ਤੇ ਆਪਣੇ ਮੂੰਹ ਇਉਂ ਵਾਹੀ-ਤਬਾਹੀ ਭੀ ਬੋਲਦਾ ਹੈ ਕਿ ਮੈਂ (ਆਪਣੇ ਵੈਰੀਆਂ ਨੂੰ) ਮਾਰ ਸਕਦਾ ਹਾਂ ਮੈਂ (ਉਹਨਾਂ ਨੂੰ) ਬੰਨ੍ਹ ਸਕਦਾ ਹਾਂ (ਤੇ ਜੇ ਜੀ ਚਾਹੇ ਤਾਂ ਉਹਨਾਂ ਨੂੰ ਕੈਦ ਤੋਂ) ਛੱਡ ਭੀ ਸਕਦਾ ਹਾਂ
He may proclaim, "I can kill anyone, I can capture anyone, and I can release anyone."
 
ਆਖ਼ਿਰ ਇਕ ਦਿਨ ਪਰਮਾਤਮਾ ਦਾ ਹੁਕਮ ਆਉਂਦਾ ਹੈ (ਮੌਤ ਆ ਜਾਂਦੀ ਹੈ, ਤੇ) ਇਹ ਸਭ ਕੁਝ ਛੱਡ ਕੇ ਇਥੋਂ ਤੁਰ ਪੈਂਦਾ ਹੈ ।੨।
But when the Order comes from the Supreme Lord God, he departs and leaves in a day. ||2||
 
ਜੇ ਕੋਈ ਮਨੁੱਖ (ਹੋਰਨਾਂ ਨੂੰ ਵਿਖਾਣ ਲਈ) ਅਨੇਕਾਂ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦਾ ਹੋਵੇ ਪਰ ਸਿਰਜਣਹਾਰ ਪ੍ਰਭੂ ਨਾਲ ਸਾਂਝ ਨਾਹ ਪਾਏ,
He may perform all sorts of religious rituals and good actions, but he does not know the Creator Lord, the Doer of all.
 
ਹੋਰਨਾਂ ਨੂੰ ਤਾਂ (ਧਰਮ ਦਾ) ਉਪਦੇਸ਼ ਕਰਦਾ ਰਹੇ ਪਰ ਆਪਣਾ ਧਾਰਮਿਕ ਜੀਵਨ ਨਾਹ ਬਣਾਏ, ਤੇ ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਬਾਣੀ ਦੀ ਸਾਰ ਨ ਸਮਝੇ,
He teaches, but does not practice what he preaches; he does not realize the essential reality of the Word of the Shabad.
 
ਤਾਂ ਉਹ ਖ਼ਾਲੀ-ਹੱਥ ਜਗਤ ਵਿਚ ਆਉਂਦਾ ਹੈ ਤੇ ਇਥੋਂ ਖ਼ਾਲੀ-ਹੱਥ ਹੀ ਤੁਰ ਪੈਂਦਾ ਹੈ (ਉਸ ਦੇ ਇਹ ਵਿਖਾਵੇ ਦੇ ਧਾਰਮਿਕ ਕੰਮ ਵਿਅਰਥ ਹੀ ਜਾਂਦੇ ਹਨ) ਜਿਵੇਂ ਹਾਥੀ (ਇਸ਼ਨਾਨ ਕਰ ਕੇ ਫਿਰ ਆਪਣੇ ਉਤੇ) ਮਿੱਟੀ ਪਾ ਲੈਂਦਾ ਹੈ ।੩।
Naked he came, and naked he shall depart; he is like an elephant, throwing dust on himself. ||3||
 
ਹੇ ਸੰਤ ਜਨੋ! ਹੇ ਸੱਜਣੋ! ਹੇ ਮਿੱਤਰੋ! ਸਾਰੇ ਸੁਣ ਲਵੋ, ਇਹ ਸਾਰਾ ਜਗਤ-ਖਿਲਾਰਾ ਨਾਸਵੰਤ ਹੈ ।
O Saints, and friends, listen to me: all this world is false.
 
