ਪ੍ਰਭੂ ਸੁਆਮੀ ਆਪ ਕਿਰਪਾ ਕਰਦਾ ਹੈ ਤਦੋਂ ਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੰੁਦਾ ਹੈ ।
The soul-bride meets her Husband Lord, when the Lord Master Himself showers His favor upon her.
ਪਤੀ-ਪ੍ਰਭੂ ਦੀ ਸੰਗਤਿ ਵਿਚ ਉਸ ਦਾ ਹਿਰਦਾ-ਸੇਜ ਸੋਹਣਾ ਬਣ ਜਾਂਦਾ ਹੈ, ਉਸ ਦੇ ਪੰਜ ਗਿਆਨ-ਇੰਦ੍ਰੇ ਉਸ ਦਾ ਮਨ ਤੇ ਉਸ ਦੀ ਬੁੱਧੀ ਇਹ ਸਾਰੇ ਨਾਮ-ਅੰਮ੍ਰਿਤ ਨਾਲ ਭਰਪੂਰ ਹੋ ਜਾਂਦੇ ਹਨ ।
Her bed is decorated in the company of her Beloved, and her seven pools are filled with ambrosial nectar.
ਹੇ ਸਦਾ-ਥਿਰ ਰਹਿਣ ਵਾਲੇ ਦਇਆਲ ਪ੍ਰਭੂ! ਮੇਰੇ ਉਤੇ ਮੇਹਰ ਕਰ ਕਿਰਪਾ ਕਰ, ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਤੇਰੇ ਗੁਣ ਗਾਵਾਂ ।
Be kind and compassionate to me, O Merciful True Lord, that I may obtain the Word of the Shabad, and sing Your Glorious Praises.
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਦੇ ਮਨ ਵਿਚ ਪ੍ਰਭੂ ਪਤੀ ਦੇ ਮਿਲਾਪ ਦਾ ਚਾਉ ਪੈਦਾ ਹੰੁਦਾ ਹੈ ਉਹ ਹਰੀ-ਖਸਮ ਦਾ ਦੀਦਾਰ ਕਰ ਕੇ (ਅੰਤਰ ਆਤਮੇ) ਪ੍ਰਸੰਨ ਹੰੁਦੀ ਹੈ ।੧।
O Nanak, gazing upon her Husband Lord, the soul-bride is delighted, and her mind is filled with joy. ||1||
ਹੇ ਆਤਮਕ ਅਡੋਲਤਾ ਵਿਚ ਟਿਕੀ ਸੰੁਦਰ ਨੇਤ੍ਰਾਂ ਵਾਲੀ ਜੀਵ-ਇਸਤ੍ਰੀਏ! ਮੇਰੀ ਇਕ ਪਿਆਰ-ਭਰੀ ਬੇਨਤੀ ਸੁਣ ।
O bride of natural beauty, offer your loving prayers to the Lord.
(ਮੈਨੂੰ ਭੀ ਰਾਹੇ ਪਾ ਕਿ) ਮੈਨੂੰ ਭਗਤੀ ਵਿਚ ਪ੍ਰਭੂ ਪਿਆਰਾ ਲੱਗੇ ਤੇ ਮੈਂ ਪ੍ਰਭੂ ਦੇ ਨਾਲ ਰੱਤੀ ਜਾਵਾਂ ।
The Lord is pleasing to my mind and body; I am intoxicated in my Lord God's Company.
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪਿਆਰ ਵਿਚ ਰੱਤੀ ਰਹਿੰਦੀ ਹੈ ਤੇ ਉਸ ਦੇ ਦਰ ਤੇ ਬੇਨਤੀਆਂ ਕਰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿਚ ਜੁੜ ਕੇ ਆਤਮਕ ਆਨੰਦ ਵਿਚ ਜੀਵਨ ਬਿਤੀਤ ਕਰਦੀ ਹੈ ।
Imbued with the Love of God, I pray to the Lord, and through the Lord's Name, I abide in peace.
