(ਮਾਇਆ ਦੀ ਖ਼ਾਤਰ) ਦੌੜ-ਭੱਜ ਕਰਦਿਆਂ (ਇਸ ਦੀ) ਉਮਰ ਗੁਜ਼ਰ ਜਾਂਦੀ ਹੈ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਨਾਮ ਨਹੀਂ ਜਪਦਾ ।੧।ਰਹਾਉ।
You have spent your life engaged in worldly pursuits; you have not sung the Glorious Praises of the treasure of the Naam. ||1||Pause||
ਠੱਗੀ ਨਾਲ ਇਕ ਇਕ ਕੌਡੀ ਕਰ ਕੇ ਮਾਇਆ ਇਕੱਠੀ ਕਰਦਾ ਰਹਿੰਦਾ ਹੈ ਅਨੇਕਾਂ ਢੰਗ ਵਰਤ ਕੇ ਮਾਇਆ ਦੀ ਖ਼ਾਤਰ ਦੌੜਿਆ ਫਿਰਦਾ ਹੈ ।
Shell by shell, you accumulate money; in various ways, you work for this.
ਪਰਮਾਤਮਾ ਦਾ ਨਾਮ ਭੁਲਾਣ ਦੇ ਕਾਰਨ ਇਸ ਨੂੰ ਅਨੇਕਾਂ ਹੀ ਦੁੱਖ ਆ ਵਾਪਰਦੇ ਹਨ । ਮਨ ਨੂੰ ਮੋਹ ਲੈਣ ਵਾਲੀ ਪ੍ਰਬਲ ਮਾਇਆ ਇਸ ਦੇ ਆਤਮਕ ਜੀਵਨ ਨੂੰ ਖਾ ਜਾਂਦੀ ਹੈ ।੧।
Forgetting God, you suffer awful pain beyond measure, and you are consumed by the Great Enticer, Maya. ||1||
ਹੇ ਨਾਨਕ! (ਆਖ—) ਹੇ ਗੋਬਿੰਦ! ਹੇ ਦਇਆਲ! ਹੇ ਕ੍ਰਿਪਾਲ! ਹੇ ਸੁਖਾਂ ਦੇ ਸਮੁੰਦਰ! ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ।
Show Mercy to me, O my Lord and Master, and do not hold me to account for my actions.
ਹੇ ਮੇਰੇ ਮਾਲਕ! ਮੇਰੇ ਉਤੇ ਮੇਹਰ ਕਰ, ਮੇਰੇ ਕੀਤੇ ਕਰਮਾਂ ਵਲ ਧਿਆਨ ਨਾਹ ਕਰੀਂ ।੨।੧੬।੨੫।
O merciful and compassionate Lord God, ocean of peace, Nanak has taken to Your Sanctuary, Lord. ||2||16||25||
Goojaree, Fifth Mehl:
ਹੇ ਭਾਈ! ਆਪਣੀ ਜੀਭ ਨਾਲ ਸਦਾ ਪਰਮਾਤਮਾ ਦਾ ਸਿਮਰਨ ਕਰਦਾ ਰਹੁ ।
With your tongue, chant the Lord's Name, Raam, Raam.
ਹੋਰ ਝੂਠੇ ਵਿਹਾਰਾਂ (ਦੇ ਮੋਹ) ਨੂੰ ਛੱਡ ਕੇ ਸਦਾ ਭਗਵਾਨ ਦਾ ਭਜਨ ਕਰਿਆ ਕਰ ।੧।ਰਹਾਉ।
Renounce other false occupations, and vibrate forever on the Lord God. ||1||Pause||
ਹੇ ਗੋਬਿੰਦ! ਜਿਨ੍ਹਾਂ ਆਪਣੇ ਭਗਤਾਂ ਨੂੰ ਤੂੰ ਕਿਰਪਾ ਕਰ ਕੇ ਗੁਰੂ ਦਾ ਗਿਆਨ ਬਖ਼ਸ਼ਿਆ ਹੈ, ਤੇ ਚੰਗੇ ਮੰਦੇ ਦੀ ਪਰਖ ਕਰ ਸਕਣ ਵਾਲੀ ਅਕਲ ਦਿੱਤੀ ਹੈ
The One Name is the support of His devotees; in this world, and in the world hereafter, it is their anchor and support.