ਜੇਹੜੇ ਮੂਰਖ ਨਿੱਤ ਇਹ ਆਖਦੇ ਰਹੇ ਕਿ ਇਹ ਮੇਰੀ ਮਾਇਆ ਹੈ ਇਹ ਮੇਰੀ ਜਾਇਦਾਦ ਹੈ ਉਹ (ਮਾਇਆ-ਮੋਹ ਦੇ ਸਮੰੁਦਰ ਵਿਚ) ਡੁੱਬੇ ਰਹੇ ਤੇ ਖ਼ੁਆਰ ਹੋ ਹੋ ਕੇ ਆਤਮਕ ਮੌਤ ਸਹੇੜਦੇ ਰਹੇ ।
Continually claiming, "Mine, mine", the mortals are drowned; the fools waste away and die.
 
ਹੇ ਨਾਨਕ! ਜਿਸ ਮਨੁੱਖ ਨੇ ਸਤਿਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ, ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਇਸ ਸੰਸਾਰ-ਸਮੰੁਦਰ ਤੋਂ) ਉਸ ਦਾ ਪਾਰ-ਉਤਾਰਾ ਹੋ ਗਿਆ ।੪।੧।੩੮।
Meeting the Guru, O Nanak, I meditate on the Naam, the Name of the Lord; through the True Name, I am emancipated. ||4||1||38||
 
Raag Aasaa, Fifth House, Fifth Mehl:
 
One Universal Creator God. By The Grace Of The True Guru:
 
(ਹੇ ਭਾਈ!) ਜਗਤ ਦੇ ਧੰਧਿਆਂ ਵਿਚ ਅੰਨ੍ਹੀ ਹੋਈ ਹੋਈ ਸਾਰੀ ਲੁਕਾਈ ਮਾਇਆ ਦੀ ਭਟਕਣਾ ਵਿਚ ਸੁੱਤੀ ਹੋਈ ਹੈ ।
The whole world is asleep in doubt; it is blinded by worldly entanglements.
 
ਕੋਈ ਵਿਰਲਾ ਪਰਮਾਤਮਾ ਦਾ ਭਗਤ (ਇਸ ਮੋਹ ਦੀ ਨੀਂਦ ਵਿਚੋਂ) ਜਾਗ ਰਿਹਾ ਹੈ ।੧।
How rare is that humble servant of the Lord who is awake and aware. ||1||
 
(ਹੇ ਭਾਈ!) ਮਨ ਨੂੰ ਮੋਹ ਲੈਣ ਵਾਲੀ ਬਲੀ ਮਾਇਆ ਵਿਚ ਲੁਕਾਈ ਮਸਤ ਪਈ ਹੈ, (ਮਾਇਆ ਨਾਲ ਇਹ) ਪ੍ਰੀਤ ਜਿੰਦ ਨਾਲੋਂ ਭੀ ਪਿਆਰੀ ਲੱਗ ਰਹੀ ਹੈ
The mortal is intoxicated with the great enticement of Maya, which is dearer to him than life.
 
ਕੋਈ ਵਿਰਲਾ ਮਨੁੱਖ (ਮਾਇਆ ਦੀ ਇਸ ਪ੍ਰੀਤਿ ਨੂੰ) ਛੱਡਦਾ ਹੈ ।੨।
How rare is the one who renounces it. ||2||
 
(ਹੇ ਭਾਈ!) ਪਰਮਾਤਮਾ ਦੇ ਸੋਹਣੇ ਸੰੁਦਰ ਚਰਨਾਂ ਵਿਚ, ਸੰਤ ਜਨਾਂ ਦੇ ਉਪਦੇਸ਼ ਵਿਚ,
The Lord's Lotus Feet are incomparably beautiful; so is the Mantra of the Saint.
 
ਕੋਈ ਵਿਰਲਾ ਗੁਰਮੁਖਿ ਮਨੁੱਖ ਚਿੱਤ ਜੋੜਦਾ ਹੈ ।੩।
How rare is that holy person who is attached to them. ||3||
 
ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਆ ਕੇ (ਗੁਰੂ ਦੇ ਬਖ਼ਸ਼ੇ) ਗਿਆਨ ਦੇ ਰੰਗ ਵਿਚ (ਰੰਗੀਜ ਕੇ, ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗਦਾ ਰਹਿੰਦਾ ਹੈ
O Nanak, in the Saadh Sangat, the Company of the Holy, the love of divine knowledge is awakened;
 
ਕੋਈ ਭਾਗਾਂ ਵਾਲਾ ਮਨੁੱਖ ਹੀ ਜਿਸ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ।੪।੧।੩੯।
the Lord's Mercy is bestowed upon those who are blessed with such good destiny. ||4||1||39||
 
