ਜੇਹੜੇ ਮਨੁੱਖ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ, ਉਹ ਗੁਰੂ ਦੇ ਦੱਸੇ ਹੁਕਮ ਅਨੁਸਾਰ ਤੁਰਦੇ ਹਨ, (ਜੀਵਨ ਬਿਤਾਂਦੇ ਹਨ) ।੭।
Those who are attuned to the Shabad are immaculate and pure. They walk in harmony with the Will of the True Guru. ||7||
ਹੇ ਹਰੀ! ਹੇ ਪ੍ਰਭੂ! ਸਿਰਫ਼ ਤੂੰ ਹੀ ਹੈਂ ਜੋ (ਗੁਰੂ ਦੀ ਰਾਹੀਂ ਆਪਣੇ ਨਾਮ ਦੀ) ਦਾਤਿ ਦੇਣ ਵਾਲਾ ਹੈਂ, ਤੂੰ ਆਪ ਹੀ ਮਿਹਰ ਕਰ ਕੇ ਮੈਨੂੰ ਆਪਣੇ ਚਰਨਾਂ ਵਿਚ ਜੋੜ ।
O Lord God, You are the One and Only Giver; You forgive us, and unite us with Yourself.
(ਮੈਂ ਤੇਰਾ) ਦਾਸ ਨਾਨਕ ਤੇਰੀ ਸਰਨ ਆਇਆ ਹਾਂ, ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ ਉਸੇ ਤਰ੍ਹਾਂ (ਇਸ ਮਾਇਆ ਦੇ ਮੋਹ ਦੇ ਪੰਜੇ ਤੋਂ) ਬਚਾ ਲੈ ।੮।੧।੯।
Servant Nanak seeks Your Sanctuary; if it is Your Will, please save him! ||8||1||9||
Raag Gauree Poorbee, Fourth Mehl, Karhalay:
One Universal Creator God. By The Grace Of The True Guru:
ਹੇ ਬੇ-ਮੁਹਾਰ ਮਨ! ਹੇ (ਇਥੇ) ਪਰਦੇਸ ਵਿਚ ਰਹਿਣ ਵਾਲੇ ਮਨ! (ਤੂੰ ਸਦਾ ਇਸ ਵਤਨ ਵਿਚ ਨਹੀਂ ਟਿਕੇ ਰਹਿਣਾ । ਕਦੇ ਸੋਚ ਕਿ ਉਸ) ਪਰਮਾਤਮਾ ਨੂੰ ਕਿਵੇਂ ਮਿਲਿਆ ਜਾਏ (ਜੇਹੜਾ) ਮਾਂ (ਵਾਂਗ ਸਾਨੂੰ ਪਾਲਦਾ ਹੈ) ।
O my wandering mind, you are like a camel - how will you meet the Lord, your Mother?
(ਹੇ ਬੇ-ਮੁਹਾਰ ਮਨ! ਜਿਸ ਮਨੁੱਖ ਨੂੰ) ਪੂਰੀ ਕਿਸਮਤ ਨਾਲ ਗੁਰੂ ਮਿਲ ਪੈਂਦਾ ਹੈ, ਪਿਆਰਾ ਪਰਮਾਤਮਾ ਉਸ ਦੇ ਗਲ ਨਾਲ ਆ ਲੱਗਦਾ ਹੈ ।੧।
When I found the Guru, by the destiny of perfect good fortune, my Beloved came and embraced me. ||1||
ਹੇ ਊਂਠ ਦੇ ਬੱਚੇ ਵਾਂਗ ਬੇ-ਮੁਹਾਰ (ਮੇਰੇ) ਮਨ! ਪਰਮਾਤਮਾ ਦੇ ਰੂਪ ਗੁਰੂ ਨੂੰ ਚੇਤੇ ਰੱਖ ।੧।ਰਹਾਉ।
O camel-like mind, meditate on the True Guru, the Primal Being. ||1||Pause||
ਹੇ ਬੇ-ਮੁਹਾਰ ਮਨ! ਵਿਚਾਰਵਾਨ ਬਣ, ਤੇ, ਪਰਮਾਤਮਾ ਦਾ ਨਾਮ ਸਿਮਰਦਾ ਰਹੁ,
O camel-like mind, contemplate the Lord, and meditate on the Lord's Name.