ਹੇ ਪ੍ਰਭੂ! ਜੇਹੜੀਆਂ ਜੀਵ ਇਸਤ੍ਰੀਆਂ ਜਦੋਂ ਤੇਰੇ ਗੁਣ ਪਛਾਣਦੀਆਂ ਹਨ ਤਦੋਂ ਉਹ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੀਆਂ ਹਨ, ਉਹਨਾਂ ਦੇ ਹਿਰਦੇ ਵਿਚ ਗੁਣ ਆ ਟਿਕਦੇ ਹਨ ਤੇ ਔਗੁਣ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦੇ ਹਨ ।
If you recognize His Glorious Virtues, then you shall come to know God; thus virtue shall dwell in you, and sin shall run away.
ਹੇ ਪ੍ਰਭੂ! ਮੈਂ ਤੈਥੋਂ ਬਿਨਾ ਇਕ ਤਿਲ ਜਿਤਨਾ ਸਮਾ ਭੀ ਜੀਊ ਨਹੀਂ ਸਕਦੀ (ਮੇਰੀ ਜਿੰਦ ਵਿਆਕੁਲ ਹੋ ਪੈਂਦੀ ਹੈ) । (ਤੇਰੇ ਨਾਮ ਤੋਂ ਬਿਨਾ ਕੁਝ ਹੋਰ) ਆਖਣ ਨਾਲ ਜਾਂ ਸੁਣਨ ਨਾਲ ਮੇਰਾ ਮਨ ਧੀਰਜ ਨਹੀਂ ਫੜਦਾ ।
Without You, I cannot survive, even for an instant; by merely talking and listening about You, I am not satisfied.
ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪ੍ਰਭੂ ਨੂੰ ‘ਹੇ ਪਿਆਰੇ! ਹੇ ਪਿਆਰੇ!’ ਆਖ ਆਖ ਕੇ ਯਾਦ ਕਰਦੀ ਰਹਿੰਦੀ ਹੈ ਉਸ ਦੀ ਜੀਭ ਉਸ ਦਾ ਮਨ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜ ਜਾਂਦਾ ਹੈ ।੨।
Nanak proclaims, "O Beloved, O Beloved!" His tongue and mind are drenched with the Lord's sublime essence. ||2||
ਹੇ (ਸਤਸੰਗੀ) ਸਹੇਲੀਹੋ! ਪਰਮਾਤਮਾ ਪ੍ਰੇਮ ਦਾ ਵਪਾਰੀ ਹੈ ।
O my companions and friends, my Husband Lord is the merchant.
ਜਿਸ ਨੇ ਉਸ ਦਾ ਨਾਮ ਵਿਹਾਝਿਆ ਹੈ ਉਹ ਉਸ ਦੇ ਨਾਮ-ਰਸ ਵਿਚ ਭਿੱਜ ਕੇ ਇਤਨੇ ਉੱਚੇ ਆਤਮਕ-ਜੀਵਨ ਵਾਲੀ ਹੋ ਜਾਂਦੀ ਹੈ ਕਿ ਉਸ ਦਾ ਮੁੱਲ ਨਹੀਂ ਪੈ ਸਕਦਾ ।
I have purchased the Lord's Name; its sweetness and value are unlimited.
ਉਹ ਜੀਵ-ਸਖੀ ਬੇਅੰਤ ਮੁੱਲ ਵਾਲੀ ਹੋ ਜਾਂਦੀ ਹੈ, ਪਿਆਰੇ-ਪ੍ਰਭੂ ਦੇ ਸਦਾ-ਥਿਰ ਚਰਨਾਂ ਵਿਚ ਉਹ ਜੁੜੀ ਰਹਿੰਦੀ ਹੈ । ਉਹੀ ਜੀਵ-ਇਸਤ੍ਰੀ ਚੰਗੀ ਸਮਝੋ ਜੋ ਪਤੀ-ਪ੍ਰਭੂ ਨੂੰ ਪਿਆਰੀ ਲੱਗਦੀ ਹੈ ।
His value is invaluable; the Beloved dwells in His true home. If it is pleasing to God, then He blesses His bride.