One Universal Creator God. By The Grace Of The True Guru:
 
Raag Aasaa, Sixth House, Fifth Mehl:
 
ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹ ਤੇਰੇ ਸੇਵਕਾਂ ਨੂੰ (ਸਿਰ-ਮੱਥੇ ਉੱਤੇ) ਪਰਵਾਨ ਹੰੁਦਾ ਹੈ, ਤੇਰੀ ਰਜ਼ਾ ਹੀ ਉਹਨਾਂ ਦੇ ਮਨ ਵਿਚ ਆਨੰਦ ਤੇ ਆਤਮਕ ਅਡੋਲਤਾ ਪੈਦਾ ਕਰਦੀ ਹੈ ।
Whatever pleases You is acceptable to me; that alone brings peace and ease to my mind.
 
ਹੇ ਪ੍ਰਭੂ! ਤੈਨੂੰ ਹੀ ਤੇਰੇ ਦਾਸ ਸਭ ਕੁਝ ਕਰਨ ਅਤੇ ਜੀਵਾਂ ਪਾਸੋਂ ਕਰਾਣ ਦੀ ਤਾਕਤ ਰੱਖਣ ਵਾਲਾ ਮੰਨਦੇ ਹਨ, ਤੂੰ ਹੀ ਉਹਨਾਂ ਦੀ ਨਿਗਾਹ ਵਿਚ ਬੇਅੰਤ ਹੈਂ ।ਹੇ ਭਾਈ! ਪਰਮਾਤਮਾ ਦੇ ਦਾਸਾਂ ਨੂੰ ਪਰਮਾਤਮਾ ਦੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ।੧।
You are the Doer, the Cause of causes, All-powerful and Infinite; there is none other than You. ||1||
 
(ਹੇ ਪ੍ਰਭੂ!) ਤੇਰੇ ਦਾਸ ਮੁੜ ਮੁੜ ਸੁਆਦ ਨਾਲ ਤੇਰੇ ਗੁਣ ਗਾਂਦੇ ਰਹਿੰਦੇ ਹਨ ।
Your humble servants sing Your Glorious Praises with enthusiasm and love.
 
ਜੋ ਕੁਝ ਤੂੰ ਆਪ ਕਰਦਾ ਹੈਂ ਜੋ ਕੁਝ ਜੀਵਾਂ ਪਾਸੋਂ ਕਰਾਂਦਾ ਹੈਂ (ਉਸ ਨੂੰ ਸਿਰ-ਮੱਥੇ ਤੇ ਮੰਨਣਾ ਹੀ) ਤੇਰੇ ਦਾਸਾਂ ਵਾਸਤੇ ਸਿਆਣਪ ਹੈ (ਆਤਮਕ ਜੀਵਨ ਦੀ ਅਗਵਾਈ ਲਈ) ਸਲਾਹ-ਮਸ਼ਵਰਾ ਤੇ ਫ਼ੈਸਲਾ ਹੈ ।੧।ਰਹਾਉ।
That alone is good advice, wisdom and cleverness for Your humble servant, which You do or cause to be done. ||1||Pause||
 
ਹੇ ਪਿਆਰੇ ਪ੍ਰਭੂ! ਤੇਰੇ ਦਾਸਾਂ ਵਾਸਤੇ ਤੇਰਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਸਾਧ ਸੰਗਤਿ ਵਿਚ ਬੈਠ ਕੇ ਉਹ (ਤੇਰੇ ਨਾਮ ਦਾ) ਰਸ ਮਾਣਦੇ ਹਨ ।
Your Name is Ambrosial Nectar, O Beloved Lord; in the Saadh Sangat, the Company of the Holy, I have obtained its sublime essence.
 