(ਜੇ ਸਿਮਰਦਾ ਰਹੇਂਗਾ, ਤਾਂ) ਪਰਮਾਤਮਾ ਆਪ ਹੀ (ਉਥੇ) ਸੁਰਖ਼ਰੂ ਕਰਾ ਲਏਗਾ ਜਿੱਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ।੨।
When you are called to answer for your account, the Lord Himself shall release you. ||2||
ਹੇ ਬੇ-ਮੁਹਾਰ ਮਨ! ਤੂੰ (ਅਸਲੇ ਵਲੋਂ) ਬਹੁਤ ਪਵਿਤ੍ਰ ਸੀ, ਪਰ ਤੈਨੂੰ ਹਉਮੈ ਦੀ ਮੈਲ ਆ ਚੰਬੜੀ ਹੈ
O camel-like mind, you were once very pure; the filth of egotism has now attached itself to you.
(ਕਿਆ ਅਜਬ ਮੰਦ-ਭਾਗਤਾ ਹੈ ਕਿ) ਪਤੀ-ਪ੍ਰਭੂ ਪਰਤੱਖ ਤੌਰ ਤੇ ਹਿਰਦੇ ਵਿਚ ਵੱਸ ਰਿਹਾ ਹੈ, (ਜਿੰਦ ਦੇ) ਨਾਲ ਵੱਸ ਰਿਹਾ ਹੈ, (ਪਰ ਜਿੰਦ ਮਾਇਆ ਦੇ ਮੋਹ ਦੇ ਕਾਰਨ ਉਸ ਤੋਂ) ਵਿੱਛੁੜ ਕੇ ਦੁੱਖੀ ਹੋ ਰਹੀ ਹੈ ।੩।
Your Beloved Husband is now manifest before you in your own home, but you are separated from Him, and you suffer such pain! ||3||
ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਆਪਣੇ ਹਿਰਦੇ ਵਿਚ ਪਰਮਾਤਮਾ ਦੀ ਢੂੰਢ ਕਰ, ਢੂੰਢ ਕਰਾ ।
O my beloved camel-like mind, search for the Lord within your own heart.
ਉਹ ਪਰਮਾਤਮਾ ਕਿਸੇ ਹੋਰ ਹੀਲੇ ਨਾਲ ਨਹੀਂ ਲੱਭਦਾ । ਗੁਰੂ (ਹੀ) ਹਿਰਦੇ ਵਿਚ (ਵੱਸਦਾ) ਵਿਖਾਲ ਦੇਂਦਾ ਹੈ ।੪।
He cannot be found by any device; the Guru will show you the Lord within your heart. ||4||
ਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਦਿਨ ਰਾਤ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ।
O my beloved camel-like mind, day and night, lovingly attune yourself to the Lord.
(ਇਸ ਤਰ੍ਹਾਂ ਉਸ) ਆਨੰਦੀ ਦੇ ਮਹਲ ਵਿਚ ਜਾ ਕੇ ਟਿਕਾਣਾ ਲੱਭ ਲਏਂਗਾ । ਪਰ ਗੁਰੂ ਹੀ ਪਰਮਾਤਮਾ ਨਾਲ ਮਿਲਾ ਸਕਦਾ ਹੈ ।੫।
Return to your own home, and find the palace of love; meet the Guru, and meet the Lord. ||5||
ਹੇ ਮੇਰੇ ਬੇ-ਮੁਹਾਰ ਮਨ! ਤੂੰ ਮੇਰਾ ਮਿੱਤਰ ਹੈਂ (ਮੈਂ ਤੈਨੂੰ ਸਮਝਾਂਦਾ ਹਾਂ) ਮਾਇਆ ਦਾ ਲਾਲਚ ਛੱਡ ਦੇ ਤੇ ਪਖੰਡ ਛੱਡ ਦੇ ।
O camel-like mind, you are my friend; abandon hypocrisy and greed.
ਪਖੰਡੀ ਤੇ ਲਾਲਚੀ ਦਾ ਆਤਮਕ ਜੀਵਨ ਖ਼ਤਮ ਹੋ ਜਾਂਦਾ ਹੈ । ਆਤਮਕ ਮੌਤ ਦਾ ਸਹਮ ਸਦਾ ਉਸ ਦੇ ਸਿਰ ਉਤੇ ਰਹਿੰਦਾ ਹੈ—ਪਰਮਾਤਮਾ ਇਹ ਉਸ ਨੂੰ ਸਜ਼ਾ ਦੇਂਦਾ ਹੈ ।੬।
The hypocritical and the greedy are struck down; the Messenger of Death punishes them with his club. ||6||
ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਤੂੰ (ਆਪਣੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ, ਪਖੰਡ ਛੱਡ ਦੇ ਤੇ (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇ
O camel-like mind, you are my breath of life; rid yourself of the pollution of hypocrisy and doubt.