ਅਨੇਕਾਂ ਹੀ ਹਨ ਜੋ ਪ੍ਰਭੂ ਦੀ ਯਾਦ ਵਿਚ ਜੁੜ ਕੇ ਆਤਮਕ ਆਨੰਦ ਮਾਣਦੀਆਂ ਹਨ, ਮੈਂ ਉਹਨਾਂ ਦੇ ਦਰ ਤੇ ਖਲੋ ਕੇ ਬੇਨਤੀ ਕਰਦੀ ਹਾਂ (ਕਿ ਮੇਰੀ ਸਹਾਇਤਾ ਕਰੋ ਮੈਂ ਭੀ ਪ੍ਰਭੂ ਨੂੰ ਯਾਦ ਕਰ ਸਕਾਂ) ।
Some enjoy sweet pleasures with the Lord, while I stand crying at His door.
ਹੇ ਨਾਨਕ! ਜਿਸ ਜੀਵ-ਇਸਤ੍ਰੀ ਉਤੇ ਪ੍ਰਭੂ ਦੀ ਮੇਹਰ ਦੀ ਨਿਗਾਹ ਹੰੁਦੀ ਹੈ ਉਹ ਭਾਗਾਂ ਵਾਲੀ ਹੈ, ਗੁਰੂ ਦਾ ਸ਼ਬਦ ਉਸ ਦੇ ਹਿਰਦੇ ਨੂੰ ਸਹਾਰਾ ਦੇਈ ਰੱਖਦਾ ਹੈ;
The Creator, the Cause of causes, the All-powerful Lord Himself arranges our affairs.
ਉਹ ਪਰਮਾਤਮਾ ਜੋ ਸਾਰੇ ਜਗਤ ਦਾ ਮੂਲ ਹੈ ਜੋ ਸਭ ਕੁਝ ਕਰਨ-ਯੋਗ ਹੈ ਜੋ ਮਾਇਆ ਦਾ ਪਤੀ ਹੈ ਉਸ ਜੀਵ-ਇਸਤ੍ਰੀ ਦੇ ਮਨੁੱਖਾ ਜਨਮ ਦੇ ਮਨੋਰਥ ਨੂੰ ਸਫਲ ਕਰਦਾ ਹੈ ।੩।
O Nanak, blessed is the soul-bride, upon whom He casts His Glance of Grace; she enshrines the Word of the Shabad in her heart. ||3||
ਹੇ ਸਹੇਲੀਹੋ! ਮੇਰੇ ਹਿਰਦੇ-ਘਰ ਵਿਚ, ਮਾਨੋ, ਅਟੱਲ ਖ਼ੁਸ਼ੀਆਂ-ਭਰਿਆ ਗੀਤ ਹੋਣ ਲੱਗ ਪਿਆ ਹੈ, ਕਿਉਂਕਿ ਮਿਤ੍ਰ-ਪ੍ਰਭੂ ਮੇਰੇ ਅੰਦਰ ਆ ਵੱਸਿਆ ਹੈ ।
In my home, the true songs of rejoicing resound; the Lord God, my Friend, has come to me.
ਉਹ ਪ੍ਰਭੂ ਉਹਨਾਂ ਜੀਵਾਂ ਨੂੰ ਮਿਲ ਪੈਂਦਾ ਹੈ ਜੋ ਉਸ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹ ਆਪਣਾ ਮਨ ਉਸ ਦੇ ਹਵਾਲੇ ਕਰਦੇ ਹਨ ਤੇ ਉਹ ਨਾਮ ਹਾਸਲ ਕਰਦੇ ਹਨ ।
He enjoys me, and imbued with His Love, I have captivated His heart, and given mine to Him.
