ਉਸ ਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ ਦੀ ਵਰਖਾ ਹੁੰਦੀ ਹੈ ।
Nectar rains down from the glance of the God-conscious being.
ਬ੍ਰਹਮਗਿਆਨੀ (ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੁੰਦਾ ਹੈ,
The God-conscious being is free from entanglements.
ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ ।
The lifestyle of the God-conscious being is spotlessly pure.
(ਰੱਬੀ-) ਗਿਆਨ ਬ੍ਰਹਮਗਿਆਨੀ ਦੀ ਖ਼ੁਰਾਕ ਹੈ (ਭਾਵ, ਬ੍ਰਹਮਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ),
Spiritual wisdom is the food of the God-conscious being.
ਹੇ ਨਾਨਕ! ਬ੍ਰਹਮਗਿਆਨੀ ਦੀ ਸੁਰਤਿ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ ।
O Nanak, the God-conscious being is absorbed in God's meditation. ||3||
ਬ੍ਰਹਮਗਿਆਨੀ ਇਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ;
The God-conscious being centers his hopes on the One alone.
ਬ੍ਰਹਮਗਿਆਨੀ (ਦੀ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ।
The God-conscious being shall never perish.
ਬ੍ਰਹਮਗਿਆਨੀ ਦੇ ਹਿਰਦੇ ਵਿਚ ਗਰੀਬੀ ਟਿਕੀ ਰਹਿੰਦੀ ਹੈ,
The God-conscious being is steeped in humility.
ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜ੍ਹਿਆ ਰਹਿੰਦਾ) ਹੈ ।
The God-conscious being delights in doing good to others.
ਬ੍ਰਹਮਗਿਆਨੀ ਦੇ ਮਨ ਵਿਚ (ਮਾਇਆ ਦਾ) ਜੰਜਾਲ ਨਹੀਂ ਵਿਆਪਦਾ,
The God-conscious being has no worldly entanglements.
ਉਹ ਭਟਕਦੇ ਮਨ ਨੂੰ ਕਾਬੂ ਕਰ ਕੇ (ਮਾਇਆ ਵਲੋਂ) ਰੋਕ ਸਕਦਾ ਹੈ ।
The God-conscious being holds his wandering mind under control.
ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ, ਬ੍ਰਹਮਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ,
The God-conscious being acts in the common good.
ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ ।
The God-conscious being blossoms in fruitfulness.
ਬ੍ਰਹਮਗਿਆਨੀ ਦੀ ਸੰਗਤਿ ਵਿਚ ਸਭ ਦਾ ਬੇੜਾ ਪਾਰ ਹੁੰਦਾ ਹੈ,
In the Company of the God-conscious being, all are saved.
ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਜਗਤ (ਹੀ) (ਪ੍ਰਭੂ ਦਾ ਨਾਮ) ਜਪਣ ਲੱਗ ਪੈਂਦਾ ਹੈ ।੪।
O Nanak, through the God-conscious being, the whole world meditates on God. ||4||
ਬ੍ਰਹਮਗਿਆਨੀ ਦੇ ਹਿਰਦੇ ਵਿਚ (ਸਦਾ) ਇਕ ਅਕਾਲ ਪੁਰਖ ਦਾ ਪਿਆਰ (ਵੱਸਦਾ ਹੈ),
The God-conscious being loves the One Lord alone.
ਪ੍ਰਭੂ ਬ੍ਰਹਮਗਿਆਨੀ ਦੇ ਅੰਗ-ਸੰਗ ਰਹਿੰਦਾ ਹੈ ।
The God-conscious being dwells with God.
ਬ੍ਰਹਮਗਿਆਨੀ ਦੇ ਮਨ ਵਿਚ (ਪ੍ਰਭੂ ਦਾ) ਨਾਮ (ਹੀ) ਟੇਕ ਹੈ ।
The God-conscious being takes the Naam as his Support.