(ਵੇਖ! ਸਾਧ ਸੰਗਤਿ ਵਿਚ) ਪੂਰੇ ਗੁਰੂ ਨੇ ਹਰਿ-ਨਾਮ ਅੰਮ੍ਰਿਤ ਦਾ ਸਰੋਵਰ ਨਕਾ-ਨਕ ਭਰਿਆ ਹੋਇਆ ਹੈ, ਸਾਧ ਸੰਗਤਿ ਵਿਚ ਮਿਲ ਕੇ (ਉਸ ਸਰੋਵਰ ਵਿਚ ਇਸ਼ਨਾਨ ਕਰ, ਤੇਰੀ ਵਿਕਾਰਾਂ ਦੀ) ਮੈਲ ਲਹਿ ਜਾਏਗੀ ।੭।
The Perfect Guru is the Ambrosial Pool of the Lord's Nectar; join the Holy Congregation, and wash away this pollution. ||7||
ਹੇ ਬੇ-ਮੁਹਾਰ ਮਨ! ਹੇ ਮੇਰੇ ਪਿਆਰੇ ਮਨ! ਗੁਰੂ ਦੀ ਇਹ ਸਿੱਖਿਆ (ਧਿਆਨ ਨਾਲ) ਸੁਣ
O my dear beloved camel-like mind, listen only to the Teachings of the Guru.
(ਇਹ ਸਾਰੇ ਸਾਕ-ਸੰਬੰਧੀ ਤੇ ਧਨ-ਪਦਾਰਥ—) ਇਹ ਸਾਰਾ ਮਾਇਆ ਦਾ ਮੋਹ (-ਜਾਲ) ਖਿਲਰਿਆ ਹੋਇਆ ਹੈ, ਅੰਤ ਵੇਲੇ (ਇਸ ਵਿਚੋਂ) ਕੋਈ ਭੀ (ਤੇਰੇ) ਨਾਲ ਨਹੀਂ ਜਾਇਗਾ ।੮।
This emotional attachment to Maya is so pervasive. Ultimately, nothing shall go along with anyone. ||8||
ਹੇ ਮੇਰੇ ਸੱਜਣ ਮਨ! ਹੇ ਮੇਰੇ ਬੇ-ਮੁਹਾਰ ਮਨ! ਜਿਸ ਮਨੁੱਖ ਨੇ (ਇਸ ਜੀਵਨ-ਸਫ਼ਰ ਵਿਚ) ਪਰਮਾਤਮਾ (ਦਾ ਨਾਮ-ਧਨ-) ਖ਼ਰਚ ਪੱਲੇ ਬੱਧਾ ਹੈ
O camel-like mind, my good friend, take the supplies of the Lord's Name, and obtain honor.
ਉਹ (ਲੋਕ-ਪਰਲੋਕ ਵਿਚ) ਇੱਜ਼ਤ ਖੱਟਦਾ ਹੈ, ਪਰਮਾਤਮਾ ਦੀ ਦਰਗਾਹ ਵਿਚ ਉਸ ਨੂੰ ਆਦਰ-ਸਤਕਾਰ ਮਿਲਦਾ ਹੈ, ਪਰਮਾਤਮਾ ਆਪ ਉਸ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ।੯।
In the Court of the Lord, you shall be robed with honor, and the Lord Himself shall embrace you. ||9||
ਹੇ ਮੇਰੇ ਬੇ-ਮੁਹਾਰ ਮਨ! ਗੁਰੂ ਵਿਚ ਸਰਧਾ ਧਾਰ ਕੇ ਗੁਰੂ ਦੀ ਦੱਸੀ ਹੋਈ ਕਾਰ ਕਰ ।
O camel-like mind, one who surrenders to the Guru becomes Gurmukh, and works for the Lord.