(ਹੇ ਭਾਈ!) ਜਿਨ੍ਹਾਂ ਨੇ ਸੁਖਾਂ ਦੇ ਖ਼ਜ਼ਾਨੇ ਹਰੀ ਦੀ ਸਿਫ਼ਤਿ-ਸਾਲਾਹ ਕੀਤੀ ਉਹ ਮਨੁੱਖ ਗੁਣਾਂ ਨਾਲ ਭਰਪੂਰ ਹੋ ਗਏ ਉਹੀ ਮਨੁੱਖ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਗਏ ਤ੍ਰਿਪਤ ਹੋ ਗਏ ।੨।
Those humble beings are satisfied and fulfilled, singing the Praises of the Lord, the treasure of peace. ||2||
 
ਹੇ ਪ੍ਰਭੂ! ਹੇ ਸੁਆਮੀ! ਜਿਨ੍ਹਾਂ ਮਨੁੱਖਾਂ ਨੂੰ ਤੇਰਾ ਆਸਰਾ ਹੈ ਉਹਨਾਂ ਨੂੰ ਕੋਈ ਚਿੰਤਾ ਪੋਹ ਨਹੀਂ ਸਕਦੀ ।
One who has Your Support, O Lord Master, is not afflicted by anxiety.
 
ਹੇ ਸੁਆਮੀ! ਜਿਨ੍ਹਾਂ ਉਤੇ ਤੇਰੀ ਮੇਹਰ ਹੰੁਦੀ ਹੈ ਉਹ (ਨਾਮ-ਧਨ ਨਾਲ) ਸਾਹੂਕਾਰ ਬਣ ਗਏ ਉਹ ਭਾਗਾਂ ਵਾਲੇ ਬਣ ਗਏ ।੩।
One who is blessed by Your Kind Mercy, is the best, the most fortunate king. ||3||
 
ਜਦੋਂ ਹੀ ਕੋਈ ਮਨੁੱਖ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ (ਉਸ ਦੇ ਅੰਦਰੋਂ) ਭਟਕਣਾ ਮੋਹ, ਠੱਗੀਆਂ ਆਦਿਕ ਸਾਰੇ ਵਿਕਾਰ ਨਿਕਲ ਜਾਂਦੇ ਹਨ ।
Doubt, attachment, and deceit have all disappeared, since I obtained the Blessed Vision of Your Darshan.
 
ਹੇ ਨਾਨਕ! (ਆਖ—) ਉਹ ਮਨੁੱਖ ਸਦਾ ਕਾਇਮ ਰਹਿਣ ਵਾਲੇ ਪਰਾਮਤਮਾ ਦੇ ਨਾਮ ਨੂੰ ਆਪਣੀ ਰੋਜ਼ ਦੀ ਵਰਤਣ ਬਣਾ ਲੈਂਦਾ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ (ਰੰਗੀਜ ਕੇ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ।੪।੧।੪੦।
Dealing in the Naam, O Nanak, we become truthful, and in the Love of the Lord's Name, we are absorbed. ||4||1 | 40||
 
Aasaa, Fifth Mehl:
 
(ਨਿੰਦਕ) ਦੂਜਿਆਂ ਦੀ ਅਨੇਕਾਂ ਜਨਮਾਂ ਦੇ ਕੀਤੇ ਵਿਕਾਰਾਂ ਦੀ ਮੈਲ ਧੋਂਦਾ ਹੈ (ਤੇ ਉਹ ਮੈਲ ਉਹ ਆਪਣੇ ਮਨ ਦੇ ਅੰਦਰ ਸੰਸਕਾਰਾਂ ਦੇ ਰੂਪ ਵਿਚ ਇਕੱਠੀ ਕਰ ਲੈਂਦਾ ਹੈ, ਇਸ ਤਰ੍ਹਾਂ ਉਹ) ਆਪਣੇ ਕੀਤੇ ਕਰਮਾਂ ਦਾ ਮੰਦਾ ਫਲ ਆਪ ਹੀ ਭੋਗਦਾ ਹੈ ।
He washes off the filth of other peoples' incarnations, but he obtains the rewards of his own actions.
 
(ਨਿੰਦਾ ਦੇ ਕਾਰਨ ਉਸ ਨੂੰ) ਇਸ ਲੋਕ ਵਿਚ ਸੁਖ ਨਹੀਂ ਮਿਲਦਾ, ਪਰਮਾਤਮਾ ਦੀ ਹਜ਼ੂਰੀ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ, ਉਹ ਨਰਕ ਵਿਚ ਅੱਪੜ ਕੇ ਦੁਖੀ ਹੰੁਦਾ ਰਹਿੰਦਾ ਹੈ ।੧।
He has no peace in this world, and he has no place in the Court of the Lord. In the City of Death, he is tortured. ||1||
 
(ਹੇ ਭਾਈ!) ਸੰਤਾਂ ਦੀ ਨਿੰਦਾ ਕਰਨ ਵਾਲੇ ਮਨੁੱਖ ਨੇ (ਨਿੰਦਾ ਦੇ ਕਾਰਨ ਆਪਣਾ) ਕੀਮਤੀ ਮਨੁੱਖਾ ਜਨਮ ਗਵਾ ਲਿਆ ।
The slanderer loses his life in vain.
 