ਤੇਰਾ ਨਾਮ ਹੀ ਉਹਨਾਂ ਦੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ, ਇਸ ਲੋਕ ਤੇ ਪਰਲੋਕ ਵਿਚ ਉਹਨਾਂ ਨੂੰ ਤੇਰਾ ਹੀ ਸਹਾਰਾ ਹੈ ।੧।
In His mercy and kindness, the Guru has given me the divine wisdom of God, and a discriminating intellect. ||1||
ਹੇ ਨਾਨਕ! (ਆਖ—) ਮਾਇਕ ਬੰਧਨਾਂ ਤੋਂ ਖ਼ਲਾਸੀ ਪਾਣ ਦਾ ਵਸੀਲਾ (ਸਿਰਫ਼) ਗੁਰੂ ਦੀ ਚਰਨ-ਧੂੜ ਹੈ, ਗੁਰੂ ਦੀ ਸਰਨ ਪੈਣ ਵਾਲੇ ਨੇ ਹੀ ਪਰਮਾਤਮਾ ਦਾ ਨਾਮ-ਖ਼ਜ਼ਾਨਾ ਹਾਸਲ ਕੀਤਾ ਹੈ, ਤੇ
The all-powerful Lord is the Creator, the Cause of causes; He is the Master of wealth - I seek His Sanctuary.
ਉਸ ਪਰਮਾਤਮਾ ਦੀ ਸਰਨ ਲਈ ਹੈ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਤਾਕਤਾਂ ਦਾ ਮਾਲਕ ਹੈ, ਜੋ ਲਖਮੀ ਦਾ ਪਤੀ ਹੈ ।੨।੧੭।੨੧।
Liberation and worldly success come from the dust of the feet of the Holy Saints; Nanak has obtained the Lord's treasure. ||2||17||26||
Goojaree, Fifth Mehl, Fourth House, Chau-Padas:
One Universal Creator God. By The Grace Of The True Guru:
(ਹੇ ਮਨ! ਜੀਵਨ-ਜੁਗਤਿ ਪ੍ਰਾਪਤ ਕਰਨ ਵਾਸਤੇ ਆਪਣੀਆਂ) ਸਾਰੀਆਂ ਸਿਆਣਪਾਂ ਛੱਡ ਦੇਹ,
Give up all your clever tricks, and seek the Sanctuary of the Holy Saint.
ਗੁਰੂ ਦਾ ਆਸਰਾ ਲੈ (ਗੁਰੂ ਦੀ ਸਿੱਖਿਆ ਉੱਤੇ ਤੁਰ ਕੇ) ਪਰਮੇਸਰ ਪਾਰਬ੍ਰਹਮ ਪ੍ਰਭੂ ਦੇ ਗੁਣ ਗਾਂਦਾ ਰਿਹਾ ਕਰ ।੧।
Sing the Glorious Praises of the Supreme Lord God, the Transcendent Lord. ||1||
ਹੇ ਮੇਰੇ ਮਨ! ਪਰਮਾਤਮਾ ਦੇ ਸੋਹਣੇ ਕੋਮਲ ਚਰਨਾਂ ਦੀ ਆਰਾਧਨਾ ਕਰਿਆ ਕਰ,
O my consciousness, contemplate and adore the Lotus Feet of the Lord.
ਸਾਰੇ ਸੁਖ ਆਨੰਦ ਹਾਸਲ ਕਰ ਲਏਂਗਾ, (ਸਿਮਰਨ ਦੀ ਬਰਕਤਿ ਨਾਲ) ਹਰੇਕ ਰੋਗ ਮਿਟ ਜਾਂਦਾ ਹੈ ।੧।ਰਹਾਉ।
You shall obtain total peace and salvation, and all troubles shall depart. ||1||Pause||
ਹੇ ਮਨ! ਮਾਂ, ਪਿਉ, ਪੁੱਤਰ, ਮਿੱਤਰ, ਭਰਾ—ਪਰਮਾਤਮਾ ਤੋਂ ਬਿਨਾ ਕੋਈ ਭੀ (ਨਾਲ ਨਿਭਣ ਵਾਲਾ ਸਾਥੀ) ਨਹੀਂ ਹੈ ।
Mother, father, children, friends and siblings - without the Lord, none of them are real.
ਜੇਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿਚ ਵਿਆਪਕ ਹੈ ਉਹੀ ਇਸ ਲੋਕ ਤੇ ਪਰਲੋਕ ਵਿਚ ਜਿੰਦ ਦੇ ਨਾਲ ਰਹਿਣ ਵਾਲਾ ਸਾਥੀ ਹੈ ।੨।
Here and hereafter, He is the companion of the soul; He is pervading everywhere. ||2||
(ਹੇ ਮਨ! ਆਤਮਕ ਪਵਿਤ੍ਰਤਾ ਵਾਸਤੇ ਗੁਰੂ ਦੀ ਸਰਨ ਤੋਂ ਬਿਨਾ ਹੋਰ) ਕੋ੍ਰੜਾਂ ਹੀ ਜਤਨ ਤੇ ਉਪਾਵ ਵਿਅਰਥ ਹਨ, (ਪਵਿਤ੍ਰਤਾ ਵਾਸਤੇ ਇਹਨਾਂ ਵਿਚੋਂ) ਕੋਈ ਭੀ ਕੰਮ ਨਹੀਂ ਆ ਸਕਦਾ ।
Millions of plans, tricks, and efforts are of no use, and serve no purpose.
ਗੁਰੂ ਦੀ ਸਰਨ ਪਿਆਂ ਹੀ ਮਨੁੱਖ ਪਵਿਤ੍ਰ ਜੀਵਨ ਵਾਲਾ ਹੋ ਸਕਦਾ ਹੈ, ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ ਉੱਚੀ ਆਤਮਕ ਅਵਸਥਾ ਬਣ ਸਕਦੀ ਹੈ ।੩।
In the Sanctuary of the Holy, one becomes immaculate and pure, and obtains salvation, through the Name of God. ||3||
ਹੇ ਨਾਨਕ! (ਆਖ—) ਅਪਹੰੁਚ ਦਇਆਵਾਨ ਪਰਮਾਤਮਾ ਸਭ (ਵਿਅਕਤੀਆਂ) ਤੋਂ ਉੱਚਾ ਹੈ, ਗੁਰਮੁਖਾਂ ਨੂੰ ਆਪਣੀ ਸਰਨ ਵਿਚ ਰੱਖਣ (ਤੇ ਉਪਾਧੀਆਂ ਤੋਂ ਬਚਾਣ) ਦੀ ਸਮਰਥਾ ਵਾਲਾ ਹੈ ।
God is profound and merciful, lofty and exalted; He gives Sanctuary to the Holy.
ਪਰ ਉਹ ਪਰਮਾਤਮਾ ਉਸੇ ਮਨੁੱਖ ਨੂੰ ਮਿਲ ਸਕਦਾ ਹੈ ਜਿਸ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਮਿਲਾਪ ਦਾ ਸੰਜੋਗ ਲਿਖਿਆ ਹੰੁਦਾ ਹੈ ।੪।੧।੨੭।
He alone obtains the Lord, O Nanak, who is blessed with such pre-ordained destiny to meet Him. ||4||1||27||
Goojaree, Fifth Mehl:
ਹੇ ਭਾਈ! ਆਪਣੇ ਗੁਰੂ ਦੀ ਸਰਨ ਪੈ ਕੇ ਸਦਾ ਹੀ ਗੋਵਿੰਦ ਦੇ ਗੁਣ ਯਾਦ ਕਰਦਾ ਰਹੁ।
Serve your Guru forever, and chant the Glorious Praises of the Lord of the Universe.
ਆਪਣੇ ਹਰੇਕ ਸਾਹ ਦੇ ਨਾਲ ਪਰਮਾਤਮਾ ਦਾ ਆਰਾਧਨ ਕਰਦਾ ਰਹੁ, ਤੇਰੇ ਮਨ ਦੀ ਹਰੇਕ ਚਿੰਤਾ ਦੂਰ ਹੋ ਜਾਇਗੀ ।੧।
With each and every breath, worship the Lord, Har, Har, in adoration, and the anxiety of your mind will be dispelled. ||1||
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਦਾ ਰਹੁ।
O my mind, chant the Name of God.