ਹੇ ਦਾਸ ਨਾਨਕ! (ਆਖ—ਹੇ ਬੇ-ਮੁਹਾਰ ਮਨ!) ਗੁਰੂ ਦੇ ਅੱਗੇ ਅਰਜ਼ੋਈ ਕਰ (ਹੇ ਗੁਰੂ! ਮਿਹਰ ਕਰ, ਮੈਨੂੰ) ਪਰਮਾਤਮਾ (ਦੇ ਚਰਨਾਂ) ਵਿਚ ਜੋੜੀ ਰੱਖ ।੧੦।੧।
Offer your prayers to the Guru; O servant Nanak, He shall unite you with the Lord. ||10||1||
Gauree, Fourth Mehl:
ਹੇ ਮੇਰੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, ਤੂੰ ਵਿਚਾਰ ਕੇ ਵੇਖ, ਤੂੰ ਹੋਸ਼ ਕਰ ਕੇ ਵੇਖ ।
O contemplative camel-like mind, contemplate and look carefully.
ਜੰਗਲਾਂ ਵਿਚ ਭਟਕ ਭਟਕ ਕੇ ਥੱਕੇ ਹੋਏ ਹੇ ਜੰਗਲ-ਵਾਸੀ (ਮਨ)! (ਤੇਰਾ) ਮਾਲਕ-ਪ੍ਰਭੂ (ਤੇਰੇ) ਹਿਰਦੇ ਵਿਚ (ਵੱਸ ਰਿਹਾ ਹੈ, ਉਸ ਨੂੰ) ਗੁਰੂ ਦੀ ਮਤਿ ਲੈ ਕੇ (ਆਪਣੇ ਅੰਦਰ) ਵੇਖ ।੧।
The forest-dwellers have grown weary of wandering in the forests; following the Guru's Teachings, see your Husband Lord within your heart. ||1||
ਊਂਠ ਦੇ ਬੱਚੇ ਵਾਂਗ ਹੇ (ਮੇਰੇ) ਬੇ-ਮੁਹਾਰ ਮਨ! ਤੂੰ ਪਰਮਾਤਮਾ (ਦੀ ਯਾਦ) ਨੂੰ (ਆਪਣੇ ਅੰਦਰ) ਸਾਂਭ ਕੇ ਰੱਖ ।੧।ਰਹਾਉ।
O camel-like mind, dwell upon the Guru and the Lord of the Universe. ||1||Pause||
ਹੇ ਬੇ-ਮੁਹਾਰ ਮਨ! ਤੂੰ ਵਿਚਾਰਵਾਨ ਬਣ, (ਵੇਖ,) ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਮਾਇਆ ਦੇ ਮੋਹ ਦੇ) ਵੱਡੇ ਜਾਲ ਵਿਚ ਫਸੇ ਪਏ ਹਨ ।
O camel-like contemplative mind, the self-willed manmukhs are caught in the great net.
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਸੰਭਾਲ ਕੇ (ਇਸ ਜਾਲ ਤੋਂ) ਬਚ ਜਾਂਦਾ ਹੈ ।੨।
The mortal who becomes Gurmukh is liberated, dwelling upon the Name of the Lord, Har, Har. ||2||
ਹੇ ਮੇਰੇ ਪਿਆਰੇ ਮਨ! ਹੇ ਬੇ-ਮੁਹਾਰ ਮਨ! ਸਾਧ ਸੰਗਤਿ ਵਿਚ ਜਾਹ, (ਉਥੇ) ਗੁਰੂ ਨੂੰ ਲੱਭ ।
O my dear beloved camel-like mind, seek the Sat Sangat, the True Congregation, and the True Guru.
ਸਾਧ ਸੰਗਤਿ ਦਾ ਆਸਰਾ ਲੈ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹ ਹਰਿ-ਨਾਮ ਹੀ ਤੇਰੇ ਨਾਲ (ਸਦਾ) ਸਾਥ ਕਰੇਗਾ ।੩।
Joining the Sat Sangat, meditate on the Lord, and the Lord, Har, Har, shall go along with you. ||3||
ਹੇ ਬੇ-ਮੁਹਾਰ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ ਜਿਸ ਉੱਤੇ ਪਰਮਾਤਮਾ ਮਿਹਰ ਦੀ ਇਕ ਨਿਗਾਹ ਕਰਦਾ ਹੈ ।
O very fortunate camel-like mind, with one Glance of Grace from the Lord, you shall be enraptured.