(ਸੰਤਾਂ ਦੀ ਨਿੰਦਾ ਕਰ ਕੇ ਉਹ ਇਹ ਆਸ ਕਰਦਾ ਹੈ ਕਿ ਉਹਨਾਂ ਨੂੰ ਦੁਨੀਆ ਦੀਆਂ ਨਜ਼ਰਾਂ ਵਿਚ ਡੇਗ ਕੇ ਮੈਂ ਉਹਨਾਂ ਦੇ ਥਾਂ ਆਦਰ-ਸਤਕਾਰ ਹਾਸਲ ਕਰ ਲਵਾਂਗਾ, (ਨਿੰਦਾ ਦੇ ਕਾਰਨ) ਅਗਾਂਹ ਪਰਲੋਕ ਵਿਚ ਭੀ ਉਸ ਨੂੰ ਆਦਰ ਦੀ ਥਾਂ ਨਹੀਂ ਮਿਲਦੀ ।੧।ਰਹਾਉ।
He cannot succeed in anything, and in the world hereafter, he finds no place at all. ||1||Pause||
 
ਪਰ ਨਿੰਦਕ ਦੇ ਭੀ ਵੱਸ ਦੀ ਗੱਲ ਨਹੀਂ (ਉਹ ਨਿੰਦਾ ਦੇ ਮੰਦ ਕਰਮ ਤੋਂ ਹਟ ਨਹੀਂ ਸਕਦਾ, ਕਿਉਂਕਿ) ਪਿਛਲੇ ਜਨਮਾਂ ਵਿਚ ਕੀਤੇ ਕਰਮਾਂ ਦੇ ਸੰਸਕਾਰ ਉਸ ਮੰਦ-ਭਾਗੀ ਨਿੰਦਕ ਦੇ ਪੱਲੇ ਪੈ ਜਾਂਦੇ ਹਨ (ਉਸ ਦੇ ਅੰਦਰ ਜਾਗ ਪੈਂਦੇ ਹਨ ਤੇ ਉਸ ਨੂੰ ਨਿੰਦਾ ਵਲ ਪ੍ਰੇਰਦੇ ਹਨ) ।
Such is the fate of the wretched slanderer - what can the poor creature do?
 
ਨਿੰਦਕ ਅਜੇਹੀ ਨਿੱਘਰੀ ਹੋਈ ਆਤਮਕ ਦਸ਼ਾ ਵਿਚ ਖ਼ੁਆਰ ਹੰੁਦਾ ਰਹਿੰਦਾ ਹੈ ਕਿ ਉਥੇ (ਭਾਵ, ਉਸ ਨਿੱਘਰੀ ਦਸ਼ਾ ਵਿਚੋਂ ਕੱਢਣ ਲਈ) ਕੋਈ ਉਸ ਦੀ ਮਦਦ ਨਹੀਂ ਕਰ ਸਕਦਾ । ਸਹਾਇਤਾ ਵਾਸਤੇ ਉਹ ਕਿਸੇ ਕੋਲ ਪੁਕਾਰ ਕਰਨ ਜੋਗਾ ਭੀ ਨਹੀਂ ਰਹਿੰਦਾ ।੨।
He is ruined there, where no one can protect him; with whom should he lodge his complaint? ||2||
 
We are very thankful to Bhai Balwinder Singh Ji and Bhai Surinder Pal Singh Ji USA Wale (originally from Jalandhar) for all their contributions, hard work, and efforts to make this project a success. This site is best viewed on desktop or ipad (than phones). This website provides help in understanding what Sri Guru Granth Sahib Ji says in regard to various topics of life; listed under the topics tab. We understand that to err is human. This website is made with good intentions in mind, but we might have made some mistakes. If you find any mistakes, or want to suggest new topics, , please email us at contact{at}gurbanitabs[dot]com

Translation Language

Suggestions?
designed by