ਨਾਮ ਹੀ ਉਸ ਦਾ ਪਰਵਾਰ ਹੈ ।
The God-conscious being has the Naam as his Family.
ਬ੍ਰਹਮਗਿਆਨੀ ਸਦਾ (ਵਿਕਾਰਾਂ ਦੇ ਹਮਲੇ ਵਲੋਂ) ਸੁਚੇਤ ਰਹਿੰਦਾ ਹੈ,
The God-conscious being is awake and aware, forever and ever.
ਮੈਂ ਮੈਂ’ ਕਰਨ ਵਾਲੀ ਮੱਤ ਛੱਡ ਦੇਂਦਾ ਹੈ ।
The God-conscious being renounces his proud ego.
ਬ੍ਰਹਮਗਿਆਨੀ ਦੇ ਮਨ ਵਿਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ,
In the mind of the God-conscious being, there is supreme bliss.
ਉਸ ਦੇ ਹਿਰਦੇ-ਰੂਪ ਘਰ ਵਿਚ ਸਦਾ ਖ਼ੁਸ਼ੀ ਖਿੜਾਓ ਹੈ ।
In the home of the God-conscious being, there is everlasting bliss.
ਬ੍ਰਹਮਗਿਆਨੀ (ਮਨੁੱਖ) ਸੁਖ ਤੇ ਸ਼ਾਂਤੀ ਵਿਚ ਟਿਕਿਆ ਰਹਿੰਦਾ ਹੈ;
The God-conscious being dwells in peaceful ease.
ਹੇ ਨਾਨਕ! ਬ੍ਰਹਮਗਿਆਨੀ (ਦੀ ਇਸ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ।੫।
O Nanak, the God-conscious being shall never perish. ||5||
ਬ੍ਰਹਮਗਿਆਨੀ (ਮਨੁੱਖ) ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ
The God-conscious being knows God.
ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ ।
The God-conscious being is in love with the One alone.
ਬ੍ਰਹਮਗਿਆਨੀ ਦੇ ਮਨ ਵਿਚ (ਸਦਾ) ਬੇਫ਼ਿਕਰੀ ਰਹਿੰਦੀ ਹੈ,
The God-conscious being is carefree.
ਉਸ ਦਾ ਉਪਦੇਸ਼ (ਭੀ ਹੋਰਨਾਂ ਨੂੰ) ਪਵਿਤ੍ਰ ਕਰਨ ਵਾਲਾ ਹੁੰਦਾ ਹੈ ।
Pure are the Teachings of the God-conscious being.
ਉਹੀ ਮਨੁੱਖ ਬ੍ਰਹਮਗਿਆਨੀ ਬਣਦਾ ਹੈ) ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ ।
The God-conscious being is made so by God Himself.
ਬ੍ਰਹਮਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ
The God-conscious being is gloriously great.
ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ;
The Darshan, the Blessed Vision of the God-conscious being, is obtained by great good fortune.
ਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ ।
To the God-conscious being, I make my life a sacrifice.
ਸ਼ਿਵ (ਆਦਿਕ ਦੇਵਤੇ ਭੀ) ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ;
The God-conscious being is sought by the great god Shiva.
ਹੇ ਨਾਨਕ! ਅਕਾਲ ਪੁਰਖ ਆਪ ਬ੍ਰਹਮਗਿਆਨੀ (ਦਾ ਰੂਪ) ਹੈ ।੬।
O Nanak, the God-conscious being is Himself the Supreme Lord God. ||6||
ਬ੍ਰਹਮਗਿਆਨੀ (ਦੇ ਗੁਣਾਂ) ਦਾ ਮੱੁਲ ਨਹੀਂ ਪੈ ਸਕਦਾ,
The God-conscious being cannot be appraised.
ਸਾਰੇ ਹੀ (ਗੁਣ) ਬ੍ਰਹਮਗਿਆਨੀ ਦੇ ਅੰਦਰ ਹਨ ।
The God-conscious being has all within his mind.