ਜੇਹੜੀ ਜੀਵ-ਇਸਤ੍ਰੀ ਆਪਣਾ ਮਨ ਪ੍ਰਭੂ-ਪਤੀ ਦੇ ਹਵਾਲੇ ਕਰਦੀ ਹੈ ਉਹ ਪ੍ਰਭੂ-ਖਸਮ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਫਿਰ ਆਪਣੀ ਰਜ਼ਾ ਅਨੁਸਾਰ ਪ੍ਰਭੂ ਉਸ ਜੀਵ ਇਸਤ੍ਰੀ ਨਾਲ ਮਿਲਿਆ ਰਹਿੰਦਾ ਹੈ ।
I gave my mind, and obtained the Lord as my Husband; as it pleases His Will, He enjoys me.
ਜੇਹੜੀ ਜਿੰਦ-ਵਹੁਟੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣਾ ਮਨ ਤੇ ਆਪਣਾ ਹਿਰਦਾ ਪ੍ਰਭੂ-ਪਤੀ ਦੇ ਭੇਟ ਕਰਦੀ ਹੈ ਉਹ ਆਪਣੇ ਭਾਗਾਂ ਵਾਲੇ ਹਿਰਦੇ-ਘਰ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪਾ ਲੈਂਦੀ ਹੈ ।
I have placed my body and mind before my Husband Lord, and through the Shabad, I have been blessed. Within the home of my own self, I have obtained the ambrosial fruit.
ਪ੍ਰਭੂ ਕਿਸੇ ਸਿਆਣਪ ਨਾਲ ਕਿਸੇ ਅਕਲ ਨਾਲ ਕਿਸੇ (ਧਾਰਮਿਕ ਪੁਸਤਕਾਂ ਦੇ) ਪਾਠ ਨਾਲ ਨਹੀਂ ਮਿਲਦਾ, ਉਹ ਤਾਂ ਪ੍ਰੇਮ ਦੀ ਰਾਹੀਂ ਮਿਲਦਾ ਹੈ, ਉਸ ਨੂੰ ਮਿਲਦਾ ਹੈ ਜਿਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਹੈ ।
He is not obtained by intellectual recitation or great cleverness; only by love does the mind obtain Him.
ਹੇ ਨਾਨਕ! (ਆਖ—) ਹੇ ਮੇਰੇ ਠਾਕੁਰ! ਹੇ ਮੇਰੇ ਮਿੱਤਰ! (ਮੇਹਰ ਕਰ ਮੈਨੂੰ ਆਪਣਾ ਬਣਾਈ ਰੱਖ) ਮੈਂ (ਤੈਥੋਂ ਬਿਨਾ) ਕਿਸੇ ਹੋਰ ਦਾ ਨਾਹ ਬਣਾਂ ।੪।੧।
O Nanak, the Lord Master is my Best Friend; I am not an ordinary person. ||4||1||
Aasaa, First Mehl:
ਮੇਰਾ ਮਨ ਪਿਆਰੇ ਪ੍ਰਭੂ (ਦੇ ਪ੍ਰੇਮ-ਰੰਗ) ਵਿਚ ਰੰਗਿਆ ਗਿਆ ਹੈ, ਹੁਣ ਮੇਰੇ ਅੰਦਰ (ਮਾਨੋ) ਘੁੰਘਰੂਆਂ ਝਾਂਜਰਾਂ ਦੀ ਛਣਕਾਰ ਦੇਣ ਵਾਲਾ (ਵਾਜਾ) ਇਕ-ਰਸ ਵੱਜ ਰਿਹਾ ਹੈ ।
The unstruck melody of the sound current resounds with the vibrations of the celestial instruments.
ਮੇਰਾ ਮਨ ਹਰ ਵੇਲੇ (ਪ੍ਰਭੂ ਦੀ ਯਾਦ ਵਿਚ) ਮਤਵਾਲਾ ਰਹਿੰਦਾ ਹੈ, ਮਸਤ ਰਹਿੰਦਾ ਹੈ
My mind, my mind is imbued with the Love of my Darling Beloved.