(ਸਿਮਰਨ ਦੀ ਬਰਕਤਿ ਨਾਲ) ਸੁਖ, ਆਤਮਕ ਅਡੋਲਤਾ, ਅਨੰਦ ਪ੍ਰਾਪਤ ਕਰੇਂਗਾ, ਤੈਨੂੰ ਉਹ ਥਾਂ ਮਿਲਿਆ ਰਹੇਗਾ ਜੇਹੜਾ ਤੈਨੂੰ ਸਦਾ ਸੁੱਚਾ ਰੱਖ ਸਕੇ ।੧।ਰਹਾਉ।
You shall be blessed with peace, poise and pleasure, and you shall find the immaculate place. ||1||Pause||
ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕ ਕੇ ਆਪਣੇ ਇਸ ਮਨ ਨੂੰ (ਵਿਕਾਰਾਂ ਤੋਂ) ਬਚਾਈ ਰੱਖ, ਅੱਠੇ ਪਹਰ ਪਰਮਾਤਮਾ ਦਾ ਆਰਾਧਨ ਕਰਦਾ ਰਹ।
In the Saadh Sangat, the Company of the Holy, redeem your mind, and adore the Lord, twenty-four hours a day.
(ਤੇਰੇ ਅੰਦਰੋਂ) ਕਾਮ ਕੋ੍ਰਧ ਅਹੰਕਾਰ ਨਾਸ ਹੋ ਜਾਇਗਾ, ਤੇਰਾ ਹਰੇਕ ਰੋਗ ਦੂਰ ਹੋ ਜਾਇਗਾ ।੨।
Sexual desire, anger and egotism will be dispelled, and all troubles shall end. ||2||
ਹੇ ਭਾਈ! ਉਸ ਮਾਲਕ-ਪ੍ਰਭੂ ਦੀ ਸਰਨ ਵਿਚ ਟਿਕਿਆ ਰਹੁ ਜੋ ਸਦਾ ਕਾਇਮ ਰਹਿਣ ਵਾਲਾ ਹੈ ਜੋ ਨਾਸ-ਰਹਿਤ ਹੈ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ।
The Lord Master is immovable, immortal and inscrutable; seek His Sanctuary.
ਹੇ ਭਾਈ! ਆਪਣੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਕੋਮਲ ਚਰਨਾਂ ਦਾ ਆਰਾਧਨ ਕਰਿਆ ਕਰ, ਪਰਮਾਤਮਾ ਦੇ ਚਰਨਾਂ ਨਾਲ ਪਿਆਰ ਪਾਈ ਰੱਖ ।੩।
Worship in adoration the lotus feet of the Lord in your heart, and center your consciousness lovingly on Him alone. ||3||
ਹੇ ਭਾਈ! ਪਾਰਬ੍ਰਹਮ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉਤੇ ਮੇਹਰ ਕੀਤੀ ਉਹਨਾਂ ਨੂੰ ਉਸ ਨੇ ਆਪ ਬਖ਼ਸ਼ ਲਿਆ।
The Supreme Lord God has shown mercy to me, and He Himself has forgiven me.
ਉਹਨਾਂ ਨੂੰ ਉਸਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਆਪਣਾ ਹਰਿ-ਨਾਮ ਦੇ ਦਿੱਤਾ । ਹੇ ਨਾਨਕ! (ਆਖ—ਹੇ ਭਾਈ!) ਤੂੰ ਭੀ ਉਸ ਪ੍ਰਭੂ ਦਾ ਨਾਮ ਜਪਿਆ ਕਰ ।੪।੨।੨੮।
The Lord has given me His Name, the treasure of peace; O Nanak, meditate on that God. ||4||2||28||
Goojaree, Fifth Mehl:
(ਹੇ ਭਾਈ!) ਜਿਸ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਧਿਆਨ ਧਰਿਆ (ਉਸ ਦੇ ਅੰਦਰੋਂ) ਡੱਕੇ-ਡੋਲੇ ਖ਼ਤਮ ਹੋ ਗੲ।
By Guru's Grace, I meditate on God, and my doubts are gone.