ਕੇਹੜਾ ਮਨੁੱਖ ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਭੇਤ ਪਾ ਸਕਦਾ ਹੈ?
Who can know the mystery of the God-conscious being?
ਬ੍ਰਹਮਗਿਆਨੀ ਦੇ ਅੱਗੇ ਸਦਾ ਨਿਊਣਾ ਹੀ (ਫੱਬਦਾ) ਹੈ ।
Forever bow to the God-conscious being.
ਬ੍ਰਹਮਗਿਆਨੀ (ਦੀ ਮਹਿਮਾ) ਦਾ ਅੱਧਾ ਅੱਖਰ ਭੀ ਨਹੀਂ ਕਿਹਾ ਜਾ ਸਕਦਾ;
The God-conscious being cannot be described in words.
ਬ੍ਰਹਮਗਿਆਨੀ ਸਾਰੇ (ਜੀਵਾਂ) ਦਾ ਪੂਜ੍ਯ ਹੈ ।
The God-conscious being is the Lord and Master of all.
ਬ੍ਰਹਮਗਿਆਨੀ (ਦੀ ਉੱਚੀ ਜ਼ਿੰਦਗੀ) ਦਾ ਅੰਦਾਜ਼ਾ ਕੌਣ ਲਾ ਸਕਦਾ ਹੈ?
Who can describe the limits of the God-conscious being?
ਉਸ ਦੀ ਹਾਲਤ (ਉਸ ਵਰਗਾ) ਬ੍ਰਹਮਗਿਆਨੀ ਹੀ ਜਾਣਦਾ ਹੈ ।
Only the God-conscious being can know the state of the God-conscious being.
ਬ੍ਰਹਮਗਿਆਨੀ (ਦੇ ਗੁਣਾਂ ਦੇ ਸਮੁੰਦਰ) ਦਾ ਕੋਈ ਹੱਦ ਬੰਨਾ ਨਹੀਂ;
The God-conscious being has no end or limitation.
ਹੇ ਨਾਨਕ! ਸਦਾ ਬ੍ਰਹਮਗਿਆਨੀ ਦੇ ਚਰਨਾਂ ਤੇ ਪਿਆ ਰਹੁ ।੭।
O Nanak, to the God-conscious being, bow forever in reverence. ||7||
ਬ੍ਰਹਮਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ,
The God-conscious being is the Creator of all the world.
ਸਦਾ ਹੀ ਜਿਊਂਦਾ ਹੈ, ਕਦੇ (ਜਨਮ) ਮਰਨ ਦੇ ਗੇੜ ਵਿਚ ਨਹੀਂ ਆਉਂਦਾ ।
The God-conscious being lives forever, and does not die.
ਬ੍ਰਹਮਗਿਆਨੀ ਮੁਕਤੀ ਦਾ ਰਾਹ (ਦੱਸਣ ਵਾਲਾ ਤੇ ਉੱਚੀ ਆਤਮਕ) ਜ਼ਿੰਦਗੀ ਦਾ ਦੇਣ ਵਾਲਾ ਹੈ,
The God-conscious being is the Giver of the way of liberation of the soul.
ਉਹੀ ਪੂਰਨ ਪੁਰਖ ਤੇ ਕਾਦਰ ਹੈ ।
The God-conscious being is the Perfect Supreme Being, who orchestrates all.
ਬ੍ਰਹਮਗਿਆਨੀ ਨਿਖ਼ਸਮਿਆਂ ਦਾ ਖ਼ਸਮ ਹੈ,
The God-conscious being is the helper of the helpless.
ਸਭ ਦੀ ਸਹਾਇਤਾ ਕਰਦਾ ਹੈ ।
The God-conscious being extends his hand to all.
ਸਾਰਾ ਦਿੱਸਦਾ ਜਗਤ ਬ੍ਰਹਮਗਿਆਨੀ ਦਾ (ਆਪਣਾ) ਹੈ,
The God-conscious being owns the entire creation.