ਮੈਂ ਹੁਣ ਅਜੇਹੇ ਉੱਚੇ ਮੰਡਲ ਵਿਚ ਟਿਕਾਣਾ ਲੱਭ ਲਿਆ ਹੈ ਜਿਥੇ ਕੋਈ ਮਾਇਕ ਫੁਰਨਾ ਨਹੀਂ ਉਠਦਾ ।
Night and day, my detached mind remains absorbed in the Lord, and I obtain my home in the profound trance of the celestial void.
ਸਤਿਗੁਰੂ ਨੇ ਮੈਨੂੰ ਉਹ ਅਦ੍ਰਿਸ਼ਟ ਪ੍ਰਭੂ ਵਿਖਾ ਦਿੱਤਾ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਦਾ ਪਿਆਰਾ ਹੈ ਤੇ ਜਿਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ ।
The True Guru has revealed to me the Primal Lord, the Infinite, my Beloved, the Unseen.
ਮੇਰਾ ਮਨ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ ਉਸ ਨਾਰਾਇਣ ਵਿਚ ਮਸਤ ਰਹਿੰਦਾ ਹੈ ਜੋ ਆਪਣੇ ਆਸਣ ਉਤੇ ਆਪਣੇ ਤਖ਼ਤ ਉਤੇ ਸਦਾ ਅਡੋਲ ਰਹਿੰਦਾ ਹੈ ।
The Lord's posture and His seat are permanent; my mind is absorbed in reflective contemplation upon Him.
ਹੇ ਨਾਨਕ! ਜਿਨ੍ਹਾਂ ਬੰਦਿਆਂ ਦੇ ਮਨ ਪ੍ਰਭੂ ਦਾ ਨਾਮ ਵਿੱਚ ਰੰਗੇ ਜਾਂਦੇ ਹਨ (ਪ੍ਰਭੂ-ਨਾਮ ਦੇ) ਮਤਵਾਲੇ ਹੋ ਜਾਂਦੇ ਹਨ, ਉਹਨਾਂ ਦੇ ਅੰਦਰ, (ਮਾਨੋ) ਝਾਂਜਰਾਂ ਘੁੰਘਰੂਆਂ ਦੀ ਛਣਕਾਰ ਦੇਣ ਵਾਲਾ (ਵਾਜਾ) ਇਕ-ਰਸ ਵੱਜਦਾ ਹੈ ।੧।
O Nanak, the detached ones are imbued with His Name, the unstruck melody, and the celestial vibrations. ||1||
(ਹੇ ਸਹੇਲੀਏ!) ਦੱਸ, ਉਸ ਅਪਹੰੁਚ ਪਰਮਾਤਮਾ ਦੇ ਸ਼ਹਰ ਵਿਚ ਕਿਸ ਤਰੀਕੇ ਨਾਲ ਜਾਈਦਾ ਹੈ ।
Tell me, how can I reach that unreachable, that unreachable city?
(ਸਹੇਲੀ ਉੱਤਰ ਦੇਂਦੀ ਹੈ—ਹੇ ਭੈਣ! ਉਸ ਸ਼ਹਰ ਵਿਚ ਪਹੰੁਚਣ ਵਾਸਤੇ) ਸਦਾ-ਥਿਰ ਪ੍ਰਭੂ ਦਾ ਨਾਮ ਸਿਮਰ ਕੇ, (ਸਿਮਰਨ ਦੀ ਬਰਕਤਿ ਨਾਲ) ਇੰਦ੍ਰਿਆਂ ਨੂੰ ਵਿਕਾਰਾਂ ਵਲੋਂ ਰੋਕ ਕੇ, ਪ੍ਰਭੂ ਦੇ ਗੁਣ (ਹਿਰਦੇ ਵਿਚ) ਸੰਭਾਲ ਕੇ ਸਤਿਗੁਰੂ ਦਾ ਸ਼ਬਦ ਕਮਾਣਾ ਚਾਹੀਦਾ ਹੈ (ਭਾਵ, ਗੁਰ-ਸ਼ਬਦ ਅਨੁਸਾਰ ਜੀਵਨ ਬਣਾਣਾ ਚਾਹੀਦਾ ਹੈ) ।
By practicing truthfulness and self-restraint, by contemplating His Glorious Virtues, and living the Word of the Guru's Shabad.
