਪਰਮਾਤਮਾ ਆਪ ਹੀ ਮੇਹਰ ਕਰ ਕੇ ਬਖ਼ਸ਼ਸ਼ ਕਰੇ ।੯।
With each and every breath, constantly remember the Lord; He Himself shall forgive you, according to His Will. ||9||
 
ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਚੰਗੇ ਲੱਗਦੇ ਹਨ ਉਹੀ ਤੇਰੀ ਰਜ਼ਾ ਵਿਚ ਤੁਰਦੇ ਹਨ ਕਿਉਂਕਿ ਉਹ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾ ਲੈਂਦੇ ਹਨ ।
They alone dance, who are pleasing to Your Will, and who, as Gurmukhs, contemplate the Word of the Shabad.
 
ਜਿਨ੍ਹਾਂ ਉੱਤੇ ਤੇਰੀ ਮੇਹਰ ਦੀ ਨਜ਼ਰ ਪੈਂਦੀ ਹੈ ਉਹ ਮਨੁੱਖ ਆਤਮਕ ਅਡੋਲਤਾ ਦਾ ਆਨੰਦ ਮਾਣਦੇ ਹਨ ।੧੦।੧।੬।
Says Nanak, they alone find celestial peace, whom You bless with Your Grace. ||10||1||6||
 
Goojaree, Fourth Mehl, Second House:
 
One Universal Creator God. By The Grace Of The True Guru:
 
ਹੇ ਭਾਈ! ਮੇਰੀ ਕਮਜ਼ੋਰ ਜਿੰਦ ਪਰਮਾਤਮਾ (ਦੇ ਮਿਲਾਪ) ਤੋਂ ਬਿਨਾ ਧੀਰਜ ਨਹੀਂ ਫੜ ਸਕਦੀ, ਜਿਵੇਂ ਛੋਟਾ ਬਾਲ ਦੁੱਧ ਦੇ ਸਹਾਰੇ ਹੀ ਰਹਿ ਸਕਦਾ ਹੈ ।
Without the Lord, my soul cannot survive, like an infant without milk.
 
ਹੇ ਭਾਈ! ਉਹ ਪ੍ਰਭੂ, ਜੋ ਅਪਹੰੁਚ ਹੈ (ਜਿਸ ਤਕ ਜੀਵ ਆਪਣੀ ਸਿਆਣਪ ਦੇ ਬਲ ਨਾਲ ਨਹੀਂ ਪਹੰੰੁਚ ਸਕਦਾ), ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ ਦੀ ਪਹੰੁਚ ਨਹੀਂ ਹੋ ਸਕਦੀ, ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ, (ਇਸ ਵਾਸਤੇ) ਮੈਂ ਆਪਣੇ ਗੁਰੂ ਤੋਂ (ਸਦਾ) ਸਦਕੇ ਜਾਂਦਾ ਹਾਂ ।੧।
The inaccessible and incomprehensible Lord God is obtained by the Gurmukh; I am a sacrifice to my True Guru. ||1||
 
ਹੇ (ਮੇਰੇ) ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਣ ਦਾ ਜਤਨ ਕਰਿਆ ਕਰ । ਹੇ ਮਨ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਗੁਰੂ ਦੀ ਸਰਨ ਪਿਆਂ ਮਿਲਦਾ ਹੈ ।
O my mind, the Kirtan of the Lord's Praise is a boat to carry you across.
 
(ਪਰ, ਹੇ ਪ੍ਰਭੂ! ਤੇਰਾ ਨਾਮ-ਜਲ ਉਹਨਾਂ ਨੂੰ ਹੀ ਮਿਲਦਾ ਹੈ) ਜਿਨ੍ਹਾਂ ਉਤੇ ਤੇਰੀ ਕਿਰਪਾ ਹੋਵੇ ।ਰਹਾਉ।
The Gurmukhs obtain the Ambrosial Water of the Naam, the Name of the Lord. You bless them with Your Grace. ||Pause||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by