ਸਦਾ-ਥਿਰ ਪ੍ਰਭੂ ਨਾਲ ਮਿਲਾਣ ਵਾਲਾ ਗੁਰ-ਸ਼ਬਦ ਕਮਾਇਆਂ ਆਪਣੇ ਘਰ ਵਿਚ (ਸ੍ਵੈ-ਸਰੂਪ ਵਿਚ) ਅੱਪੜ ਜਾਈਦਾ ਹੈ, ਤੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਈਦਾ ਹੈ ।
Practicing the True Word of the Shabad, one comes to the home of his own inner being, and obtains the treasure of virtue.
ਉਸ ਪ੍ਰਭੂ ਦਾ ਆਸਰਾ ਲੈ ਕੇ ਉਸ ਦੀਆਂ ਟਹਣੀਆਂ ਡਾਲੀਆਂ ਜੜ੍ਹ ਪੱਤਰ (ਆਦਿਕ, ਭਾਵ, ਉਸ ਦੇ ਰਚੇ ਜਗਤ) ਦਾ ਆਸਰਾ ਲੈਣ ਦੀ ਲੋੜ ਨਹੀਂ ਪੈਂਦੀ (ਕਿਉਂਕਿ) ਉਹ ਪਰਮਾਤਮਾ ਸਭਨਾਂ ਦੇ ਸਿਰ ਉਤੇ ਪਰਧਾਨ ਹੈ ।
He has no stems, roots, leaves or branches, but He is the Supreme Lord over the heads of all.
ਇਹ ਲੁਕਾਈ ਜਪ ਕਰ ਕੇ ਤਪ ਸਾਧ ਕੇ ਇੰਦ੍ਰਿਆਂ ਨੂੰ ਰੋਕਣ ਦਾ ਜਤਨ ਕਰ ਕੇ ਹਾਰ ਗਈ ਹੈ, (ਇਸ ਕਿਸਮ ਦੇ) ਹਠ ਨਾਲ ਇੰਦ੍ਰਿਆਂ ਨੂੰ ਵੱਸ ਕਰਨ ਦੇ ਜਤਨ ਨਾਲ ਪਰਮਾਤਮਾ ਨਹੀਂ ਮਿਲਦਾ ।
Practicing intensive meditation, chanting and self-discipline, people have grown weary; stubbornly practicing these rituals, they still have not found Him.
ਹੇ ਨਾਨਕ! ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਜਗਤ ਦੇ ਆਸਰੇ ਪ੍ਰਭੂ ਨੂੰ ਮਿਲ ਪੈਂਦੇ ਹਨ ਜਿਨ੍ਹਾਂ ਨੂੰ ਸਤਿਗੁਰੂ ਦੀ (ਦਿੱਤੀ) ਮਤਿ ਨੇ (ਸਹੀ ਜੀਵਨ-ਰਾਹ) ਸਮਝਾ ਦਿੱਤਾ ਹੈ ।੨।
O Nanak, through spiritual wisdom, the Lord, the Life of the world, is met; the True Guru imparts this understanding. ||2||
ਗੁਰੂ (ਇਕ) ਸਮੁੰਦਰ ਹੈ, ਗੁਰੂ ਰਤਨਾਂ ਦੀ ਖਾਣ ਹੈ, ਉਸ ਵਿਚ (ਸੁਚੱਜੀ ਜੀਵਨ-ਸਿੱਖਿਆ ਦੇ), ਅਨੇਕਾਂ ਰਤਨ ਹਨ ।
The Guru is the ocean, the mountain of jewels, overflowing with jewels.